ਨਵੀਂ ਦਿੱਲੀ - ਇੰਦਰਜੀਤ ਸਿੰਘ ਜੱਸਲ ਵਿਕਾਸਪੁਰੀ ਤੇ ਜਗਜੀਤ ਸਿੰਘ ਮੌਹਲ ਨੇ ਅਕਾਲੀ ਦਲ ਦੇ ਨਵੇਂ ਬਣੇ ਪ੍ਰਧਾਨ ਤੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਦਰਜ਼ੀਆਂ ਬਾਰੇ ਜੋ ਟਿੱਪਣੀ ਕੀਤੀ ਉਸਦੀ ਦਿੱਲੀ ਦੇ ਟਾਂਕ ਕਸ਼ਤਰੀਆ ਬਿਰਾਦਰੀ ਵੱਲੋਂ ਸਖਤ ਸ਼ਬਦਾਂ ਵਿੱਚ ਸਖ਼ਤ ਅੱਖਰਾਂ ਵਿਚ ਨਿੰਦਾ ਕੀਤੀ ਹੈ । ਉਨ੍ਹਾਂ ਕਿਹਾ ਕਿ ਜਥੇਦਾਰ ਹਰਪ੍ਰੀਤ ਸਿੰਘ ਨੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆ ਆਖਿਆ ਕਿ ਦਰਜੀ ਚੋਰ ਹੁੰਦੇ ਹਨ ਕੱਪੜੇ ਦੀ ਚੋਰੀ ਕਰਦੇ ਹਨ ਸ਼ਾਇਦ ਉਹ ਭੁੱਲ ਚੁੱਕੇ ਹਨ ਕਿ ਦਰਜੀ ਮਿਹਨਤ ਕਰਕੇ, ਕਿਰਤ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਜੀਵਨ ਬਸਰ ਕਰਦੇ ਹਨ ਨਾ ਕੀ ਚੋਰੀ ਕਰਦੇ ਹਨ, ਟਾਂਕ ਕਸ਼ਤਰੀਆ ਬਰਾਦਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਅਤੇ ਭਗਤ ਨਾਮਦੇਵ ਜੀ ਦੇ ਦਰਸਾਏ ਮਾਰਗ ਤੇ ਚਲਦੇ ਹਨ ਤੇ ਗੁਰੂ ਨਾਨਕ ਸਾਹਿਬ ਜੀ ਵੱਲੋਂ ਚਲਾਏ ਨਿਰਮਲ ਪੰਥ ਦੇ ਸਿਧਾਂਤ ਤੇ ਪੂਰੇ ਖੜੇ ਉੱਤਰਦੇ ਹਨ ਨਾਮ ਜਪੋ, ਵੰਡ ਛਕੋ, ਕਿਰਤ ਕਰੋ। ਗਿਆਨੀ ਜੀ ਦੀ ਇਸ ਟਿੱਪਣੀ ਤੇ ਦਿੱਲੀ ਅਤੇ ਸੰਸਾਰ ਭਰ ਦੇ ਭਗਤ ਨਾਮਦੇਵ ਜੀ ਲੇਵਾ ਸੰਗਤਾਂ ਨੂੰ ਮਨ ਤੇ ਬਹੁਤ ਸੱਟ ਵੱਜੀ ਹੈ, ਗਿਆਨੀ ਹਰਪ੍ਰੀਤ ਸਿੰਘ ਜੀ ਆਪਣੇ ਇਸ ਟਿੱਪਣੀ ਤੇ ਸੰਗਤਾਂ ਤੋ ਮਾਫੀ ਮੰਗਣ ਨਹੀਂ ਤਾਂ ਉਹਨਾਂ ਦਾ ਟਾਂਕਕਸ਼ਤਰੀਆ ਬਰਾਦਰੀ ਵੱਲੋਂ ਬਾਈਕਾਟ ਕੀਤਾ ਜਾਵੇਗਾ।