ਨਵੀਂ ਦਿੱਲੀ -ਪੰਜਾਬ ਵਿੱਚ ਜੋ ਇਸ ਵੇਲੇ ਹੜ੍ਹ ਆਏ ਹੋਏ ਹਨ । ਪਹਿਲੀ ਗੱਲ ਤੇ ਇਹ ਕੁਦਰਤੀ ਆਫ਼ਤ ਘੱਟ ਸਗੋਂ ਪੰਜਾਬ ਸਰਕਾਰ ਅਤੇ ਬੀ.ਬੀ.ਐਮ.ਬੀ ਦੇ ਮਾੜੇ ਪ੍ਰਬੰਧਾਂ ਦੀ ਦੇਣ ਹਨ । ਜਦੋਂ ਮੌਸਮ ਵਿਭਾਗ ਵੱਲੋਂ ਲਗਾਤਾਰ ਭਾਰੀ ਮੀਂਹ ਪੈਣ ਦੀਆਂ ਅਗਾਊ ਪੇਸ਼ਨਗੋਈਆਂ ਕੀਤੀਆਂ ਜਾ ਰਹੀਆਂ ਸਨ । ਤਾਂ ਸੂਬਾ ਸਰਕਾਰ ਤੇ ਪੰਜਾਬ ਦੇ ਦਰਿਆਵਾਂ ਤੇ ਡੈਮਾਂ ਨੂੰ ਕੰਟਰੋਲ ਕਰਦੀ ਬੀ.ਬੀ.ਐਮ.ਬੀ ਅਵੇਸਲੇ ਕਿਉ ਰਹੇ ? ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਜਾਰੀ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਇਹ ਹੜ੍ਹ ਪੰਜਾਬ ਸਿਰ ਮਾੜ੍ਹੀ ਨੀਅਤ ਅਤੇ ਮਾੜ੍ਹੇ ਪ੍ਰਬੰਧਾਂ ਕਾਰਨ ਪਾਏ ਗਏ ਹਨ । ਪਰ ਪੰਜਾਬ ਦੇ ਬਹਾਦਰ ਲੋਕ ਜਿੰਨਾ ਨੂੰ ਨਾ ਹਾਲੇ ਤੱਕ ਪੰਜਾਬ ਸਰਕਾਰ ਵੱਲੋਂ ਤੇ ਨਾ ਹੀ ਕੇਂਦਰ ਸਰਕਾਰ ਵੱਲੋਂ ਕੋਈ ਸਹਾਇਤਾ ਮਿਲੀ ਹੈ । ਉਹ ਆਪਣੇ ਸਿਰ ਤੇ ਇਹਨਾਂ ਹੜ੍ਹਾਂ ਨਾਲ ਨਜਿੱਠ ਰਹੇ ਹਨ । ਸ਼੍ਰੋਮਣੀ ਅਕਾਲੀ ਦਲ ਕਿਉਂਕਿ ਪੰਜਾਬ ਦੇ ਲੋਕਾਂ ਦੀ ਆਪਣੀ ਨੁਮਾਇੰਦਾ ਪਾਰਟੀ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਹਰ ਵੇਲੇ ਪੰਜਾਬ ਤੇ ਪੰਜਾਬੀਆਂ ਲਈ ਅੱਗੇ ਹੋ ਕੇ ਖੜ੍ਹਿਆ ਹੈ ਤੇ ਹੁਣ ਵੀ ਪਾਰਟੀ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਵੱਲੋਂ ਜੋ ਪਾਰਟੀ ਦੇ ਤੈਅ ਸ਼ੁਦਾ ਸਿਆਸੀ ਪ੍ਰੋਗਰਾਮਾਂ ਨੂੰ ਰੱਦ ਕਰਦੇ ਹੋਏ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮੱਦਦ ਕਰਨ ਲਈ ਪਾਰਟੀ ਵਰਕਰਾਂ ਨੂੰ ਕਿਹਾ ਹੈ ਤੇ ਆਪ ਵੀ ਜਾ ਰਹੇ ਹਨ । ਉਹ ਪਾਰਟੀ ਦੀਆਂ ਰਵਾਇਤਾਂ ਦੀ ਪਹਿਰੇਦਾਰੀ ਹੈ । ਅੰਤ ਵਿਚ ਉਨ੍ਹਾਂ ਕਿਹਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਦਿੱਲੀ ਇਕਾਈ ਦੇ ਵਰਕਰਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਆਪਣਾ ਫਰਜ ਸਮਝਦੇ ਹੋਏ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਮੱਦਦ ਲਈ ਅੱਗੇ ਆਉਣ ਤੇ ਆਪਣੀ ਮਨੁੱਖਤਾ ਪੱਖੀ ਜ਼ਿੰਮੇਵਾਰੀ ਨਿਭਾਉਣ ।