ਪਟਿਆਲਾ-1 ਅਕਤੂਬਰ ਨੂੰ ਵਿਸ਼ਵ ਖੂਨ ਦਿਵਸ ਮੌਕੇ ਸਿਹਤ ਵਿਭਾਗ ਵੱਲੋਂ ਰਾਜ ਪੱਧਰੀ ਸਮਾਗਮ ਪਟਿਆਲਾ ਵਿਖੇ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਿਹਤ ਮੰਤਰੀ ਸ ਬਲਬੀਰ ਸਿੰਘ ਕੈਬਨਿਟ ਮੰਤਰੀ ਪੰਜਾਬ ਸਾਮਿਲ ਹੋਏ l ਸਿਹਤ ਵਿਭਾਗ ਵੱਲੋਂ ਪੰਜਾਬ ਏਡਜ਼ ਕੰਟਰੋਲ ਸੋਸਾਇਟੀ ਦੇ ਪ੍ਰੋਜੈਕਟ ਡਾਇਰੈਕਟਰ ਸ਼੍ਰੀ ਘਨਸ਼ਿਆਮ ਥੋਰੀ ਜੀ, ਐਡੀਸ਼ਨਲ ਪ੍ਰੋਜੈਕਟ ਡਾਇਰੈਕਟਰ ਸ਼੍ਰੀ ਵਿਸ਼ਾਲ ਗਰਗ ਤੋਂ ਇਲਾਵਾ ਬਲੱਡ ਟਰਾਂਸਫਿਊਜਨ ਸੈੱਲ ਦੇ ਜੁਆਇੰਟ ਡਾਇਰੈਕਟਰ ਡਾਕਟਰ ਸ਼੍ਰੀਮਤੀ ਸੁਨੀਤਾ ਅਤੇ ਵਿਭਾਗ ਦੇ ਹੋਰ ਅਧਿਕਾਰੀ ਵੀ ਸ਼ਾਮਲ ਹੋਏ ਪ੍ਰੋਗਰਾਮ ਵਿੱਚ ਪੰਜਾਬ ਭਰ ਤੋਂ ਆਏ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ ਗਿਆ l ਇਸ ਦੌਰਾਨ ਸਿਹਤ ਵਿਭਾਗ ਦੀ ਜੱਥੇਬੰਦੀ ਪੰਜਾਬ ਏਡਜ ਕੰਟਰੋਲ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਰਜਿ ਦੇ ਪ੍ਰਧਾਨ ਜਸਮੇਲ ਸਿੰਘ ਦਿਓਲ ਅਤੇ ਜਨਰਲ ਸਕੱਤਰ ਗੁਰਜੰਟ ਸਿੰਘ ਤੋਂ ਇਲਾਵਾ ਪਟਿਆਲਾ ਦੇ ਸਟਾਫ਼ ਵੱਲੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਵਿਸ਼ੇਸ਼ ਸਨਮਾਨ ਚਿੰਨ ਭੇਂਟ ਕਰਕੇ ਕੀਤਾ ਗਿਆ l ਐਸੋਸੀਏਸ਼ਨ ਵਲੋਂ ਪ੍ਰੋਜੈਕਟ ਡਾਇਰੈਕਟਰ ਸ਼੍ਰੀ ਘਨਸ਼ਿਆਮ ਥੋਰੀ ਜੀ ਐਡੀਸ਼ਨਲ ਪ੍ਰੋਜੈਕਟ ਡਾਇਰੈਕਟਰ ਸ਼੍ਰੀ ਵਿਸ਼ਾਲ ਗਰਗ ਅਤੇ ਡਾਕਟਰ ਸੁਨੀਤਾ ਦਾ ਵੀ ਸਨਮਾਨ ਕੀਤਾ ਗਿਆ l
ਬਲੱਡ ਬੈਂਕ ਦੇ ਹੈਡ ਆਫਿਸ ਦੇ ਕਮੇਟੀ ਮੈਂਬਰ ਸ਼੍ਰੀ ਆਸ਼ੂ ਗਰਗ ਅਤੇ ਪ੍ਰੈਸ ਸਕੱਤਰ ਸ੍ਰੀ ਮਨੀਸ਼ ਕੁਮਾਰ ਵਲੋ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ l ਇਸ ਦੌਰਾਨ ਪਟਿਆਲਾ ਸਟਾਫ਼ ਵੱਲੋਂ ਮੈਡਮ ਸਿੰਪਲ ਵਰਮਾ ਦੀ ਅਗਵਾਈ ਵਿਚ ਸਿਹਤ ਮੰਤਰੀ ਸਾਹਿਬਾਨ ਨੂੰ ਮੰਗ ਪੱਤਰ ਸੌਂਪਿਆ ਗਿਆ ਅਤੇ ਸਿਹਤ ਮੰਤਰੀ ਵਲੋ ਤੁਰੰਤ ਪ੍ਰਭਾਵ ਨਾਲ ਐਸੋਸੀਏਸ਼ਨ ਨੂੰ 6 ਅਕਤੂਬਰ ਨੂੰ ਸਕੱਤਰੇਤ ਚੰਡੀਗੜ੍ਹ ਵਿਖੇ ਬੁਲਾਇਆ ਗਿਆ ਹੈ l