ਪੰਜਾਬ

ਵਿਧਾਨ ਸਭਾ ਸਪੀਕਰ ਨੇ ਮ੍ਰਿਤਕ ਮਜ਼ਦੂਰ ਪੰਨਾ ਲਾਲ ਕੋਟਕਪੂਰਾ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਰਾਸ਼ੀ ਸੌਂਪੀ

ਕੌਮੀ ਮਾਰਗ ਬਿਊਰੋ | October 02, 2025 07:06 PM

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮਜ਼ਦੂਰ ਸ਼੍ਰੀ ਪੰਨਾ ਲਾਲ, ਕੋਟਕਪੂਰਾ ਦਾ ਰਹਿਣ ਵਾਲਾ ਸੀ ਜਿਸਦੀ ਉਸਾਰੀ ਦਾ ਕੰਮ ਕਰਦੇ ਸਮੇਂ ਇੱਕ ਹਾਦਸੇ ਕਾਰਨ ਮੌਤ ਹੋ ਗਈ ਸੀ ਅਤੇ ਉਹ ਕਿਰਤ ਵਿਭਾਗ ਪੰਜਾਬ ਦਾ ਰਜਿਸਟਰਡ ਲਾਭਪਾਤਰੀ ਵੀ ਸੀ। ਸਪੀਕਰ ਨੇ ਮ੍ਰਿਤਕ ਦੇ ਪਰਿਵਾਰ ਨੂੰ ਚਾਰ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਸੌਂਪੀ।

ਬੇਸ਼ੱਕ, ਮਨੁੱਖੀ ਜਾਨ ਦੀ ਕੀਮਤ ਕਿਸੇ ਵੀ ਰੂਪ ਵਿਚ ਅਦਾ ਨਹੀਂ ਕੀਤੀ ਜਾ ਸਕਦੀ, ਪਰ ਮਿਸਤਰੀ, ਤਰਖਾਣ, ਲੁਹਾਰ, ਇੱਟਾਂ ਦੇ ਭੱਠੇ ਦੇ ਕਾਮੇ, ਸੰਗਮਰਮਰ-ਟਾਈਲ ਫਿੱਟ ਕਰਨ ਵਾਲੇ, ਪਲੰਬਰ, ਇਲੈਕਟ੍ਰੀਸ਼ੀਅਨ, ਪੇਂਟਰ, ਪੀਓਪੀ ਵਰਕਰ, ਛੋਟੇ ਅਤੇ ਬੇ-ਜ਼ਮੀਨੇ ਕਿਸਾਨ ਅਤੇ ਹੋਰ ਮਜ਼ਦੂਰ ਜੋ ਉਸਾਰੀ ਦਾ ਕੰਮ ਕਰਦੇ ਹਨ, ਕਿਰਤ ਵਿਭਾਗ ਵਿੱਚ ਰਜਿਸਟ੍ਰੇਸ਼ਨ ਤੋਂ ਬਾਅਦ ਲਾਭਪਾਤਰੀ ਬਣ ਸਕਦੇ ਹਨ ਅਤੇ ਕਿਰਤ ਵਿਭਾਗ, ਪੰਜਾਬ ਦੁਆਰਾ ਚਲਾਈ ਜਾ ਰਹੀ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ।

ਸਪੀਕਰ ਨੇ ਕਿਹਾ ਕਿ 18 ਤੋਂ 60 ਸਾਲ ਦੀ ਉਮਰ ਦਾ ਕੋਈ ਵੀ ਵਿਅਕਤੀ ਇਸ ਸਕੀਮ ਅਧੀਨ ਖੁਦ ਨੂੰ ਲਾਭਪਾਤਰੀ ਵਜੋਂ ਰਜਿਸਟਰ ਕਰਵਾ ਸਕਦਾ ਹੈ। ਰਜਿਸਟ੍ਰੇਸ਼ਨ ਲਈ, ਕੋਟਕਪੂਰਾ ਦੇ ਸਾਰੇ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ। ਇਸ ਦਾ ਸ਼ਡਿਊਲ ਜਲਦੀ ਹੀ ਸਾਂਝਾ ਕੀਤਾ ਜਾਵੇਗਾ।

ਇਸੇ ਤਰ੍ਹਾਂ ਲਾਭਪਾਤਰੀ ਬੱਚਿਆਂ ਦੀ ਸਿੱਖਿਆ ਲਈ ਚਲਾਈ ਜਾ ਰਹੀ ਸਕਾਲਰਸਿ਼ਪ ਸਕੀਮ, ਸ਼ਗਨ ਸਕੀਮ, ਜਣੇਪਾ ਲਾਭ ਸਕੀਮ, ਦੋ ਕੁੜੀਆਂ ਦੀ ਸੂਰਤ ਵਿੱਚ ਬਾਲੜੀ ਤੋਹਫ਼ਾ ਸਕੀਮ, ਲਾਭਪਾਤਰੀ ਦੀ ਮੌਤ ਹੋਣ ਦੀ ਸੂਰਤ ਵਿੱਚ 2 ਲੱਖ ਤੋਂ 4 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਸਕੀਮ, ਸਸਕਾਰ ਲਈ 20, 000 ਰੁਪਏ ਦੀ ਸਹਾਇਤਾ, ਜਨਰਲ ਸਰਜਰੀ ਲਈ ਨਿਸ਼ਚਿਤ ਰਕਮ ਸਕੀਮ, ਹੁਨਰ ਵਿਕਾਸ ਸਕੀਮ ਅਤੇ ਹੋਰ ਬਹੁਤ ਸਾਰੀਆਂ ਸਕੀਮਾਂ ਦਾ ਲਾਭ ਵੀ ਲੈ ਸਕਦਾ ਹੈ।

ਪੰਜਾਬ ਸਰਕਾਰ ਦੀਆਂ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ, ਕੋਈ ਵੀ ਵਿਅਕਤੀ ਸਹਾਇਕ ਕਿਰਤ ਕਮਿਸ਼ਨਰ ਦਫ਼ਤਰ, ਕਿਰਤ ਇੰਸਪੈਕਟਰ ਜਾਂ ਸਪੀਕਰ ਦਫ਼ਤਰ ਕੋਟਕਪੂਰਾ ਦੇ ਨਜ਼ਦੀਕੀ ਸੇਵਾ ਕੇਂਦਰ ਨਾਲ ਸੰਪਰਕ ਕਰ ਸਕਦਾ ਹੈ।

 

Have something to say? Post your comment

 
 
 

ਪੰਜਾਬ

ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੀ ਦਿੱਤੀ ਇਜਾਜ਼ਤ ਸਰਕਾਰ ਨੇ -ਲਗਾਈਆਂ ਸਖਤ ਸ਼ਰਤਾਂ

ਜ਼ੀਰੋ ਬਰਨਿੰਗ, ਦੁੱਗਣੀ ਕਮਾਈ! ਮਾਨ ਸਰਕਾਰ ਦਾ ਐਕਸ਼ਨ ਪਲਾਨ 2025 ਪਰਾਲੀ ਹੁਣ 'ਹਰਾ ਸੋਨਾ', ਪੰਜਾਬ ਦੇ ਕਿਸਾਨ ਬਣਨਗੇ ਸਮਾਰਟ ਕਾਰੋਬਾਰੀ

ਪੰਜਾਬ ਅਤੇ ਹਰਿਆਣਾ ਵਿੱਚ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ ਦੁਸਹਿਰਾ ਵੱਖ-ਵੱਖ ਥਾਵਾਂ ਤੇ ਸਾੜੇ ਗਏ ਰਾਵਣ ਮੇਘਨਾਥ ਕੁੰਭਕਰਨ ਦੇ ਪੁਤਲੇ

ਸਰਕਾਰ ਵੱਲੋਂ ਸਿੱਖ ਜਥੇ ਨੂੰ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਦੀ ਮਨਜ਼ੂਰੀ ਸ਼ਲਾਘਾਯੋਗ- ਐਡਵੋਕੇਟ ਧਾਮੀ

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 47 ਕੈਡਿਟਾਂ ਨੇ ਐਨ.ਡੀ.ਏ. ਦੀ ਲਿਖਤੀ ਪ੍ਰੀਖਿਆ ਕੀਤੀ ਪਾਸ

ਪੰਜਾਬ ‘ਚ ਸੀ.ਆਰ.ਐਮ. ਮਸ਼ੀਨਾਂ ਹੁਣ ਇੱਕ ਕਲਿੱਕ ‘ਤੇ ਉਪਲੱਬਧ; "ਉੱਨਤ ਕਿਸਾਨ" ਐਪ ਉਤੇ 85 ਹਜ਼ਾਰ ਤੋਂ ਵੱਧ ਮਸ਼ੀਨਾਂ ਦੀ ਕੀਤੀ ਗਈ ਮੈਪਿੰਗ

ਡੇੜ੍ਹ ਮਿੰਟ ਵਿੱਚ ਅੱਠ ਕਵਿਤਾਵਾਂ ਲਿਖਣ ਵਾਲੀ ਗੁਰਸਿੱਖ ਬੱਚੀ ਗੁਰਸ਼ਰਨ ਕੌਰ ਦਾ ਜਥੇਦਾਰ ਗੜਗੱਜ ਵੱਲੋਂ ਸਨਮਾਨ

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਭਾਰਤ ਸਰਕਾਰ ਦੇ ਸਿੱਖ ਜੱਥੇ ਪਾਕਿਸਤਾਨ ਭੇਜਣ ਦੇ ਫ਼ੈਸਲੇ ਦਾ ਕੀਤਾ ਸੁਆਗਤ

ਅਸਾਮ ਤੋਂ ਆਰੰਭ ਹੋਏ ਸ਼ਹੀਦੀ ਨਗਰ ਕੀਰਤਨ ਦਾ ਪੂਨੇ ਦੀਆਂ ਸੰਗਤਾਂ ਵੱਲੋਂ ਭਰਵਾਂ ਸਵਾਗਤ

ਸੋਨੂੰ ਸੂਦ ਫਿਰ ਤੋਂ ਹੜ੍ਹ ਪੀੜਤਾਂ ਦੀ ਮਦਦ ਕਰਦੇ ਨਜ਼ਰ ਆਏ