ਨਵੀਂ ਦਿੱਲੀ -ਕੈਨੇਡਾ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਵਿਖ਼ੇ ਨਵੰਬਰ 1984 ਵਿੱਚ ਹਿੰਦ ਹਕੂਮਤ ਵੱਲੋ ਦਿੱਲੀ ਤੇ ਹੋਰ ਰਾਜਾਂ ਅੰਦਰ ਕੀਤੇ ਗਏ ਸਿੱਖਾ ਦੇ ਕਤਲ ਦੇ ਮਤੇ ਨੂੰ ਕੈਨੇਡੀਅਨ ਪਾਰਲੀਮੈਂਟ ਵਿੱਚ ਪਾਸ ਕਰਵਾਉਣ ਦੇ ਸੰਬੰਧੀ ਡੂੰਘੀ ਵਿਚਾਰ ਚਰਚਾ ਕੀਤੀ ਗਈ ।ਇਸ ਬਾਰੇ ਜਾਣਕਾਰੀ ਦੇਂਦਿਆਂ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਸਰਦਾਰ ਜਸਵਿੰਦਰ ਸਿੰਘ ਨੇ ਦਸਿਆ ਕਿ ਸਾਡਾ ਮੁੱਖ ਮੰਤਵ ਇਹ ਹੈ ਕਿ ਹਿੰਦੁਸਤਾਨ ਦੇ ਵੱਖ ਵੱਖ ਸ਼ਹਿਰਾਂ ਵਿਚ ਗਿਣੀ ਮਿੱਠੀ ਸਾਜ਼ਿਸ਼ ਅਧੀਨ ਸਿੱਖਾਂ ਦੀ ਨਿਸ਼ਾਨ ਦੇਹੀ ਕਰਕੇ ਉਨ੍ਹਾਂ ਦਾ ਕਤਲੇਆਮ ਕੀਤਾ ਗਿਆ ਤੇ ਇਸ ਦਾ ਮੱਤਾ ਸਿੱਖਾਂ ਦੇ ਹਕ਼ ਵਿਚ ਕੈਨੇਡੀਅਨ ਪਾਰਲੀਮੈਂਟ ਅੰਦਰ ਪੇਸ਼ ਕਰਵਾ ਕੇ ਪਾਸ ਕਰਵਾਣਾ ਹੈ । ਇਸ ਵਿਚਾਰ ਚਰਚਾ ਵਿੱਚ ਵਿਸ਼ੇਸ਼ ਤੋਰ ਤੋ ਟੋਰਾਟੋ ਤੋਂ ਮਨੋਹਰ ਸਿੰਘ ਬੱਲ, ਓਟਾਵਾ ਤੋਂ ਗੁਰਚਰਨ ਸਿੰਘ ਪਹੁੰਚੇ ਸਨ ਅਤੇ ਡੀ ਡੀ ਓ ਕਮੇਟੀ ਵਲੋਂ ਕੇਵਲ ਸਿੰਘ, ਲਸਾਲ ਤੋ ਗੁਰਅਮਰੀਕ ਸਿੰਘ, ਬਲਰਾਜ ਸਿੰਘ ਢਿੱਲੋ, ਪਾਰਕ ਗੁਰੂ ਘਰ ਤੋ ਜਸਵਿੰਦਰ ਸਿੰਘ, ਸ਼ਾਨੇ ਪੰਜਾਬ ਤੋ ਨਰਿੰਦਰ ਸਿੰਘ ਮਿਨਹਾਸ, ਬਲਕਾਰ ਸਿੰਘ ਸ਼ਾਮਿਲ ਹੋਏ ਸਨ। ਇਸ ਮੌਕੇ ਮਨੋਹਰ ਸਿੰਘ ਬੱਲ ਵੱਲੋ ਦੱਸਿਆ ਗਿਆ ਕੀ ਇਸ ਮੋਸ਼ਨ ਨੂੰ ਪਾਰਲੀਮੈਂਟ ਵਿੱਚ ਲਿਆਉਣ ਲਈ ਵੱਡੇ ਤੋਰ ਤੇ ਮੁਹਿੰਮ ਅਰੰਭੀ ਜਾਵੇਗੀ ਤੇ ਕੈਨੇਡਾ ਦੇ ਹਰ ਧਾਰਮਿਕ ਅਤੇ ਰਾਜਨੀਤਿਕ ਅਦਾਰਿਆਂ ਨਾਲ ਗੱਲਬਾਤ ਕੀਤੀ ਜਾਵੇਗੀ।