ਲੁਧਿਆਣਾ -ਮੌਜੂਦਾ ਸਮੇਂ ਦੀ ਨੌਜਵਾਨ ਪੀੜ੍ਹੀ ਤੇ ਬੱਚਿਆਂ ਨੂੰ ਵਿਸ਼ਵ ਪ੍ਰਸਿੱਧ ਇਤਿਹਾਸਕ ਸਾਰਾਗੜ੍ਹੀ ਦੀ ਲੜਾਈ ਅੰਦਰ ਸ਼ਹੀਦ ਹੋਣ ਵਾਲੇ 36 ਸਿੱਖ ਰੈਜ਼ੀਮੈਟ ਦੇ ਬਹਾਦਰ 21 ਸਿੱਖ ਫੌਜੀਆਂ ਦੀ ਲਾਸਾਨੀ ਕੁਰਬਾਨੀ ਦੀ ਮਹੱਤਤਾ ਤੋ ਜਾਣੂ ਕਰਵਾਉਣ ਦੇ ਉਦੇਸ਼ ਨੂੰ ਲੈ ਕੇ ਸਾਰਾਗੜ੍ਹੀ ਫਾਉਂਡੇਸ਼ਨ ਦੇ ਵੱਲੋ ਸਾਕਾ ਸਾਰਾਗੜ੍ਹੀ ਦੀ 128ਵੀਂ ਵਰੇਗੰਡ ਨੂੰ ਸਮਰਪਿਤ ਕਈ ਯਾਦਗਾਰੀ ਸਮਾਗਮ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਜਿਵੇ ਕਿ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਸ੍ਰੀ ਅਨੰਦਪੁਰ ਸਾਹਿਬ ਤੇ ਚੰਡੀਗੜ੍ਹ ਤੋ ਇਲਾਵਾ ਦਿੱਲੀ ਅਤੇ ਰਾਜਸਥਾਨ ਵਿਖੇ ਕਰਵਾਏ ਜਾ ਰਹੇ
ਹਨ! ਜਿੰਨ੍ਹਾਂ ਵਿੱਚ ਵਿਸੇਸ਼ ਤੌਰ ਤੇ ਭਾਗ ਲੈਣ ਲਈ ਬ੍ਰਿਟਿਸ਼ ਆਰਮੀ ਦੇ ਅਫਸਰਾਂ ਦਾ ਇੱਕ 13 ਮੈਬਰੀ ਡੈਲੀਗੇਸ਼ਨ ਇੰਡੀਆ ਆ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਰਾਗੜ੍ਹੀ ਫਾਉਂਡੇਸ਼ਨ ਦੇ ਮੀਡੀਆ ਸਲਾਹਕਾਰ ਸ.ਰਣਜੀਤ ਸਿੰਘ ਖਾਲਸਾ ਨੇ ਅੱਜ ਪ੍ਰੈਸ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਹੋਇਆਂ ਕੀਤਾ।ਆਪਣੀ ਗੱਲਬਾਤ ਦੌਰਾਨ ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਰਾਗੜ੍ਹੀ ਫਾਉਂਡੇਸ਼ਨ ਦੇ ਚੇਅਰਮੈਨ ਡਾ.ਗੁਰਿੰਦਰਪਾਲ ਸਿੰਘ ਜੋਸਨ ਤੇ ਪ੍ਰਧਾਨ ਬ੍ਰਿਗੇਡੀਅਰ (ਰਿਟਾ) ਜਤਿੰਦਰ ਸਿੰਘ ਅਰੋੜਾ ਦੀ ਯੋਗ ਅਗਵਾਈ ਅਤੇ ਫਾਉਂਡੇਸ਼ਨ ਦੇ ਸਮੂਹ ਅਹੁਦੇਦਾਰਾਂ ਦੇ ਨਿੱਘੇ ਸਹਿਯੋਗ ਨਾਲ ਆਯੋਜਿਤ ਕੀਤੇ ਜਾ ਰਹੇ ਸਮੁੱਚੇ ਯਾਦਗਾਰੀ ਸਮਾਗਮਾਂ ਦੀ ਆਰੰਭਤਾ ਦੋ ਨਵੰਬਰ ਨੂੰ ਅੰਮ੍ਰਿਤਸਰ ਵਿਖੇ ਹੋਵੇਗੀ, 3 ਨਵੰਬਰ ਨੂੰ ਬ੍ਰਿਟਿਸ਼ ਆਰਮੀ ਅਫਸਰਾਂ ਦਾ ਡੈਲੀਗੇਸ਼ਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਵੇਗਾ ਅਤੇ ਲੰਗਰ ਦੀ ਸੇਵਾ ਵਿੱਚ ਵੀ ਹਿੱਸਾ ਲਵੇਗਾ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਵੱਲੋ ਬ੍ਰਿਟਿਸ਼ ਆਰਮੀ (ਰਾਇਲ ਮਿਲਟਰੀ ਐਕਡਮੀ)ਦੇ ਅਫ਼ਸਰਾਂ ਸਮੇਤ ਸਾਰਾਗੜ੍ਹੀ ਫਾਉਂਡੇਸ਼ਨ ਦੇ ਚੇਅਰਮੈਨ ਡਾ.ਗੁਰਿੰਦਰਪਾਲ ਸਿੰਘ ਜੋਸਨ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਤੋ ਬਾਅਦ ਅਗਲੇ ਦਿਨ 4 ਨਵੰਬਰ ਨੂੰ ਖਾਲਸਾ ਕਾਲਜ ਅੰਮ੍ਰਿਤਸਰ, ਚੀਫ਼ ਖਾਲਸਾ ਦੀਵਾਨ, ਫੋਰ ਐਸ. ਐਸ. ਸਕੂਲ, ਪੰਜਾਬ ਸਟੇਟ ਵਾਰ ਮੈਮੋਰੀਅਲ ਤੇ ਗੋਲਡਨ ਗੇਟ ਅੰਮ੍ਰਿਤਸਰ ਵਿਖੇ ਸਾਰਾਗੜ੍ਹੀ ਫਾਊਡੇਸ਼ਨ ਵੱਲੋ ਬਣਾਏ ਸ਼ਹੀਦੀ ਸਮਾਰਕ ਵਿਖੇ ਆਯੋਜਿਤ ਹੋਣ ਵਾਲੇ ਯਾਦਗਾਰੀ ਸਮਾਗਮਾਂ ਵਿੱਚ ਬ੍ਰਿਟਿਸ਼ ਆਰਮੀ (ਰਾਇਲ ਮਿਲਟਰੀ ਐਕਡਮੀ)ਦੇ ਅਫ਼ਸਰਾਂ ਸਮੇਤ ਸਾਰਾਗੜ੍ਹੀ ਫਾਉਂਡੇਸ਼ਨ ਦੇ ਸਮੂਹ ਅਹੁਦੇਦਾਰ ਸਾਹਿਬਾਨ ਆਪਣੀਆਂ ਹਾਜ਼ਰੀਆਂ ਭਰਨਗੇ!ਇਸੇ ਤਰ੍ਹਾਂ 5 ਨਵੰਬਰ ਨੂੰ ਜਿਲ੍ਹਾਂ ਤਰਨਤਾਰਨ ਦੇ ਪਿੰਡ ਧੁੰਨ ਤੇ ਫਿਰੋਜ਼ਪੁਰ ਸ਼ਹਿਰ ਵਿਖੇ ਆਯੋਜਿਤ ਹੋਣ ਵਾਲੇ ਵੱਖ ਵੱਖ ਸਮਾਗਮਾਂ ਵਿੱਚ ਅਤੇ 6 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਤੇ ਨਵਾਂ ਸ਼ਹਿਰ ਵਿਖੇ ਹੋਣ ਵਾਲੇ ਸਮਾਗਮਾਂ ਅੰਦਰ ਡੈਲੀਗੇਸ਼ਨ ਦੇ ਮੈਬਰ ਪੁੱਜਣਗੇ!7 ਤੋ 9 ਨਵੰਬਰ ਤੱਕ ਚੰਡੀਗੜ੍ਹ ਵਿਖੇ ਆਯੋਜਿਤ ਹੋਣ ਵਾਲੇ ਆਰਮੀ ਲਿਟਰੇਚਰ ਫੈਸਟ ਵਿੱਚ ਭਾਗ ਲਵੇਗਾ lਸ. ਖਾਲਸਾ ਨੇ ਦੱਸਿਆ ਕਿ 10 ਤਰੀਕ ਨੂੰ ਦਿੱਲੀ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਵੱਖ ਵੱਖ ਸੰਸਥਾਵਾਂ ਵੱਲੋ ਆਯੋਜਿਤ ਸਮਾਗਮਾਂ ਅੰਦਰ ਸਾਰਾਗੜ੍ਹੀ ਫਾਉਂਡੇਸ਼ਨ ਦੇ ਚੇਅਰਮੈਨ ਡਾ.ਗੁਰਿੰਦਰਪਾਲ ਸਿੰਘ ਜੋਸਨ ਦੀ ਅਗਵਾਈ ਹੇਠ ਉਕਤ ਡੈਲੀਗੇਸ਼ਨ ਦੇ ਮੈਬਰ ਆਪਣੀ ਸ਼ਮੂਲੀਅਤ ਕਰਨਗੇ ਅਤੇ ਫਿਰ ਊਦੇਪੁਰ ਰਾਜਸਥਾਨ ਵਿਖੇ ਆਯੋਜਿਤ ਸਮਾਗਮ ਵਿੱਚ ਬ੍ਰਿਟਿਸ਼ ਆਰਮੀ ਅਫਸਰ ਭਾਗ ਲੈਣਗੇ! ਇਸ ਦੌਰਾਨ ਉਹ ਭਾਰਤੀ ਫੌਜ ਦੇ ਪ੍ਰਮੁੱਖ ਅਧਿਕਾਰੀਆਂ ਨਾਲ ਵੀ ਮੀਟਿੰਗ ਕਰਨਗੇ!ਸ. ਖਾਲਸਾ ਨੇ ਸਾਰਾਗੜ੍ਹੀ ਫਾਊਡੇਸ਼ਨ ਦੇ ਵੱਲੋ ਸਮੂਹ ਪੰਜਾਬੀਆਂ ਨੂੰ ਅਪੀਲ ਕਰਦਿਆਂ ਹੋਇਆ ਕਿਹਾ ਕਿ
ਸਾਰਾਗੜ੍ਹੀ ਫਾਉਂਡੇਸ਼ਨ ਦੇ ਚੇਅਰਮੈਨ ਡਾ.ਗੁਰਿੰਦਰਪਾਲ ਸਿੰਘ ਜੋਸਨ ਦੀ ਅਗਵਾਈ ਹੇਠ ਆਯੋਜਿਤ ਹੋਣਗੇ ਵੱਖ ਵੱਖ ਯਾਦਗਾਰੀ ਸਮਾਗਮ ਵਿੱਚ ਉਹ ਆਪਣੀਆਂ ਹਾਜ਼ਰੀਆਂ ਭਰ ਕੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਆਪਣਾ ਸਿੱਜਦਾ ਤੇ ਸਤਿਕਾਰ ਅਰਪਿਤ ਕਰਨl