ਲੁਧਿਆਣਾ - ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਦੇ ਬਾਨੀ ਸ੍ਰੌਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਦੀ 23ਵੀਂ ਬਰਸੀ ਦੇ ਸਬੰਧ ਵਿੱਚ ਚੱਲ ਰਹੇ ਸਮਾਗਮਾਂ ਦੀ ਲੜੀ ਦੇ ਤਹਿਤ ਅੱਜ ਵਿਸ਼ੇਸ਼ ਤੌਰ ਤੇ ਸੰਤ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਦੇ ਅੰਦਰ ਪੰਥ ਦੀਆਂ ਪ੍ਰਮੁੱਖ ਧਾਰਮਿਕ ਸ਼ਖਸ਼ੀਅਤਾਂ, ਸਿੰਘ ਸਾਹਿਬਾਨਾਂ ਵੱਖ ਵੱਖ ਸੰਪਰਦਾਵਾਂ ਦੇ ਸੰਤ ਮਹਾਂਪੁਰਸ਼ਾਂ, ਤੇ ਨਿਹੰਗ ਸਿੰਘ ਜੱਥੇਦਾਰਾਂ ਨੇ ਉਚੇਚੇ ਤੌਰ ਤੇ ਆਪਣੀਆਂ ਹਾਜ਼ਰੀਆਂ ਭਰੀਆਂ ਅਤੇ ਸੰਤ ਬਾਬਾ ਸੁਚਾ ਸਿੰਘ ਜੀ ਵੱਲੋ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਆਪਣਾ ਸ਼ਰਧਾ ਤੇ ਸਤਿਕਾਰ ਅਰਪਿਤ ਕੀਤਾ।ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਤੋ ਵਰਸਾਏ ਸ਼੍ਰੋਮਣੀ ਸਿੱਖ ਪ੍ਰਚਾਰਕ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਦੀ ਸੁਹਿਰਦ ਦੇਖ ਰੇਖ ਹੇਠ ਆਯੋਜਿਤ ਕੀਤੇ ਗਏ ਮਹਾਨ ਸੰਤ ਸਮਾਗਮ ਅੰਦਰ ਦੇਸ਼ ਦੇ ਵੱਖ ਵੱਖ ਰਾਜਾਂ ਤੇ ਪੰਜਾਬ ਦੇ ਕਈ ਜ਼ਿਿਲਆਂ ਤੋ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਆਪਣੀਆਂ ਹਾਜ਼ਰੀਆਂ ਭਰੀਆਂ ਅਤੇ ਸੰਤ ਮਹਾਪੁਰਸ਼ਾਂ, ਵਿਦਵਾਨ ਸ਼ਖਸ਼ੀਅਤਾਂ ਪਾਸੋਂ ਗੁਰਮਤਿ ਵਿਚਾਰ ਸਰਵਨ ਕੀਤੇ।ਸੰਤ ਸਮਾਗਮ ਦੌਰਾਨ ਇੱਕਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜਵੱਦੀ ਟਕਸਾਲ ਦੇ ਬਾਨੀ ਸੰਤ ਬਾਬਾ ਸੁਚਾ ਸਿੰਘ ਜੀ ਵੱਲੋ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਗਏ ਮਿਸਾਲੀ ਕਾਰਜ ਸਮੁੱਚੀ ਕੌਮ ਦੇ ਲਈ ਪ੍ਰੇਣਾ ਦਾ ਸਰੋਤ ਹਨ। ਉਨ੍ਹਾਂ ਵੱਲੋ ਸਥਾਪਿਤ ਇਹ ਅਸਥਾਨ ਸੰਗੀਤ ਦੀ ਅਦੁੱਤੀ ਅਤੇ ਬੇਮਿਸਾਲ ਟਕਸਾਲ ਹੈ।ਜਿਸ ਦੇ ਅੰਦਰ ਸਾਡੀ ਪੁਰਾਤਨ ਕੀਰਤਨ ਸ਼ੈਲੀ ਵਾਲੇ ਰੱਖੇ ਤੰਤੀ ਸਾਜ਼ ਗੁਰਮਤਿ ਸੰਗੀਤ ਕਲਾ ਦੀ ਸਿਖਲਾਈ ਲੈਣ ਵਾਲੇ ਵਿਿਦਆਰਥੀਆਂ ਲਈ ਵਰਦਾਨ ਸਾਬਤ ਹੋ ਰਹੇ ਹਨ। ਜੋ ਕਿ ਸਾਡੇ ਲਈ ਵੱਡੇ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਬੋਲਾਂ ਵਿੱਚ ਕਿਹਾ ਕਿ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਵੱਲੋ ਪਾਈਆਂ ਲੀਹਾਂ ਤੇ ਤੋਰੀਆਂ ਹੋਈਆਂ ਪ੍ਰੰਪਰਾਵਾਂ ਨੂੰ ਜਿਸ ਸੂਝਵਾਨਤਾ ਦੇ ਨਾਲ ਸੰਤ ਬਾਬਾ ਅਮੀਰ ਸਿੰਘ ਜੀ ਹੋਰ ਅੱਗੇ ਲਿਜਾ ਰਹੇ ਹਨ।ਉਸ ਦੇ ਸਦਕਾ ਅਜੋਕੇ ਸਮੇਂ ਅੰਦਰ ਜਵੱਦੀ ਟਕਸਾਲ ਗੁਰਮਤਿ ਸੰਗੀਤ ਕਲਾ ਦੇ ਧੁਰੇ ਦੇ ਰੂਪ ਵੱਜੋ ਉੱਭਰ ਕੇ ਸਾਹਮਣੇ ਆਈ ਹੈ। ਸੰਤ ਸਮਾਗਮ ਅੰਦਰ ਪੁੱਜੇ ਸੰਤ ਬਾਬਾ ਬਲਬੀਰ ਸਿੰਘ ਮੁੱਖੀ 96 ਕਰੋੜੀ ਬੁੱਢਾ ਦਲ, ਜੱਥੇ. ਨਿਹਾਲ ਸਿੰਘ ਮੁੱਖੀ ਮਿਸਲ ਸ਼ਹੀਦਾਂ ਹਰੀਆਂ ਵੇਲਾਂ ਵਾਲੇ, ਜੱਥੇ. ਗੁਰਦੇਵ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਸੰਤ ਬਾਬਾ ਅਵਤਾਰ ਸਿੰਘ ਜੀ ਦਲ ਪੰਥ ਸੁਰ ਸਿੰਘ ਵਾਲੇ, ਸੰਤ ਬਾਬਾ ਨਰਿੰਦਰ ਸਿੰਘ ਜੀ ਲੰਗਰਾਂ ਵਾਲੇ ਸ੍ਰੀ ਹਜੂਰ ਸਾਹਿਬ ਨਾਂਦੇੜ, ਸੰਤ ਬਾਬਾ ਤੇਜਾ ਸਿੰਘ ਜੀ ਖੁਡਾ ਕੁਰਾਲਾ, ਬਾਬਾ ਮੇਜਰ ਸਿੰਘ ਪੰਜ ਭੈਣੀਆਂ ਵਾਲੇ, ਗਿਆਨੀ ਸੁਖਜੀਤ ਸਿੰਘ ਘੱਨ੍ਹਿਆ, ਗਿਆਨੀ ਸੂਬਾ ਸਿੰਘ, ਸੰਤ ਬਾਬਾ ਹਰੀ ਸਿੰਘ ਜੀਰਾ, ਸੰਤ ਭੁਪਿੰਦਰ ਸਿੰਘ ਅਤੇ ਪੰਥ ਦੇ ਪ੍ਰਸਿੱਧ ਵਿਦਵਾਨ ਤੇ ਕਥਾਵਾਚਕ ਗਿਆਨੀ ਜਸਵੰਤ ਸਿੰਘ ਪਰਵਾਨਾ ਜੀ ਨੇ ਵੀ ਇਕੱਤਰ ਹੋਈਆਂ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਕੇ ਸੰਤ ਬਾਬਾ ਸੁਚਾ ਸਿੰਘ ਜੀ ਨੂੰ ਆਪਣਾ ਸਿੱਜਦਾ ਤੇ ਸਤਿਕਾਰ ਅਰਪਿਤ ਕੀਤਾ।ਇਸ ਦੌਰਾਨ ਆਯੋਜਿਤ ਕੀਤੇ ਗਏ ਸੰਤ ਸਮਾਗਮ ਵਿੱਚ ਸੰਤ ਬਾਬਾ ਅਵਤਾਰ ਸਿੰਘ ਸਾਧਾਂਵਾਲੇ, ਸੰਤ ਬਾਬਾ ਗੁਰਨਾਮ ਸਿੰਘ ਡਰੋਲੀ ਭਾਈ ਕੇ ਵਾਲੇ, ਬਾਬਾ ਪ੍ਰਤਾਪ ਸਿੰਘ ਸਿੰਘ ਮਾਂਡੀ ਵਾਲੇ, ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਜੀ ਦੇ ਵੱਲੋ ਸੇਵਕ ਸਿੰਘ, ਸੰਤ ਬਾਬਾ ਸੇਵਾ ਸਿੰਘ ਜੀ ਖੰਡੂਰ ਸਾਹਿਬ ਵਾਲਿਆਂ ਵੱਲੋ ਆਏ ਸਿੰਘ, ਸੰਤ ਬਾਬਾ ਅਨਹਦਰਾਜ ਸਿੰਘ ਨਾਨਕਸਰ ਸਮਰਾਲਾ ਚੌਕ ਵਾਲੇ , ਬਾਬਾ ਮੇਜਰ ਸਿੰਘ ਕਾਰ ਸੇਵਾ ਵਾਲੇ, ਸਵਾਮੀ ਸ਼ਾਤਾ ਨੰਦ ਜਲੰਧਰ ਜੀ ਦੇ ਵੱਲੋ ਗਿਆਨੀ ਹਰਦੀਪ ਸਿੰਘ, ਸੰਤ ਬਾਬਾ ਰਣਜੀਤ ਸਿੰਘ ਜਲੰਧਰ, ਸੰਤ ਬਾਬਾ ਮੇਹਰ ਸਿੰਘ ਜੀ ਨਬੀਆਬਾਦ ਵਾਲੇ, ਬਾਬਾ ਸੁਲੱਖਣ ਸਿੰਘ ਪੰਜਵੜ, ਬਾਬਾ ਬਲਦੇਵ ਸਿੰਘ ਜੋਧੇਵਾਲ ਬਸਤੀ ਵਾਲੇ, ਬਾਬਾ ਤੇਜਵੀਰ ਸਿੰਘ, ਸੰਤ ਬਾਬਾ ਦਲਜੀਤ ਸਿੰਘ ਲੰਗੇਆਣਾ, ਸੰਤ ਗੁਰਮੀਤ ਸਿੰਘ ਖੋਸ ਕੋਟਲਾ, ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ, ਗਿਆਨੀ ਅਤਰ ਸਿੰਘ ਹੈਡ ਗ੍ਰੰਥੀ ਗੁ਼.ਸ੍ਰੀ ਜੋਤੀ ਸਰੂਪ ਸਾਹਿਬ, ਮਹੰਤ ਪ੍ਰਿਤਪਾਲ ਸਿੰਘ ਤੇ ਬਾਬਾ ਰਣਜੀਤ ਸਿੰਘ ਸੇਵਾ ਪੰਥੀ ਸੰਪਰਦਾ ਵਾਲੇ, ਮਾਤਾ ਵਿਪਨਪ੍ਰੀਤ ਕੌਰ, ਬੀਬੀ ਜਸਪ੍ਰੀਤ ਕੌਰ, ਗਿਆਨੀ ਬਲਵਿੰਦਰ ਸਿੰਘ ਹੈਡ ਗ੍ਰੰਥੀ ਗੁ. ਸ੍ਰੀ ਮੰਜੀ ਸਾਹਿਬ ਆਲਮਗੀਰ, ਭਾਈ ਮੇਜਰ ਸਿੰਘ ਖਾਲਸਾ, ਅਮਰਜੀਤ ਸਿੰਘ ਚਾਵਲਾ, ਗੁਰਮਤਿ ਸਿੰਘ ਕੁਲਾਰ, ਰਣਜੀਤ ਸਿੰਘ ਢਿੱਲੋ, ਆਦਿ ਸੰਤ ਮਹਾਂਪੁਰਸ਼ਾਂ ਨੇ ਸ਼ਮੂਲੀਅਤ ਕੀਤੀ। ਟਕਸਾਲ ਵਲੋਂ ਬਰਸੀ ਸਮਾਗਮ 'ਚ ਪੁੱਜੀਆਂ ਸ਼ਖਸ਼ੀਅਤਾਂ ਦੇ ਅਦਬ ਸਤਿਕਾਰ 'ਚ ਸਿਰੋਪਾਓ ਲੋਈ ਆਦਿ ਨਾਲ ਸਨਮਾਨਿਤ ਕੀਤਾ।