ਪੰਜਾਬ

ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਬੁੱਢਾ ਦਲ ਵਿਖੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਸਮਾਗਮ ਸ਼ੁਰੂ

ਕੌਮੀ ਮਾਰਗ ਬਿਊਰੋ/ ਚਰਨਜੀਤ ਸਿੰਘ | October 19, 2025 03:06 PM

ਅੰਮ੍ਰਿਤਸਰ- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਗੁਰਦੁਆਰਾ ਮੱਲ ਅਖਾੜਾ ਪਾ:ਛੇਵੀਂ, ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਨਿਹੰਗ ਸਿੰਘਾਂ ਵਿਖੇ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਪ੍ਰੇਰਨਾ ਸਦਕਾ ਖਾਲਸਾ ਦਰਬਾਰ ਬੰਦੀ ਛੋੜ ਦਿਵਸ ਦੀਵਾਲੀ ਸਮੇਂ ਪੁਰਾਤਨ ਰਵਾਇਤ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਆਖੰਡ ਪਾਠ ਪ੍ਰਾਅਰੰਭ ਹੋ ਗਏ ਹਨ।

ਬੁੱਢਾ ਦਲ ਦੇ ਮੈਨਜਰ ਪਰਮਜੀਤ ਸਿੰਘ ਬਾਜਵਾ ਨੇ ਦਸਿਆ ਕਿ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਆਖੰਡ ਪਾਠ ਪੂਰਨ ਮਰਯਾਦਾ ਅਨੁਸਾਰ ਅਰੰਭ ਹੋ ਗਏ ਹਨ ਜਿਸ ਦਾ ਭੋਗ 21 ਅਕਤੂਬਰ ਦਿਵਾਲੀ ਵਾਲੇ ਦਿਨ ਪਵੇਗਾ, 20 ਅਕਤੂਬਰ ਨੂੰ ਸ੍ਰੀ ਦਸਮ ਗ੍ਰੰਥ ਦੇ ਆਖੰਡ ਪਾਠ ਅਰੰਭ ਹੋਣਗੇ ਜਿਨ੍ਹਾਂ ਦਾ 22 ਅਕਤੂਬਰ ਨੂੰ ਭੋਗ ਪਏਗਾ। ਬੁੱਢਾ ਦਲ ਵਹੀਰ ਦੇ ਹੈੱਡ ਗ੍ਰੰਥੀ ਬਾਬਾ ਮੱਘਰ ਸਿੰਘ ਨੇ ਬੁੱਢਾ ਦਲ ਰਵਾਇਤ ਮੁਤਾਬਕ ਗੁਰਬਾਣੀ ਕੀਰਤਨ ਕੀਤਾ। ਬਾਬਾ ਇੰਦਰ ਸਿੰਘ ਜਥੇਦਾਰ ਘੋੜਿਆਂ ਨੇ ਗੁਰਇਤਿਹਾਸ ਦੀ ਸਾਂਝ ਪਾਈ। ਸ. ਬਾਜਵਾ ਨੇ ਦਸਿਆ ਕਿ 22 ਅਕਤੂਬਰ ਨੂੰ ਦੁਪਹਿਰ 12 ਵਜੇ ਸਮੂਹ ਨਿਹੰਗ ਸਿੰਘਾਂ ਦੇ ਦਲਪੰਥ ਗੁਰਦੁਆਰਾ ਮੱਲ ਅਖਾੜਾ ਪਾ: ਛੇਵੀਂ ਤੋਂ ਪੁਰਾਤਨ ਇਤਿਹਾਸਕ ਨਿਸ਼ਾਨ ਨਿਗਾਰਿਆ ਦੀ ਛਤਰ ਛਾਇਆ ਹੇਠ ਅਤੇ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਬੁੱਢਾ ਦਲ ਦੀ ਅਗਵਾਈ ਵਿੱਚ ਮਹੱਲਾ ਚੜੇਗਾ ਇਹ ਨਿਹੰਗ ਸਿੰਘਾਂ ਦਾ ਮਹੱਲਾ ਘਿਊ ਮੰਡੀ ਚੌਕ, ਸ਼ੇਰਾਂ ਵਾਲਾ ਗੇਟ, ਰਾਮਬਾਗ ਚੋਂਕ, ਗਾਂਧੀ ਗੇਟ ਹਾਲਗੇਟ, ਹਾਥੀ ਗੇਟ ਤੋਂ ਕਿਲ੍ਹਾ ਗੋਬਿੰਦਗੜ੍ਹ ਚੋਂਕ ਰਾਹੀਂ ਬੀ ਬਲਾਕ ਦੇ ਗਰਾਉਂਡ ਵਿੱਚ ਪੁਜੇਗਾ। ਜਿਥੇ ਨਿਹੰਗ ਸਿੰਘ ਆਪਣੇ ਰਵਾਇਤੀ ਜੰਗਜੂ ਖੇਡਾਂ, ਘੋੜ ਦੌੜ, ਨੇਜੇਬਾਜੀ, ਗੱਤਕਾ ਆਦਿ ਦੇ ਜੋਹਰ ਦਿਖਾਉਣਗੇ।

Have something to say? Post your comment

 
 
 

ਪੰਜਾਬ

ਸਪੀਕਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਧਾਈ

ਆਮ ਆਦਮੀ ਕਲੀਨਿਕਾਂ ਵੱਲੋਂ ਮੀਲ ਪੱਥਰ ਸਥਾਪਤ, 3 ਸਾਲਾਂ ਵਿੱਚ 4.20 ਕਰੋੜ ਲੋਕਾਂ ਨੂੰ ਇਲਾਜ ਦੀ ਸਹੂਲਤ ਪ੍ਰਦਾਨ

ਅਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਜੋਧਪੁਰ ਤੋਂ ਅਗਲੇ ਪੜਾਅ ਜੈਪੁਰ ਰਾਜਿਸਥਾਨ ਲਈ ਰਵਾਨਾ

ਅਭਿਨੇਤਰੀ ਪਰਿਣੀਤੀ ਚੋਪੜਾ ਪਤੀ ਰਾਘਵ ਚੱਢਾ ਨਾਲ ਹਸਪਤਾਲ ਗਏ,ਜਲਦੀ ਆ ਸਕਦੀ ਹੈ ਖੁਸ਼ਖਬਰੀ

ਪੀਸੀਐਸ ਅਫਸਰ ਐਸੋਸੀਏਸ਼ਨ ਮਿਸ਼ਨ ਚੜ੍ਹਦੀ ਕਲਾ ਵਿੱਚ 2.51 ਲੱਖ ਰੁਪਏ ਦਾ ਪਾਵੇਗੀ ਯੋਗਦਾਨ

ਪੰਥਕ ਧਿਰਾਂ ਦੇ ਕਾਫਲੇ ਨਾਲ ਪਹੁੰਚੇ ਮਨਦੀਪ ਸਿੰਘ ਵੱਲੋਂ ਤਰਨਤਾਰਨ ਤੋਂ ਨਾਮਜ਼ਦਗੀ ਪੱਤਰ ਦਾਖ਼ਲ

ਤਰਨ ਤਾਰਨ ਜ਼ਿਮਨੀ ਚੋਣ: ਨਾਮਜ਼ਦਗੀਆਂ ਦੇ ਛੇਵੇਂ ਦਿਨ 14 ਨਾਮਜ਼ਦਗੀ ਪੱਤਰ ਦਾਖ਼ਲ

ਪੰਜਾਬ ‘ਬਿੱਲ ਲਿਆਓ ਇਨਾਮ ਪਾਓ’ ਯੋਜਨਾ ਤਹਿਤ 1 ਲੱਖ ਰੁਪਏ ਦਾ ਤਿਮਾਹੀ ਬੰਪਰ ਇਨਾਮ ਕਰੇਗਾ ਸ਼ੁਰੂ: ਹਰਪਾਲ ਸਿੰਘ ਚੀਮਾ

ਸੂਬੇ ਵਿੱਚ ਕਿਸਾਨਾਂ ਨੂੰ ਝੋਨੇ ਦੀ 7472 ਕਰੋੜ ਰੁਪਏ ਦੀ ਅਦਾਇਗੀ, 100 ਫ਼ੀਸਦੀ ਲਿਫਟਿੰਗ ਹੋਈ

ਅਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਉਦੈਪੁਰ ਤੋਂ ਅਗਲੇ ਪੜਾਅ ਜੋਧਪੁਰ ਰਾਜਿਸਥਾਨ ਲਈ ਰਵਾਨਾ