ਨਵੀਂ ਦਿੱਲੀ- 13 ਆਸਾ ਵੈੱਲਫੇਅਰ ਟਰੱਸਟ ਦੇ ਪ੍ਰਧਾਨ ਸ. ਇੰਦਰਜੀਤ ਸਿੰਘ ਵਿਕਾਸਪੁਰੀ ਨੇ ਚਿੰਤਾ ਜ਼ਿਹਰ ਕੀਤੀ ਕਿ ਜੋ ਪੰਜਾਬ ਵਿੱਚ ਹੜ੍ਹ ਆਏ ਹਨ, ਜਿਸ ਵਿੱਚ ਅੱਧਾ ਪੰਜਾਬ ਡੁੱਬ ਚੁੱਕਾ ਹੈ ਅਤੇ ਸਭ ਤੋਂ ਜਿਆਦਾ ਨੁਕਸਾਨ ਕਿਸਾਨਾਂ ਨੂੰ ਅਤੇ ਛੋਟੇ ਵਪਾਰੀਆਂ ਨੂੰ ਹੋਇਆ ਹੈ ਜੋ ਪਿੰਡਾਂ ਵਿੱਚ ਕੰਮ ਕਰਦੇ ਸਨ। ਉਹਨਾਂ ਨੇ ਕਿਹਾ ਕਿ ਸਰਕਾਰਾਂ ਨਾਕਾਮ ਹੋਈਆਂ ਹਨ, ਜਿੰਨ੍ਹਾਂ ਨੇ 2023 ਵਿੱਚ ਆਏ ਹੜ੍ਹ ਤੋਂ ਸਬਕ ਨਾ ਸਿੱਖਿਆ ਅਤੇ ਉਸ ਦੇ ਉੱਤੇ ਕੋਈ ਯੋਜਨਾ ਨਾ ਬਣਾਉਣ ਦੀ ਥਾਂ ਸਿਰਫ ਤੇ ਸਿਰਫ ਸਿਆਸਤ ਵਿੱਚ ਕਿਸ ਤਰਾਂ ਰਹਿਣਾ ਹੈ, ਉਸ ਦੀ ਕਾਰਗੁਜ਼ਾਰੀ ’ਚ ਲੱਗੇ ਰਹੇ ਜਦੋਂ ਕਿ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੇ ਬੜੀ ਭਾਰੀ ਗਿਣਤੀ ਵਿੱਚ ਆਪ ਦੀ ਸਰਕਾਰ ਨੂੰ ਜਿਤਾਇਆ, ਇਸ ਆਸ ਵਿੱਚ ਕੀ ਆਪ ਸਰਕਾਰ ਸਾਡੇ ਦੁੱਖ ਦਰਦ ਵਿੱਚ ਸ਼ਾਮਿਲ ਹੋ ਕੇ ਪੰਜਾਬ ਦੀ ਤਰੱਕੀ ਲਈ ਅਤੇ ਉਸ ਦੇ ਵਸਦੇ ਲੋਕਾਂ ਦੀ ਰਾਖੀ ਲਈ ਕੰਮ ਕਰਨਗੇ ਪਰ ਲੋਕਾਂ ਦੀ ਆਸ 'ਤੇ ਪਾਣੀ ਫਿਰ ਗਿਆ । ਸ. ਇੰਦਰਜੀਤ ਸਿੰਘ ਵਿਕਾਸਪੁਰੀ ਨੇ ਕਿਹਾ ਕਿ ਨਾ ਤੇ ਕੇਂਦਰ ਸਰਕਾਰ ਨੇ 2023 ਦੀ ਸਥਿਤੀ ਤੋਂ ਕੋਈ ਸਬਕ ਸਿੱਖਦਿਆਂ ਐਸਾ ਰੋਡ ਮੈਪ ਨਹੀਂ ਬਣਾਇਆ, ਜਿਸ ਨਾਲ ਹੜ੍ਹਾਂ ਨੂੰ ਰੋਕਿਆ ਜਾ ਸਕੇ, ਪੰਜਾਬ ਵਿੱਚ ਇਸ ਵਾਰ ਵੇਖਣ ਨੂੰ ਮਿਲਿਆ 10 ਤੋਂ 12 ਫੁੱਟ ਤਕ ਦੇ ਪਾਣੀ ਦੀ ਲਪੇਟ ਵਿੱਚ ਅੱਧੇ ਤੋਂ ਜਿਆਦਾ ਪੰਜਾਬ ਵੀ ਆਇਆ ਹੋਇਆ ਹੈ, ਜਿੱਥੇ ਕਿਸਾਨਾਂ ਨੂੰ ਬਹੁਤ ਭਾਰੀ ਨੁਕਸਾਨ ਹੋਇਆ, ਉਥੇ ਵੱਸਦੇ ਲੋਕਾਂ ਦੇ ਘਰ ਤੋਂ ਉਜੜਨਾ ਪਿਆ, ਘਰ ਤਬਾਹ ਹੋ ਗਏ, ਪਸ਼ੂ-ਡੰਗਰ ਪਾਣੀ ਵਿੱਚ ਰੁੜ ਗਏ, ਫਸਲਾਂ ਤਬਾਹ ਹੋ ਗਈਆਂ, ਆਉਣ ਵਾਲਾ ਸਮਾਂ ਹੜ੍ਹ ਪੀੜਤਾ ਲਈ ਬਹੁਤ ਔਖਾ ਹੈ। ਸ. ਇੰਦਰਜੀਤ ਸਿੰਘ ਨੇ ਕੇਂਦਰ ਸਰਕਾਰ ਨੂੰ ਇਨ੍ਹਾਂ ਹੜ੍ਹ ਪੀੜਤਾਂ ਲਈ ਵਿਸ਼ੇਸ਼ ਪੈਕਜ ਦਾ ਐਲਾਨ ਕਰਨਾ ਚਾਹੀਦਾ ਅਤੇ ਪਹਿਲਾਂ ਹੜ੍ਹ ਪੀੜਤਾਂ ਦਾ ਕਰਜ਼ਾ ਮਾਫ ਕਰਨਾ ਚਾਹੀਦਾ ਹੈ ਤੇ ਨਾਲ ਹੀ ਨਵੀਂ ਫਸਲ ਲਈ ਖਾਦ ਤੇ ਬੀਜ ਮੁਫ਼ਤ ਮੁਹੱਈਆ ਕਰਵਾਉਣੇ ਚਾਹੀਦੇ ਹਨ। ਸ. ਇੰਦਰਜੀਤ ਸਿੰਘ ਵਿਕਾਸਪੁਰੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕੀ ਉਹ ਪੰਜਾਬ ਨੂੰ ਇੱਕ ਵਿਸ਼ੇਸ਼ ਪੈਕੇਜ ਦੇ ਕੇ ਪੰਜਾਬ ਦੇ ਲੋਕਾਂ ਦੀ ਬਾਂਹ ਫੜਨ ਅਤੇ ਸੁਨਿਚਿਤ ਕਰਨ ਜਿਹੜਾ ਪੈਕਜ ਸਰਕਾਰ ਵੱਲੋਂ ਦਿੱਤਾ ਜਾਣਾ ਹੈ ਉਹ ਹੜ੍ਹ ਪੀੜਤਾਂ ਦੇ ਕੋਲ ਪੂਰੀ ਤਰ੍ਹਾਂ ਪਹੁੰਚੇ। ਘੱਟੋ-ਘੱਟ 50 ਹਜ਼ਰ ਕਰੋੜ ਰੁਪਏ ਦਾ ਕੇਂਦਰ ਸਰਕਾਰ ਹੜ੍ਹ ਪੀੜਤਾਂ ਦੇ ਲਈ ਆਰਥਿਕ ਪੈਕੇਜ ਦਾ ਐਲਾਨ ਕਰੇ ਅਤੇ ਨਦੀਆਂ ਨਹਿਰਾਂ ਨੂੰ ਦੀ ਸਫਾਈ ਅਤੇ ਐਸਾ ਕੰਮ ਕਰੇ ਜਦੋਂ ਬਾਰਸ਼ਾਂ ਦਾ ਸਮਾਂ ਆਏ ਤਾਂ ਵੱਧ ਰਹੇ ਪਾਣੀ ਨੂੰ ਇਨ੍ਹਾਂ ਨਦੀਆਂ ਨਹਿਰਾਂ ਵਿੱਚ ਪਾਣੀ ਦਾ ਰੁੱਖ ਕਰ ਦਿੱਤਾ ਜਾਵੇ ਜਿਸ ਨਾਲ ਤਬਾਹੀ ਨਾ ਹੋਵੇ।