ਲੁਧਿਆਣਾ- ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ ਅਤੇ ਆਪਣੀ ਉਸਾਰੂ ਸੋਚ ਨੂੰ ਵਿਦਿਆਰਥੀਆਂ ਦੀ ਭਲਾਈ ਵਿੱਚ ਲਗਾਉਣ ਵਾਲੇ ਅਧਿਆਪਕ ਦੇਸ਼ ਤੇ ਸਮਾਜ ਲਈ ਪ੍ਰੇਣਾ ਦਾ ਸਰੋਤ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਰੋਟਰੀ ਫਾਊਡੇਸ਼ਨ ਦੇ ਚੇਅਰਮੈਨ ਰੋਟਰੀਅਨ ਸੁਰਿੰਦਰ ਸਿੰਘ ਕਟਾਰੀਆ ਅਤੇ ਸ੍ਰੀਮਤੀ ਬਲਵਿੰਦਰ ਕੌਰ (ਸਹਾਇਕ ਨਿਰਦੇਸ਼ਕ)
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਾਂਝੇ ਰੂਪ ਵਿੱਚ ਸਿੱਖ ਮਿਸ਼ਨਰੀ ਪਬਲਿਕ ਹਾਈ ਸਕੂਲ ਸਲੇਮ ਟਾਬਰੀ ਲੁਧਿਆਣਾ ਵਿਖੇ ਰੋਟਰੀ ਕਲੱਬ ਲੁਧਿਆਣਾ ਸਿਟੀ ਵੱਲੋ ਅਧਿਆਪਕ ਦਿਵਸ ਨੂੰ ਸਮਰਪਿਤ ਆਯੋਜਿਤ ਕੀਤੇ ਗਏ ਸਨਮਾਨ ਸਮਾਗਮ ਦੌਰਾਨ ਇੱਕਤਰ ਹੋਈਆਂ ਪ੍ਰਮੁੱਖ ਸ਼ਖਸ਼ੀਅਤਾਂ, ਅਧਿਆਪਕ ਸਾਹਿਬਾਨਾਂ ਤੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਇਆ ਕੀਤਾ।ਉਨ੍ਹਾਂ ਨੇ ਆਪਣੀ ਪ੍ਰਭਾਵਸ਼ਾਲੀ ਤਕਰੀਰਾਂ ਵਿੱਚ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਨੂੰ ਕੇਵਲ ਚੰਗੀ ਵਿੱਦਿਆ ਤੇ ਸੰਸਕਾਰ ਹੀ ਨਹੀਂ ਦੇਦੇ ਬਲਕਿ ਇੱਕ ਮਜ਼ਬੂਤ ਰਾਸ਼ਟਰ ਦੇ ਉਸਾਰੀਏ ਵੀ ਹੁੰਦੇ ਹਨ।ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ.ਸਰਵਪੱਲੀ ਰਾਧਾ ਕ੍ਰਿਸ਼ਨਨ ਦੇ ਜਨਮ ਦਿਨ ਨੂੰ ਸਮਰਪਿਤ ਮਨਾਇਆ ਜਾਂਦਾ ਅਧਿਆਪਕ ਦਿਵਸ ਸਾਡੇ ਸਾਰਿਆਂ ਲਈ ਇੱਕ ਚਾਨਣ ਮੁਨਾਰਾ ਹੈ।ਜਿਸ ਤੋ ਸੇਧ ਪ੍ਰਾਪਤ ਕਰਕੇ ਅਸੀਂ ਸੁਚੱਜੇ ਗਿਆਨ ਦੀ ਪ੍ਰਾਪਤੀ ਕਰ ਸਕਦੇ ਹਾਂ। ਇਸੇ ਮਿਸ਼ਨ ਦੀ ਪ੍ਰਾਪਤੀ ਲਈ ਰੋਟਰੀ ਕਲੱਬ ਲੁਧਿਆਣਾ ਸਿਟੀ ਵੱਲੋ ਹਰ ਸਾਲ ਬੜੀ ਸ਼ਰਧਾ ਭਾਵਨਾ ਨਾਲ ਅਧਿਆਪਕ ਦਿਵਸ ਮਨਾਇਆ ਜ਼ਾਦਾਂ ਹੈ ਅਤੇ ਸਮਾਜ ਲਈ ਰੋਲ ਮਾਡਲ ਬਣੇ ਅਧਿਆਪਕ ਸਹਿਬਾਨ ਨੂੰ ਉਨ੍ਹਾਂ ਵੱਲੋ ਕੀਤੀਆਂ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਵੀ ਕੀਤਾ ਜਾਦਾ ਹੈ।ਇਸ ਦੌਰਾਨ ਰੋਟਰੀ ਕਲੱਬ ਆਫ਼ ਲੁਧਿਆਣਾ ਸਿਟੀ ਦੇ ਪ੍ਰਧਾਨ ਅਤੇ
ਸਕੂਲ ਦੇ ਡਾਇਰੈਕਟਰ ਸ. ਰਣਜੀਤ ਸਿੰਘ ਤੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਪ੍ਰਦੀਪ ਕੌਰ ਵਾਲੀਆਂ ਨੇ ਵੀ ਆਪਣੇ ਵਿਚਾਰਾਂ ਦੀ ਸਾਂਝ ਕੀਤੀ ਅਤੇ ਅਧਿਆਪਕ ਦਿਵਸ ਦੀ ਮਹੱਤਤਾ ਤੇ ਖੋਜ ਭਰਪੂਰ ਚਾਨਣਾ ਪਾਉਦਿਆਂ ਕਿਹਾ ਕਿਸੇ ਵਿਅਕਤੀ ਦੀ ਸ਼ਖਸ਼ੀਅਤ ਨੂੰ ਨਿਖਾਰਨ ਵਿੱਚ ਅਧਿਆਪਕ ਦਾ ਅਹਿਮ ਰੋਲ ਹੁੰਦਾ ਹੈ।ਸਮਾਗਮ ਅੰਦਰ ਪੁੱਜੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਕਿਹਾ ਕਿ ਸਮੁੱਚੇ ਵਿਸ਼ਵ ਭਰ ਵਿੱਚ ਮਨੁੱਖਤਾ ਦੀ ਸੇਵਾ ਕਰਨ ਤੇ ਸਮਾਜ ਸੇਵੀ ਕਾਰਜਾਂ ਨੂੰ ਯੋਜਨਾਬੱਧ ਤਰੀਕੇ ਨਾਲ ਚਲਾਉਣ ਲਈ ਜੋ ਸੇਵਾ ਮੁਹਿੰਮ ਰੋਟਰੀ ਕਲੱਬ ਵੱਲੋ ਚਲਾਈ ਜਾ ਰਹੀ ਹੈ।ਉਹ ਆਪਣੇ ਆਪ ਇੱਕ ਮਿਸਾਲੀ ਕਾਰਜ ਹੈ। ਜਿਸ ਦੇ ਲਈ ਅਸੀਂ ਸਮੂਹ ਰੋਟਰੀਅਨ ਮੈਬਰਾਂ ਦਾ ਦਿਲੋਂ ਧੰਨਵਾਦ ਪ੍ਰਗਟ ਕਰਦੇ ਹਾਂ। ਇਸ ਮੌਕੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਮਹਿਮਾਨ ਸ਼ਖਸ਼ੀਅਤਾਂ ਦੇ ਸਨਮੁੱਖ ਗੀਤ ਸੰਗੀਤ ਦਾ ਮਨਮੋਹਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।ਇਸ ਦੌਰਾਨ ਰੋਟਰੀ ਕਲੱਬ ਆਫ਼ ਲੁਧਿਆਣਾ ਸਿਟੀ ਦੇ ਪ੍ਰਧਾਨ ਤੇ ਸਕੂਲ ਦੇ ਡਾਇਰੈਕਟਰ ਸ. ਰਣਜੀਤ ਸਿੰਘ ਰੋਟਰੀ ਫਾਊਡੇਸ਼ਨ ਦੇ ਚੇਅਰਮੈਨ ਰੋਟਰੀਅਨ ਸੁਰਿੰਦਰ ਸਿੰਘ ਕਟਾਰੀਆ ਅਤੇ ਸ੍ਰੀਮਤੀ ਬਲਵਿੰਦਰ ਕੌਰ (ਸਹਾਇਕ ਨਿਰਦੇਸ਼ਕ)
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਾਂਝੇ ਤੌਰ ਤੇ ਸਿੱਖਿਆ ਦੇ ਖੇਤਰ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਪ੍ਰਮੁੱਖ ਅਧਿਆਪਕ ਸਾਹਿਬਾਨ ਜਿੰਨ੍ਹਾਂ ਵਿੱਚ
ਸ. ਗੁਰਮੀਤ ਸਿੰਘ, ਡਾ. ਜਸਵਿੰਦਰ ਸਿੰਘ, ਆਰਜੂ ਕੁਮਾਰ, ਸ੍ਰੀਮਤੀ ਰੁਮਾਨੀ ਆਹੂਜਾ, ਸ੍ਰੀਮਤੀ ਅੰਜੂ ਬਾਲਾ, ਆਯੂਸੀ ਭਾਰਗਵ, ਪ੍ਰਿੰਸੀਪਲ ਸ੍ਰੀਮਤੀ ਪਰਦੀਪ ਕੌਰ ਨੂੰ ਨੇਸ਼ਨ ਬਿਲਡਰ ਐਵਾਰਡ, ਸਨਮਾਨ ਪੱਤਰ ਤੇ ਦੁਸ਼ਾਲੇ ਰੋਟਰੀ ਕਲੱਬ ਲੁਧਿਆਣਾ ਸਿਟੀ ਵੱਲੋ ਭੇਟ ਕੀਤੇ ਗਏ।ਇਸ ਦੌਰਾਨ ਸਕੂਲ ਦੇ ਡਾਇਰੈਕਟਰ ਸ. ਰਣਜੀਤ ਸਿੰਘ ਵੱਲੋ ਰੋਟਰੀ ਫਾਊਡੇਸ਼ਨ ਦੇ ਚੇਅਰਮੈਨ ਰੋਟਰੀਅਨ ਸੁਰਿੰਦਰ ਸਿੰਘ ਕਟਾਰੀਆ ਅਤੇ ਸ੍ਰੀਮਤੀ ਬਲਵਿੰਦਰ ਕੌਰ (ਸਹਾਇਕ ਨਿਰਦੇਸ਼ਕ)ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾਂ ਦੇ ਨਾਲ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਪ੍ਰਦੀਪ ਕੌਰ ਵਾਲੀਆਂ, ਸ. ਜਗਜੀਤ ਸਿੰਘ ਸਕੱਤਰ ਸਕੂਲ ਪ੍ਰਬੰਧਕ ਕਮੇਟੀ, ਰੋਟਰੀਅਨ ਅਜੈਬ ਸਿੰਘ, ਰੋਟਰੀਅਨ ਦਲਜੀਤ ਸਿੰਘ, ਗੁਰਦੀਪ ਸਿੰਘ, ਸਤਵਿੰਦਰ ਕੌਰ ਮੁੱਖ ਪ੍ਰਬੰਧਕ ਸਿੱਖ ਮਿਸ਼ਨਰੀ ਕਾਲਜ ਸਮੇਤ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।