ਸੰਸਾਰ

ਮਨੁੱਖੀ ਅਧਿਕਾਰਾਂ ਦੇ ਰਾਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ 'ਚ ਯੂਕੇ ਵਿਖ਼ੇ ਸ਼ਹੀਦੀ ਸਮਾਗਮ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 05, 2025 08:28 PM

ਨਵੀਂ ਦਿੱਲੀ- ਪੰਜਾਬ ਅੰਦਰ ਹਜਾਰਾਂ ਦੀ ਤਾਦਾਦ ਅੰਦਰ ਬੇਗੁਨਾਹ ਨੌਜੁਆਨਾਂ ਨੂੰ ਲਾਪਤਾ ਕੀਤੇ ਜਾਣ ਦਾ ਨੌਟਿਸ ਲੈਂਦਿਆਂ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦਿਆਂ ਭਾਈ ਜਸਵੰਤ ਸਿੰਘ ਖਾਲੜਾ ਨੇ ਉਨ੍ਹਾਂ ਹਜ਼ਾਰਾਂ ਨੌਜਵਾਨਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਆਵਾਜ਼ ਬੁਲੰਦ ਕੀਤੀ ਸੀ, ਜਿਨ੍ਹਾਂ ਨੂੰ ਪੰਜਾਬ ਅਤੇ ਭਾਰਤ ਸਰਕਾਰ ਦੀ ਸ਼ਹਿ 'ਤੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰ ਦਿੱਤਾ ਗਿਆ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਅਣਪਛਾਤੀਆਂ ਲਾਸ਼ਾਂ ਕਹਿ ਕੇ ਖੁਰਦ ਬੁਰਦ ਕਰ ਦਿੱਤਾ ਗਿਆ। ਪਰ ਅਫ਼ਸੋਸ ਕਿ ਚਾਰ ਦਹਾਕਿਆਂ ਤੋਂ ਬਾਅਦ ਵੀ ਪੰਜਾਬ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ ਹੈ । ਇਹ ਵਿਚਾਰ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ 'ਚ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਕਰਵਾਏ ਗਏ ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਪ੍ਰਗਟ ਕੀਤੇ । ਇਸ ਮੌਕੇ ਪਾਠ ਦੇ ਭੋਗ ਉਪਰੰਤ ਕੀਰਤਨ ਅਤੇ ਕਥਾ ਵਿਚਾਰਾਂ ਹੋਈਆਂ ਅਤੇ ਬਾਅਦ ਵਿਚ ਯੂ.ਕੇ. ਭਰ ਤੋਂ ਪਹੁੰਚੇ ਸਿੱਖ ਜੱਥੇਬੰਦੀਆਂ ਦੇ ਆਗੂਆਂ ਨੇ ਭਾਈ ਖਾਲੜਾ ਨੂੰ ਯਾਦ ਕਰਦਿਆਂ ਉਨ੍ਹਾਂ ਵਲੋਂ ਕੀਤੇ ਕੰਮਾਂ ਦੀ ਪ੍ਰਸੰਸਾ ਕੀਤੀ। ਇਸ ਮੌਕੇ ਜਸਵਿੰਦਰ ਸਿੰਘ ਬਾਂਕਾ, ਮਲਕੀਤ ਸਿੰਘ ਤੇਹਿੰਗ, ਹਰਦੀਸ਼ ਸਿੰਘ, ਦਬਿੰਦਰਜੀਤ ਸਿੰਘ, ਕੁਲਵੰਤ ਸਿੰਘ ਮੁਠੱਡਾ ਆਦਿ ਨੇ ਭਾਈ ਖਾਲੜਾ ਦੇ ਭਰਾਵਾਂ ਅਮਰਜੀਤ ਸਿੰਘ ਖਾਲੜਾ ਅਤੇ ਰਾਜਿੰਦਰ ਸਿੰਘ ਖਾਲੜਾ ਦਾ ਸਨਮਾਨ ਕੀਤਾ । ਸ਼ਹੀਦੀ ਸਮਾਗਮ ਨੂੰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਜੋਗਾ ਸਿੰਘ, ਅਵਤਾਰ ਸਿੰਘ, ਜੱਸ ਸਿੰਘ ਆਦਿ ਨੇ ਸੰਬੋਧਨ ਕੀਤਾ ।

Have something to say? Post your comment

 
 
 

ਸੰਸਾਰ

ਟਰੰਪ ਨੇ ਨਾਟੋ ਦੇਸ਼ਾਂ ਨੂੰ ਲਿਖੀ ਚਿੱਠੀ ਕਿਹਾ ਰੂਸੀ ਤੇਲ ਖਰੀਦਣਾ ਬੰਦ ਕਰੋ ਸਭ

ਨਾਮਵਰ ਇਤਿਹਾਸਕਾਰ ਡਾ. ਇਸ਼ਤਿਆਕ ਅਹਿਮਦ ਵੱਲੋਂ ਭਾਰਤ ਦੀ ਵੰਡ ਬਾਰੇ ਅਹਿਮ ਖੁਲਾਸੇ

ਕੁਨੈਕਟ ਐਫ ਐਮ ਨੇ ਰੇਡੀਓਥਾਨ ਰਾਹੀਂ ਪੰਜਾਬ ਦੇ ਹੜ ਪੀੜਤਾਂ ਲਈ 7.5 ਲੱਖ ਡਾਲਰ ਇਕੱਤਰ ਕੀਤੇ

ਵੈਨਕੂਵਰ ਵਿਚਾਰ ਮੰਚ ਵੱਲੋਂ ਇਤਿਹਾਸਕਾਰ ਡਾ. ਇਸ਼ਤਿਆਕ ਅਹਿਮਦ ਅਤੇ ਲੇਖਕ ਜਸਵਿੰਦਰ ਰੁਪਾਲ ਨਾਲ ਵਿਸ਼ੇਸ਼ ਬੈਠਕ

ਸਨਸੈੱਟ ਇੰਡੋ ਕਨੇਡੀਅਨ ਸੀਨੀਅਰਜ਼ ਸੁਸਾਇਟੀ ਵੈਨਕੂਵਰ ਵੱਲੋਂ ‘ਵਰਲਡ ਸੀਨੀਅਰਜ਼ ਡੇ’ ਮਨਾਇਆ ਗਿਆ

ਸਰੀ ਵਿਚ ਭਾਰਤੀ ਉਪ ਮਹਾਂਦੀਪ ਦੀ ਵੰਡ ਅਤੇ ਇਸ ਦੇ ਨਤੀਜਿਆਂ ਉੱਪਰ ਵਿਸ਼ੇਸ਼ ਸਮਾਗਮ 6 ਸਤੰਬਰ ਨੂੰ

ਰਾਵੀ ਨਦੀ ਦਾ ਪਾਣੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਅੰਦਰ ਹੋਇਆ ਦਾਖਲ

ਫ਼ਲੋਰਿਡਾ ਹਾਦਸੇ ’ਤੇ ਯੂਨਾਈਟਿਡ ਸਿੱਖਸ ਵੱਲੋਂ ਡੂੰਘੀ ਹਮਦਰਦੀ, ਦਸਤਾਰ ਅਪਮਾਨ ਦੀ ਜ਼ੋਰਦਾਰ ਨਿਖੇਧੀ

ਪਸਿੱਧ ਪ੍ਰਕਾਸ਼ਕ ਅਤੇ ਸ਼ਾਇਰ ਸਤੀਸ਼ ਗੁਲਾਟੀ ਨੂੰ ਸਦਮਾ- ਦਾਮਾਦ ਅੰਮ੍ਰਿਤ ਪਾਲ ਦੀ ਅਚਾਨਕ ਮੌਤ

ਬਲਬੀਰ ਪਰਵਾਨਾ, ਮੁਦੱਸਰ ਬਸ਼ੀਰ ਤੇ ਭਗਵੰਤ ਰਸੂਲਪੁਰੀ ਦੀਆਂ ਪੁਸਤਕਾਂ 2025 ਦੇ ‘ਢਾਹਾਂ ਸਾਹਿਤਕ ਐਵਾਰਡ’ ਲਈ ਚੁਣੀਆਂ