ਲੁਧਿਆਣਾ-ਕਿਸਾਨਾਂ ਦੇ ਸੱਚੇ ਹਤੈਸ਼ੀ ਵੱਜੋ ਜਾਣੇ ਜਾਂਦੇ ਗੋਲਡਨ ਹੱਟ ਵਾਲੇ ਰਾਮ ਸਿੰਘ ਰਾਣਾ ਨੇ ਪੰਜਾਬ ਅੰਦਰ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਚੱਲ ਰਹੇ ਰਾਹਤ ਸੇਵਾ ਕਾਰਜਾਂ ਦੀ ਮੁਹਿੰਮ ਨੂੰ ਹੋਰ ਪ੍ਰਚੰਡ ਕਰਨ ਲਈ ਅੱਜ ਮਨੁੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਯੂਨਾਈਟਿਡ ਸਿੱਖਜ਼ ਨਾਲ ਪੂਰਨ ਸਹਿਯੋਗ ਕਰਨ ਦਾ ਰਸਮੀ ਤੌਰ ਤੇ ਐਲਾਨ ਕੀਤਾ! ਇਸ ਸਬੰਧੀ ਜਾਣਕਾਰੀ ਦੇਦਿਆਂ ਹੋਇਆਂ ਯੂਨਾਈਟਿਡ ਸਿੱਖਜ਼ ਦੇ ਡਾਇਰੈਕਟਰ ਪੰਜਾਬ ਸ. ਅੰਮ੍ਰਿਤਪਾਲ ਸਿੰਘ ਤੇ ਭੁਪਿੰਦਰ ਸਿੰਘ ਮਕੱੜ ਨੇ ਸਾਂਝੇ ਤੌਰ ਤੇ ਦੱਸਿਆ ਕਿ ਬੀਤੇ ਦਿਨੀ ਗੋਲਡਨ ਹੱਟ ਵਾਲੇ ਰਾਮ ਸਿੰਘ ਰਾਣਾ ਦੇ ਵੱਲੋ ਦਿੱਤੇ ਗਏ ਇੱਕ ਜ਼ਜਬਾਤੀ ਬਿਆਨ ਅੰਦਰ ਕਿਹਾ ਸੀ ਕਿ ਉਨ੍ਹਾਂ ਵੱਲੋ ਪੰਜਾਬ ਦੇ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਆਰੰਭੇ ਰਾਹਤ ਸੇਵਾ ਕਾਰਜਾਂ ਵਿੱਚ ਪੰਜਾਬ ਦੀਆਂ ਐਨ. ਜੀ. ਉ ਸੰਸਥਾਵਾਂ ਤੇ ਵਲੰਟੀਅਰ ਖੁੱਲਕੇ ਆਪਣਾ ਸਹਿਯੋਗ ਨਹੀਂ ਦੇ ਰਹੇ ਹਨ! ਜਿਸ ਦਾ ਦਰਦ ਉਹ ਬੜ੍ਹੀ ਸਿੱਦਤ ਨਾਲ ਮਹਿਸੂਸ ਕਰ ਰਹੇ ਹਨ! ਜਿਸ ਦੇ ਮੱਦੇਨਜ਼ਰ ਸਾਡੀ ਸੰਸਥਾ ਯੂਨਾਈਟਿਡ ਸਿੱਖਜ਼ ਦੇ ਪ੍ਰਮੁੱਖ ਅਹੁਦੇਦਾਰਾਂ ਨੇ ਉਕਤ ਦਿੱਤੇ ਗਏ ਬਿਆਨ ਉਪਰ ਸਖਤ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਸਾਡੀ ਡਿਊਟੀ ਲਗਾਈ ਗਈ ਕਿ ਉਹ ਤਰੁੰਤ ਪੰਜਾਬ ਦੇ ਹੜ੍ਹ ਪੀੜ੍ਹਤਾਂ ਦੀ ਬਾਹ ਫੜਨ ਵਾਲੇ ਗੋਲਡਨ ਹੱਟ ਵਾਲੇ ਰਾਮ ਸਿੰਘ ਨਾਲ ਤਰੁੰਤ ਮੀਟਿੰਗ ਕਰਕੇ ਉਨ੍ਹਾਂ ਨੂੰ ਆਪਣੀ ਸੰਸਥਾ ਵੱਲੋ ਹਰ ਤਰ੍ਹਾਂ ਦਾ ਪੂਰਨ ਸਹਿਯੋਗ ਦੇਣ ਦਾ ਭਰੋਸਾ ਦੇਣ ਤਾਂ ਕਿ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਪੰਜਾਬ ਰਾਜ ਅਂਦਰ ਚੱਲ ਰਹੇ ਰਾਹਤ ਕਾਰਜਾਂ ਦੀ ਮੁਹਿੰਮ ਵਿੱਚ ਹੋਰ ਤੇਜੀ ਲਿਆਉਦੀ ਜਾ ਸਕੇ!ਉਨ੍ਹਾਂ ਨੇ ਕਿਹਾ ਕਿ
ਯੂਨਾਈਟਿਡ ਸਿੱਖਜ਼ ਸੰਸਥਾ ਦਾ ਮੁੱਖ ਉਦੇਸ਼ " ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ "ਦੇ ਸਿਧਾਂਤ ਉਪਰ ਪਹਿਰਾ ਦੇ ਕੇ ਮਨੁੱਖਤਾ ਦੀ ਸੇਵਾ ਕਰਨੀ ਅਤੇ ਹਰ ਔਖੇ ਸਮੇਂ ਲੋੜਵੰਦਾ ਦੀ ਮਦੱਦ ਕਰਨਾ ਹੈ!ਇਸ ਮੌਕੇ ਗੋਲਡਨ ਹੱਟ ਵਾਲੇ ਰਾਮ ਸਿੰਘ ਨੇ ਕਿਹਾ ਕਿ ਪਿਛਲੇ ਦਿਨੀ ਉਨ੍ਹਾਂ ਦੀ ਜੁਬਾਨ ਤੋ ਜੋ ਜ਼ਜਬਾਤੀ ਸ਼ਬਦ ਨਿਕਲ ਗਏ ਸਨ! ਉਸ ਦਾ ਮੁੱਖ ਮਨੋਰਥ ਸਾਰੇ ਧਰਮਾਂ ਦੇ ਲੋਕਾਂ ਤੇ ਐਨ. ਜੀ. ਉ ਸੰਸਥਾਵਾਂ ਤੇ ਵਲੰਟੀਅਰਾਂ ਤੋ ਪੰਜਾਬ ਦੇ ਹੜ੍ਹ ਪੀੜ੍ਹਤਾਂ ਦੇ ਭਲੇ ਲਈ ਸਹਿਯੋਗ ਲੈਣਾ ਸੀ, ਕਿਉ ਕਿ ਇਹ ਸਮੁੱਚਾ ਕਾਰਜ ਬਹੁਤ ਵੱਡਾ ਕਾਰਜ ਹੈ! ਜਿਸ ਨੂੰ ਮੈ ਵੀ ਇੱਕਲਿਆਂ ਸੰਮਪੂਰਨ ਨਹੀਂ ਕਰ ਸਕਦਾ! ਇਸ ਲਈ ਮੈ ਪੰਜਾਬ ਦੀਆਂ ਪ੍ਰਮੁੱਖ ਐਨ. ਜੀ. ਉ ਨੂੰ ਆਪਣੀ ਭਾਵਪੂਰਨ ਅਪੀਲ ਕੀਤੀ ਸੀ ਕਿ ਆਉ ਪੰਜਾਬ ਦੇ ਹੜ੍ਹ ਪੀੜ੍ਹਤ ਕਿਸਾਨਾਂ ਦੀ ਅਰਥਿਕਤਾ ਨੂੰ ਮਜ਼ਬੂਤ ਕਰਨ ਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਇਕੱਠੇ ਹੋ ਕੇ ਸਹਿਯੋਗ ਕਰੀਏ ਅਤੇ ਅੱਜ ਮੇਰੇ ਲਈ ਵੱਡੀ ਮਾਣ ਵਾਲੀ ਗੱਲ ਹੈ ਕਿ ਯੂਨਾਈਟਿਡ ਸਿੱਖਜ਼ ਸੰਸਥਾ ਦੇ ਡਾਇਰੈਕਟਰ ਪੰਜਾਬ ਸ. ਅੰਮ੍ਰਿਤਪਾਲ ਸਿੰਘ ਭੁਪਿੰਦਰ ਸਿੰਘ ਮਕੱੜ ਅਤੇ ਉਨ੍ਹਾਂ ਦੇ ਸਾਥੀਆਂ ਵੱਲੋ ਸਾਨੂੰ ਜੋ ਆਪਣਾ ਸਹਿਯੋਗ ਤੇ ਵਲੰਟੀਅਰ ਦੇਣ ਦੀ ਪੇਸ਼ਕਸ ਕੀਤੀ ਹੈ! ਉਹ ਆਉਣ ਵਾਲੇ ਦਿਨਾਂ ਵਿੱਚ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਵਿੱਚਲੀਆਂ ਪਿਆਰ ਦੀਆਂ ਤੰਦਾ ਨੂੰ ਹੋਰ ਸੁਹਿਰਤਾ ਪ੍ਰਦਾਨ ਕਰੇਗੀ ਅਤੇ ਸਾਡੀ ਸੰਸਥਾ ਤੇ ਯੂਨਾਈਟਿਡ ਸਿੱਖਜ਼ ਦਰਮਿਆਨ ਪਈ ਗਲਵੱਕੜੀ ਹੋਰ ਮਜ਼ਬੂਤ ਹੋਵੇਗੀ!