ਨਵੀਂ ਦਿੱਲੀ -ਗੁਰਬਾਣੀ ਰਿਸਰਚ ਫਾਊਂਡੇਸ਼ਨ, ਦੇ ਮੁੱਖੀ, ਦਿੱਲੀ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਕੋ ਚੇਅਰਮੈਨ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸਰਗਰਮ ਆਗੂ ਪਰਮਜੀਤ ਸਿੰਘ 'ਵੀਰਜੀ' ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਰਤਾਰਪੁਰ ਕਾਰੀਡੋਰ ਅਤੇ ਨਨਕਾਣਾ ਸਾਹਿਬ ਜੀ ਦਾ ਰਾਹ ਸੁਰੱਖਿਆ ਕਾਰਣਾ ਦਾ ਹਵਾਲਾ ਦਸਦੇ ਹੋਏ ਹੁਣ ਤੱਕ ਨਹੀਂ ਖੋਲ੍ਹਿਆ ਗਿਆ ਹੈ । ਰਾਹ ਬੰਦ ਹੋਣ ਨਾਲ ਵਡੀ ਗਿਣਤੀ ਵਿਚ ਸਿੱਖ ਸੰਗਤਾਂ ਆਪਣੇ ਇਤਿਹਾਸਿਕ ਗੁਰਧਾਮਾਂ ਦੇ ਦਰਸ਼ਨ ਦੀਦਾਰੇਆਂ ਤੋਂ ਵਾਂਝੀਆਂ ਹਨ ਤੇ ਗੁਰਧਾਮਾਂ ਦੇ ਦਰਸ਼ਨ ਦੀਦਾਰੇਆਂ ਲਈ ਉਨ੍ਹਾਂ ਦੇ ਮੰਨ ਕੁਰਲਾ ਰਹੇ ਹਨ । ਜਦੋਂਕਿ ਸ਼ਿਮਲਾ ਸਮਝੌਤੇ ਤਹਿਤ ਹਰ ਸਾਲ, ਭਾਰਤ ਤੋਂ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੇ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਜਾਂਦਾ ਸੀ। ਜ਼ੇਕਰ ਕੇਂਦਰ ਸਰਕਾਰ ਪਹਿਲਗਾਮ ਹਮਲੇ ਦਾ ਵਿਰੋਧ ਜਤਾ ਰਹੀ ਹੈ ਤਾਂ ਇਹ ਉਸਦਾ ਫਰਜ਼ ਬਣਦਾ ਹੈ ਤੇ ਅਸੀਂ ਵੀਂ ਇਸ ਨਾਲ ਸਹਿਮਤ ਹਾਂ ਪਰ ਇਸ ਦੁਖਾਂਤ ਹਾਦਸੇ ਦੇ ਰੂਪ ਵਿਚ ਸਿੱਖ ਪੰਥ ਦੇ ਗੁਰਧਾਮਾਂ ਦੇ ਦਰਸ਼ਨ ਦੀਦਾਰੇਆਂ ਨੂੰ ਬੰਦ ਕਰਣਾ ਸਿੱਖਾਂ ਨਾਲ ਵਿਤਕਰਾ ਹੈ । ਹੁਣ ਜ਼ੇਕਰ ਕੇਂਦਰ ਸਰਕਾਰ ਭਾਰਤ ਪਾਕਿਸਤਾਨ ਦੇ ਕ੍ਰਿਕੇਟ ਮੈਚ ਲਈ ਦੇਸ਼ ਵਿਚ ਭਾਰੀ ਗਿਣਤੀ ਵਿਚ ਹੋ ਰਹੇ ਵਿਰੋਧ ਦੇ ਬਾਵਜੂਦ ਨੂੰ ਪ੍ਰਵਾਨਗੀ ਦੇ ਸਕਦੀ ਹੈ ਤਾਂ ਸਿੱਖਾਂ ਲਈ ਵੀਂ ਉਦਾਰਤਾ ਦਿਖਾਂਦਿਆ ਆਪਸੀ ਭਾਈਚਾਰੇ ਨੂੰ ਮਜਬੂਤ ਬਣਾਉਣ ਲਈ ਰਾਹ ਖੋਲਣ ਲਈ ਅੱਗੇ ਆਣਾ ਚਾਹੀਦਾ ਹੈ ਕਿਉਕਿ ਪਾਕਿਸਤਾਨ ਸਰਕਾਰ ਵਲੋਂ ਸਿੱਖਾਂ ਲਈ ਗੁਰਧਾਮਾਂ ਦੇ ਦਰਸ਼ਨ ਦੀਦਾਰੇਆਂ ਉਪਰ ਕੌਈ ਰੋਕ ਨਹੀਂ ਲਗਾਈ ਗਈ ਹੈ ਉਲਟਾ ਕਰਤਾਰਪੁਰ ਸਾਹਿਬ ਆਈ ਹੜ ਨੂੰ ਪਹਿਲ ਦੇ ਆਧਾਰ ਤੇ ਓਥੋਂ ਦੀ ਸਾਫ ਸਫਾਈ ਕਰਵਾਈ ਗਈ ਹੈ । ਵੀਰ ਜੀ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼੍ਰੀ ਨਨਕਾਣਾ ਸਾਹਿਬ ਵਿਖ਼ੇ ਮਨਾਇਆ ਜਾਂਦਾ ਹੈ ਤੇ ਓਸ ਵਿਚ ਦੇਸ਼ ਵਿੱਚੋਂ ਵਡੀ ਗਿਣਤੀ ਅੰਦਰ ਸੰਗਤਾਂ ਸ਼ਮੂਲੀਅਤ ਕਰਦੀਆਂ ਹਨ । ਇਸ ਲਈ ਕਾਫ਼ੀ ਸੰਗਤ ਪਾਕਿਸਤਾਨ ਜਾ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਇਛੁੱਕ ਹਨ । ਅੰਤ ਵਿਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਤੋਂ ਮੰਗ ਕੀਤੀ ਕਿ ਕਰਤਾਰਪੁਰ ਕਾਰੀਡੋਰ ਅਤੇ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਦੀਦਾਰੇਆਂ ਲਈ ਰਾਹ ਨੂੰ ਤੁਰੰਤ ਖੋਲਿਆ ਜਾਵੇ ਤਾਂ ਕਿ ਦੇਸ਼ ਦੀ ਸੰਗਤ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਕਰਤਾਰਪੁਰ ਸਾਹਿਬ ਅਤੇ ਨਨਕਾਣਾ ਸਾਹਿਬ 'ਚ ਪਹੁੰਚ ਕੇ ਮਨਾ ਸਕੇ।