ਸਿੱਖ ਪੰਥ ਅਤੇ ਵਿਦਵਾਨਾਂ ਵਿੱਚ ਆਪਣਾ ਨਾਮ ਕਮਾਉਣ ਵਾਲੇ ਦਲਜੀਤ ਸਿੰਘ ਬੇਦੀ ਨਹੀਂ ਰਹੇ | ਦਲਜੀਤ ਸਿੰਘ ਬੇਦੀ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ, ਉਹਨਾਂ ਨੇ ਸ਼ਨੀਵਾਰ ਰਾਤ ਨੂੰ ਆਖਰੀ ਸਾਹ ਲਿਆ। ਜਿਵੇਂ ਹੀ ਦਲਜੀਤ ਸਿੰਘ ਬੇਦੀ ਦੇ ਅਕਾਲ ਚਲਾਣਾ ਕਰ ਜਾਣ ਦੀ ਖਬਰ ਫੈਲੀ ਤਾਂ ਪੰਥਕ ਹਲਕਿਆਂ ਵਿੱਚ ਸੋਗ ਦੀ ਲਹਿਰ ਫੈਲ ਗਈ | ਦਲਜੀਤ ਸਿੰਘ ਬੇਦੀ ਜਿਥੇ ਆਪਣੀ ਵਿਦਵਤਾ ਅਤੇ ਨਿਮਰ ਸੁਭਾਅ ਤੋਂ ਜਾਣੇ ਜਾਂਦੇ ਸਨ ਉੱਥੇ ਹੀ ਉਹਨਾਂ ਨੇ ਪੰਥ ਦੀ ਝੋਲੀ ਵਿੱਚ ਅਨੇਕਾਂ ਹੀ ਕਿਤਾਬਾਂ ਅਤੇ ਲਿਖਤਾਂ ਪਾਈਆਂ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਤੌਰ ਸਕੱਤਰ ਸੇਵਾ ਮੁਕਤ ਹੋਣ ਤੋਂ ਬਾਅਦ ਦਲਜੀਤ ਸਿੰਘ ਬੇਦੀ ਸ਼੍ਰੋਮਣੀ ਅਕਾਲੀ ਦਲ ਬੁੱਢਾ ਦਲ ਦੇ ਸਕੱਤਰ ਵਜੋਂ ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ ਦੀ ਅਗਵਾਈ ਵਿੱਚ ਲਗਾਤਾਰ ਪੰਥਕ ਸੇਵਾਵਾਂ ਨਿਭਾ ਰਹੇ ਸਨ। ਦਲਜੀਤ ਸਿੰਘ ਬੇਦੀ ਦੇ ਤੁਰ ਜਾਣ ਤੇ ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਦਿਲਜੀਤ ਸਿੰਘ ਬੇਦੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ I