ਨਵੀਂ ਦਿੱਲੀ -ਭਾਈ ਹਰਦੀਪ ਸਿੰਘ ਨਿੱਝਰ ਅਤੇ ਭਾਈ ਅਵਤਾਰ ਸਿੰਘ ਖੰਡਾ ਦੀ ਕੌਮ ਪ੍ਰਤੀ ਸੇਵਾਵਾਂ ਨੂੰ ਸਿੱਜਦਾ ਕਰਦਿਆ ਉਹਨਾਂ ਦੀਆਂ ਫੋਟੋ ਸ਼੍ਰੀ ਗੁਰੂ ਸਿੰਘ ਸਭਾ, ਪਾਰਕ ਐਵੀਨਿਊ, ਸਾਊਥਾਲ, ਇੰਗਲੈਂਡ ਦੀ ਸ਼ਹੀਦੀ ਗੈਲਰੀ ਚ ਸ਼ਸ਼ੋਭਿਤ ਕਰਕੇ, ਪ੍ਰਬੰਧਕ ਕਮੇਟੀ ਵਲੋਂ ਸ਼ਹੀਦਾਂ ਦਾ ਮਾਨ ਵਧਾਇਆ ਗਿਆ ਹੈ । ਜਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਵਿਚ ਬਣੀ ਹੋਈ ਸ਼ਹੀਦੀ ਗੈਲਰੀ ਵਿਚ ਪੰਥ ਲੜੀ ਵਿਚ ਸ਼ਹੀਦ ਹੋਏ ਸਿੰਘਾਂ ਦੀਆਂ ਫੋਟੋਆਂ ਸ਼ੁਸ਼ੋਭਿਤ ਕੀਤੀਆਂ ਹੋਈਆਂ ਹਨ ਜਿਨ੍ਹਾਂ ਵਿਚ ਹੁਣ ਭਾਈ ਨਿੱਝਰ ਅਤੇ ਭਾਈ ਖੰਡਾ ਦੀਆਂ ਫੋਟੋਆਂ ਵੀਂ ਸ਼ਾਮਿਲ ਹੋ ਗਈਆਂ ਹਨ। ਭੇਜੀ ਗਈ ਜਾਣਕਾਰੀ ਮੁਤਾਬਿਕ ਗੁਰਦੁਆਰਾ ਸਾਹਿਬ ਦੀ ਨਵੀਂ ਬਣੀ ਕਮੇਟੀ ਨੇ ਸ਼ਹੀਦਾਂ ਪ੍ਰਤੀ ਆਪਣਾ ਪਿਆਰ ਅਤੇ ਸਤਿਕਾਰ ਦਿਖਾਂਦੇ ਹੋਏ ਸੰਗਤਾਂ ਵਲੋਂ ਕੀਤੀ ਜਾ ਰਹੀ ਮੰਗ ਨੂੰ ਦੇਖਦਿਆਂ ਇਹ ਉਪਰਾਲਾ ਕੀਤਾ ਸੀ ।
ਇਸ ਬਾਰੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਗੁਰਮੇਲ ਸਿੰਘ ਮੱਲੀ ਨੇ ਕਿਹਾ ਕਿ ਸ਼ਹੀਦ ਸਾਡੇ ਮਾਰਗ ਦਰਸ਼ਕ ਨੇ, ਸਾਡੇ ਅੰਗਸੰਗ ਹਨ । ਪੰਥ ਦੀ ਚੱੜਦੀ ਕਲਾ ਹੋਵੇ, ਹਰ ਮੈਦਾਨ ਫਤਿਹ ਹੋਵੇ, ਪੰਥ ਦੀਆਂ ਗੂੰਜਾਂ ਸਾਰੇ ਸੰਸਾਰ ਚ ਗੂੰਜਾਂ ਪੈਂਦੀਆਂ ਰਹਿਣ । ਜਿਕਰਯੋਗ ਹੈ ਕਿ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਦਾ ਪੋਸਟਰ, ਪਿਛਲੀ ਕਮੇਟੀ ਦੇ ਜਰਨਲ ਸਕੱਤਰ ਨੇ ਲਵਾਇਆ ਸੀ । ਇਸ ਮੌਕੇ ਗੁਰਦੁਆਰਾ ਸਿੰਘ ਸਭਾ ਸਾਊਥ ਹਾਲ ਦੀ ਨਵੀਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੱਲੀ, ਸਰਪੰਚ ਹਰਜੀਤ ਸਿੰਘ ਸ਼ਰਨਵੀਰ ਸਿੰਘ ਸੰਘਾ, ਸਰਦਾਰ ਸਰਬਜੀਤ ਸਿੰਘ ਬਾਬਾ ਬੀਬੀ ਸਰਬਜੀਤ ਕੌਰ, ਅਜੇਪਾਲ ਸਿੰਘ ਨਾਗੋਕੇ, ਭੁਪਿੰਦਰ ਸਿੰਘ, ਸਤਿੰਦਰ ਪਾਲ ਸਿੰਘ ਮੰਗੂਵਾਲ, ਬਲਜਿੰਦਰ ਸਿੰਘ ਬੱਬੂ, ਜਿੰਦ ਇਕਬਾਲ ਸਿੰਘ, ਕੁਲਬੀਰ ਸਿੰਘ, ਅਤਿੰਦਰਜੀਤ ਕੌਰ ਆਦਿ ਆਗੂ ਵੀ ਹਾਜ਼ਰ ਸਨ । ਅੰਤ ਵਿਚ ਪ੍ਰਬੰਧਕ ਕਮੇਟੀ ਵਲੋਂ ਸਮੂੰਹ ਸਾਧ ਸੰਗਤ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਰੀਬੀ ਸੱਜਣਾ ਮਿੱਤਰਾ ਦਾ ਹਰ ਤਰਾਂ ਦਾ ਸਹਿਯੋਗ ਕਰਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਸ਼ਹੀਦ ਸਦਾ ਅਮਰ ਸੀ ਅਤੇ ਰਹਿਣਗੇ । ਬੁੜੈਲ ਜੇਲ੍ਹ ਅੰਦਰ ਬੰਦ ਭਾਈ ਪਰਮਜੀਤ ਸਿੰਘ ਭਿਓਰਾ ਅਤੇ ਭਾਈ ਜਗਤਾਰ ਸਿੰਘ ਤਾਰਾ ਨੇ ਭਾਈ ਨਿੱਝਰ ਅਤੇ ਭਾਈ ਖੰਡਾ ਦੀ ਫੋਟੋਆਂ ਗੈਲਰੀ ਵਿਚ ਲਗਾਣ ਲਈ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ।