ਚੰਡੀਗੜ੍ਹ-ਪੰਜਾਬ ਸਿਵਲ ਸਰਵਿਸ (ਪੀਸੀਐਸ) ਅਫਸਰ ਐਸੋਸੀਏਸ਼ਨ ਨੇ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਰਾਹਤ ਫੰਡ ਵਿੱਚ ਯੋਗਦਾਨ ਵਜੋਂ 12 ਲੱਖ ਰੁਪਏ ਦੇ ਚੈੱਕ ਸੌਂਪੇ।
ਐਸੋਸੀਏਸ਼ਨ ਦੇ ਪ੍ਰਧਾਨ ਸਕਤਰ ਸਿੰਘ ਬੱਲ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਚੈੱਕ ਸੌਂਪੇ। ਇਸ ਵਿੱਚੋਂ 7.5 ਲੱਖ ਰੁਪਏ ਪੀਸੀਐਸ ਐਸੋਸੀਏਸ਼ਨ ਵੱਲੋਂ, 1 ਲੱਖ ਰੁਪਏ ਆਲ ਇੰਡੀਆ ਫੈਡਰੇਸ਼ਨ ਫਾਰ ਐਸਸੀਐਸ ਐਸੋਸੀਏਸ਼ਨਜ਼ (ਏਆਈਐਫ) ਵੱਲੋਂ ਅਤੇ 3.5 ਲੱਖ ਰੁਪਏ ਹਰਿਆਣਾ ਸਿਵਲ ਸਰਵਿਸ ਅਫਸਰ ਐਸੋਸੀਏਸ਼ਨ ਵੱਲੋਂ ਦਿੱਤੇ ਗਏ ਹਨ।
ਇਸ ਮੌਕੇ ਮੁੱਖ ਸਕੱਤਰ ਕੇਏਪੀ ਸਿਨਹਾ ਵੀ ਮੌਜੂਦ ਸਨ।