ਪੰਜਾਬ

ਪੰਜਾਬ ਵਿੱਚ ਲੋਕਾਂ ਦੀ ਭਲਾਈ ਲਈ ਲਾਏ ਜਾ ਰਹੇ ਬੀਜੇਪੀ ਦੇ ਕੈਂਪ ਜਾਰੀ ਰਹਿਣਗੇ

ਕੌਮੀ ਮਾਰਗ ਬਿਊਰੋ | August 23, 2025 09:04 PM

 ਚੰਡੀਗੜ੍ਹ - ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਕੈਂਪ ਲਗਾ ਰਹੀ ਹੈ। ਇਨ੍ਹਾਂ ਕੈਂਪਾਂ ਦਾ ਮਕਸਦ ਲੋਕਾਂ ਨੂੰ ਆਯੁਸ਼ਮਾਨ ਭਾਰਤ ਸਿਹਤ ਯੋਜਨਾ, ਕਿਸਾਨ ਸਨਮਾਨ ਨਿਧੀ ਯੋਜਨਾ, ਮਜ਼ਦੂਰਾਂ ਦੇ ਕਾਰਡ, ਵਿਸ਼ਵਕਰਮਾ ਯੋਜਨਾ ਅਤੇ ਹੋਰ ਕੇਂਦਰੀ ਸਕੀਮਾਂ ਦੇ ਲਾਭ ਬਾਰੇ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਇਹ ਸਹੂਲਤਾਂ ਪ੍ਰਦਾਨ ਕਰਨਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਉਹਨਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੇਵਾ ਕੇਂਦਰ ਗਰੀਬ ਲੋਕਾਂ ਨੂੰ ਕੇਂਦਰੀਆ ਸਰਕਾਰੀ ਯੋਜਨਾਵਾਂ ਦਾ ਲਾਭ ਤਾ ਕਿ ਦੇਣਾ ਸੀ ਪੰਜਾਬ ਸਰਕਾਰ ਦੀਆ ਸਰਕਾਰੀ ਯੋਜਨਾਵਾ ਦਾ ਲਾਭ ਦੇਣ ਵਿੱਚ ਫੇਲ ਸਾਬਿਤ ਹੋਇਆ ਹੈ ਜਦਕਿ ਪੰਜਾਬ ਦੇ ਤਕਰੀਬਨ 8 ਲੱਖ ਵਾਹਨਾ ਦੀ ਰਜਿਸਟ੍ਰੇਸ਼ਨ ਦਾ ਕੰਮ ਵੀ ਪਿਛਲੇ ਕਈ ਮਹੀਨਿਆ ਤੋ ਪੈਂਡਿੰਗ ਪਿਆ ਹੈ ਜਦਕਿ ਵਾਹਨ ਮਾਲਿਕ ਦਫਤਰਾਂ ਦੇ ਚੱਕਰ ਕੱਟ ਰਹੇ ਹਨ ।

ਸ੍ਰੀ ਜਾਖੜ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਸਰਕਾਰ ਲੋਕਾਂ ਦੇ ਹੱਕ ਮਾਰ ਰਹੀ ਹੈ ਅਤੇ ਸੇਵਾ ਕੇਂਦਰਾਂ ਵਿੱਚ ਕੇਂਦਰੀ ਸਕੀਮਾਂ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ।


ਉਨ੍ਹਾਂ ਦੱਸਿਆ ਕਿ ਰਾਏਪੁਰਾ ਵਿੱਚ ਕੱਲ ਲੱਗੇ ਸੁਵਿਧਾ ਕੈਂਪ ਵਿੱਚ 65 ਵਿਅਕਤੀਆਂ ਦੇ ਆਯੁਸ਼ਮਾਨ ਭਾਰਤ ਯੋਜਨਾ ਤਹਿਤ 5 ਲੱਖ ਦੇ ਬੀਮਾ ਕਾਰਡ ਬਣਾਏ ਗਏ ਹਨ ਜਿੱਥੇ ਉਹਨਾਂ ਨੂੰ ਜਾਣ ਤੋਂ ਰੋਕਿਆ ਗਿਆ ਸੀ। ਇਸ ਤੋਂ ਇਲਾਵਾ 42 ਔਰਤਾਂ ਨੇ ਵਿਸ਼ਵਕਰਮਾ ਯੋਜਨਾ ਤਹਿਤ ਫਾਰਮ ਵੀ ਇਸ ਕੈਂਪ ਵਿੱਚ ਭਰੇ।

ਉਹਨਾਂ ਕਿਹਾ ਕਿ ਉਹ ਉੱਥੇ ਲੋਕਾਂ ਨੂੰ ਜਾਗਰੂਕ ਕਰਨ ਜਾ ਰਹੇ ਸਨ l ਪਰ ਆਮ ਆਦਮੀ ਪਾਰਟੀ ਨ੍ਹੀ ਚਾਹੀਦੀ ਕਿ ਇਹਨਾ ਕੈਂਪਾਂ ਰਾਹੀਂ ਗਰੀਬ ਲੋਕ ਜਾਗਰੂਕ ਹੋਣ ਤੇ ਉਨਾਂ ਨੂੰ ਸਰਕਾਰੀ ਸੁਵਿਧਾਵਾਂ ਦਾ ਲਾਭ ਮਿਲੇ ਇਸੇ ਕਰਕੇ ਇਹਨਾਂ ਵੱਲੋਂ ਦਿਖਾਵੇ ਲਈ ਜਾਰੀ ਕੀਤਾ ਗਿਆ 1076 ਨੰਬਰ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ।

ਇਸ ਦੌਰਾਨ ਕੱਲ ਲੱਗੇ ਕੈਂਪ ਦੀਆਂ ਤਸਵੀਰਾਂ ਵੀ ਜਾਖੜ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਜਿਹੜੇ ਲੋਕਾਂ ਨੇ ਕੈਂਪ ਦਾ ਲਾਭ ਲਿਆ। ਇਹ ਸੇਵਾ ਭਾਜਪਾ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।


ਸੁਨੀਲ ਜਾਖੜ ਨੇ ਕਿਹਾ, "ਅਸੀਂ ਲੋਕਾਂ ਨੂੰ ਘਰ-ਘਰ ਜਾ ਕੇ ਵੀ ਸਕੀਮਾਂ ਦੀ ਜਾਣਕਾਰੀ ਦੇ ਸਕਦੇ ਹਾਂ, ਪਰ ਪੰਜਾਬ ਸਰਕਾਰ ਦੀਆਂ ਅੜਚਣਾਂ ਕਾਰਨ ਲੋਕਾਂ ਨੂੰ ਸਹੀ ਸਮੇਂ ’ਤੇ ਸਹੂਲਤਾਂ ਨਹੀਂ ਮਿਲ ਰਹੀਆਂ।"

ਉਨ੍ਹਾਂ ਖੁਲਾਸਾ ਕੀਤਾ ਕਿ ਪੰਜਾਬ ਵਿੱਚ 8 ਲੱਖ ਤੋਂ ਵੱਧ ਆਰਸੀਆਂ (ਰਜਿਸਟ੍ਰੇਸ਼ਨ ਸਰਟੀਫਿਕੇਟ) ਅਤੇ ਇੰਨੇ ਹੀ ਡਰਾਈਵਿੰਗ ਲਾਇਸੈਂਸ ਪੈਂਡਿੰਗ ਪਏ ਹਨ।


ਇਸ ਤੋਂ ਇਲਾਵਾ, 12.50 ਲੱਖ ਕਿਸਾਨ ਕੇਂਦਰ ਸਰਕਾਰ ਦੀ ਕਿਸਾਨ ਸਨਮਾਨ ਨਿਧੀ ਯੋਜਨਾ ਤੋਂ ਸੱਖਣੇ ਹੋਏ ਪਏ ਹਨ ਅਤੇ 70 ਸਾਲ ਤੋ ਉਪਰ 35 ਲੱਖ ਲੋਕ ਸਿਹਤ ਬੀਮਾ ਯੋਜਨਾ ਤੋਂ ਵਾਂਝੇ ਹਨ।

ਪ੍ਰਾਈਵੇਟ ਹਸਪਤਾਲਾਂ ਦਾ 250 ਕਰੋੜ ਰੁਪਏ ਦਾ ਬਕਾਇਆ ਵੀ ਖੜਾ ਹੈ, ਜਿਸ ਕਾਰਨ ਲੋਕਾਂ ਨੂੰ ਸਿਹਤ ਸੇਵਾਵਾਂ ਨਹੀਂ ਮਿਲ ਰਹੀਆਂ।


ਜਾਖੜ ਨੇ ਪੰਜਾਬ ਸਰਕਾਰ ’ਤੇ ਸਖ਼ਤ ਨਿਸ਼ਾਨਾ ਸਾਧਦਿਆਂ ਕਿਹਾ, "ਮੁੱਖ ਮੰਤਰੀ ਸਿਰਫ਼ ਟਿੱਚਰਾਂ ਕਰਦੇ ਹਨ, ਕੰਮ ਨਹੀਂ ਕਰਦੇ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ।" ਉਨ੍ਹਾਂ ਸਪੱਸ਼ਟ ਕੀਤਾ ਕਿ ਭਾਜਪਾ ਨਾ ਤਾਂ ਗਿੱਦੜ ਧਮਕੀਆਂ ਤੋਂ ਡਰਦੀ ਹੈ ਅਤੇ ਨਾ ਹੀ ਰੁਕਣ ਵਾਲੀ l


ਇੱਕ ਸਵਾਲ ਦਾ ਜਵਾਬ ਦਿੰਦਿਆਂ ਜਾਖੜ ਨੇ ਕਿਹਾ ਕਿ ਸੀਐਸਸੀ (ਕਾਮਨ ਸਰਵਿਸ ਸੈਂਟਰ) ਪੰਜਾਬ ਵਿੱਚ ਕਿਤੇ ਵੀ ਕੰਮ ਕਰ ਸਕਦੇ ਹਨ। ਪਰ ਇਹ ਇਸ ਸਬੰਧੀ ਝੂਠ ਫੈਲਾ ਰਹੇ ਹਨ।

ਭਾਜਪਾ ਦੇ ਕੈਂਪਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ’ਤੇ ਟਿੱਪਣੀ ਕਰਦਿਆਂ ਜਾਖੜ ਨੇ ਕਿਹਾ, ਹਰਪਾਲ ਚੀਮਾ ਅਤੇ ਪ੍ਰਧਾਨ ਅਮਨ ਅਰੋੜਾ ਵਰਗੇ ਆਗੂ ਦਿੱਲੀ ਦੇ ਇਸ਼ਾਰਿਆਂ ’ਤੇ ਅਜਿਹੀ ਬਿਆਨਬਾਜ਼ੀ ਕਰਦੇ ਹਨ ਜਿਸ ਵਿੱਚ ਸਿਰਫ ਝੂਠ ਹੁੰਦਾ ਹੈ ਤੇ ਉਨ੍ਹਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦੀ ਕੋਈ ਪਰਵਾਹ ਨਹੀਂ ਹੈ।" ਉਨ੍ਹਾ ਕਿਹਾ ਕਿ ਜਿੱਥੇ ਵੀ ਭਾਜਪਾ ਦੀ ਸਰਕਾਰ ਹੈ, ਉੱਥੇ ਕੰਮ ਸੁਚਾਰੂ ਢੰਗ ਨਾਲ ਹੁੰਦੇ ਹਨ ਇਸੇ ਲਈ ਲੋਕ ਵਾਰ ਵਾਰ ਸਰਕਾਰ ਬਣਵਾਉਂਦੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਵੀ ਭਾਜਪਾ ਲੋਕਾਂ ਦੀ ਸੇਵਾ ਲਈ ਵਚਨਬੱਧ ਹੈ। ਸੁਨੀਲ ਜਾਖੜ ਨੇ ਸਰਕਾਰ ਨੂੰ ਡਰਨ ਵਾਲੇ ਨਹੀਂ l

ਸ੍ਰੀ ਜਾਖੜ ਨੇ ਮੁੱਖਮੰਤਰੀ ਦੁਆਰਾ ਕੇਂਦਰ ਸਰਕਾਰ ਦੁਆਰਾ ਪੰਜਾਬ ਦੇ ਰਾਸ਼ਨ ਕਾਰਡ ਕੱਟੇ ਸੰਬੰਧੀ ਦਿੱਤੇ ਬਿਆਨ ਦਾ ਜਵਾਬ ਦੇਦੇ ਹੋਏ ਸ੍ਰੀ ਜਾਖੜ ਨੇ ਕਿਹਾ ਕਿ ਭਗਵੰਤ ਮਾਨ ਨੂੰ ਇਹ ਨਹੀ ਪਤਾ ਕਿ ਰਾਸ਼ਨ ਕਾਰਡ ਬਣਾਉਣ ਦਾ ਕੰਮ ਰਾਜ ਸਰਕਾਰ ਕਰਦੀ ਹੈ ਅਤੇ ਰਾਸ਼ਨ ਵੰਡਣ ਦਾ ਕੰਮ ਵੀ ਰਾਜ ਸਰਕਾਰ ਦਾ ਹੈ ਕੇਂਦਰ ਤਾ ਕੇਵਲ ਰਾਸ਼ਨ ਜਾਰੀ ਕਰਦਾ ਹੈ l

ਓਹਨਾ ਨੇ ਮੁੱਖਮੰਤਰੀ ਨੂੰ ਯਾਦ ਕਰਵਾਇਆ ਕਿ ਸਾਲ 2023 ਵਿੱਚ 10.50 ਲਾਭਪਾਤਰੀਆਂ ਦੇ ਕਾਰਡ ਕੱਟਣ ਦਾ ਫੈਸਲਾ ਖੁਦ ਤੁਹਾਡੀ ਸਰਕਾਰ ਨੇ ਇਕ ਸਰਵੇ ਦਾ ਹਵਾਲਾ ਦੇ ਕੇ ਲਿਆ ਸੀ ਬਾਦ ਵਿੱਚ ਲੋਕਸਭਾ ਇਲੈਕਸ਼ਨ ਦੇ ਨੇੜੇ ਆ ਕੇ ਆਮ ਆਦਮੀ ਪਾਰਟੀ ਸਰਕਾਰ ਨੇ ਇਹ ਫੈਸਲਾ ਵਾਪਿਸ ਲਿਆ ਸੀ ਲ ਓਹਨਾ ਨੇ ਕਿਹਾ ਕਿ ਆਪਣਿਆ ਗਲਤੀਆਂ ਦਾ ਠੀਕਰਾ ਕੇਂਦਰ ਤੇ ਨਾ ਫੋੜੋ l

Have something to say? Post your comment

 
 
 

ਪੰਜਾਬ

ਇਕਬਾਲ ਸਿੰਘ ਭੰਮਰਾ ਵੱਲੋ ਲਿਖਤ ਪੁਸਤਕ "ਗੁਰਬਾਣੀ ਗਾਇਨ" ਇੱਕ ਖੋਜ ਭਰਪੂਰ ਦਸਤਾਵੇਜ਼- ਇੰਦਰਜੀਤ ਸਿੰਘ ਮਕੱੜ

ਹਰਸਿਮਰਤ ਬਾਦਲ ਨੇ ਵਿਦੇਸ਼ ਮੰਤਰੀ ਨੂੰ ਅਮਰੀਕਾ ਸਰਕਾਰ ਵੱਲੋਂ ਟਰੱਕ ਡਰਾਈਵਰਾਂ ਦੇ ਵਰਕ ਵੀਜ਼ਾ ਮੁਅੱਤਲ ਕਰਨ ਦਾ ਮਾਮਲਾ ਚੁੱਕਣ ਦੀ ਕੀਤੀ ਅਪੀਲ

ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਪੰਜਾਬ ਸਰਕਾਰ ਦੀ ਵੱਡੀ ਪਹਿਲ: ਆਈ.ਟੀ.ਆਈਜ਼. ਵਿੱਚ 814 ਨਵੇਂ ਟਰੇਡ ਸ਼ੁਰੂ

ਬੀਜੇਪੀ ਅਤੇ ਆਪ ਖੇਡ ਰਹੀਆਂ ਹਨ ਸਿਆਸੀ ਨੂਰਾ ਕੁਸ਼ਤੀ - ਗਿਆਨੀ ਹਰਪ੍ਰੀਤ ਸਿੰਘ

ਖਾਲਸਾ ਕਾਲਜ ਇੰਜੀਨੀਅਰਿੰਗ ਵਿਖੇ ਟ੍ਰੈਫਿਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ

55 ਲੱਖ ਪੰਜਾਬੀਆਂ ਦਾ ਮੁਫ਼ਤ ਰਾਸ਼ਨ ਬੰਦ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ ਕੇਂਦਰ ਸਰਕਾਰ-ਮੁੱਖ ਮੰਤਰੀ

‘ਯੁੱਧ ਨਸ਼ਿਆਂ ਵਿਰੁੱਧ’: 175ਵੇਂ ਦਿਨ ਪੰਜਾਬ ਪੁਲਿਸ ਨੇ 470 ਥਾਵਾਂ ’ਤੇ ਕੀਤੀ ਛਾਪੇਮਾਰੀ; 134 ਨਸ਼ਾ ਤਸਕਰ ਕਾਬੂ

ਭਗਵੰਤ ਸਿੰਘ ਮਾਨ ਤਾਮਿਲਨਾਡੂ ਸਰਕਾਰ ਵੱਲੋਂ ਮੁੱਖ ਮੰਤਰੀ ਨਾਸ਼ਤਾ ਯੋਜਨਾ ਦੇ ਵਿਸਥਾਰ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ

ਯੂ.ਕੇ. ਦੇ ਸੰਸਦ ਮੈਂਬਰ ਢੇਸੀ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬਦੀ ਪੁਰਬ ਮੌਕੇ ਪੰਜਾਬ ਦੇ ਹਵਾਬਾਜ਼ੀ ਖੇਤਰ ਢਾਂਚੇ ਨੂੰ ਮਜ਼ਬੂਤ ਕਰਨ ਦੀ ਵਕਾਲਤ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਨੂੰ ਸਮਰਪਿਤ ਅਸਾਮ ਤੋਂ ਆਰੰਭ ਹੋਇਆ ਨਗਰ ਕੀਰਤਨ ਕਲਕੱਤਾ ਲਈ ਰਵਾਨਾ