ਮੋਹਾਲੀ : ਚੰਨੀ ਸੱਭਿਆਚਾਰਕ ਮੰਚ ਅਤੇ ਪੰਜਾਬੀ ਕਲਾ ਕੇਂਦਰ ਦੇ ਮੈਂਬਰਾਂ ਵੱਲੋਂ ਬੀਤੇ ਕੱਲ੍ਹ ਸਦੀਵੀ ਵਿਛੋੜਾ ਦੇ ਗਏ ਗਾਇਕ ਰਾਜਵੀਰ ਜਵੰਧਾ ਅਤੇ ਅਲਗੋਜ਼ਾ-ਵਾਦਕ ਕਰਮਜੀਤ ਸਿੰਘ ਬੱਗਾ ਜਿਨ੍ਹਾਂ ਦਾ ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ ਨੂੰ ਮੋਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਦੋਹਾਂ ਸੰਸਥਾਵਾਂ ਦੇ ਪ੍ਰਧਾਨਾਂ ਕ੍ਰਮਵਾਰ ਸਵਰਨ ਸਿੰਘ ਚੰਨੀ ਅਤੇ ਬਲਕਾਰ ਸਿੱਧੂ ਨੇ ਹਮੇਸ਼ਾਂ ਲਈ ਵਿਛੜ ਗਈਆਂ ਸ਼ਖ਼ਸੀਅਤਾਂ ਬਾਰੇ ਆਪਣੀਆਂ ਸਿਮਰਤੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਦੇ ਇਸ ਦੁੱਖ ਵਿੱਚ ਰੋਸ਼ਨ ਸਿੰਘ, ਸ਼ਮਸ਼ੇਰ ਸਿੰਘ, ਅਨਿੱਲ ਅਰੋੜਾ, ਮਾਸਟਰ ਬਲਬੀਰ ਸਿੰਘ, ਸਰਬਜੀਤ ਸਿੰਘ ਸੂਬਾ, ਸਿੰਮੀ ਕਾਹਲੋਂ, ਰਜਨੀ ਗਾਂਧੀ, ਦੀਪਿਕਾ ਆਹੂਜਾ, ਜਗਤਾਰ ਸਿੰਘ, ਸੁਰਜੀਤ ਕੌਰ, ਕਰਨਵੀਰ ਸਿੰਘ, ਸੁਰੇਸ਼ ਕੁਮਾਰ, ਮਲਕੀਤ ਸਿੰਘ, ਸਿਮਰਨਜੀਤ ਕੌਰ, ਨਰਿੰਦਰ ਕੌਰ ਸੁਸ਼ਮਾ ਜੋਸ਼ੀ, ਜਸਵਿੰਦਰ ਕੌਰ, ਰਵਿੰਦਰ ਸ਼ਰਮਾ, ਪਰਮਿੰਦਰ ਸਿੰਘ, ਰੂਬੀ ਬਰਾੜ, ਬਰਾੜ, ਰਾਜ ਬਾਲਾ, ਰਾਜ ਗੋਇਲ, ਡਾ. ਜੀ.ਪੀ. ਸਿੰਘ, ਲਾਲ ਚੰਦ, ਸੰਜੀਵ ਮਹਿਰਾ, ਜਰਨੈਲ ਸਿੰਘ ਅਤੇ ਹੋਰ ਸ਼ਾਮਿਲ ਹੋਏ। ਉਨ੍ਹਾਂ ਨੇ ਮਰਹੂਮ ਕਰਮਜੀਤ ਸਿੰਘ ਬੱਗਾ ਜੀ ਵੱਲੋਂ ਪੰਜਾਬੀ ਸੱਭਿਆਚਾਰ ਦੇ ਖੇਤਰ ਵਿੱਚ ਪਾਏ ਵਡਮੁੱਲੇ ਯੋਗਦਾਨ ਨੂੰ ਚੇਤੇ ਕਰਦਿਆਂ ਉਕਤ ਦੋਹਾਂ ਕਲੱਬਾਂ ਨਾਲ਼ ਉਨ੍ਹਾਂ ਦੇ ਜੁੜਾਵ ਦੇ ਨਾਲ਼ - ਨਾਲ਼ ਇਨ੍ਹਾਂ ਦੋਹਾਂ ਕਲੱਬਾਂ ਲਈ ਦਿੱਤੀਆਂ ਗਈਆਂ ਨਿਵੇਕਲੀਆਂ ਸੇਵਾਵਾਂ ਦਾ ਵੀ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ।
ਇਸ ਦੇ ਨਾਲ ਹੀ ਪੁਆਧੀ ਪੰਜਾਬੀ ਸਥ ਦੇ ਮੁਖੀ ਅਤੇ ਪੰਜਾਬੀ ਸਾਹਿਤ ਸਭਾ ਖਰੜ ਦੇ ਸਰਪ੍ਰਸਤ ਮਨਮੋਹਨ ਸਿੰਘ ਦਾਊ ਅਤੇ ਸਮੂਹ ਮੈਂਬਰਾਂ ਵੱਲੋਂ ਵੀ ਗਾਇਕ ਰਾਜਵੀਰ ਜਵੰਦਾ ਅਤੇ ਅਲਗੋਜਾਵਾਦਕ ਕਰਮਜੀਤ ਸਿੰਘ ਬੱਗਾ ਦੀ ਬੇਵਕਤੀ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਦੋਵੇਂ ਕਲਾਕਾਰਾਂ ਨੂੰ ਸਮੂਹ ਮੈਂਬਰਾਂ ਵੱਲੋਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ