ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅੱਜ ਸ੍ਰੀ ਫਤਿਹਗੜ ਸਾਹਿਬ ਤੋਂ ਪੰਜ ਟਰੱਕ ਰਾਹਤ ਸਮੱਗਰੀ ਜਿਸ ਵਿੱਚ ਪਸ਼ੂਆਂ ਲਈ ਚਾਰਾ, ਆਟਾ , ਦਾਲਾਂ, ਪਾਣੀ ਆਦਿ ਵਸਤੂਆਂ ਸ਼ਾਮਲ ਸਨ, ਹੜ ਪ੍ਰਭਾਵਿਤ ਇਲਾਕਿਆਂ ਲਈ ਰਵਾਨਾ ਕੀਤਾ ਗਿਆ । ਬੀਤੇ ਦਿਨ ਗਿਆਨੀ ਹਰਪ੍ਰੀਤ ਸਿੰਘ ਵੱਲੋ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਨੁਕਸਾਨ ਦਾ ਜਾਇਜ਼ਾ ਲਿਆ ਗਿਆ ਸੀ। ਗਿਆਨੀ ਹਰਪ੍ਰੀਤ ਸਿੰਘ ਨੇ ਇਨ੍ਹਾਂ ਹੜ੍ਹਾਂ ਨੂੰ ਕੁਦਰਤੀ ਆਫ਼ਤ ਤੋਂ ਵੱਧ ਸਰਕਾਰ ਦੀ ਨਲਾਇਕੀ ਕਰਾਰ ਦਿੱਤਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇੱਕ ਸਾਲ ਪਹਿਲਾਂ ਪੰਜਾਬ ਦਾ ਹੜ੍ਹ ਨਾਲ ਵੱਡਾ ਨੁਕਸਾਨ ਹੋਇਆ ਸੀ। ਸਰਕਾਰ ਨੇ ਸਿਰਫ ਮਜ਼ਾਕੀਆ ਬਿਆਨਬਾਜੀ ਤੋਂ ਵਧੇਰੇ ਕੁੱਝ ਨਹੀਂ ਕੀਤਾ। ਇਸ ਵਕਫੇ ਦੌਰਾਨ ਸਰਕਾਰ ਇੱਕ ਵੀ ਬੰਨ ਨੂੰ ਪੱਕਾ ਨਹੀਂ ਕਰ ਸਕੀ। ਇਸ ਤੋਂ ਇਲਾਵਾ ਸਰਕਾਰ ਦਰਿਆਵੀਂ ਇਲਾਕਿਆਂ ਲਈ ਇਸ ਮਾਰ ਤੋਂ ਬਚਾਉਣ ਲਈ ਪੁਖਤਾ ਪ੍ਰਬੰਧ ਕਰ ਸਕੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਨੇ ਆਪਣੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਦਿੱਲੀ ਦੀ ਚਾਕਰੀ ਵੱਧ ਕੀਤੀ। ਜੇਕਰ ਸਰਕਾਰ ਆਪਣੀ ਜ਼ਿਮੇਵਾਰੀ ਪ੍ਰਤੀ ਥੋੜਾ ਬਹੁਤਾ ਵੀ ਸੰਜੀਦਗੀ ਭਰਿਆ ਕਾਰਜ ਕਰਦੀ ਤਾਂ ਅੱਜ ਵੱਡੇ ਮਾਲੀ ਨੁਕਸਾਨ ਤੋਂ ਪੰਜਾਬ ਨੂੰ ਬਚਾਇਆ ਜਾ ਸਕਦਾ ਸੀ।
ਗਿਆਨੀ ਹਰਪ੍ਰੀਤ ਸਿੰਘ ਨੇ ਇਹਨਾ ਹੜ੍ਹਾਂ ਨੂੰ ਕੁਦਰਤੀ ਕ੍ਰੋਪੀ ਦੇ ਨਾਲ ਨਾਲ Man Made ਹੜ ਕਰਾਰ ਦਿੱਤਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦਰਿਆਵਾਂ ਦੇ ਕੰਢਿਆਂ ਤੇ ਸਰਕਾਰੀ ਸਰਪ੍ਰਸਤੀ ਹੇਠ ਹੋਈ ਬੇਹਤਾਸ਼ਾ ਨਜਾਇਜ਼ ਮਾਈਨਿੰਗ ਨੇ ਵੱਡਾ ਨੁਕਸਾਨ ਕੀਤਾ। ਇਸ ਤੋਂ ਇਲਾਵਾ ਦਰਿਆ ਅਤੇ ਡੈਮ ਦੇ ਫਲੱਡ ਗੇਟ ਜਿਸ ਤਰਾਂ ਪਾਣੀ ਦੇ ਵਹਾਅ ਵਿੱਚ ਟੁੱਟੇ ਇਸ ਨੇ ਮੋਹਰ ਲਗਾਈ ਹੈ ਕਿ ਸਰਕਾਰ ਦੀ ਪੂਰਨ ਬੇਧਿਆਨੀ, ਅਣਗਹਿਲੀ ਅਤੇ ਗੈਰ ਜਿੰਮੇਵਾਰਨਾ ਤਰੀਕਾ ਵੱਡੇ ਨੁਕਸਾਨ ਦਾ ਕਾਰਨ ਬਣਿਆ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਜੇਕਰ ਸਰਕਾਰ ਨੇ, ਕੁਦਰਤੀ ਕ੍ਰੋਪੀ ਤੋਂ ਵੱਧ ਇਹਨਾਂ Man Made ਹੜ੍ਹਾਂ ਤੇ ਕੋਈ ਜਾਂਚ ਨਾ ਕੀਤੀ ਤਾਂ ਦੀ ਮਾਹਰਾਂ ਦੀ ਕਮੇਟੀ ਬਣਾ ਕੇ ਜਨਤਕ ਪੜਤਾਲ ਕਰਵਾਈ ਜਾਵੇਗੀ ਤੇ ਰਿਪੋਰਟ ਜਨਤਾ ਨਾਲ ਸਾਂਝੀ ਕਰਾਂਗੇ। ਪਰ ਬਿਹਤਰ ਇਹ ਹੈ ਕਿ ਜਾਂਚ ਹਾਈ ਕੋਰਟ ਦੇ ਮੁੱਖ ਜੱਜ ਦੀ ਅਗਵਾਈ ਹੇਠ ਕਮਿਸ਼ਨ ਗਠਿਤ ਹੋਵੇ, ਸਮਾਂਬੱਧ ਜਾਂਚ ਹੋਵੇ, ਜਿਸ ਵਿੱਚ ਜਾਨੀ ਮਾਲੀ ਨੁਕਸਾਨ ਦਾ ਜਾਇਜ਼ਾ, ਜ਼ਿੰਮੇਵਾਰ ਕਾਰਨਾਂ ਦੀ ਪੜਤਾਲ ਹੋਵੇ ਤਾਂ ਇਹ ਯਕੀਨੀ ਬਣਾਇਆ ਜਾਵੇ ਕਿ ਪੰਜਾਬ ਹੁੰਦੀ ਨਜਾਇਜ਼ ਮਾਈਨਿੰਗ ਜਾਂ ਕੋਈ ਹੋਰ ਕਾਰਨ ਜਿਹੜੀ ਵੱਡੀ ਤਬਾਹੀ ਦਾ ਕਾਰਨ ਬਣੀ, ਉਸ ਤੇ ਰੋਕ ਲੱਗ ਸਕੇ ਅਤੇ ਜ਼ਿੰਮੇਵਾਰ ਲੋਕਾਂ , ਵਿਭਾਗਾਂ ਖਿਲਾਫ ਕ੍ਰਿਮਿਨਲ ਕੇਸ ਦਰਜ ਹੋ ਸਕੇ ਅਤੇ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ। ਇਸ ਪੂਰੀ ਰਸਦ ਨੂੰ ਇਕੱਠਾ ਕਰਨ ਵਿੱਚ ਸੀਨੀਅਰ ਆਗੂ ਅਮਰਿੰਦਰ ਸਿੰਘ ਲਿਬੜਾ ਦੀ ਵੱਡਾ ਯੋਗਦਾਨ ਰਿਹਾ।
ਇਸ ਮੌਕੇ ਸੁਰਜੀਤ ਸਿੰਘ ਰੱਖੜਾ ਸਾਬਕਾ ਮੰਤਰੀ, ਕਰਨੈਲ ਸਿੰਘ ਪੰਜੋਲੀ, ਜਸਟਿਸ ਨਿਰਮਲ ਸਿੰਘ ਸਾਬਕਾ ਐੱਮ ਐੱਮ ਏ, ਲਖਵੀਰ ਸਿੰਘ ਥਾਬਲਾਂ , ਜੱਸਾ ਸਿੰਘ ਆਹਲੂਵਾਲੀਆ , ਬਲਤੇਜ ਸਿੰਘ , ਰਣਬੀਰ ਸਿੰਘ ਪੂਨੀਆ, ਦਰਬਾਰਾ ਸਿੰਘ ਰੰਧਾਵਾ , ਪ੍ਰੀਤਮ ਸਿੰਘ ਨਾਗਰਾ , ਸਵਰਨ ਸਿੰਘ ਬਾਠ , ਬਲਵਿੰਦਰ ਸਿੰਘ ਸੋਹੀ , ਹਰਵਿੰਦਰ ਸਿੰਘ ਬੱਬਲ, ਜਸਪਾਲ ਸਿੰਘ ਦਾਦੂਮਾਜਰਾ, ਗੁਰਧਰਮ ਸਿੰਘ, ਗੁਰਦੇਵ ਸਿੰਘ ਹੈਪੀ ਭਮਾਰਸੀ, ਰਾਜਿੰਦਰ ਸਿੰਘ ਖਰੋੜ, ਕਰਮਜੀਤ ਸਿੰਘ ਢਿੱਲੋਂ, ਸੁਰਜੀਤ ਸਿੰਘ ਸੀਤੀ, ਜੈ ਸਿੰਘ ਸਰਹਿੰਦ , ਸਿਕੰਦਰ ਸਿੰਘ ਮੰਡੋਫਲ, ਆਦਿ ਹਾਜਰ ਸਨ ।