ਲੁਧਿਆਣਾ - ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਵਿਖੇ ਮੇਲਾ ਧੀਆਂ ਦਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੇਲੇ ਵਿੱਚ ਸ਼੍ਰੀਮਤੀ ਡਾਕਟਰ ਗੁਰਪ੍ਰੀਤ ਕੌਰ ਮਾਨ ਜੀ( ਪਤਨੀ ਸ਼੍ਰੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ )ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ।ਉਹਨਾਂ ਦੇ ਨਾਲ ਲੁਧਿਆਣਾ ਦੇ ਮੇਅਰ ਪ੍ਰਿੰਸੀਪਲ ਮੈਡਮ ਇੰਦਰਜੀਤ ਕੌਰ, ਸ੍ਰੀ ਰਮਨਜੀਤ ਕੌਰ ਗਿਆਸਪੁਰਾ (ਧਰਮ ਪਤਨੀ ਪਾਇਲ ਹਲਕੇ ਦੇ ਐਮਐਲਏ ਮਨਵਿੰਦਰ ਸਿੰਘ ਗਿਆਸਪੁਰਾ) ਅਤੇ ਸਰਕਾਰੀ ਕਾਲਜ ਕਰਮਸਰ ਦੇ ਪ੍ਰਿੰਸੀਪਲ ਮੁਹੰਮਦ ਅਰਫਾਨ ਨੇ ਆਪਣੀ ਹਾਜ਼ਰੀ ਨਾਲ ਮੇਲੇ ਦੀ ਰੌਣਕ ਨੂੰ ਵਧਾਇਆ। ਮੇਲੇ ਵਿੱਚ ਵਿਸ਼ੇਸ਼ ਮਹਿਮਾਨ ਦੇ ਨਾਲ ਪਹੁੰਚੀਆਂ ਬਾਕੀ ਨਾਮਿਆਜ਼ ਹਸਤੀਆਂ ਦਾ ਪ੍ਰਿੰਸੀਪਲ ਮੈਡਮ ਸੁਮਨ ਲਤਾ ਜੀ ਦੁਆਰਾ ਸਵਾਗਤ ਕੀਤਾ ਗਿਆ। ਇਸ ਮੇਲੇ ਵਿੱਚ ਇੱਕ ਰੰਗਾ ਰੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਜਿਸ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਕਲਾ ਆਈਟਮਾਂ , ਫੋਕ ਆਰਕੈਸਟਰਾ, ਸੋਲੋ ਗੀਤ, ਨ੍ਰਿਤ ਡਾਂਸ, ਭੰਗੜਾ, ਗਿੱਧਾ ਅਤੇ ਲੋਕ ਕਲਾ ਭੰਡ ਦੀਆਂ ਪੇਸ਼ਕਾਰੀਆਂ ਹੋਈਆਂ। ਮੁੱਖ ਮਹਿਮਾਨ ਡਾਕਟਰ ਗੁਰਪ੍ਰੀਤ ਜੀ ਨੇ ਆਪਣੇ ਪ੍ਰੇਰਣਾਦਾਇਕ ਸ਼ਬਦਾਂ ਰਾਹੀਂ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਇਸੇ ਮੌਕੇ ਉਹਨਾਂ ਦੁਆਰਾ ਕਾਲਜ ਦਾ ਮੈਗਜ਼ੀਨ "ਦਿਪੀਕਾ" ਰਿਲੀਜ਼ ਕੀਤਾ ਗਿਆ । ਮੰਚ ਦਾ ਸੰਚਾਲਣ ਸ੍ਰੀਮਤੀ ਸਰੀਤਾ ਖੁਰਾਣਾ ਜੀ ਦੁਆਰਾ ਕੀਤਾ ਗਿਆ।
ਚੂੜੀਆਂ , ਗਹਿਣੇ, ਸ਼ਿੰਗਾਰ ਸਮਗਰੀ, ਸੂਟ , ਤੋਹਫੇ ਆਦਿ ਦੀਆਂ ਵਸਤੂਆਂ ਦੇ ਵੱਖ-ਵੱਖ ਸਟਾਲ ਪ੍ਰਦਰਸ਼ਿਤ ਕੀਤੇ ਗਏ। ਵਿਦਿਆਰਥਣਾ ਨੇ ਖੀਰ ਪੂੜੇ, ਚਾਟ ਅਤੇ ਆਈਸਕ੍ਰੀਮ ਆਦਿ ਵਰਗੇ ਸਵਾਦੀ ਪਕਵਾਨਾਂ ਦਾ ਆਨੰਦ ਮਾਣਿਆ। ਕਾਲਜ ਦੀਆਂ ਵਿਦਿਆਰਥਣਾਂ ਨੇ ਵਿਰਾਸਤ ਘਰ ਵਿੱਚ ਇੱਕ ਰੰਗਾਂ ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ।ਜਿਸ ਵਿੱਚ ਟੱਪੇ ਸੁਹਾਗ ਪੰਜਾਬੀ ਲੋਕ ਗੀਤ ਆਦਿ ਸ਼ਾਮਿਲ ਸਨ। ਇਸ ਮੇਲੇ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ ਤੇ ਇਸ ਤਰ੍ਹਾਂ ਇਹ ਮੇਲਾ ਯਾਦਗਾਰੀ ਹੋ ਨਿਬੜਿਆ।