ਨੈਸ਼ਨਲ

ਮਾਂ ਬੋਲੀ ਨੂੰ ਸਮਰਪਿਤ ਵਿਸ਼ਾਲ ਅੰਤਰ-ਸਕੂਲੀ ਮੁਕਾਬਲੇ 9 ਸਤੰਬਰ ਨੂੰ: ਹਰਮੀਤ ਸਿੰਘ ਕਾਲਕਾ 

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | August 31, 2025 07:37 PM
 
 
ਨਵੀਂ ਦਿੱਲੀ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਨੇ  ਦੱਸਿਆ ਕਿ ਸਫ਼ਰ-ਏ-ਪੰਜਾਬੀ 2025 ਇਕ ਨਵੇਂਕਲੇ ਤੇ ਮਹੱਤਵਪੂਰਨ ਉਪਰਾਲੇ ਵਜੋਂ 9 ਸਤੰਬਰ 2025, ਦਿਨ ਮੰਗਲਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਭਾਈ ਲੱਖੀ ਸ਼ਾਹ ਵਣਜਾਰਾ ਹਾਲ, ਗੁਰਦੁਆਰਾ ਰਕਾਬਗੰਜ ਸਾਹਿਬ, ਨਵੀਂ ਦਿੱਲੀ ਵਿੱਚ ਆਯੋਜਿਤ ਕਰਵਾਇਆ ਜਾ ਰਿਹਾ ਹੈ।
 
ਇਹ ਮਹਾਨ ਸਮਾਗਮ ਨੌਵੀਂ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਅਨਮੋਲ ਸਾਥੀ ਸ਼ਹੀਦਾਂ — ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ ਹੈ।
 
ਸਰਦਾਰ ਕਾਲਕਾ  ਨੇ ਦੱਸਿਆ ਕਿ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਵੱਲੋਂ ਕਰਵਾਏ ਜਾ ਰਹੇ ਇਸ ਵਿਲੱਖਣ ਪ੍ਰੋਗਰਾਮ ਵਿੱਚ ਵੱਖ-ਵੱਖ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਅਤੇ ਖਾਲਸਾ ਸਕੂਲਾਂ ਦੇ ਹੋਣਹਾਰ ਵਿਦਿਆਰਥੀ ਮਾਂ ਬੋਲੀ ਪੰਜਾਬੀ ਦੇ ਅਤੀਤ, ਵਰਤਮਾਨ ਅਤੇ ਭਵਿੱਖ ਨੂੰ ਰੋਸ਼ਨ ਕਰਨ ਵਾਲੇ ਚਾਰਟਾਂ, ਪੋਰਟਫੋਲੀਓ ਅਤੇ ਸ਼ਾਨਦਾਰ ਪੀ.ਟੀ.ਟੀ. ਮੁਕਾਬਲਿਆਂ ਰਾਹੀਂ ਆਪਣੀ ਕਲਾ ਤੇ ਯੋਗਤਾ ਦਾ ਪ੍ਰਦਰਸ਼ਨ ਕਰਨਗੇ।
 
ਇਸ ਸਮਾਰੋਹ ਦੀ ਵਿਸ਼ੇਸ਼ਤਾ ਇਹ ਵੀ ਰਹੇਗੀ ਕਿ ਇਸਦਾ ਸਿੱਧਾ ਪ੍ਰਸਾਰਣ ਅਕਾਲ ਸਹਾਇ ਚੈਨਲ, ਪਰਮ ਸਿੱਖ ਇਤਿਹਾਸ, ਜੀਐਸਪੀਐਸ ਅਕਾਲ ਚੈਨਲ ਅਤੇ ਜਨ ਹਿਤ ਨਿਊਜ਼ ਰਾਹੀਂ ਕੀਤਾ ਜਾਵੇਗਾ, ਤਾਂ ਜੋ ਮਾਂ ਬੋਲੀ ਦੇ ਪ੍ਰੇਮੀ ਹਰ ਕੋਈ ਇਸਨੂੰ ਦੇਖ ਸਕੇ।
 
ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਅਨੋਖੀ ਪ੍ਰਦਰਸ਼ਨੀ ਅਤੇ ਮੁਕਾਬਲਿਆਂ ਦਾ ਦਰਸ਼ਨ ਕਰਨ, ਤਾਂ ਜੋ ਨੌਜਵਾਨ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਹੋਵੇ ਅਤੇ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਨੂੰ ਹੋਰ ਮਜ਼ਬੂਤੀ ਮਿਲੇ।

Have something to say? Post your comment

 
 
 

ਨੈਸ਼ਨਲ

ਸਦਰ ਬਾਜ਼ਾਰ ਦੇ ਵਪਾਰੀ ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਲਈ ਭੇਜਣਗੇ ਰਾਹਤ ਸਮੱਗਰੀ- ਪੰਮਾ ਅਤੇ ਰਾਕੇਸ਼ ਯਾਦਵ

ਕੇਂਦਰ ਅਤੇ ਰਾਜ ਸਰਕਾਰ ਪੰਜਾਬ ਦੇ ਹੜ੍ਹ ਪੀੜਤਾਂ ਲਈ ਤੁਰੰਤ ਵਿਸ਼ੇਸ਼ ਪੈਕਜ ਦਾ ਕਰੇ ਐਲਾਨ: ਇੰਦਰਜੀਤ ਸਿੰਘ ਵਿਕਾਸਪੁਰੀ

ਕੈਨੇਡੀਅਨ ਪਾਰਲੀਮੈਂਟ ਵਿੱਚ 1984 ਸਿੱਖ ਕਤਲੇਆਮ ਦਾ ਮੱਤਾ ਪਾਸ ਕਰਵਾਉਣ ਦੇ ਸੰਬੰਧੀ ਲਸਾਲ ਗੁਰੂਘਰ ਵਿਖ਼ੇ ਡੂੰਘੀ ਵਿਚਾਰ ਚਰਚਾ

ਸਿੱਖ ਐਡਵੋਕੇਟਸ ਕਲਬ ਦਿੱਲੀ ਹਾਈ ਕੋਰਟ ਦੇ ਵਕੀਲ ਪੰਜਾਬ ਦੇ ਹੜ ਪੀੜੀਤਾਂ ਦੀ ਮਦਦ ਲਈ ਅੱਗੇ ਆਏ

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀਆਂ ਤਿਆਰੀਆਂ ਲਈ ਮੀਟਿੰਗ - ਹਰਮੀਤ ਸਿੰਘ ਕਾਲਕਾ

ਅਮਰੀਕਾ ਦੀ ਟੈਰਿਫ ਨੀਤੀ ਦੇ ਵਿਰੋਧ ਵਿਚ ਵਪਾਰੀਆਂ ਨੇ ਕੀਤਾ ਵਿਰੋਧ ਪ੍ਰਦਰਸ਼ਨ

ਪੰਜਾਬ ਅੰਦਰ ਭਿਆਨਕ ਹੜ੍ਹਾਂ ’ਚ ਫਸੇ ਪੰਜਾਬੀਆਂ ਦੀ ਮਦਦ ਲਈ ਦਿੱਲੀ ਕਮੇਟੀ ਨੇ ਲਗਾਇਆ ਵਿਸ਼ੇਸ਼ ਸਹਾਇਤਾ ਕੈਂਪ: ਕਾਲਕਾ, ਕਾਹਲੋਂ

ਤਖਤ ਪਟਨਾ ਸਾਹਿਬ ਕਮੇਟੀ ਦੀ ਰੇਲ ਰਾਜ ਮੰਤਰੀ ਨਾਲ ਮੁਲਾਕਾਤ, ਰੇਲ ਪ੍ਰਚਾਲਨ ਨੂੰ ਆਧੁਨਿਕ ਬਣਾਉਣ ਦੀ ਮੰਗ

ਘੱਟ ਗਿਣਤੀਆਂ ਲਈ ਟਿਊਸ਼ਨ ਫੀਸ ਸਕੀਮ ਦੀ ਆਖਰੀ ਮਿਤੀ ਵਧਾਉਣ ਲਈ ਮੁੱਖਮੰਤਰੀ ਰੇਖਾ ਗੁਪਤਾ ਨੂੰ ਲਿਖਿਆ ਪੱਤਰ: ਜਸਵਿੰਦਰ ਸਿੰਘ ਜੌਲੀ

ਭਾਰਤੀ ਰੇਲ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹਾਦਤ ਦਿਨ ਨੂੰ ਸ਼ਰਧਾਪੂਰਵਕ ਮਨਾਏਗੀ