ਨੈਸ਼ਨਲ

ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ੍ਹਾਂ ਵਿਰੁੱਧ ਕੀਤੀ ਕਾਰਵਾਈ ਪੰਥਕ ਮਸਲਿਆਂ ਤੋਂ ਸੰਗਤਾਂ ਦਾ ਧਿਆਨ ਭਟਕਾਉਣ ਵਾਲੀ ਹਰਕਤ: ਜੀਕੇ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | October 25, 2025 06:48 PM

ਨਵੀਂ ਦਿੱਲੀ -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਤਿੰਨ ਸਾਬਕਾ ਪ੍ਰਧਾਨਾਂ ਦੀ ਕਥਿਤ ਤੌਰ 'ਤੇ ਮੁੱਢਲੀ ਮੈਂਬਰਸ਼ਿਪ ਖਤਮ ਕਰਨ ਦੇ ਆਏ ਫੈਸਲੇ ਉਤੇ ਸਿਆਸਤ ਭੱਖ ਗਈ ਹੈ। ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਮਸਲੇ ਉਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੀ ਇਸ ਮਸਲੇ ਨੂੰ ਲੈਕੇ ਨੀਅਤ, ਨੀਤੀ ਅਤੇ ਕਾਨੂੰਨੀ ਨਾਸਮਝੀ ਉਤੇ ਜ਼ਬਰਦਸਤ ਸ਼ਬਦੀ ਹਮਲਾ ਬੋਲਿਆ ਹੈ। ਜੀਕੇ ਨੇ ਕਿਹਾ ਕਿ ਕਾਲਕਾ ਨੂੰ ਇਹ ਪਤਾ ਸੀ ਕਿ ਕਿਸੇ ਚੁਣੇ ਹੋਏ ਮੈਂਬਰ ਦੀ ਮੈਂਬਰੀ ਖਤਮ ਕਰਨ ਦਾ ਦਿੱਲੀ ਕਮੇਟੀ ਐਕਟ 'ਚ ਕੋਈ ਪ੍ਰਾਵਧਾਨ ਨਹੀਂ ਹੈ। ਇਸ ਲਈ ਉਸਨੇ ਅੱਜ ਮੀਡੀਆ ਅੱਗੇ ਮੰਨਿਆ ਕਿ ਇਸ ਕਾਰੇ ਲਈ ਉਸ ਉਤੇ ਦਿੱਲੀ ਸਰਕਾਰ ਦਾ ਦਬਾਅ ਸੀ। ਇਸ ਗੈਰ ਕਾਨੂੰਨੀ ਤੇ ਗੈਰ ਇਖਲਾਕੀ ਕੰਮ ਨੂੰ ਸਿਰੇ ਚਾੜ੍ਹਨ ਤੇ ਆਪਣੀ ਕੁਰਸੀ ਦੀ ਸਲਾਮਤੀ ਲਈ ਕਾਲਕਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਜਨਰਲ ਇਜਲਾਸ ਉਤੇ ਲਗਾਈ ਰੋਕ ਦੀ ਪਰਵਾਹ ਨਹੀਂ ਕਰਦਿਆਂ 'ਡੀਪ ਸਟੇਟ' ਦੇ ਕਰਿੰਦੇ ਦੀ ਭੁਮਿਕਾ ਨਿਭਾਉਣ ਨੂੰ ਆਪਣੇ ਸਿਆਸੀ ਕਰਿਅਰ ਲਈ ਫਾਇਦੇ ਦਾ ਸੌਦਾ ਸਮਝਿਆ। ਜੀਕੇ ਨੇ ਕਾਲਕਾ ਨੂੰ ਚੁਨੌਤੀ ਦਿੱਤੀ ਕਿ ਉਹ ਸਰਨਾ ਭਰਾਵਾਂ ਤੇ ਮੇਰੀ ਮੈਂਬਰੀ ਖਤਮ ਹੋਣ ਦਾ ਸਰਕਾਰੀ ਗਜ਼ਟ ਨੋਟਿਫਿਕੇਸਨ ਦਿਖਾਵੇ। ਜਦਕਿ ਆਪਣੇ ਆਕਾ ਨੂੰ ਖੁਸ਼ ਕਰਨ ਲਈ ਕਾਲਕਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਨੂੰ ਬਦਨਿਯਤ ਨਾਲ ਪ੍ਰਪੰਚ ਕਰਨ ਲਈ ਵਰਤਿਆ ਹੈ। ਇੱਥੇ ਹੀ ਬਸ ਨਹੀਂ ਹਰਮੀਤ ਸਿੰਘ ਕਾਲਕਾ ਤਾਂ 'ਡੀਪ ਸਟੇਟ' ਦੇ ਕਰਿੰਦੇ ਵਜੋਂ ਆਪਣੇ ਦਾਦਾ ਜਸਵੰਤ ਸਿੰਘ ਕਾਲਕਾ ਤੋਂ ਵੀ ਅੱਗੇ ਵੱਧ ਗਿਆ ਹੈ। ਦਾਦਾ ਨੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਨੌਤੀ ਦਿੱਤੀ ਸੀ, ਪਰ ਪੋਤਰਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਅਤੇ ਸ਼ਰਧਾ ਨਾਲ ਵੀ ਖਿਲਵਾੜ ਕਰ ਗਿਆ ਹੈ। ਕਿਉਂਕਿ ਕਥਿਤ ਤੌਰ 'ਤੇ ਮੇਰੀ ਮੈਂਬਰੀ ਖਤਮ ਕਰਨ ਪਿੱਛੇ ਕੌਮ ਲਈ ਗੂੰਜਦੀ ਮੇਰੀ ਅਵਾਜ਼ ਨੂੰ ਬੰਦ ਕਰਵਾਉਣ ਦੀ ਸਾਜ਼ਿਸ਼ ਘੜੀ ਗਈ ਹੈ। ਜੀਕੇ ਨੇ ਐਲਾਨ ਕੀਤਾ ਕਿ ਉਹ ਦਿੱਲੀ ਕਮੇਟੀ ਵੱਲੋਂ ਕੀਤੇ ਗਏ ਇਸ ਢਕੋਸਲੇ ਦੇ ਦੋਸ਼ਿਆਂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਆਪਰਾਧਿਕ ਸ਼ਿਕਾਇਤ, ਮਾਨਹਾਨੀ ਦੀ ਕਾਨੂੰਨੀ ਕਾਰਵਾਈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਧਾਰਮਿਕ ਅਵਗਿਆ ਦੀ ਸ਼ਿਕਾਇਤ ਕਰਨਗੇ। ਜੀਕੇ ਨੇ ਕਾਲਕਾ ਨੂੰ ਬੇਵਕੂਫ ਦਸਦਿਆਂ ਕਿਹਾ ਕਿ ਕਰਮਚਾਰੀਆਂ ਨੂੰ ਜਾਰੀ ਹੋਣ ਵਾਲਾ ਮੇਮੋਰੰਡਮ ਸੰਗਤਾਂ ਵੱਲੋਂ ਚੁਣੇ ਹੋਏ ਸਾਬਕਾ ਪ੍ਰਧਾਨਾਂ ਤੇ ਹਮਰੁਤਬਾ ਮੈਂਬਰਾਂ ਨੂੰ ਜਾਰੀ ਕਰਕੇ ਇਸ ਨੇ ਆਪਣੀ ਨਾਸਮਝੀ ਤੇ ਪ੍ਰਬੰਧਕੀ ਕਾਬਲਿਅਤ ਨੂੰ ਨੰਗਾ ਕਰ ਦਿੱਤਾ ਹੈ। ਜੀਕੇ ਨੇ ਦੋਸ਼ ਲਾਇਆ ਕਿ ਸਾਡੇ ਖਿਲਾਫ ਕੀਤੀ ਗਈ ਇਹ ਕਾਰਵਾਈ ਸ਼ਹੀਦੀ ਸ਼ਤਾਬਦੀ ਦੇ ਪ੍ਰੋਗਰਾਮਾਂ ਨੂੰ ਖਰਾਬ ਕਰਨ ਅਤੇ ਹੋਰ ਮਹੱਤਵਪੂਰਨ ਪੰਥਕ ਮਸਲਿਆਂ ਤੋਂ ਸੰਗਤਾਂ ਦਾ ਧਿਆਨ ਭਟਕਾਉਣ ਦੀ ਕਵਾਇਦ ਹੈ। ਕਿਉਂਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਇਜਲਾਸ ਨੂੰ ਮੁਲਤਵੀ ਕਰਨ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਜਲਾਸ ਉਥੇ ਰੋਕ ਲਗਾਉਣ ਦੀਆਂ ਭੇਜੀਆਂ ਚਿੱਠੀਆਂ ਨੂੰ ਨਕਾਰਦਿਆਂ ਕਾਲਕਾ ਨੇ ਸਰਕਾਰੀ ਮਜਬੂਰੀ ਨੂੰ ਅੱਗੇ ਰੱਖਿਆ ਹੈ। ਜੀਕੇ ਨੇ ਕਾਲਕਾ ਨੂੰ ਚੁਣੋਤੀ ਦਿੰਦਿਆਂ ਕਿਹਾ ਕਿ ਉਹ ਕੱਲ੍ਹ ਵੀ ਮੈਂਬਰ ਸਨ, ਅੱਜ ਵੀ ਮੈਂਬਰ ਹਨ ਤੇ ਕੱਲ੍ਹ ਵੀ ਮੈਂਬਰ ਹੋਣਗੇ। ਕਿਉਂਕਿ ਮੇਰੀ ਮੈਂਬਰੀ ਸਿਰਫ ਮੇਰੇ ਅਸਤੀਫ਼ੇ, ਮੌਤ ਜਾਂ ਚੌਣ ਨਾਲ ਹੀ ਖਤਮ ਹੋ ਸਕਦੀ ਹੈ। ਇਸ ਮੌਕੇ ਐਡਵੋਕੇਟ ਨਗਿੰਦਰ ਬੇਨੀਪਾਲ ਨੇ ਕਾਨੂੰਨੀ ਧਰਾਤਲ ਉਤੇ ਦਿੱਲੀ ਕਮੇਟੀ ਦੀ ਸਾਰੀ ਕਾਰਵਾਈ ਨੂੰ ਗਲਤ ਅਤੇ ਬਣਾਵਟੀ ਕਰਾਰ ਦਿੰਦਿਆਂ ਇਸ ਨੂੰ ਦਿੱਲੀ ਕਮੇਟੀ ਐਕਟ ਅਤੇ ਨਿਯਮਾਂ ਦੀ ਤੌਹੀਨ ਵਜੋਂ ਪਰਿਭਾਸ਼ਿਤ ਕੀਤਾ। ਕਿਉਂਕਿ ਦਿੱਲੀ ਡਾਇਰੈਕਟਰ ਚੋਣ ਡਾਇਰੈਕਟੋਰੇਟ ਨੇ ਸਮੂਹ ਮਾਮਲੇ ਅਦਾਲਤ 'ਚ ਬਾਕੀ ਹੋਣ ਕਰਕੇ ਇਨ੍ਹਾਂ ਦੀ ਸ਼ਿਕਾਇਤਾਂ ਉਤੇ ਅਧਿਕਾਰਿਕ ਤੌਰ 'ਤੇ ਟਿੱਪਣੀ ਨਹੀਂ ਕਰਨ ਦੀ ਗੱਲ ਕਰਦਿਆਂ ਆਪਣੇ ਆਦੇਸ਼ ਦਾ ਉਤਾਰਾ ਜੀਕੇ ਨੂੰ ਭੇਜਿਆ ਸੀ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਜਤਿੰਦਰ ਸਿੰਘ ਸੋਨੂੰ, ਸਤਨਾਮ ਸਿੰਘ, ਮਹਿੰਦਰ ਸਿੰਘ, ਸੁਰਿੰਦਰ ਸਿੰਘ ਦਾਰਾ ਅਤੇ ਅਕਾਲੀ ਆਗੂ ਡਾਕਟਰ ਪਰਮਿੰਦਰ ਪਾਲ ਸਿੰਘ, ਰਮਨਦੀਪ ਸਿੰਘ ਸੋਨੂੰ, ਗੁਣਜੀਤ ਸਿੰਘ ਬਖਸ਼ੀ, ਸੁਖਮਨ ਸਿੰਘ ਸਾਹਨੀ, ਬਖਸ਼ਿਸ਼ ਸਿੰਘ, ਮਨਜੀਤ ਸਿੰਘ ਤੇ ਰਾਜਾ ਸਿੰਘ ਚਾਵਲਾ ਆਦਿਕ ਮੌਜੂਦ ਸਨ।

Have something to say? Post your comment

 
 
 

ਨੈਸ਼ਨਲ

ਚੀਫ਼ ਜਸਟਿਸ ਬੀ.ਆਰ. ਗਵਈ ਨੇ ਜਸਟਿਸ ਸੂਰਿਆ ਕਾਂਤ ਨੂੰ ਆਪਣੇ ਉੱਤਰਾਧਿਕਾਰੀ ਵਜੋਂ ਸਿਫ਼ਾਰਸ਼ ਕੀਤੀ

ਤਾਜਿਕਸਤਾਨ ਵਿੱਚ ਫਸੇ 7 ਪੰਜਾਬੀ ਨੌਜਵਾਨ ਸੁਰੱਖਿਅਤ ਵਾਪਸ ਆਏ

ਸ਼ਹੀਦੀ ਨਗਰ ਕੀਰਤਨ ਫ਼ਤਿਹ ਨਗਰ ਨਵੀਂ ਦਿੱਲੀ ਤੋਂ ਅਗਲੇ ਪੜਾਅ ਗੁਰਦੁਆਰਾ ਸੀਸ ਗੰਜ ਸਾਹਿਬ ਤਰਾਵੜੀ ਹਰਿਆਣਾ ਲਈ ਹੋਇਆ ਰਵਾਨਾ

ਬਾਬਾ ਸੁਖਦੇਵ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੁਰਸੀ ਲਾਉਣ ਉਪਰ ਕਾਰਵਾਈ ਦੀ ਮੰਗ: ਬਾਬਾ ਮਹਿਰਾਜ

ਅਸਾਮ ਤੋਂ ਚਲ ਕੇ ਦਿੱਲੀ ਪੁੱਜੇ ਸ਼ਹੀਦੀ ਨਗਰ ਕੀਰਤਨ ਨੂੰ ਮਿਲਿਆ ਰਿਕਾਰਡ ਤੋੜ ਸੰਗਤਾਂ ਦਾ ਹੁੰਗਾਰਾ: ਪਰਮਜੀਤ ਸਿੰਘ ਵੀਰਜੀ

ਭਗਵੰਤ ਸਿੰਘ ਮਾਨ ਵੱਲੋਂ ਭਾਰਤ ਦੇ ਰਾਸ਼ਟਰਪਤੀ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਸੱਦਾ

ਤਖ਼ਤ ਪਟਨਾ ਸਾਹਿਬ ਤੋਂ ਸ਼ੁਰੂ ਹੋਈ ਸ਼ਹੀਦੀ ਜਾਗ੍ਰਿਤੀ ਯਾਤਰਾ ਦੀ 28 ਤਾਰੀਖ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖ਼ੇ ਹੋਵੇਗੀ ਸੰਪੂਰਣਤਾ

ਕਾਂਗਰਸ ਨੇ ਬਿਹਾਰ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ, ਖੜਗੇ ,ਰਾਹੁਲ ਅਤੇ ਚਰਨਜੀਤ ਚੰਨੀ ਸਮੇਤ 40 ਨੇਤਾਵਾਂ ਦੇ ਨਾਮ

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਵਸ: ਮੁੱਖ ਮੰਤਰੀ ਫੜਨਵੀਸ ਨੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕੀਤਾ

ਅਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਗੁਰਦੁਆਰਾ ਰਕਾਬ ਗੰਜ ਸਾਹਿਬ ਦਿੱਲੀ ਤੋਂ ਅੱਗੇ ਰਵਾਨਾ