ਅੰਮ੍ਰਿਤਸਰ-ਖਾਲਸਾ ਕਾਲਜ ਦੇ ਕਿਸਾਨ ਸਿਖਲਾਈ ਕੇਂਦਰ ਵਿਖੇ ਗੰਡੋਆਂ ਤੋਂ ਖਾਦ ਤਿਆਰ ਕਰਨ ਸਬੰਧੀ ਟੇ੍ਰਨਿੰਗ ਕੈਂਪ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਦਿਸ਼ਾ—ਨਿਰਦੇਸ਼ਾਂ ’ਤੇ ਉਕਤ ਕੈਂਪ ਮੌਕੇ ਖਾਲਸਾ ਕਾਲਜ ਆਫ ਐਜ਼ੂਕੇਸ਼ਨ ਦੇ ਪਹਿਲੇ ਅਤੇ ਤੀਸਰੇ ਸਮੈਸਟਰ ਦੇ ਵਿਦਿਆਰਥੀਆਂ ਨੂੰ ਫੀਲਡ ਇੰਗੇਜ਼ਮੈਂਟ ਵਿਦ ਕਮਿਊਨਿਟੀ ਪ੍ਰੋਗਰਾਮ ਅਧੀਨ ਗੰਡੋਆਂ ਤੋਂ ਖਾਦ ਤਿਆਰ ਕਰਨ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ।
ਇਸ ਸਬੰਧੀ ਪ੍ਰਿੰ: ਡਾ. ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀਬਾੜੀ ਸੂਚਨਾ ਅਫਸਰ ਸ: ਜਸਵਿੰਦਰ ਸਿੰਘ ਭਾਟੀਆ ਨੇ ਉਕਤ ਕੋਰਸ ਦੌਰਾਨ ਖਾਦ ਤਿਆਰ ਕਰਨ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਉਣ ਦੇ ਨਾਲ—ਨਾਲ ਪ੍ਰੈਕਟੀਕਲ ਟੇ੍ਰਨਿੰਗ ਵੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਮੌਕੇ ਸ: ਭਾਟੀਆ ਵੱਲੋਂ ਵਿਦਿਆਰਥੀਆਂ ਨੂੰ ਵਰਮੀਕੰਪੋਸਟ ਯੂਨਿਟ ਦਾ ਵੀ ਦੌਰਾ ਕਰਵਾਇਆ ਗਿਆ।
ਇਸ ਮੌਕੇ ਡਾ. ਰਿਤੂ ਅਰੋੜਾ ਨੇ ਕਿਹਾ ਕਿ ਫੀਲਡ ਇੰਗੇਜ਼ਮੈਂਟ ਵਿਦ ਕਮਿਊਨਿਟ. ਪ੍ਰੋਗਰਾਮ ਬੀ. ਐਡ. ਕੋਰਸ ਦੇ ਕਰੀਕੁਲਮ ਦਾ ਇਕ ਅਹਿਮ ਹਿੱਸਾ ਹੈ, ਜਿਸ ਰਾਹੀਂ ਵਿਦਿਆਰਥੀਆਂ ਨੂੰ ਥਿਊਰੀ ਦੇ ਨਾਲ—ਨਾਲ ਪ੍ਰੈਕਟੀਕਲ ਵੀ ਕਰਵਾਇਆ ਜਾਂਦਾ ਹੈ ਅਤੇ ਸਿਖਿਆਰਥੀਆਂ ਨੂੰ ਸਮਾਜ ’ਚ ਮੌਜ਼ੂਦ ਸੰਪਰਦਾਇਕ ਢਾਂਚੇ ’ਚ ਵਿਚਰਨਾ ਅਤੇ ਕੰਮ ਕਰਨਾ ਵੀ ਸਿਖਾਉਂਦਾ ਹੈ।