ਖਰੜ -ਮੋਹਾਲੀ ਨਾਲ ਲੱਗਦੇ ਸ਼ਹਿਰ ਖਰੜ ਦੀਆਂ ਸੜਕਾਂ ਬਾਰੇ ਹਰ ਕੋਈ ਜਾਣਦਾ ਥੋੜੇ ਜਿਹੇ ਮੀਂਹ ਪੈਣ ਤੋਂ ਬਾਅਦ ਉਹ ਸੜਕਾਂ ਨਹਿਰਾਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ । ਜਿੱਥੇ ਸੜਕਾਂ ਟੁੱਟੀਆਂ ਹਨ ਟੋਏ ਹਨ ਉਥੇ ਦੁਰਘਟਨਾਵਾਂ ਆਮ ਹੁੰਦੀਆਂ ਰਹਿੰਦੀਆਂ ਹਨ । ਕਈ ਵਾਰ ਤਾਂ ਸਕੂਲੇ ਜਾਣ ਵਾਲੀਆਂ ਬੱਸਾਂ ਉਹਨਾਂ ਟੋਇਆ ਚਿੱਕੜਾਂ ਵਿੱਚ ਫਸ ਜਾਂਦੀਆਂ ਹਨ । ਖਰੜ ਨਿਵਾਸੀਆਂ ਨੇ ਵਾਰ ਵਾਰ ਇਹ ਅਪੀਲਾਂ ਆਪਣੇ ਚੁਣੇ ਹੋਏ ਨੁਮਾਇੰਦਿਆਂ , ਸਰਕਾਰੀ ਅਫਸਰਾਂ ਨੂੰ ਕੀਤੀਆਂ ਪਰੰਤੂ ਐਤਕੀ ਦੀਆਂ ਬਾਰਸ਼ਾਂ ਨੇ ਤਾਂ ਸਭ ਸਰਕਾਰੀ ਦਾਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੇ।
ਤਰਲਿਆ ਅਤੇ ਬੇਨਤੀਆਂ ਤੋਂ ਥੱਕੇ ਖਰੜ ਇਲਾਕਾ ਨਿਵਾਸੀਆਂ ਨੇ ਆਪ ਹੀ ਹੌਸਲਾ ਕੀਤਾ ਅਤੇ 71 ਸਾਲਾਂ ਰਿਟਾਇਰਡ ਇੰਜੀਨੀਅਰ ਵਿਕਰਮਜੀਤ ਸਿੰਘ ਸੱਚਦੇਵ ਦੀ ਅਗਵਾਈ ਵਿੱਚ ਉਹਨਾਂ ਹਾਰ ਨਾ ਮੰਨਣ ਦੀ ਠਾਣ ਲਈ ਅਤੇ ਖੁਦ ਹੀ ਮੈਦਾਨ ਵਿੱਚ ਉਤਰ ਕੇ ਸੜਕਾਂ ਨੂੰ ਦਰੁਸਤ ਕਰਨ ਵਾਲੇ ਪਾਸੇ ਕਦਮ ਪੁੱਟਣੇ ਸ਼ੁਰੂ ਕਰ ਦਿੱਤੇ । ਉਨ੍ਹਾਂ ਨੇ ਰੋਡ ਦਾ ਸਰਵੇ ਕੀਤਾ, ਅਧਿਕਾਰੀਆਂ ਨਾਲ ਗੱਲਬਾਤ ਕੀਤੀ, ਨਕਸ਼ੇ ਤਿਆਰ ਕੀਤੇ ਅਤੇ ਵਾਰਡ ਮੈਂਬਰ ਸ਼੍ਰੀ ਸੋਹਨ ਸਿੰਘ ਨਾਲ ਮਿਲ ਕੇ ਤਕਨੀਕੀ ਅਤੇ ਪ੍ਰੈਕਟੀਕਲ ਮੁਸ਼ਕਲਾਂ ‘ਤੇ ਚਰਚਾ ਕੀਤੀ। ਨਾ ਸਿਰਫ਼ ਵਾਰਡ ਮੈਂਬਰ ਤੋਂ ਕੰਮ ਮੁਕੰਮਲ ਕਰਨ ਦੀ ਤਾਰੀਖ ਦਾ ਵਾਅਦਾ ਲਿਆ, ਸੰਬੰਧਤ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਖੁਸ਼ੀ ਦੀ ਗੱਲ ਹੈ ਕਿ ਜਨਤਾ ਦੀਆਂ ਇਨ੍ਹਾਂ ਸਮੱਸਿਆਵਾਂ ਲਈ ਸੰਬੰਧਤ ਵਿਭਾਗਾਂ ਵੱਲੋਂ ਸਹਿਯੋਗ ਮਿਲ ਰਿਹਾ ਹੈ।ਇਹ ਸੜਕ, ਜੋ ਸ਼ੈਮਰੋਕ ਸਕੂਲ ਦੇ ਮੋੜ ਤੋਂ ਗੁਰਦੁਆਰਾ ਗੁਰੂ ਕਿਰਪਾ ਸਾਹਿਬ ਤੱਕ ਜਾਂਦੀ ਹੈ, ਲੋਕਾਂ ਅਤੇ ਸਕੂਲ ਦੀਆਂ ਬੱਸਾਂ ਲਈ ਬਹੁਤ ਮਹੱਤਵਪੂਰਨ ਹੈ। ਕੁਝ ਸਮਾਂ ਪਹਿਲਾਂ ਇੱਥੇ ਸਕੂਲ ਦੀ ਬੱਸ ਗਾਰੇ ਵਿੱਚ ਫਸ ਗਈ ਸੀ ਅਤੇ ਬੱਚਿਆਂ ਨੂੰ ਮੁਸ਼ਕਲ ਨਾਲ ਬਚਾਇਆ ਗਿਆ ਸੀ।
ਲੱਤਾਂ ਦੀ ਬਿਮਾਰੀ ਦੀ ਪਰਵਾਹ ਨਾ ਕਰਦੇ ਹੋਏ ਸਚਦੇਵ ਜੀ ਨੂੰ ਉਦੋਂ ਹੋਰ ਬਲ ਮਿਲਿਆ ਜਦੋਂ ਮੇਜਰ ਸਿੰਘ, ਕਰਮਜੀਤ ਸਿੰਘ , ਜਸਪ੍ਰੀਤ ਸਿੰਘ, ਰਵੀ ਚੰਦ ਅਤੇ ਸ਼ੈਮਰੋਕ ਸਕੂਲ ਦੀ ਮੈਨੇਜਮੈਂਟ ਵੀ ਉਹਨਾਂ ਦੇ ਨਾਲ ਸਹਿਯੋਗ ਕਰਨ ਆ ਗਈ
ਰੋਡ ਵਰਕ ਦੇ ਕੰਮ ਸਵੇਰ, ਦੁਪਹਿਰ ਅਤੇ ਸ਼ਾਮ ਖ਼ੁਦ ਮਾਨੀਟਰ ਕਰ ਰਹੇ ਹਨ। ਰੋਡ ਮਟੀਰੀਅਲ ਸਾਈਟ ‘ਤੇ ਪਹੁੰਚ ਚੁੱਕਾ ਹੈ ਅਤੇ ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਸੜਕ ਦੇ ਕੰਮ ਦੀ ਸ਼ੁਰੂਆਤ ਲੋਕਾਂ ਲਈ ਨਵੇਂ ਵਿਸ਼ਵਾਸ ਦੀ ਕਿਰਣ ਬਣੀ ਹੈ।