ਨੈਸ਼ਨਲ

ਕਿਸਾਨ ਆਗੂਆਂ ਨੇ ਕੇਂਦਰੀ ਵਿੱਤ ਵਿਭਾਗ ਵਲੋਂ ਕਪਾਹ ਤੇ ਡਿਊਟੀ 11% ਘਟਾਣ ਦੀ ਕੀਤੀ ਸਖ਼ਤ ਨਿਖੇਧੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | August 20, 2025 08:34 PM


ਨਵੀਂ ਦਿੱਲੀ -ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਪ੍ਰੈਸ ਦੇ ਨਾਮ ਜਾਰੀ ਬਿਆਨ ਵਿੱਚ ਕਿਹਾ ਕਿ ਕੇਂਦਰੀ ਵਿੱਤ ਵਿਭਾਗ ਨੇ ਕਪਾਹ ਬਾਹਰਲੇ ਦੇਸ਼ਾਂ ਨੂੰ ਭੇਜਣ ’ਤੇ ਡਿਊਟੀ 11% ਘਟਾ ਦਿੱਤੀ ਹੈ ਅਸੀਂ ਇਸ ਦੀ ਡਟ ਕੇ ਨਿਖੇਧੀ ਕਰਦੇ ਹਾਂ ਕਿਉਂਕਿ ਕੁਲ ਦੁਨੀਆਂ ਦੇ ਕਪਾਹ ਉਤਪਾਦਨ ਵਿੱਚ 36% ਹਿੱਸਾ ਭਾਰਤ ਦਾ ਹੈ ਇਸ ਫੈਸਲੇ ਨਾਲ ਜੋ ਹੁਣੇ ਹੀ ਕੀਤਾ ਹੈ ਤੁਰੰਤ ਭਾਰਤ ਦਾ ਕਪਾਹ ਦੇ ਭਾਅ ਡਿਗ ਗਏ ਹਨ। ਪਹਿਲਾਂ ਹੀ ਕੇਂਦਰ ਸਰਕਾਰ ਨੇ ਕਪਾਹ ਤੇ ਪੂਰੀ ਆਪਣੇ ਵਾਇਦੇ ਮੁਤਾਬਕ ਐਮਐਸਪੀ ਨਹੀਂ ਦਿੱਤੀ। ਹੁਣ ਹੋਰ ਭਾਅ ਡਿੱਗ ਜਾਣ ਨਾਲ ਇਹ ਭਾਰਤ ਦੇ ਕਪਾਹ ਉਤਪਾਦਕ ਕਿਸਾਨਾਂ ਦੇ ਮੌਤ ਦੇ ਵਾਰੰਟ ਹਨ। ਇਸ ਘਟਾਈ ਹੋਈ ਡਿਊਟੀ ਨੂੰ ਕੇਂਦਰ ਸਰਕਾਰ ਤੁਰੰਤ ਵਾਪਸ ਲਵੇ, ਨਾਲ ਹੀ ਬੂਟਾ ਸਿੰਘ ਬੁਰਜ ਗਿੱਲ ਨੇ ਦੱਸਿਆ ਕਿ ਕੇਂਦਰੀ ਤੇ ਗ੍ਰਹਿ ਮੰਤਰੀ ਜੋ ਕਿ ਸਹਿਕਾਰਤਾ ਮੰਤਰੀ ਵੀ ਹਨ ਉਹਨਾਂ ਨੇ ਇੱਕ ਸਹਿਕਾਰਤਾ ਨਵੀਂ ਨੀਤੀ ਜਾਰੀ ਕੀਤੀ ਹੈ ਜੋ ਕਿ ਸੂਬਿਆਂ ਦੇ ਅਧਿਕਾਰਾਂ ਨੂੰ ਖੋਹਣ ਦੇ ਬਰਾਬਰ ਹੈ ਕਿਉਂਕਿ ਇਸ ਨੀਤੀ ਨਾਲ ਸਹਿਕਾਰਤਾ ਵਿਭਾਗ ਅਤੇ ਸਾਰੀਆਂ ਸਹਿਕਾਰੀ ਸੰਸਥਾਵਾਂ ਵਿੱਚ ਵੱਡੀ ਪੱਧਰ ’ਤੇ ਕੇਂਦਰ ਸਰਕਾਰ ਦਾ ਕੰਟਰੋਲ ਹੋ ਜਾਵੇਗਾ ਅਤੇ ਉਹ ਹੌਲੀ ਹੌਲੀ ਇਨ੍ਹਾਂ ਸੰਸਥਾਵਾਂ ਨੂੰ ਅਰਧ ਸਰਕਾਰੀ ਅਤੇ ਨਿੱਜੀ ਖੇਤਰਾਂ ਵੱਲ ਧੱਕਣ ਦੀ ਤਿਆਰੀ ਹੈ। ਸਾਰੀ ਨੀਤੀ ਵਿੱਚੋਂ ਇਹੀ ਜਾਣਕਾਰੀ ਮਿਲਦੀ ਹੈ ਜੋ ਕਿ ਦੇਸ਼ ਭਾਰਤ ਦੇ ਕਿਸਾਨਾਂ ਲਈ ਇਕ ਵੱਡਾ ਧੋਖਾ ਹੈ। ਸੂਬਿਆਂ ਦੇ ਅਧਿਕਾਰਾਂ ਤੇ ਛਾਪਾ ਹੈ। ਅਸੀਂ ਦੇਸ਼ ਭਰ ਦੇ ਕਿਸਾਨ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਹਰਿਆਣੇ ਵਿਚ ਪੰਜਾਬ ਵਰਗੀ ਲੈਂਡ ਪੂÇਲੰਗ ਨੀਤੀ ਲਾਗੂ ਕਰ ਦਿੱਤੀ ਹੈ। ਇਸ ਦਾ ਵੀ ਵਿਰੋਧ ਕਰਦੇ ਹਾਂ ਅਤੇ ਨਾ ਹੀ ਹਰਿਆਣੇ ਕਿਸਾਨ ਅਤੇ ਦੇਸ਼ ਭਰ ਦੇ ਲੋਕ ਇਸ ਨੂੰ ਲਾਗੂ ਹੋਣ ਦੇਣਗੇ। ਇਹ ਤਿੰਨੇ ਮਸਲੇ ਅਤੇ ਹੋਰ ਕਿਸਾਨ ਵਿਰੋਧੀ ਕੇਂਦਰ ਸਰਕਾਰ, ਪੰਜਾਬ ਸਰਕਾਰ ਤੇ ਕਾਰਪੋਰੇਟ ਖਿੱਤੇ ਵਲੋਂ ਕਿਸਾਨੀ ਵਿਰੁੱਧ ਕੀਤੇ ਜਾ ਰਹੇ ਫੈਸਲਿਆਂ ਨੂੰ ਵਿਚਾਰ ਕੇ 24 ਅਗਸਤ ਨੂੰ ਸਮਰਾਲੇ ਹੋ ਰਹੀ ਮਹਾਂ ਜੇਤੂ ਰੈਲੀ ਵਿੱਚ ਕਿਸੇ ਅਗਲੇ ਪ੍ਰੋਗਰਾਮ ਦੇ ਐਲਾਨ ਦੀ ਸੰਭਾਵਨਾ ਹੈ ਜੋ ਕਿ ਐਸਾ ਸੰਘਰਸ਼ ਹੋਊਗਾ ਕਿ ਕੇਂਦਰ ਸਰਕਾਰ ਨੂੰ ਇਹ ਕਿਸਾਨ ਵਿਰੋਧੀ ਫੈਸਲੇ ਵਾਪਸ ਲੈਣੇ ਹੋਣਗੇ।

Have something to say? Post your comment

 
 
 

ਨੈਸ਼ਨਲ

ਗਿਆਨੀ ਹਰਪ੍ਰੀਤ ਸਿੰਘ ਵਲੋਂ ਟਾਂਕ ਕਸ਼ਤਰੀਆਂ ਬਿਰਾਦਰੀ ਤੇ ਕੀਤੀ ਟਿਪਣੀ ਬਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸੰਗਤਾਂ ਤੋਂ ਮਾਫੀ ਮੰਗਣ ਦਾ ਸੁਆਗਤ-ਵਿਕਾਸਪੁਰੀ

ਦਿਸ਼ੋਮ ਗੁਰੂ ਸ਼ਿਬੂ ਸੋਰੇਨ ਭਾਰਤ ਰਤਨ ਦੇ ਹਨ ਹੱਕਦਾਰ: ਸਤਨਾਮ ਸਿੰਘ ਗੰਭੀਰ

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਵਰਮਾ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 13 ਸ੍ਰੀ ਅਖੰਡ ਪਾਠ ਸਾਹਿਬਾਂ ਦੀ ਆਰੰਭਤਾ: ਹਰਮੀਤ ਸਿੰਘ ਕਾਲਕਾ

ਝੂਠੇ ਮਾਮਲਿਆਂ ਵਿੱਚ ਗ੍ਰਿਫਤਾਰ ਕਰਨ ਵਾਲੇ ਅਫਸਰਾਂ ਨੂੰ ਜੇਲ੍ਹ ਭੇਜਣ ਦੀ ਵਿਵਸਥਾ ਹੋਣੀ ਚਾਹੀਦੀ-ਮਨੀਸ਼ ਸਿਸੋਦੀਆ

ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿਖੇ ਨਿਵੇਸ਼ਕ ਸਮਾਰੋਹ ਦਾ ਹੋਇਆ ਆਯੋਜਨ

ਗਿਆਨੀ ਹਰਪ੍ਰੀਤ ਸਿੰਘ ਵਲੋਂ ਦਰਜ਼ੀਆਂ ਬਾਰੇ ਕੀਤੀ ਟਿਪਣੀ ਦਾ ਸਖ਼ਤ ਵਿਰੋਧ, ਮਾਫੀ ਮੰਗਣ ਨਹੀਂ ਤਾਂ ਹੋਵੇਗਾ ਬਾਈਕਾਟ: ਜਸਲ/ ਮੌਹਲ

ਕੇਂਦਰ ਪੰਜਾਬ ਨੂੰ ਜੀ.ਐਸ.ਟੀ ਕਾਰਨ ਹੋਏ 50 ਹਜ਼ਾਰ ਕਰੋੜ ਦੇ ਨੁਕਸਾਨ ਦੀ ਭਰਪਾਈ ਕਰੇ- ਚੀਮਾ

ਬੀਬੀ ਅਮਰਜੀਤ ਕੌਰ ਸੁਪਤਨੀ ਸ਼ਹੀਦ ਭਾਈ ਫੌਜਾ ਸਿੰਘ ਜੀ ਦੀ ਯਾਦ ਵਿੱਚ ਕਰਵਾਏ ਗਏ ਸਮਾਗਮ

ਪੀਐਮ ਸਟਾਰਮਰ ਸਿੱਖ ਵਿਰੋਧੀ ਨਫਰਤ ਨਾਲ ਨਜਿੱਠਣ ਵਿਚ ਅਸਫਲ: ਸਿੱਖ ਫੈਡਰੇਸ਼ਨ ਯੂਕੇ