ਲੁਧਿਆਣਾ-ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਉੱਘੇ ਸੰਗੀਤ ਉਸਤਾਦ ਅਤੇ ਸੰਗੀਤ ਭਾਸਕਰ ਇੰਨ ਮਿਊਜ਼ਿਕ ਵੋਕਲ ਸ.ਇਕਬਾਲ ਸਿੰਘ ਭੰਮਰਾਂ ਵੱਲੋ 31 ਰਾਗਾਂ ਦੇ ਉਪਰ ਲਿਖਤ ਪੁਸਤਕ
"ਗੁਰਬਾਣੀ ਗਾਇਨ" ਭਾਗ ਪਹਿਲਾਂ ਨੂੰ ਸੰਗਤ ਅਰਪਿਤ ਕਰਦਿਆਂ ਹੋਇਆ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਇੰਦਰਜੀਤ ਸਿੰਘ ਮੱਕੜ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਨਿਰਧਾਰਤ ਰਾਗਾਂ ਵਿੱਚ ਉੱਚਰੀ ਇਲਾਹੀ ਬਾਣੀ ਜਿੱਥੇ ਸਾਨੂੰ ਅਧਿਆਤਮਕ ਮਾਰਗ ਤੇ ਚੱਲਣ ਦੀ ਪ੍ਰੇਣਾ ਦਿੰਦੀ ਹੈ, ਉੱਥੇ ਗੁਰਬਾਣੀ ਨੂੰ ਗਾਇਨ ਕਰਨ ਦੀ ਕੀਰਤਨ ਸ਼ੈਲੀ ਸਾਨੂੰ ਪ੍ਰਮੇਸ਼ਵਰ ਦੀ ਬੰਦਗੀ (ਪ੍ਰੇਮਾ ਭਗਤੀ) ਨਾਲ ਜੁੜ ਕੇ ਆਪਣੇ ਅੰਦਰ ਰੁਹਾਨੀ ਪ੍ਰੇਮ ਪੈਦਾ ਕਰਨ ਦਾ ਰਸਤਾ ਵੀ ਦਰਸਾਉਦੀ ਹੈ। ਇਸ ਲਈ ਸਾਨੂੰ ਨਿਰਧਾਰਤ ਰਾਗਾਂ ਵਿੱਚ ਗੁਰਬਾਣੀ ਕੀਰਤਨ ਦਾ ਲਾਹਾ ਲੈ ਕੇ ਅਧਿਆਤਮਕ ਤੇ ਰੁਹਾਨੀਅਤ ਦੇ ਸਕੂਨ ਦੀ ਪ੍ਰਾਪਤੀ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।ਉਨ੍ਹਾਂ ਨੇ ਮੌਜੂਦਾ ਸਮੇਂ ਦੀ ਨੌਜਵਾਨ ਪੀੜ੍ਹੀ, ਬੱਚਿਆਂ ਤੇ ਗੁਰਮਤਿ ਸੰਗੀਤ ਪ੍ਰੇਮੀਆਂ ਨੂੰ ਨਿਰਧਾਰਤ ਰਾਗਾਂ ਦੇ ਗਾਇਨ ਦੀ ਪੁਖਤਾ ਢੰਗ ਨਾਲ ਜਾਣਕਾਰੀ ਦੇਣ ਦੇ ਮਨੋਰਥ ਨੂੰ ਲੈ ਕੇ ਉੱਘੇ ਸੰਗੀਤ ਉਸਤਾਦ ਅਤੇ ਸੰਗੀਤ ਭਾਸਕਰ ਇੰਨ ਮਿਊਜ਼ਿਕ ਵੋਕਲ ਸ.ਇਕਬਾਲ ਸਿੰਘ ਭੰਮਰਾ ਵੱਲੋ ਲਿਖਤ ਪਲੇਠੀ ਪੁਸਤਕ" ਗੁਰਬਾਣੀ ਗਾਇਨ" ਕੇਵਲ ਇੱਕ ਪੁਸਤਕ ਨਹੀਂ ਬਲਕਿ ਇੱਕ ਖੋਜ ਭਰਪੂਰ ਗਿਆਨ ਵਰਧੱਕ ਦਸਤਾਵੇਜ਼ ਹੈ ।ਜੋ ਕਿ ਗੁਰਮਤਿ ਸੰਗੀਤ ਦੀ ਸਿੱਖਿਆ ਪ੍ਰਾਪਤ ਕਰਨ ਵਾਲੇ ਸਿਖਿਆਰਥੀਆਂ ਲਈ ਲਾਹੇਵੰਦ ਸਾਬਤ ਹੋਵੇਗਾ ਸ. ਮਕੱੜ ਨੇ ਕਿਹਾ ਕਿ ਅੱਖਾਂ ਦੀ ਰੋਸ਼ਨੀ ਨਾਹ ਹੋਣ ਦੇ ਬਾਵਜੂਦ ਉਨ੍ਹਾਂ ਵੱਲੋ ਗੁਰਬਾਣੀ ਗਾਇਨ ਦੇ ਵਿਸੇ ਉਪਰ ਪੁਸਤਕ ਲਿਖਣਾ ਇੱਕ ਮਿਸਾਲੀ ਕਾਰਜ ਹੈ ਜਿਸ ਦੇ ਲਈ ਮੈ ਉਨ੍ਹਾਂ ਨੂੰ ਆਪਣੀ ਦਿਲੀ ਮੁਬਾਰਕਬਾਦ ਦੇਦਾ ਹਾਂ ਇਸ ਮੌਕੇ
ਸ.ਇਕਬਾਲ ਸਿੰਘ ਭੰਮਰਾ ਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਇੰਦਰਜੀਤ ਸਿੰਘ ਮਕੱੜ ਤੇ ਪ੍ਰਮੁੱਖ ਸਖਸ਼ੀਅਤਾਂ ਦਾ ਧੰਨਵਾਦ ਪ੍ਰਗਟ ਕਰਦਿਆਂ ਹੋਇਆ ਕਿਹਾ ਕਿ ਜੋ ਸਤਿਕਾਰ ਤੇ ਸਨਮਾਨ ਅੱਜ ਦਾਸ ਨੂੰ ਆਪ ਜੀ ਵੱਲੋਂ ਬਖਸ਼ਿਆ ਗਿਆ ਹੈ।ਉਹ ਮੇਰੇਲਈ ਪਿਆਰ ਭਰੀ ਵੱਡੀ ਆਸੀਸ ਹੈ।ਜਿਸ ਤੋ ਸੇਧ ਲੈ ਕੇ ਮੈ ਗੁਰਮਤਿ ਸੰਗੀਤ ਦੇ ਪ੍ਰਚਾਰ ਨੂੰ ਸਮਾਜ ਦੇ ਲੋਕਾਂ ਤੱਕ ਪਹੁੰਚਣ ਦਾ ਉਪਰਾਲਾ ਹੋਰ ਚੰਗੇ ਢੰਗ ਨਾਲ ਕਰਾਂਗਾ। ਇਸ ਮੌਕੇ ਉਨ੍ਹਾਂ ਦੇ ਨਾਲ ਸ. ਮਹਿੰਦਰ ਸਿੰਘ ਡੰਗ, ਰਜਿੰਦਰ ਸਿੰਘ ਡੰਗ, ਰਣਜੀਤ ਸਿੰਘ ਖਾਲਸਾ, ਹਰਮਿੰਦਰ ਸਿੰਘ ਕੋਹਲੀ, ਹਰਪ੍ਰੀਤ ਸਿੰਘ ਗੁਰਮ, ਸੰਚਾਰੀ ਭੰਮਰਾ, ਸੁਰਮਨੀ ਭੰਮਰਾ ਵਿਸੇਸ਼ ਤੌਰ ਤੇ ਹਾਜ਼ਰ ਸਨ।