ਪੰਜਾਬ

ਡਾ. ਤਰੁਨਜੀਤ ਸਿੰਘ ਬੁਤਾਲੀਆ ਨੂੰ ਗਲੋਬਲ ਇੰਟਰਫੇਥ ਕਾਨਫਰੰਸ ਵਲੋਂ ਲਾਈਫਟਾਈਮ ਅਚੀਵਮੈਂਟ ਐਵਾਰਡ

ਕੌਮੀ ਮਾਰਗ ਬਿਊਰੋ | October 26, 2025 07:54 PM

ਚੰਡੀਗੜ੍ਹ - ਰਿਲੀਜਨਜ਼ ਫਾਰ ਪੀਸ ਅਮਰੀਕਾ ਦੇ ਕਾਰਜਕਾਰੀ ਨਿਰਦੇਸ਼ਕ ਡਾ. ਤਰੁਨਜੀਤ ਸਿੰਘ ਬੁਤਾਲੀਆ ਨੂੰ ਮਿਨਹਾਜ ਯੂਨੀਵਰਸਿਟੀ, ਲਾਹੌਰ ਵਿਖੇ ਆਯੋਜਿਤ ਅੰਤਰ-ਧਰਮ ਸਦਭਾਵਨਾ ਅਤੇ ਸਿੱਖ ਵਿਰਾਸਤ ਦੀ ਸੰਭਾਲ ਪ੍ਰਤੀ ਉਨ੍ਹਾਂ ਦੀ ਜੀਵਨ ਭਰ ਦੀ ਵਚਨਬੱਧਤਾ ਦੇ ਸਨਮਾਨ ਵਿੱਚ ਜੀਵਨ ਭਰ ਦੀ ਪ੍ਰਾਪਤੀ (ਲਾਈਫਟਾਈਮ ਅਚੀਵਮੈਂਟ) ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

ਇਹ ਪੁਰਸਕਾਰ ਵਿਸ਼ਵ ਧਰਮਾਂ 'ਤੇ 8ਵੀਂ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਪੇਸ਼ ਕੀਤਾ ਗਿਆ ਜਿੱਥੇ ਮਿਨਹਾਜ ਯੂਨੀਵਰਸਿਟੀ ਦੇ ਚੇਅਰਮੈਨ ਡਾ. ਹੁਸੈਨ ਕਾਦਰੀ ਅਤੇ ਵਾਈਸ-ਚਾਂਸਲਰ ਡਾ. ਐਸ.ਐਮ. ਸ਼ਹਿਜ਼ਾਦ ਨੇ ਡਾ. ਬੁਤਾਲੀਆ ਨੂੰ ਸਨਮਾਨਿਤ ਕੀਤਾ। ਇਸੇ ਸਮਾਰੋਹ ਵਿੱਚ ਕ੍ਰਿਸ਼ਚੀਅਨ ਸਟੱਡੀ ਸੈਂਟਰ, ਰਾਵਲਪਿੰਡੀ ਦੇ ਡਾਇਰੈਕਟਰ ਬਿਸ਼ਪ ਸੈਮੂਅਲ ਰਾਬਰਟ ਅਜ਼ਾਰੀਆ ਨੂੰ ਵੀ ਰਾਸ਼ਟਰੀ ਲਾਈਫਟਾਈਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਵਿਸ਼ਵ ਪੱਧਰੀ ਇਸ ਕਾਨਫਰੰਸ ਨੇ "ਲਚਕੀਲੇ ਸਮਾਜਾਂ ਦਾ ਨਿਰਮਾਣ : ਕੱਟੜਤਾ ਨੂੰ ਜੜ੍ਹਾਂ ਤੋਂ ਰੋਕਣਾ" ਵਿਸ਼ੇ ਹੇਠ ਪ੍ਰਮੁੱਖ ਧਾਰਮਿਕ ਵਿਦਵਾਨਾਂ ਅਤੇ ਵਿਸ਼ਵਵਿਆਪੀ ਧਾਰਮਿਕ ਸ਼ਖਸੀਅਤਾਂ ਨੂੰ ਇਕੱਠਾ ਕੀਤਾ। ਦੋ ਦਿਨਾਂ ਦੇ ਵਿਚਾਰ-ਵਟਾਂਦਰੇ ਦੌਰਾਨ ਵਧ ਰਹੇ ਧਰੁਵੀਕਰਨ ਅਤੇ ਅਸਹਿਣਸ਼ੀਲਤਾ ਦੇ ਯੁੱਗ ਵਿੱਚ ਅੰਤਰ-ਧਰਮ ਸੰਵਾਦ ਨੂੰ ਉਤਸ਼ਾਹਿਤ ਕਰਨ ਅਤੇ ਸਮਾਜਿਕ ਏਕਤਾ ਨੂੰ ਉਤਸ਼ਾਹਿਤ ਕਰਨ 'ਤੇ ਕੇਂਦ੍ਰਿਤ ਕੀਤਾ ਗਿਆ।

ਪੁਰਸਕਾਰ ਪ੍ਰਾਪਤ ਕਰਨ ਉਪਰੰਤ ਡਾ. ਬੁਤਾਲੀਆ ਨੇ ਯੂਨੀਵਰਸਿਟੀ ਅਤੇ ਕਾਨਫਰੰਸ ਆਯੋਜਕਾਂ ਦਾ ਧੰਨਵਾਦ ਕਰਦਿਆਂ ਇਸ ਪੁਰਸਕਾਰ ਨੂੰ ਦੁਨੀਆ ਭਰ ਵਿੱਚ ਅੰਤਰ-ਧਰਮ ਸਹਿਯੋਗ ਨੂੰ ਅੱਗੇ ਵਧਾਉਣ ਵਾਲਿਆਂ ਦੇ ਸਮੂਹਿਕ ਯਤਨਾਂ ਲਈ ਹੌਸਲਾ ਅਫਜਾਈ ਦੱਸਿਆ। ਉਨ੍ਹਾਂ ਨੇ ਵੱਖ-ਵੱਖ ਭਾਈਚਾਰਿਆਂ ਵਿੱਚ ਪਈਆਂ ਵੰਡਾਂ ਨੂੰ ਦਰੁਸਤ ਕਰਨ ਅਤੇ ਆਪਸੀ ਸਤਿਕਾਰ-ਸਹਿਚਾਰ ਨੂੰ ਉਤਸ਼ਾਹਿਤ ਕਰਨ ਵਿੱਚ ਦੁਵੱਲੇ ਸੰਵਾਦ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ।

ਇਸ ਸਮਾਗਮ ਵਿੱਚ ਡਾ. ਬੁਤਾਲੀਆ ਵੱਲੋਂ ਸ਼ਾਂਤੀ ਦੇ ਇੱਕ ਵਿਸ਼ਵਵਿਆਪੀ ਰਾਜਦੂਤ, ਸਭਿਆਚਾਰਾਂ ਅਤੇ ਧਰਮਾਂ ਵਿਚਕਾਰ ਇੱਕ ਪੁਲ-ਨਿਰਮਾਤਾ ਵਜੋਂ ਸਥਾਈ ਪ੍ਰਭਾਵ ਪਾਉਣ ਅਤੇ ਅੰਤਰ-ਧਰਮ ਲੀਡਰਸ਼ਿਪ ਦੇ ਖੇਤਰ ਵਿੱਚ ਉਨ੍ਹਾਂ ਦੇ ਵਿਲੱਖਣ ਸਥਾਨ ਦੀ ਸਰਾਹਨਾ ਕੀਤੀ।

Have something to say? Post your comment

 
 
 

ਪੰਜਾਬ

ਸਾਰਾਗੜ੍ਹੀ ਫਾਉਂਡੇਸ਼ਨ ਦੇ ਚੇਅਰਮੈਨ ਡਾ.ਗੁਰਿੰਦਰਪਾਲ ਸਿੰਘ ਜੋਸਨ ਦੀ ਅਗਵਾਈ ਹੇਠ ਆਯੋਜਿਤ ਹੋਣਗੇ ਵੱਖ ਵੱਖ ਯਾਦਗਾਰੀ ਸਮਾਗਮ

'ਯੁੱਧ ਨਸ਼ਿਆਂ ਵਿਰੁੱਧ’ ਦੇ 239ਵੇਂ ਦਿਨ ਪੰਜਾਬ ਪੁਲਿਸ ਵੱਲੋਂ 1.1 ਕਿਲੋ ਹੈਰੋਇਨ ਸਮੇਤ 66 ਨਸ਼ਾ ਤਸਕਰ ਕਾਬੂ

ਸਪੀਕਰ ਵੱਲੋਂ ਮਰਹੂਮ ਵਾਈ. ਪੂਰਨ ਕੁਮਾਰ ਆਈਪੀਐਸ ਦੀ 'ਅੰਤਿਮ ਅਰਦਾਸ' 'ਤੇ ਸ਼ਰਧਾਂਜਲੀ ਭੇਟ

ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਸਕੀਮ ਅਧੀਨ ਹੁਣ ਤੱਕ ₹2400 ਕਰੋੜ ਦੀ ਰਾਸ਼ੀ ਜਾਰੀ : ਡਾ. ਬਲਜੀਤ ਕੌਰ

ਆਪ' ਆਗੂਆਂ ਨੇ ਵੋਟਰਾਂ ਨੂੰ ਕੀਤੀ ਅਪੀਲ - 'ਆਪ ਦੀ ਸਰਕਾਰ, 'ਆਪ ਦਾ ਵਿਧਾਇਕ' ਤਰਨਤਾਰਨ ਵਿੱਚ ਤੇਜ਼ ਰਫ਼ਤਾਰ ਵਿਕਾਸ ਨੂੰ ਯਕੀਨੀ ਬਣਾਏਗਾ

ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਕਣਕ ਦਾ ਮੁਫ਼ਤ ਬੀਜ ਵੰਡਣ ਦੀ ਸ਼ੁਰੂਆਤ

ਆਪ' ਸਾਂਸਦ ਮਲਵਿੰਦਰ ਕੰਗ ਨੇ ਪੀਯੂ ਪ੍ਰਸ਼ਾਸਨ ਨੂੰ ਘੇਰਿਆ, ਕਿਹਾ- ਦਿੱਲੀ ਦੇ 'ਆਕਾਵਾਂ' ਦੇ ਦਬਾਅ ਹੇਠ ਰੱਦ ਕੀਤਾ ਗੁਰੂ ਸਾਹਿਬ ਦਾ ਸੈਮੀਨਾਰ

ਸਵਰਗੀ ਚਰਨ ਸਿੰਘ ਸਿੰਧਰਾ ਅਤੇ ਪਦਮ ਸਿੰਧਰਾ ਨੂੰ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਕੀਤਾ ਯਾਦ

ਜਾਪਾਨੀ ਵਫ਼ਦ ਵੱਲੋਂ ਸਪੀਕਰ ਨਾਲ ਮੁਲਾਕਾਤ, ਪੰਜਾਬ ਵਿੱਚ ਨਿਵੇਸ਼ ਕਰਨ ਦੀ ਦਿਲਚਸਪੀ ਕੀਤੀ ਜ਼ਾਹਰ

ਬੰਗਲੁਰੂ ਚ 7 ਨਵੰਬਰ ਨੂੰ ਦੂਜੀਆਂ ਰਾਸ਼ਟਰੀ ਪਾਈਥੀਅਨ ਖੇਡਾਂ ਮੌਕੇ ਹੋਣਗੇ ਕੌਮੀ ਗੱਤਕਾ ਮੁਕਾਬਲੇ