ਨੈਸ਼ਨਲ

ਗਿਆਨੀ ਹਰਪ੍ਰੀਤ ਸਿੰਘ ਵਲੋਂ ਦਰਜ਼ੀਆਂ ਬਾਰੇ ਕੀਤੀ ਟਿਪਣੀ ਦਾ ਸਖ਼ਤ ਵਿਰੋਧ, ਮਾਫੀ ਮੰਗਣ ਨਹੀਂ ਤਾਂ ਹੋਵੇਗਾ ਬਾਈਕਾਟ: ਜਸਲ/ ਮੌਹਲ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | August 21, 2025 07:33 PM

ਨਵੀਂ ਦਿੱਲੀ - ਇੰਦਰਜੀਤ ਸਿੰਘ ਜੱਸਲ ਵਿਕਾਸਪੁਰੀ ਤੇ ਜਗਜੀਤ ਸਿੰਘ ਮੌਹਲ ਨੇ ਅਕਾਲੀ ਦਲ ਦੇ ਨਵੇਂ ਬਣੇ ਪ੍ਰਧਾਨ ਤੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਦਰਜ਼ੀਆਂ ਬਾਰੇ ਜੋ ਟਿੱਪਣੀ ਕੀਤੀ ਉਸਦੀ ਦਿੱਲੀ ਦੇ ਟਾਂਕ ਕਸ਼ਤਰੀਆ ਬਿਰਾਦਰੀ ਵੱਲੋਂ ਸਖਤ ਸ਼ਬਦਾਂ ਵਿੱਚ ਸਖ਼ਤ ਅੱਖਰਾਂ ਵਿਚ ਨਿੰਦਾ ਕੀਤੀ ਹੈ । ਉਨ੍ਹਾਂ ਕਿਹਾ ਕਿ ਜਥੇਦਾਰ ਹਰਪ੍ਰੀਤ ਸਿੰਘ ਨੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆ ਆਖਿਆ ਕਿ ਦਰਜੀ ਚੋਰ ਹੁੰਦੇ ਹਨ ਕੱਪੜੇ ਦੀ ਚੋਰੀ ਕਰਦੇ ਹਨ ਸ਼ਾਇਦ ਉਹ ਭੁੱਲ ਚੁੱਕੇ ਹਨ ਕਿ ਦਰਜੀ ਮਿਹਨਤ ਕਰਕੇ, ਕਿਰਤ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਜੀਵਨ ਬਸਰ ਕਰਦੇ ਹਨ ਨਾ ਕੀ ਚੋਰੀ ਕਰਦੇ ਹਨ, ਟਾਂਕ ਕਸ਼ਤਰੀਆ ਬਰਾਦਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਅਤੇ ਭਗਤ ਨਾਮਦੇਵ ਜੀ ਦੇ ਦਰਸਾਏ ਮਾਰਗ ਤੇ ਚਲਦੇ ਹਨ ਤੇ ਗੁਰੂ ਨਾਨਕ ਸਾਹਿਬ ਜੀ ਵੱਲੋਂ ਚਲਾਏ ਨਿਰਮਲ ਪੰਥ ਦੇ ਸਿਧਾਂਤ ਤੇ ਪੂਰੇ ਖੜੇ ਉੱਤਰਦੇ ਹਨ ਨਾਮ ਜਪੋ, ਵੰਡ ਛਕੋ, ਕਿਰਤ ਕਰੋ। ਗਿਆਨੀ ਜੀ ਦੀ ਇਸ ਟਿੱਪਣੀ ਤੇ ਦਿੱਲੀ ਅਤੇ ਸੰਸਾਰ ਭਰ ਦੇ ਭਗਤ ਨਾਮਦੇਵ ਜੀ ਲੇਵਾ ਸੰਗਤਾਂ ਨੂੰ ਮਨ ਤੇ ਬਹੁਤ ਸੱਟ ਵੱਜੀ ਹੈ, ਗਿਆਨੀ ਹਰਪ੍ਰੀਤ ਸਿੰਘ ਜੀ ਆਪਣੇ ਇਸ ਟਿੱਪਣੀ ਤੇ ਸੰਗਤਾਂ ਤੋ ਮਾਫੀ ਮੰਗਣ ਨਹੀਂ ਤਾਂ ਉਹਨਾਂ ਦਾ ਟਾਂਕਕਸ਼ਤਰੀਆ ਬਰਾਦਰੀ ਵੱਲੋਂ ਬਾਈਕਾਟ ਕੀਤਾ ਜਾਵੇਗਾ।

Have something to say? Post your comment

 
 
 

ਨੈਸ਼ਨਲ

ਗਿਆਨੀ ਹਰਪ੍ਰੀਤ ਸਿੰਘ ਵਲੋਂ ਟਾਂਕ ਕਸ਼ਤਰੀਆਂ ਬਿਰਾਦਰੀ ਤੇ ਕੀਤੀ ਟਿਪਣੀ ਬਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸੰਗਤਾਂ ਤੋਂ ਮਾਫੀ ਮੰਗਣ ਦਾ ਸੁਆਗਤ-ਵਿਕਾਸਪੁਰੀ

ਦਿਸ਼ੋਮ ਗੁਰੂ ਸ਼ਿਬੂ ਸੋਰੇਨ ਭਾਰਤ ਰਤਨ ਦੇ ਹਨ ਹੱਕਦਾਰ: ਸਤਨਾਮ ਸਿੰਘ ਗੰਭੀਰ

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਵਰਮਾ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 13 ਸ੍ਰੀ ਅਖੰਡ ਪਾਠ ਸਾਹਿਬਾਂ ਦੀ ਆਰੰਭਤਾ: ਹਰਮੀਤ ਸਿੰਘ ਕਾਲਕਾ

ਝੂਠੇ ਮਾਮਲਿਆਂ ਵਿੱਚ ਗ੍ਰਿਫਤਾਰ ਕਰਨ ਵਾਲੇ ਅਫਸਰਾਂ ਨੂੰ ਜੇਲ੍ਹ ਭੇਜਣ ਦੀ ਵਿਵਸਥਾ ਹੋਣੀ ਚਾਹੀਦੀ-ਮਨੀਸ਼ ਸਿਸੋਦੀਆ

ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿਖੇ ਨਿਵੇਸ਼ਕ ਸਮਾਰੋਹ ਦਾ ਹੋਇਆ ਆਯੋਜਨ

ਕੇਂਦਰ ਪੰਜਾਬ ਨੂੰ ਜੀ.ਐਸ.ਟੀ ਕਾਰਨ ਹੋਏ 50 ਹਜ਼ਾਰ ਕਰੋੜ ਦੇ ਨੁਕਸਾਨ ਦੀ ਭਰਪਾਈ ਕਰੇ- ਚੀਮਾ

ਬੀਬੀ ਅਮਰਜੀਤ ਕੌਰ ਸੁਪਤਨੀ ਸ਼ਹੀਦ ਭਾਈ ਫੌਜਾ ਸਿੰਘ ਜੀ ਦੀ ਯਾਦ ਵਿੱਚ ਕਰਵਾਏ ਗਏ ਸਮਾਗਮ

ਕਿਸਾਨ ਆਗੂਆਂ ਨੇ ਕੇਂਦਰੀ ਵਿੱਤ ਵਿਭਾਗ ਵਲੋਂ ਕਪਾਹ ਤੇ ਡਿਊਟੀ 11% ਘਟਾਣ ਦੀ ਕੀਤੀ ਸਖ਼ਤ ਨਿਖੇਧੀ

ਪੀਐਮ ਸਟਾਰਮਰ ਸਿੱਖ ਵਿਰੋਧੀ ਨਫਰਤ ਨਾਲ ਨਜਿੱਠਣ ਵਿਚ ਅਸਫਲ: ਸਿੱਖ ਫੈਡਰੇਸ਼ਨ ਯੂਕੇ