ਨੈਸ਼ਨਲ

ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ  ਦਿਹਾੜਾ ਮਨਾਇਆ ਗਿਆ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | August 25, 2025 09:09 PM


ਨਵੀਂ ਦਿੱਲੀ - ਕੈਨੇਡਾ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ-ਡੇਲਟਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਨਾਲ ਹੀ ਕੌਮ ਦੇ ਮਹਾਨ ਸ਼ਹੀਦ ਭਾਈ ਮੁਸੀਬਤ ਸਿੰਘ, ਸ਼ਹੀਦ ਭਾਈ ਜੁਗਰਾਜ ਸਿੰਘ ਸਮਾਲਸਰ, ਸ਼ਹੀਦ ਭਾਈ ਗੁਰਮੀਤ ਸਿੰਘ ਧੂਲਕੋਟ, ਸ਼ਹੀਦ ਭਾਈ ਹਰਭਜਨ ਸਿੰਘ ਵੇਰਕਾ ਸਮੇਤ ਤਮਾਮ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ । ਇਸ ਮੌਕੇ ਪੰਥ ਪ੍ਰਸਿੱਧ ਢਾਡੀ ਜਥਾ ਭਾਈ ਗੁਰਭੇਜ ਸਿੰਘ ਜੌਹਲ ਨੇ ਉਚੇਚੇ ਤੌਰ ਤੇ ਸ਼ਹੀਦਾਂ ਦੇ ਜੀਵਨ ਉੱਪਰ ਸੰਗਤਾਂ ਨਾਲ ਸਾਂਝ ਪਾਈ । ਪ੍ਰੋਗਰਾਮ ਵਿਚ ਕੈਲੀਫੋਰਨੀਆ ਤੋਂ ਭਾਈ ਅਮਨਦੀਪ ਸਿੰਘ ਅਤੇ ਦਲ ਖਾਲਸਾ ਦੇ ਭਾਈ ਹਰਚਰਨਜੀਤ ਸਿੰਘ ਧਾਮੀ ਵਿਸ਼ੇਸ਼ ਤੌਰ ਤੇ ਪੁੱਜੇ ਸਨ ਜਿਨ੍ਹਾਂ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਿੱਖ ਰਾਜ ਦੀ ਸਥਾਪਤੀ ਲਈ ਸੰਘਰਸ਼ ਕਰ ਰਹੀਆਂ ਹਰ ਜਥੇਬੰਦੀ ਦਾ ਸਹਿਯੋਗ ਦੇਣਾ ਚਾਹੀਦਾ ਹੈ ਇਸ ਲਈ ਜਰੂਰੀ ਹੈ ਜੀ ਇਕ ਨਿਸ਼ਾਨ ਸਾਹਿਬ ਦੀ ਛੱਤਰਛਾਇਆ ਹੇਠ ਇਕੱਠਿਆ ਹੋਇਆ ਜਾਏ। ਦਲ ਖ਼ਾਲਸਾ ਦੇ ਭਾਈ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਨੌਜਵਾਨ ਕਮਰਕੱਸੇ ਕਰਨ ਅਤੇ ਅਜ਼ਾਦੀ ਦੇ ਸੰਘਰਸ਼ ਦੀ ਬਾਗਡੋਰ ਸਾਂਭਣ । ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਭਾਈ ਅਮਨਦੀਪ ਸਿੰਘ ਅਤੇ ਭਾਈ ਹਰਚਰਨਜੀਤ ਸਿੰਘ ਧਾਮੀ  ਦਾ ਸਨਮਾਨ ਕੀਤਾ ਗਿਆ । ਪ੍ਰੋਗਰਾਮ ਦੀ ਸਮਾਪਤੀ ਉਪਰੰਤ ਇੰਨ੍ਹਾ ਨਾਲ ਪੰਥ ਨੂੰ ਮਿਲ ਰਹੀਆਂ ਚੁਣੌਤੀਆਂ ਬਾਬਤ ਵਿਸ਼ੇਸ਼ ਤੌਰ ਤੇ ਪੰਥਿਕ ਵਿਚਾਰਾਂ ਵੀ ਹੋਈਆਂ ਸਨ । ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਭਾਈ ਗੁਰਮੀਤ ਸਿੰਘ ਜੀ ਤੂਰ, ਮੈਂਬਰ ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ ਵੀ ਪ੍ਰੋਗਰਾਮ ਵਿਚ ਉਚੇਚੇ ਤੌਰ ਤੇ ਮੌਜੂਦ ਸਨ । ਗੁਰਦੁਆਰਾ ਸਾਹਿਬ ਵਿਖ਼ੇ ਕਰਵਾਏ ਗਏ ਇਨਾਂ ਸਮਾਗਮਾਂ ਵਿਚ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤਾਂ ਹਾਜ਼ਿਰੀ ਭਰ ਕੇ ਗੁਰਬਾਣੀ ਜਸ ਸਰਵਣ ਕਰਦਿਆਂ ਗੁਰੂ ਨਾਲ ਜੁੜੇ ਸਨ । ਭਾਈ ਗੁਰਮੀਤ ਸਿੰਘ ਤੂਰ ਅਤੇ ਭਾਈ ਨਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਪੰਥ ਲਈ ਅਦੁੱਤੀ ਸ਼ਹਾਦਤ ਦੇਣ ਵਾਲੇ ਅਮਰ ਸ਼ਹੀਦ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ 31 ਅਗਸਤ ਨੂੰ ਸੰਗਤਾਂ ਉਤਸ਼ਾਹ ਨਾਮ ਮਨਾਉਂਦੀਆ ਹਨ ਤੇ ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾਂਦੇ ਹਨ ਜਿਸ ਵਿਚ ਵਡੀ ਗਿਣਤੀ ਅੰਦਰ ਹਾਜ਼ਿਰੀ ਭਰਕੇ ਸ਼ਹੀਦ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਣ ਲਈ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਤੇ ਇਸ ਮੌਕੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ-ਡੇਲਟਾ ਵਿਖੇ ਵੀ ਵਿਸ਼ੇਸ਼ ਦੀਵਾਨ ਸਜਾਏ ਜਾਣਗੇ ।

Have something to say? Post your comment

 
 
 

ਨੈਸ਼ਨਲ

ਪੰਜਾਬ ਹੜ ਪੀੜੀਤਾਂ ਦੀ ਮਦਦ ਲਈ ਕੇਂਦਰ ਸਰਕਾਰ ਤੁਰੰਤ ਰਾਹਤ ਪੇਕਿਜ ਜਾਰੀ ਕਰੇ: ਬੀਬੀ ਰਣਜੀਤ ਕੌਰ

ਬਰਤਾਨੀਆ ਦੀ ਮਹਿਲਾ ਸਿੱਖ ਐਮਪੀ ਪ੍ਰੀਤ ਕੌਰ ਗਿੱਲ ਨੇ ਪੰਜਾਬ ਦੇ ਹੜਾਂ ਤੇ ਪ੍ਰਗਟਾਇਆ ਦੁੱਖ ਕਿਹਾ ਪੰਜਾਬ ਮੁੜ ਉਠੇਗਾ

ਸਦਰ ਬਾਜ਼ਾਰ ਦੇ ਵਪਾਰੀ ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਲਈ ਭੇਜਣਗੇ ਰਾਹਤ ਸਮੱਗਰੀ- ਪੰਮਾ ਅਤੇ ਰਾਕੇਸ਼ ਯਾਦਵ

ਕੇਂਦਰ ਅਤੇ ਰਾਜ ਸਰਕਾਰ ਪੰਜਾਬ ਦੇ ਹੜ੍ਹ ਪੀੜਤਾਂ ਲਈ ਤੁਰੰਤ ਵਿਸ਼ੇਸ਼ ਪੈਕਜ ਦਾ ਕਰੇ ਐਲਾਨ: ਇੰਦਰਜੀਤ ਸਿੰਘ ਵਿਕਾਸਪੁਰੀ

ਕੈਨੇਡੀਅਨ ਪਾਰਲੀਮੈਂਟ ਵਿੱਚ 1984 ਸਿੱਖ ਕਤਲੇਆਮ ਦਾ ਮੱਤਾ ਪਾਸ ਕਰਵਾਉਣ ਦੇ ਸੰਬੰਧੀ ਲਸਾਲ ਗੁਰੂਘਰ ਵਿਖ਼ੇ ਡੂੰਘੀ ਵਿਚਾਰ ਚਰਚਾ

ਸਿੱਖ ਐਡਵੋਕੇਟਸ ਕਲਬ ਦਿੱਲੀ ਹਾਈ ਕੋਰਟ ਦੇ ਵਕੀਲ ਪੰਜਾਬ ਦੇ ਹੜ ਪੀੜੀਤਾਂ ਦੀ ਮਦਦ ਲਈ ਅੱਗੇ ਆਏ

ਮਾਂ ਬੋਲੀ ਨੂੰ ਸਮਰਪਿਤ ਵਿਸ਼ਾਲ ਅੰਤਰ-ਸਕੂਲੀ ਮੁਕਾਬਲੇ 9 ਸਤੰਬਰ ਨੂੰ: ਹਰਮੀਤ ਸਿੰਘ ਕਾਲਕਾ 

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀਆਂ ਤਿਆਰੀਆਂ ਲਈ ਮੀਟਿੰਗ - ਹਰਮੀਤ ਸਿੰਘ ਕਾਲਕਾ

ਅਮਰੀਕਾ ਦੀ ਟੈਰਿਫ ਨੀਤੀ ਦੇ ਵਿਰੋਧ ਵਿਚ ਵਪਾਰੀਆਂ ਨੇ ਕੀਤਾ ਵਿਰੋਧ ਪ੍ਰਦਰਸ਼ਨ

ਪੰਜਾਬ ਅੰਦਰ ਭਿਆਨਕ ਹੜ੍ਹਾਂ ’ਚ ਫਸੇ ਪੰਜਾਬੀਆਂ ਦੀ ਮਦਦ ਲਈ ਦਿੱਲੀ ਕਮੇਟੀ ਨੇ ਲਗਾਇਆ ਵਿਸ਼ੇਸ਼ ਸਹਾਇਤਾ ਕੈਂਪ: ਕਾਲਕਾ, ਕਾਹਲੋਂ