ਨਵੀਂ ਦਿੱਲੀ - ਪੰਜਾਬ ਵਿਚ ਆਈ ਹੜ ਨਾਲ ਹਾਲਾਤ ਬਹੁਤ ਖਰਾਬ ਹੋ ਗਏ ਹਨ ਤੇ ਪੰਜਾਬ ਦੇ ਬਹੁਤੇ ਪਿੰਡ ਪਾਣੀ ਦੇ ਵਿਚ ਡੁੱਬ ਗਏ ਹਨ । ਹੜ ਕਾਰਣ ਜਿੱਥੇ ਜਾਨੀ ਨੁਕਸਾਨ ਹੋਇਆ ਹੈ ਓਥੇ ਲੋਕਾਂ ਦੇ ਘਰ ਵੀਂ ਨੁਕਸ਼ਾਨੇ ਗਏ ਹਨ ਤੇ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਹਨ ਪਸ਼ੂ ਡੰਗਰ ਵੀਂ ਲਾਪਤਾ ਹੋ ਗਏ ਹਨ ਜਾ ਹੜ ਵਿਚ ਰੁੜ ਗਏ ਹਨ । ਬੀਬੀ ਰਣਜੀਤ ਕੌਰ ਦਿੱਲੀ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੈਂਬਰ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਕਿ ਇਸ ਮੌਕੇ ਜਿੱਥੇ ਦਿੱਲੀ ਗੁਰਦੁਆਰਾ ਕਮੇਟੀ ਅੱਗੇ ਆ ਕੇ ਹੜ ਪੀੜੀਤਾਂ ਦੀ ਮਦਦ ਕਰ ਰਹੀ ਹੈ ਓਥੇ ਆਮ ਲੋਕ ਅਤੇ ਕੁਝ ਸੰਸਥਾਵਾਂ ਵੀਂ ਜਰੂਰਤਮੰਦ ਲੋਕਾਂ ਤਕ ਪਹੁੰਚ ਕਰਕੇ ਉਨ੍ਹਾਂ ਨੂੰ ਲੋੜੀਂਦੀਆਂ ਵਸਤੂਆਂ ਪਹੁੰਚਾ ਰਹੇ ਹਨ । ਇਸ ਮੌਕੇ ਪੰਜਾਬ ਰਾਜ ਸਰਕਾਰ ਵਲੋਂ ਪੂਰੀ ਤਰ੍ਹਾਂ ਨਮੋਸ਼ੀ ਦੇਖਣ ਨੂੰ ਮਿਲ ਰਹੀ ਹੈ ਇਸ ਲਈ ਸਾਡੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਉਨ੍ਹਾਂ ਵਲੋਂ ਪੰਜਾਬ ਹੜ ਪੀੜੀਤਾਂ ਦੇ ਨੁਕਸਾਨ ਨੂੰ ਦੇਖਣ ਲਈ ਜਿੱਥੇ ਇਕ ਟੀਮ ਬਣਾਈ ਗਈ ਹੈ ਤੁਰੰਤ ਇਕ ਵੱਡਾ ਪੇਕਿਜ ਜਾਰੀ ਕਰਕੇ ਹੜ ਪੀੜੀਤਾਂ ਦੀ ਮਦਦ ਕਰੇ । ਅੰਤ ਵਿਚ ਉਨ੍ਹਾਂ ਕਿਹਾ ਕਿ ਇਸ ਸਮੇਂ ਹੜ੍ਹਾਂ ਕਾਰਨ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਹਨ, ਉਸ ਵਿੱਚ ਅਸੀਂ ਆਪਣਾ ਯੋਗਦਾਨ ਪਾ ਹੀ ਰਹੇ ਹਾਂ ਸੰਗਤ ਨੂੰ ਸਾਡੀ ਬੇਨਤੀ ਹੈ ਕਿ ਕੁੱਝ ਦਿਨਾਂ ਬਾਅਦ ਜਦੋਂ ਪਾਣੀ ਲੱਥ ਜਾਵੇਗਾ ਤਾਂ ਉਸ ਸਮੇਂ ਕਿਸਾਨ ਵੀਰਾਂ ਨੂੰ ਖੇਤੀ ਕਰਨ ਲਈ ਖਾਦ, ਬੀਜ ਅਤੇ ਬਿਜਾਈ ਲਈ ਹੋਰ ਖਰਚਿਆਂ ਦੀ ਲੋੜ ਪਵੇਗੀ ਤਾਂ ਅਸੀਂ ਸਭ ਨੇ ਮਿਲ ਕੇ ਉਸ ਸਮੇਂ ਵੀ ਵੱਧ ਤੋਂ ਵੱਧ ਮਦਦ ਕਰਨੀ ਹੈ ਜੀ ।