ਨੈਸ਼ਨਲ

ਦਿੱਲੀ ਗੁਰਦੁਆਰਾ ਕਮੇਟੀ ਦੀ ਚੋਣ ਲਈ ਵੋਟ ਬਣਵਾਉਣ ਦਾ ਸਮਾਂ ਵੱਧ ਕੇ 20 ਅਕਤੂਬਰ ਹੋਇਆ: ਪਰਮਜੀਤ ਸਿੰਘ ਵੀਰਜੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 30, 2025 07:16 PM


ਨਵੀਂ ਦਿੱਲੀ -ਦਿੱਲੀ ਗੁਰਦੁਆਰਾ ਕਮੇਟੀ ਦੀਆਂ ਹੋਣ ਵਾਲੀਆਂ ਚੋਣਾਂ ਦੇ ਮਦੇਨਜਰ ਬਣ ਰਹੀ ਨਵੀਂ ਵੋਟਰ ਸੂਚੀ ਵਿਚ ਨਾਮ ਦਰਜ਼ ਕਰਵਾਉਣ ਜਾਂ ਕਿਸੇ ਕਿਸਮ ਦੀ ਗਲਤੀਆਂ ਨੂੰ ਠੀਕ ਕਰਵਾਉਣ ਲਈ ਅੰਤਮ ਮਿਤੀ ਜੋ ਕਿ 30 ਸੰਤਬਰ ਸੀ ਨੂੰ ਵਧਾ ਕੇ 20 ਅਕਤੂਬਰ ਕਰ ਦਿੱਤਾ ਗਿਆ ਹੈ । ਇਸ ਬਾਰੇ ਜਾਣਕਾਰੀ ਦੇਂਦਿਆ ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਆਗੂ ਪਰਮਜੀਤ ਸਿੰਘ ਵੀਰਜੀ ਨੇ ਦਸਿਆ ਕਿ ਦਿੱਲੀ ਦੀਆਂ ਸੰਗਤਾਂ ਨਵੀਆਂ ਵੋਟਾਂ ਬਣਵਾਣ ਵਿਚ ਬਹੁਤ ਉਦਾਸੀਨ ਨਜ਼ਰ ਆ ਰਹੀ ਹੈ ਤੇ ਵੋਟਰ ਸੂਚੀ ਬਣਨ ਦਾ ਕੰਮ ਵੀਂ ਬਹੁਤ ਹੋਲੀ ਚਲ ਰਿਹਾ ਹੈ ਜਿਸ ਕਰਕੇ ਕਮਿਸ਼ਨ ਕੋਲੋਂ ਕੀਤੀ ਗਈ ਮੰਗ ਤੇ ਉਨ੍ਹਾਂ ਨੇ ਇਸ ਸਮੇਂ ਨੂੰ ਵਧਾ ਕੇ 20 ਅਕਤੂਬਰ ਕਰ ਦਿੱਤਾ ਹੈ । ਅਸੀਂ ਦਿੱਲੀ ਦੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੀ ਵੋਟਾਂ ਨੂੰ ਬਣਵਾਓ ਅਤੇ ਇਸ ਵਿਚ ਕਿਸੇ ਕਿਸਮ ਦਾ ਸਹਿਯੋਗ ਚਾਹੀਦਾ ਹੈ ਤਾਂ ਅਸੀਂ ਇਸ ਲਈ ਹਰ ਸਮੇਂ ਹਾਜਿਰ ਹਾਂ । ਉਨ੍ਹਾਂ ਦਸਿਆ ਕਿ ਤੁਸੀਂ ਉਦੋਂ ਤੱਕ ਚੋਣਾਂ ਵਿੱਚ ਵੋਟ ਨਹੀਂ ਪਾ ਸਕਦੇ ਜਦੋਂ ਤੱਕ ਤੁਸੀਂ ਵੋਟ ਪਾਉਣ ਲਈ ਰਜਿਸਟਰ ਨਹੀਂ ਹੋ ਜਾਂਦੇ। ਵੋਟ ਪਾਉਣ ਲਈ ਰਜਿਸਟਰ ਕਰਨ ਲਈ ਤੁਹਾਡੀ ਉਮਰ 18 ਸਾਲ ਹੋਣੀ ਚਾਹੀਦੀ ਹੈ; ਅਤੇ ਤੁਹਾਨੂੰ ਉਸ ਰਾਜ ਦਾ ਨਿਵਾਸੀ ਹੋਣਾ ਚਾਹੀਦਾ ਹੈ ਜਿਸ ਵਿੱਚ ਤੁਸੀਂ ਵੋਟ ਪਾਉਣ ਲਈ ਰਜਿਸਟਰਡ ਹੋ।
ਉਨ੍ਹਾਂ ਦਸਿਆ ਕਿ ਜੇਕਰ ਤੁਹਾਡੀ ਪਿਛਲੀ ਵੋਟਰ ਰਜਿਸਟ੍ਰੇਸ਼ਨ ਤੋਂ ਬਾਅਦ ਤੁਹਾਡਾ ਪਤਾ, ਮਾਨਤਾ ਜਾਂ ਨਾਮ ਬਦਲ ਗਿਆ ਹੈ, ਤਾਂ ਤੁਹਾਨੂੰ ਦੁਬਾਰਾ ਰਜਿਸਟਰ ਕਰਨ ਦੀ ਲੋੜ ਹੋ ਸਕਦੀ ਹੈ।

Have something to say? Post your comment

 
 
 

ਨੈਸ਼ਨਲ

ਭਾਰਤ ਅਤੇ ਚੀਨ ਵਿਚਕਾਰ ਸਿੱਧੀਆਂ ਉਡਾਣਾਂ ਅਕਤੂਬਰ ਦੇ ਅੰਤ ਤੱਕ ਮੁੜ ਸ਼ੁਰੂ ਹੋਣਗੀਆਂ: ਵਿਦੇਸ਼ ਮੰਤਰਾਲੇ

ਭਾਰਤ ਵਿੱਚ ਲੋਕਤੰਤਰ ਇਸ ਸਮੇਂ ਹਰ ਪਾਸਿਓਂ ਹਮਲੇ ਦੇ ਘੇਰੇ ਵਿੱਚ ਹੈ- ਰਾਹੁਲ ਗਾਂਧੀ

ਰਾਹੁਲ ਗਾਂਧੀ ਦੇ ਬਿਆਨ 'ਤੇ ਭੜਕੀ ਭਾਜਪਾ ਕਿਹਾ 'ਭਾਰਤੀ ਲੋਕਤੰਤਰ ਅਤੇ ਤਰੱਕੀ ਦੇ ਵਿਰੁੱਧ'

ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਨੂੰ ਸਮਰਪਿਤ "ਜਾਗ੍ਰਿਤੀ ਯਾਤਰਾ" ਦਾ ਰਾਂਚੀ ਵਿੱਚ ਸ਼ਾਨਦਾਰ ਸਵਾਗਤ

ਅਣਗੌਲੇ ਨਾਇਕਾਂ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਕਰਨਾ ਬੇਇਨਸਾਫ਼ੀ -ਹਵਾਈ ਸੈਨਾ ਮੁਖੀ

ਹਰਦੀਪ ਸਿੰਘ ਨਿੱਝਰ ਮਾਮਲੇ ਦੀ ਅਗਲੀ ਸੁਣਵਾਈ 7 ਅਕਤੂਬਰ ਨੂੰ

ਪੰਮਾ ਨੂੰ ਮਿਲਿਆ ਧਮਕੀ ਭਰਿਆ ਫੋਨ

ਪਟਨਾ ਸਾਹਿਬ ਰੇਲਵੇ ਸਟੇਸ਼ਨ 'ਤੇ ਤਖ਼ਤ ਸਾਹਿਬ ਦੇ ਦਰਸ਼ਨਾਂ ਲਈ ਗੁਰਮੁਖੀ ਐਕਸਪ੍ਰੈੱਸ ਦੇ ਠਹਿਰਾਓ ਨੂੰ ਮਿਲੀ ਮਨਜ਼ੂਰੀ

ਸਿੱਖ ਕੌਮ ਦੇ ਸਟੇਟਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ ਨਾ ਕਿ ਕੋਈ ਹੋਰ- ਮਾਨ

ਕੇਰਲ ਪੁਲਿਸ ਰਾਹੁਲ ਗਾਂਧੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਭਾਜਪਾ ਵਰਕਰ ਦੀ ਭਾਲ ਵਿੱਚ