ਸਰੀ- ਚੇਤਨਾ ਪ੍ਰਕਾਸ਼ਨ ਲੁਧਿਆਣਾ ਅਤੇ ਗੁਲਾਟੀ ਪਬਲਿਸ਼ਰਜ਼ ਸਰੀ ਦੇ ਸੰਚਾਲਕ ਅਤੇ ਪ੍ਰਸਿੱਧ ਪੰਜਾਬੀ ਸ਼ਾਇਰ ਸਤੀਸ਼ ਗੁਲਾਟੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਦਾਮਾਦ ਅੰਮ੍ਰਿਤ ਪਾਲ ਸਿੰਘ ਖਹਿਰਾ (ਸਪੁੱਤਰ ਸ. ਦਲਜੀਤ ਸਿੰਘ ਖਹਿਰਾ) ਸਦੀਵੀ ਵਿਛੋੜਾ ਦੇ ਗਏ। ਸਤੀਸ਼ ਗੁਲਾਟੀ ਦੀ ਬੇਟੀ ਸ਼ਹਿਨਾਜ਼ ਅਤੇ ਅੰਮ੍ਰਿਤ ਪਾਲ ਸਿੰਘ ਦਾ ਵਿਆਹ ਪਿਛਲੇ ਸਾਲ ਹੀ ਮਾਰਚ ਵਿਚ ਹੋਇਆ ਸੀ।
ਗੁਲਾਟੀ ਪਰਿਵਾਰ ਅਤੇ ਖਹਿਰਾ ਪਰਿਵਾਰ ਲਈ ਇਹ ਦੁੱਖ ਬੇਹੱਦ ਅਸਿਹ ਹੈ। ਇਸ ਦੁੱਖ ਦੀ ਘੜੀ ਵਿਚ ਸਤੀਸ਼ ਗੁਲਾਟੀ ਦੇ ਬਹੁਤ ਸਾਰੇ ਮਿੱਤਰਾਂ ਅਤੇ ਲੇਖਕਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਅਤੇ ਦੋਹਾਂ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਜਾ ਰਹੀ ਹੈ। ਕੈਨੇਡਾ ਵਸਦੇ ਪੰਜਾਬੀ ਸ਼ਾਇਰ ਜਸਵਿੰਦਰ, ਨਾਵਲਕਾਰ ਜਰਨੈਲ ਸਿੰਘ ਸੇਖਾ, ਮੋਹਨ ਗਿੱਲ, ਸੁਰਿੰਦਰਪਾਲ ਕੌਰ ਬਰਾੜ, ਤਰਲੋਚਨ ਸਿੰਘ ਤਰਨ ਤਾਰਨ, ਸੁਖਵਿੰਦਰ ਸਿੰਘ ਚੋਹਲਾ, ਰਾਜਵੰਤ ਚਿਲਾਣਾ, ਪਾਲ ਢਿੱਲੋਂ, ਡਾ. ਅਮਰਜੀਤ ਭੁੱਲਰ, ਹਰਕੀਰਤ ਕੌਰ ਚਾਹਲ, ਅੰਗਰੇਜ਼ ਬਰਾੜ, ਡਾ. ਸਾਧੂ ਸਿੰਘ, ਸੁਰਿੰਦਰ ਚਹਿਲ, ਕੁਲਵਿੰਦਰ (ਯੂ.ਐਸ.ਏ.), ਜਗਜੀਤ ਨੌਸ਼ਹਿਰਵੀ, ਅਜੇ ਤਨਵੀਰ, ਡੀ.ਪੀ. ਅਰਸ਼ੀ, ਰਾਜਿੰਦਰ ਸਿੰਘ ਪੰਧੇਰ ਅਤੇ ਸੁਰਿੰਦਰ ਸੰਘਾ ਨੇ ਵੱਖ ਵੱਖ ਸ਼ੋਕ ਸੁਨੇਹਿਆਂ ਰਾਹੀਂ ਸਤੀਸ਼ ਗੁਲਾਟੀ ਅਤੇ ਦੋਹਾਂ ਪਰਿਵਾਰਾਂ ਨਾਲ ਦਿਲੀ ਹਮਦਰਦੀ ਦਾ ਇਜ਼ਹਾਰ ਕੀਤਾ ਹੈ।