ਨਵੀਂ ਦਿੱਲੀ -ਜਰਮਨੀ ਦੇ ਜਲਾਵਤਨੀ ਸਿੰਘ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਸਤਨਾਮ ਸਿੰਘ ਬੱਬਰ, ਭਾਈ ਬਿਧੀ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬੱਬਰ, ਭਾਈ ਹਰਜੋਤ ਸਿੰਘ ਬੱਬਰ ਅਤੇ ਭਾਈ ਰਾਜਿੰਦਰ ਸਿੰਘ ਬੱਬਰ ਨੇ ਤਰਨਤਾਰਨ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਆਪਣੇ ਫਰਜ਼ ਨੂੰ ਪਹਿਚਾਣਦੇ ਹੋਏ ਭਾਈ ਮਨਦੀਪ ਸਿੰਘ ਦੇ ਚੋਣ ਨਿਸ਼ਾਨ ਬਾਲਟੀ ਤੇ ਮੋਹਰ ਲਾ ਕੇ ਭਾਰੀ ਬਹੁਮਤ ਨਾਲ ਜਤਾਈਏ। ਜਿਸ ਨਾਲ 2027 ਨੂੰ ਹੋਣ ਵਾਲੀਆਂ ਚੋਣਾਂ ਵਿੱਚ ਪੰਥਕ ਉਮੀਦਵਾਰਾਂ ਦੀ ਸਰਕਾਰ ਬਣਨ ਦਾ ਮੁੱਢ ਬੱਝ ਜਾਵੇਗਾ। ਹੁਣ ਤੱਕ ਦੀਆਂ ਹੋਂਦ ਵਿੱਚ ਆਈਆਂ ਸਰਕਾਰਾਂ ਨੇ ਪੰਜਾਬ ਅਤੇ ਸਿੱਖ ਕੌਮ ਨਾਲ ਧੋਖੇ ਹੀ ਕੀਤੇ ਹਨ। ਇਨ੍ਹਾਂ ਸਾਰੀਆਂ ਸਰਕਾਰਾਂ ਨੇ ਦੁਸ਼ਮਣ ਦੇ ਕੁਹਾੜੇ ਦਾ ਦਸਤਾ ਬਣਕੇ ਪੰਜਾਬ ਨੂੰ ਵੰਡਣ ਵਾਲੀ ਕੋਈ ਕਸਰ ਬਾਕੀ ਨਹੀ ਛੱਡੀ। ਜਿਸ ਕਾਰਨ ਪੰਜਾਬ, ਪੰਜਾਬ ਨਾ ਰਹਿ ਕੇ ਭਈਆ ਸਥਾਨ ਬਣਨ ਦੀ ਕਾਰਗਰ ਤੇ ਪਹੁੰਚ ਚੁਕਿਆ ਹੈ। ਆਉਣ ਵਾਲੇ ਸਮੇਂ ਵਿੱਚ ਇਸ ਦੇ ਨਤੀਜੇ ਬਹੁਤ ਭਿਆਨਕ ਹੋਣਗੇ। ਅਸੀਂ ਆਪਣੇ ਦੇਸ਼ ਪੰਜਾਬ ਨੂੰ ਕਿਊਂ ਪੰਥਕ ਦੋਖੀਆਂ ਦੇ ਹੱਥਾਂ ਵਿੱਚ ਰੱਖੀਏ। ਕਿਉਂ ਸਾਡੇ ਯੋਧੇ ਸਜਾਵਾਂ ਪੂਰੀਆਂ ਹੋਣ ਤੇ ਵੀ ਜੇਲ੍ਹਾਂ ਵਿੱਚ ਬੰਦ ਰਹਿਣ। ਭਾਈ ਸੰਦੀਪ ਸਿੰਘ ਸਨੀ ਨੇ ਦੋ ਦੁਸ਼ਟਾ ਨੂੰ ਨਰਕਾਂ ਵਲ ਤੋਰ ਕੇ ਹਜ਼ਾਰਾਂ ਹੀ ਮਾਵਾਂ ਦੇ ਸੀਨਿਆਂ ਨੂੰ ਠੰਡ ਪਾਈ ਹੈ। ਆਪਣੇ ਆਪ ਨੂੰ ਸੂਬਾ ਸਰਹਿੰਦ ਅਖਵਾਉਣ ਵਾਲੇ ਬੁੱਚੜ ਨੇ ਤਾਂ ਤਰਨਤਾਰਨ ਦੇ ਇਲਾਕੇ ਵਿੱਚ ਹੀ ਅਣਗਿਣਤ ਬੇਦੋਸ਼ੇ ਸਿੰਘਾਂ ਨੂੰ ਬੇਰਹਿਮੀ ਨਾਲ ਸ਼ਹੀਦ ਕਰਕੇ, ਅਨੇਕਾਂ ਹੀ ਮਾਵਾਂ, ਭੈਣਾਂ, ਬੱਚਿਆਂ ਅਤੇ ਬਜ਼ੁਰਗਾਂ ਦੇ ਸੀਨੇ ਛਲਣੀ ਕੀਤੇ ਸਨ। ਸੋ ਆਓ ਅੱਜ ਆਪਾਂ ਭਾਈ ਮਨਦੀਪ ਸਿੰਘ ਨੂੰ ਵੱਡੀ ਗਿਣਤੀ ਵਿੱਚ ਜਿਤਾ ਕੇ ਵਿਧਾਨ ਸਭਾ ਵਿੱਚ ਭੇਜੀਏ। ਸਾਨੂੰ ਹਰ ਪੜਾਅ ਉਤੇ ਪੰਥਕ ਗੱਲ ਰੱਖਣ ਵਾਲੇ ਸਿੰਘਾਂ ਦੀ ਲੋੜ ਹੈ। ਅੱਜ ਸਮੂੰਹ ਪੰਥਕ ਜਥੇਬੰਦੀਆਂ, ਪੰਥਕ ਸੰਸਥਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਸੰਪਰਦਾਵਾਂ ਅਤੇ ਪੰਥਕ ਅਖਵਾਉਣ ਵਾਲਿਆਂ ਨੂੰ ਜਿਹੜੇ ਦਿਲੋਂ ਪੰਥ ਦਾ ਭਲਾ ਲੋਚਦੇ ਹਨ ਨੂੰ ਬੇਨਤੀ ਹੈ ਕਿ ਆਓ ਆਪਾਂ ਸਾਰੇ ਮੱਤਭੇਦ ਪਾਸੇ ਰੱਖਕੇ ਕੌਮ ਅਤੇ ਪੰਜਾਬ ਦੀ ਭਲਾਈ ਲਈ ਇਸ ਜਿੱਤ ਨੂੰ ਯਕੀਨੀ ਬਣਾਈਏ।