BREAKING NEWS

ਸੰਸਾਰ

ਸਿੱਖ ਵਿਦਵਾਨ ਜੈਤੇਗ ਸਿੰਘ ਅਨੰਤ ਨੂੰ ਸਦਮਾ - ਪਤਨੀ ਜਸਪਾਲ ਕੌਰ ਅਨੰਤ ਸਦੀਵੀ ਵਿਛੋੜਾ ਦੇ ਗਏ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | November 03, 2025 10:35 PM

ਸਰੀ- ਸਰੀ ਸ਼ਹਿਰ ਦੇ ਵਸਨੀਕ ਉੱਘੇ ਸਿੱਖ ਵਿਦਵਾਨ ਜੈਤੇਗ ਸਿੰਘ ਅਨੰਤ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਬੀਤੀ ਰਾਤ ਉਨ੍ਹਾਂ ਦੀ ਪਤਨੀ ਜਸਪਾਲ ਕੌਰ ਅਨੰਤ ਸਦੀਵੀ ਵਿਛੋੜਾ ਦੇ ਗਏ। ਉਹ 73 ਸਾਲਾਂ ਦੇ ਸਨ ਅਤੇ ਬੀਤੇ ਕੁਝ ਸਮੇਂ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ। ਉਹ ਬਹੁਤ ਹੀ ਮਿਲਾਪੜੇ ਅਤੇ ਗੁਰਮਤਿ ਨੂੰ ਪ੍ਰਣਾਏ ਹੋਏ ਇਨਸਾਨ ਸਨ। ਜਸਪਾਲ ਕੌਰ ਅਨੰਤ ਸਰੀ ਸ਼ਹਿਰ ਵਿੱਚ ਪਿਛਲੇ 21 ਸਾਲਾਂ ਤੋਂ ਦੋਭਾਸ਼ੀਆ ਦੇ ਤੌਰ ‘ਤੇ ਕੰਮ ਕਰ ਰਹੇ ਸਨ। ਉਨ੍ਹਾਂ ਨੇ ਨਾਮੁਰਾਦ ਬਿਮਾਰੀ ਕਰਕੇ ਸਵੈ-ਇੱਛਤ ਮੌਤ ਕਬੂਲ ਕੀਤੀ।

ਉਨ੍ਹਾਂ ਦੀ ਮੌਤ ਉੱਪਰ ਗੁਰੂ ਨਾਨਕ ਇੰਸਟੀਚਿਊਟ ਆਫ ਗੋਲਬਲ ਸਟੱਡੀਜ਼ ਦੇ ਸੀ.ਈ.ਓ. ਗਿਆਨ ਸਿੰਘ ਸੰਧੂ, ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਜੱਬਲ, ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੇ ਸਾਬਕਾ ਪ੍ਰਧਾਨ ਬਿੱਕਰ ਸਿੰਘ ਖੋਸਾ, ਅਦਾਕਾਰ ਗੁਰਚਰਨ ਸਿੰਘ ਟੱਲੇਵਾਲੀਆ, ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਹਰਦਮ ਸਿੰਘ ਮਾਨ, ਜਰਨੈਲ ਸਿੰਘ ਸਿੱਧੂ, ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਇੰਡੀਅਨ ਚੈਪਟਰ ਦੇ ਇੰਚਾਰਜ ਉਜਾਗਰ ਸਿੰਘ (ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ), ਵਿਸ਼ਵ ਪੰਜਾਬੀ ਸੈਂਟਰ ਸੁਸਾਇਟੀ, ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਡਾਇਰੈਕਟਰ ਡਾ. ਬਲਕਾਰ ਸਿੰਘ ਅਤੇ ਬਿਜਲੀ ਬੋਰਡ ਦੇ ਸਾਬਕਾ ਚੀਫ਼ ਇੰਜਨੀਅਰ ਜੋਤਿੰਦਰ ਸਿੰਘ ਨੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਜੈਤੇਗ ਸਿੰਘ ਅਨੰਤ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

ਸਵ. ਜਸਪਾਲ ਕੌਰ ਅਨੰਤ ਆਪਣੇ ਪਿੱਛੇ ਪਤੀ ਜੈਤੇਗ ਸਿੰਘ ਅਨੰਤ, ਸਪੁੱਤਰ ਕੁਲਬੀਰ ਸਿੰਘ, ਨੂੰਹ ਬੰਧਨਾ ਢੀਂਡਸਾ, ਸਪੁੱਤਰੀ ਕੁਲਪ੍ਰੀਤ ਕੌਰ, ਦਾਮਾਦ ਰਾਜਿੰਦਰ ਸਿੰਘ ਵੜੈਚ ਅਤੇ ਪੰਜ ਦੋਹਤੇ ਦੋਹਤੀਆਂ, ਪੋਤੇ-ਪੋਤੀਆਂ ਛੱਡ ਗਏ ਹਨ। ਉਨ੍ਹਾਂ ਦਾ ਸਸਕਾਰ 9 ਨਵੰਬਰ 2025 (ਐਤਵਾਰ) ਨੂੰ ਰਿਵਰਸਾਈਡ ਫਿਊਨਰਲ ਹੋਮ ਡੈਲਟਾ ਵਿਖੇ ਦੁਪਹਿਰ 12.30 ਵਜੇ ਹੋਵੇਗਾ ਅਤੇ ਅੰਤਿਮ ਅਰਦਾਸ ਉਸੇ ਦਿਨ ਬਾਅਦ ਦੁਪਹਿਰ 2.30 ਵਜੇ ਗੁਰੁਦਆਰਾ ਬਰੁੱਕਸਾਈਡ ਸਰੀ ਵਿਖੇ ਹੋਵੇਗੀ।

Have something to say? Post your comment

 
 
 

ਸੰਸਾਰ

ਰਾਜਬੀਰ ਕਬੱਡੀ ਕਲੱਬ ਵੱਲੋਂ ਸ਼ਾਨਦਾਰ ਸਾਲਾਨਾ ਸਮਾਗਮ

ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਖਿਡੌਣਾ ਮੁਹਿੰਮ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਕਲੱਬ 16 ਨਿਊਟਨ ਦੀ ਟੀਮ ਦਾ ਸਨਮਾਨ

ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਨੇ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਸੁਖਪ੍ਰੀਤ ਬੱਡੋਂ ਦੀ ਪੁਸਤਕ ‘ਯਾਰ ਰਬਾਬੀ’ ਲੋਕ ਅਰਪਣ

ਸਰੀ ਵਿੱਚ ਗ਼ਜ਼ਲ ਮੰਚ ਵੱਲੋਂ ‘ਕਾਵਸ਼ਾਰ’ ਕਵਿਤਾ ਸਮਾਗਮ 21 ਦਸੰਬਰ ਨੂੰ

ਸਰੀ ਵਿਚ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ’ਤੇ ਸਿੱਖ ਨਜ਼ਰੀਏ ਤੋਂ ਇਤਿਹਾਸਕ ਸੰਵਾਦ

ਪੰਜਾਬੀ ਸਾਹਿਤ ਸਭਾ ਮੁਢਲੀ ਐਬਸਫੋਰਡ ਵੱਲੋਂ ਪ੍ਰੋ. ਕਿਸ਼ਨ ਸਿੰਘ ਰਚਨਾਵਲੀ ਦੇ ਚਾਰ ਭਾਗ ਲੋਕ ਅਰਪਣ

ਸਰੀ ਵਿੱਚ ‘ਗੁਰੂ ਕਾ ਬੇਟਾ ਦਿਵਸ’ ਸ਼ਰਧਾ ਅਤੇ ਚੇਤਨਾ ਨਾਲ ਮਨਾਇਆ ਗਿਆ

ਗੱਤਕੇ ‘ਚ ਨਵੇਂ ਮਾਪਦੰਡ ਨਿਰਧਾਰਤ ; ਨੈਸ਼ਨਲ ਗੱਤਕਾ ਐਸੋਸੀਏਸ਼ਨ ਨੇ ਸਰਟੀਫਿਕੇਸ਼ਨ ਰਾਹੀਂ ਰੈਫ਼ਰੀਸ਼ਿੱਪ ਦਾ ਮਿਆਰ ਵਧਾਇਆ

ਪ੍ਰਸਿੱਧ ਕਹਾਣੀਕਾਰ ਭਗਵੰਤ ਰਸੂਲਪੁਰੀ ਦਾ ਗੁਲਾਟੀ ਪਬਲਿਸ਼ਰਜ਼ ਸਰੀ ਵਿਖੇ ਲੇਖਕ ਮਿੱਤਰਾਂ ਵੱਲੋਂ ਸਵਾਗਤ