ਨਵੀਂ ਦਿੱਲੀ- “ਬਾਦਲ ਦਲ ਜਾਂ ਉਨ੍ਹਾਂ ਤੋ ਵੱਖ ਹੋਏ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਨਵੇ ਬਣੇ ਧੜੇ ਦੇ ਨਾਲ ਸੰਬੰਧਤ ਆਗੂ ਮੋਗਾ ਕਾਨਫਰੰਸ ਸਮੇਂ ਇਕੱਤਰ ਸਨ । ਜਦੋ ਸ. ਪ੍ਰਕਾਸ ਸਿੰਘ ਬਾਦਲ ਨੇ ਆਪਣੇ ਸਿਆਸੀ ਤੇ ਮਾਲੀ ਹਿੱਤਾ ਨੂੰ ਮੁੱਖ ਰੱਖਕੇ ਸ਼੍ਰੋਮਣੀ ਅਕਾਲੀ ਦਲ ਦੀ ਅਣਖੀਲੀ ਕੌਮੀ ਪੰਥਕ ਪਹਿਚਾਣ ਤੇ ਇਖਲਾਕ ਨੂੰ ਖਤਮ ਕਰਕੇ ਇਸ ਨੂੰ ਬਤੌਰ ਪੰਜਾਬੀ ਪਾਰਟੀ ਸਥਾਪਿਤ ਕਰਕੇ ਬਜਰ ਗੁਨਾਹ ਕੀਤਾ ਸੀ । ਜਿਸ ਮੁਤੱਸਵੀ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਪਾਰਟੀ ਨਾਲ ਅੱਜ ਇਨ੍ਹਾਂ ਦੀ ਦੂਰੀ ਬਣ ਚੁੱਕੀ ਹੈ, ਉਸ ਨਾਲ ਇਨ੍ਹਾਂ ਨੇ ਮਿਲੀਭੁਗਤ ਕਰਕੇ ਆਪਣੀ ਸਿਆਸੀ ਤੇ ਵਪਾਰਕ ਦੁਕਾਨ ਨੂੰ ਚੱਲਦਾ ਕਰ ਰੱਖਿਆ । ਲੇਕਿਨ ਅੱਜ ਤੱਕ ਕਿਸੇ ਵੀ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਦੇ ਗੰਭੀਰ ਮਸਲੇ ਦਾ ਹੱਲ ਨਾ ਕਰਨ ਵਿਚ ਦਿਲਚਸਪੀ ਸੀ ਅਤੇ ਨਾ ਕਰਵਾ ਸਕੇ। ਇਥੋ ਤੱਕ ਸਿੱਖ ਕੌਮ ਦੀ ਪਾਰਲੀਮੈਟ ਐਸ.ਜੀ.ਪੀ.ਸੀ ਦੀਆਂ ਬੀਤੇ 14 ਸਾਲਾਂ ਤੋਂ ਚੋਣਾਂ ਨਹੀ ਹੋਣ ਦਿੱਤੀਆ ਅਤੇ ਨਾ ਹੀ ਇਹ ਚੋਣਾਂ ਕਰਵਾਉਣ ਲਈ ਕਦੀ ਮੰਗ ਉਠਾਈ ਗਈ । ਜਦੋਕਿ ਮੌਜੂਦਾ ਐਸ.ਜੀ.ਪੀ.ਸੀ ਦਾ ਹਾਊਸ 2016 ਤੋ ਹੀ ਗੈਰ ਕਾਨੂੰਨੀ ਤੌਰ ਤੇ ਲੇਮ ਡੱਕ ਵਿਚ ਚੱਲ ਰਿਹਾ ਹੈ । ਫਿਰ ਅਜਿਹੇ ਸਿੱਖ ਸੰਗਠਨਾਂ ਤੇ ਆਗੂਆਂ ਨੂੰ ਕੀ ਹੱਕ ਬਾਕੀ ਰਹਿ ਜਾਂਦਾ ਹੈ ਕਿ ਉਹ ਆਪੋ ਆਪਣੇ ਧੜੇ ਨੂੰ ਸਿੱਖ ਕੌਮ ਦੀ ਨੁਮਾਇੰਦਾ ਜਮਾਤ ਪ੍ਰਚਾਰਦੇ ਤੇ ਪ੍ਰਸਾਰਦੇ ਫਿਰਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਸਮੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸਿਕ ਨਾਮ ਦੀ ਨਿਰੰਤਰ ਦੁਰਵਰਤੋ ਕਰਦੇ ਆ ਰਹੇ ਬਾਦਲ ਦਲੀਆ ਅਤੇ ਨਵੇ ਬਣੇ ਧੜੇ ਦੇ ਆਗੂਆਂ ਤੇ ਜਮਾਤਾਂ ਵੱਲੋ ਸਿੱਖ ਕੌਮ ਵਿਚ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਖੜ੍ਹੇ ਕੀਤੇ ਗਏ ਬਖੇੜੇ ਅਤੇ ਰੌਲ-ਘਚੋਲੇ ਉਤੇ ਉਪਰੋਕਤ ਦੋਵੇ ਧੜਿਆ ਦੇ ਆਗੂਆ ਦੇ ਪ੍ਰਚਾਰ ਨੂੰ ਗੁੰਮਰਾਹਕੁੰਨ ਕਰਾਰ ਦਿੰਦੇ ਹੋਏ ਅਤੇ ਸਿੱਖ ਕੌਮ ਵੱਲੋ ਦੋਵੇ ਧੜਿਆ ਤੇ ਆਗੂਆ ਨੂੰ ਸਿਆਸੀ, ਧਾਰਮਿਕ ਅਤੇ ਸਮਾਜਿਕ ਤੌਰ ਤੇ ਨਕਾਰ ਦਿੱਤੇ ਜਾਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਅਸਫਲ ਹੋ ਚੁੱਕੀ ਲੀਡਰਸਿਪ ਵੱਲੋ ਅੱਜ ਤੱਕ ਨਾ ਤਾਂ 30-30 ਸਾਲਾਂ ਤੋ ਬੰਦੀ ਬਣਾਏ ਗਏ ਸਜਾਵਾਂ ਪੂਰੀਆ ਕਰ ਚੁੱਕੀ ਸਿੱਖ ਨੌਜਵਾਨਾਂ ਦੀ ਰਿਹਾਈ ਕਰਵਾਈ ਜਾ ਸਕੀ, ਨਾ ਹੀ ਸਿੱਖ ਕੌਮ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਵਿਚ ਕੋਈ ਜਿੰਮੇਵਾਰੀ ਪੂਰੀ ਕੀਤੀ ਗਈ, ਬਲਕਿ ਆਪਣੀਆ ਸਰਕਾਰਾਂ ਸਮੇ ਪੁਲਿਸ ਦੇ ਉੱਚ ਅਹੁਦਿਆ ਉਤੇ ਸਿੱਖ ਕੌਮ ਦੇ ਕਾਤਲ ਪੁਲਿਸ ਅਧਿਕਾਰੀਆ ਨੂੰ ਤਰੱਕੀਆ ਦਿੰਦੇ ਰਹੇ। ਐਸ.ਜੀ.ਪੀ.ਸੀ ਦੀ ਨਿਗਰਾਨੀ ਹੇਠ ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਅਤੇ ਬੇਅਦਬੀਆ ਹੋਣ ਦੇ ਸੱਚ ਨੂੰ ਸਾਹਮਣੇ ਲਿਆਕੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਵਿਚ ਵੀ ਅਸਫਲ ਸਾਬਤ ਹੋ ਚੁੱਕੇ ਹਨ । ਪੰਜਾਬੀ ਬੋਲੀ, ਭਾਸਾ ਨੂੰ ਹਿਮਾਚਲ, ਰਾਜਸਥਾਨ, ਹਰਿਆਣਾ, ਜੰਮੂ-ਕਸਮੀਰ ਆਦਿ ਸੂਬਿਆਂ ਵਿਚ ਬਤੌਰ ਦੂਜੀ ਭਾਸ਼ਾ ਦੇ ਵੀ ਲਾਗੂ ਨਹੀ ਕਰਵਾ ਸਕੇ । ਖੇਤੀ ਪ੍ਰਧਾਨ ਪੰਜਾਬ ਸੂਬੇ ਨਾਲ ਸੰਬੰਧਤ ਕਿਸਾਨਾਂ, ਵਪਾਰੀਆ ਦੇ ਉਤਪਾਦਾਂ ਦੀ ਸਹੀ ਕੀਮਤ ਮਿਲਣ ਹਿੱਤ ਪੰਜਾਬ ਦੀਆਂ ਸਰਹੱਦਾਂ ਨੂੰ ਖੁੱਲ੍ਹੇ ਵਪਾਰ ਲਈ ਖੁਲਵਾਉਣ ਦੀ ਜਿੰਮੇਵਾਰੀ ਨਹੀ ਪੂਰੀ ਕਰ ਸਕੇ । ਪੰਜਾਬ ਦੇ ਕੀਮਤੀ ਪਾਣੀਆਂ ਦੀ ਹੋ ਰਹੀ ਲੁੱਟ ਖਸੁੱਟ, ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸਾਂ ਦਾ ਪੂਰਨ ਕੰਟਰੋਲ ਪੰਜਾਬ ਅਧੀਨ ਕਰਨ ਦੀ ਮੁੱਖ ਜਿੰਮੇਵਾਰੀ ਤੋ ਵੀ ਭੱਜ ਚੁੱਕੇ ਹਨ । ਪੰਜਾਬੀ ਬੋਲਦੇ ਇਲਾਕੇ ਜੋ ਪੰਜਾਬ ਤੋ ਬਾਹਰ ਰਹਿ ਗਏ ਉਨ੍ਹਾਂ ਨੂੰ ਪੰਜਾਬ ਵਿਚ ਸਾਮਿਲ ਕਰਵਾਉਣ ਤੋ ਖੁਦ ਹੀ ਭੱਜਦੇ ਰਹੇ। ਪਾਕਿਸਤਾਨ ਗੁਰਧਾਮਾਂ ਦੀ ਖੁੱਲ੍ਹੀ ਯਾਤਰਾ ਦਾ ਪ੍ਰਬੰਧ ਕਰਨ ਵਿਚ ਕੋਈ ਜਿੰਮੇਵਾਰੀ ਪੂਰਨ ਨਹੀ ਕਰਵਾਈ । ਇਹ ਸਭ ਦੁਖਾਂਤ ਭਰੇ ਇਨ੍ਹਾਂ ਦੇ ਅਮਲ ਤੇ ਕਾਰਵਾਈਆ ਖੁਦ ਹੀ ਪ੍ਰਤੱਖ ਕਰਦੀਆ ਹਨ ਕਿ ਗੁੰਮਰਾਹਕੁੰਨ ਪ੍ਰਚਾਰ ਰਾਹੀ ਇਹ ਦੋਵੇ ਨਕਾਰੇ ਜਾ ਚੁੱਕੇ ਧੜੇ ਆਪਣੇ ਆਪ ਨੂੰ ਸਿੱਖ ਕੌਮ ਦੀ ਨੁਮਾਇੰਦਾ ਜਮਾਤ ਕਹਾਉਣ ਦਾ ਹੱਕ ਪੂਰਨ ਰੂਪ ਵਿਚ ਗੁਆ ਚੁੱਕੇ ਹਨ । ਫਿਰ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋ ਵੀ ਇਹ ਹੁਕਮਨਾਮਾ ਹੋ ਚੁੱਕਿਆ ਹੈ ਕਿ ਇਨ੍ਹਾਂ ਦੀਆਂ ਬਜਰ ਗੁਸਤਾਖੀਆ, ਕੌਮ ਨਾਲ ਧੋਖੇ ਫਰੇਬ ਦੀ ਬਦੌਲਤ ਬਾਦਲ ਦਲੀਆ ਤੇ ਦੂਸਰੇ ਧੜੇ ਦੇ ਆਗੂਆ ਨੂੰ ਕੌਮ ਦੀ ਅਗਵਾਈ ਕਰਨ ਦਾ ਹੁਣ ਕੋਈ ਹੱਕ ਨਹੀ ਰਿਹਾ ।