ਨੈਸ਼ਨਲ

ਕਾਲਕਾ ਸਿਰਸਾ ਟੀਮ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਖੁਲਣ ਦੇ ਡਰ ਤੋਂ ਤਿੰਨ ਸਾਬਕਾ ਪ੍ਰਧਾਨਾਂ ਦੀ ਮੈਂਬਰਸ਼ਿਪ ਖਾਰਿਜ ਕਰਣ ਦਾ ਰਚਿਆ ਢਕਵੰਜ: ਸਰਨਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | October 30, 2025 07:05 PM

ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ, 350 ਸਾਲਾ ਸ਼ਹੀਦੀ ਨਗਰ ਕੀਰਤਨ ਵਿਚ ਅੜਿਕੇ ਪਾਉਣ, ਤਿੰਨ ਸਾਬਕਾ ਪ੍ਰਧਾਨਾਂ ਦੀ ਮੈਂਬਰੀ ਖਾਰਜ ਕਰਨ, ਸ੍ਰੀ ਅਕਾਲ ਤਖਤ ਸਾਹਿਬ ਨੂੰ ਪਿੱਠ ਦਿਖਾਉਣ ਅਤੇ ਕਮੇਟੀ ਪ੍ਰਬੰਧ ਵਿਚ ਵਧਦੀ ਸਰਕਾਰੀ ਦਖਲਅੰਦਾਜੀ ਦਾ ਦੋਸ਼ ਲਗਾ ਕੇ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਉਨ੍ਹਾਂ ਦੇ ਸਿਆਸੀ ਆਕਾ ਮਨਜਿੰਦਰ ਸਿੰਘ ਸਿਰਸਾ ਤੇ ਪ੍ਰਵੇਸ਼ ਵਰਮਾ 'ਤੇ ਕੀਤੀ ਗਈ ਕਾਨਫਰੰਸ ਵਿਚ ਜ਼ੋਰਦਾਰ ਹਮਲਾ ਬੋਲਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜਿਸ ਕਮੇਟੀ ਐਕਟ ਦੀ ਜਿਸ ਧਾਰਾ ਦੀ ਵਰਤੋਂ ਕਰਕੇ ਉਨ੍ਹਾਂ ਤਿੰਨ ਸਾਬਕਾ ਪ੍ਰਧਾਨਾਂ ਦੀ ਮੈਂਬਰਸ਼ਿਪ ਖਾਰਿਜ ਕਰਣ ਦਾ ਢਕਵੰਜ ਕੀਤਾ ਹੈ ਓਹ ਧਾਰਾ ਇਕ ਕਮੇਟੀ ਬਣਾ ਕੇ ਪ੍ਰਪੋਜ਼ਲ ਦੇਣ ਲਈ ਦਸਦੀ ਹੈ ਨਾਂ ਕਿ ਕਿਸੇ ਦੀ ਮੈਂਬਰਸ਼ਿਪ ਖਾਰਿਜ ਕਰਣ ਦਾ ਹਕ਼ ਦੇਂਦੀ ਹੈ । ਉਨ੍ਹਾਂ ਕਿਹਾ 2022 ਤੋਂ ਦਿੱਲੀ ਪੁਲਿਸ ਦੇ ਏਸੀਬੀ ਕੋਲ ਕਾਲਕਾ, ਸਿਰਸਾ, ਵਿਰਕ ਅਤੇ ਵਿਕਰਮਜੀਤ ਸਿੰਘ ਉਪਰ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਲੰਬਿਤ ਹੈ। ਉਨ੍ਹਾਂ ਦਸਿਆ ਕਿ ਤਾਰੀਖ 18 ਅਗਸਤ ਦੇ ਨੋਟਿਸ ਸਬੰਧੀ ਡਾਇਰੀ ਨੰਬਰ 1031 ਹੇਠ 12 ਨਵੰਬਰ ਨੂੰ ਦਿੱਤੀ ਗਈ ਅੰਤਰਿਮ ਪ੍ਰਤੀਕਿਰਿਆ ਵਿੱਚ, ਮਨਜਿੰਦਰ ਸਿੰਘ ਸਿਰਸਾ, ਪਰਮਜੀਤ ਸਿੰਘ ਚੰਢੋਕ, ਵਿਕਰਮਜੀਤ ਸਿੰਘ, ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋ, ਸਰਬਜੀਤ ਸਿੰਘ ਵਿਰਕ, ਮੋਹਿੰਦਰ ਪਾਲ ਸਿੰਘ ਚੱਢਾ ਵਿਰੁੱਧ ਭ੍ਰਿਸ਼ਟਾਚਾਰ ਸਬੰਧੀ ਦਸਤਾਵੇਜ਼ਾਂ ਦੀ ਫਿਰ ਤੋਂ ਜਾਂਚ ਦੀ ਮੰਗ ਕੀਤੀ ਗਈ । ਉਨ੍ਹਾਂ ਕਿਹਾ ਜਦਕਿ ਜਿਨ੍ਹਾਂ ਮੈਂਬਰਾਂ ਨੇ ਕਮੇਟੀ ਐਕਟ ਦੀ ਦੁਰਵਰਤੋਂ ਕੀਤੀ ਉਨ੍ਹਾਂ ਤੇ ਕਿਸੇ ਕਿਸਮ ਦੀ ਕੌਈ ਕਾਰਵਾਈ ਨਹੀਂ ਹੋਈ ਪਰ ਸਾਡੇ ਵਲੋਂ ਉਨ੍ਹਾਂ ਵਿਰੁੱਧ ਭ੍ਰਿਸ਼ਟਾਚਾਰ ਦੀ ਜਾਂਚ ਦੀ ਮੰਗ ਕਰਦਿਆਂ ਹੀ ਸਾਡੇ ਵਿਰੁੱਧ ਕਾਰਵਾਈ ਕਰ ਦਿੱਤੀ । ਸਰਨਾ ਨੇ ਕਿਹਾ ਕਿ ਜਦੋਂ ਨਗਰ ਕੀਰਤਨ ਵਿਚ ਅੜਿਕੇ ਡਾਹੁਣ ਦੇ ਸਾਰੇ ਹੱਥਕੰਡੇ ਫੇਲ ਹੁੰਦੇ ਨਜ਼ਰ ਆਏ ਤਾਂ ਕਾਲਕਾ ਟੀਮ ਨੇ ਨਗਰ ਕੀਰਤਨ ਦੌਰਾਨ ਹੀ ਜਨਰਲ ਇਜਲਾਸ ਸੱਦ ਕੇ ਤਿੰਨ ਸਾਬਕਾ ਪ੍ਰਧਾਨਾਂ ਦੀ ਮੈਂਬਰੀ ਖਾਰਜ ਕਰਨ ਦਾ ਢੱਕਵੰਜ ਰਚਿਆ ਅਤੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਨੇ ਇਸ ਜਨਰਲ ਇਜਲਾਸ 'ਤੇ ਰੋਕ ਲਗਾਉਣ ਦਾ ਹੁਕਮ ਦਿੱਤਾ ਤਾਂ ਕਾਲਕਾ ਟੀਮ ਨੇ ਆਪਣੇ ਹੰਕਾਰ ਨੂੰ ਪੱਠੇ ਪਾਉਂਦੇ ਹੋਏ ਸਿੱਧੇ ਤੌਰ 'ਤੇ ਸ੍ਰੀ ਅਕਾਲ ਤਖਤ ਨੂੰ ਵੀ ਪਿੱਠ ਦਿਖਾਉਣ ਤੋਂ ਸ਼ਰਮ ਮਹਿਸੂਸ ਨਹੀਂ ਕੀਤੀ। ਦਿੱਲੀ ਕਮੇਟੀ ਪ੍ਰਬੰਧ ਵਿਚ ਵਧਦੀ ਸਰਕਾਰੀ ਦਖਲਅੰਦਾਜੀ ਦਾ ਜ਼ਿਕਰ ਕਰਦਿਆਂ ਸਰਨਾ ਨੇ ਕਿਹਾ ਕਿ ਤਿੰਨ ਸਾਬਕਾ ਪ੍ਰਧਾਨਾਂ ਦੀ ਮੈਂਬਰੀ ਖਾਰਜ ਕਰਨ ਦੇ ਢੱਕਵੰਜ ਤੋਂ ਬਾਅਦ ਕਾਲਕਾ ਨੇ ਮੀਡੀਆ ਸਾਹਮਣੇ ਖੁੱਦ ਮੰਨਿਆ ਕਿ ਅਜਿਹੇ ਫੈਸਲੇ ਲਈ ਉਸ ਉੱਤੇ ਸਰਕਾਰ ਦਾ ਬਹੁਤ ਦਬਾਅ ਸੀ । ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਤੇ ਪ੍ਰਵੇਸ਼ ਵਰਮਾ ਰਾਹੀਂ ਦਿੱਲੀ ਕਮੇਟੀ ਪ੍ਰਬੰਧ ਵਿਚ ਹਰ ਤਰ੍ਹਾਂ ਦੀ ਸਰਕਾਰੀ ਦਖਲਅੰਦਾਜੀ ਕੀਤੀ ਜਾ ਰਹੀ ਹੈ। ਤਿੰਨ ਸਾਬਕਾ ਪ੍ਰਧਾਨਾਂ ਦੀ ਮੈਂਬਰੀ ਖਾਰਜ ਕਰਨ ਦੇ ਫੈਸਲੇ ਪਿੱਛੇ ਇੱਕ ਹੋਰ ਵੱਡੇ ਕਾਰਨ ਦਾ ਜ਼ਿਕਰ ਕਰਦਿਆਂ ਸਰਨਾ ਨੇ ਕਿਹਾ ਕਿ ਦਰਅਸਲ ਨੇੜਲੇ ਭਵਿੱਖ ਵਿਚ ਗੁਰਦੁਆਰਾ ਚੋਣਾਂ ਹੋਣ ਵਾਲੀਆਂ ਹਨ ਅਤੇ ਕਾਲਕਾ-ਸਿਰਸਾ ਟੀਮ ਨੂੰ ਚਿੱਟੇ ਦਿਨ ਵਾਂਗ ਇਹ ਨਜ਼ਰ ਆ ਚੁੱਕਾ ਹੈ ਕਿ ਹੁਣ ਇਨ੍ਹਾਂ ਦਾ ਮੁਕੰਮਲ ਸਫਾਇਆ ਹੋ ਜਾਏਗਾ । ਇਸੇ ਕਰਕੇ ਜਿਥੇ ਇੱਕ ਪਾਸੇ ਗੁਰਦੁਆਰਾ ਚੋਣਾਂ ਲਮਕਾਉਣ ਲਈ ਹਰ ਹੱਥਕੰਡਾ ਵਰਤਿਆ ਜਾ ਰਿਹਾ ਹੈ, ਉੱਥੇ ਹੀ ਨਾਲ ਨਾਲ ਦੂਜੇ ਪਾਸੇ ਸਾਡੀ ਮੈਂਬਰੀ ਰੱਦ ਕਰਵਾਉਣ ਦਾ ਢਕਵੰਜ ਰੱਚਿਆ ਗਿਆ । ਇਸ ਮੌਕੇ ਭਾਈ ਪਰਮਜੀਤ ਸਿੰਘ ਵੀਰਜੀ, ਕਰਤਾਰ ਸਿੰਘ ਚਾਵਲਾ, ਜਤਿੰਦਰ ਸਿੰਘ ਸੋਨੂੰ, ਅਮਰੀਕ ਸਿੰਘ ਵਿਕਾਸਪੁਰੀ ਸਮੇਤ ਪਾਰਟੀ ਦੇ ਮੈਂਬਰ ਵਡੀ ਗਿਣਤੀ ਵਿਚ ਹਾਜਿਰ ਸਨ ।

Have something to say? Post your comment

 
 
 

ਨੈਸ਼ਨਲ

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਚਾਂਦੀ ਦਾ ਸਿੱਕਾ ਲਾਂਚ

ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ

ਮਹਾਰਾਜਾ ਦਲੀਪ ਸਿੰਘ ਦੀ ਬਰਸੀ ਨੂੰ ਸਮਰਪਿਤ ਵਿਸ਼ਾਲ ਸ਼ਰਧਾਂਜਲੀ ਸਮਾਗਮ

ਸਰਕਾਰੀ ਦਬਾਅ ਹੇਠ 350ਵੇਂ ਸ਼ਹੀਦੀ ਨਗਰ ਕੀਰਤਨ ਨੂੰ ਸਾਬੋਤਾਜ ਕਰਣ ਦੀ ਕਾਲਕਾ ਅਤੇ ਸਿਰਸਾ ਉਪਰ ਸਾਜ਼ਿਸ਼ ਰਚਣ ਦਾ ਦੋਸ਼: ਸਰਨਾ

ਭਾਈ ਮਨਦੀਪ ਸਿੰਘ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ: ਜਲਾਵਤਨੀ ਸਿੰਘ ਜਰਮਨੀ

ਹਰ ਪਾਸੇ ਵਿਵਾਦ ਪੈਦਾ ਕਰਨਾ ਭਾਜਪਾ ਦਾ ਵਿਚਾਰਧਾਰਕ ਦੀਵਾਲੀਆਪਨ ਹੈ: ਪਵਨ ਖੇੜਾ

ਅਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਤਰਾਵੜੀ ਹਰਿਆਣਾ ਤੋਂ ਅਗਲੇ ਪੜਾਅ ਗੁਰਦੁਆਰਾ ਨਿੰਮ ਸਾਹਿਬ ਕੈਂਥਲ ਹਰਿਆਣਾ ਲਈ ਰਵਾਨਾ

ਜਾਗ੍ਰਿਤੀ ਯਾਤਰਾ ਦੀ ਸੰਪੂਰਨਤਾ ਉਪਰੰਤ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਤੇ ਗੁਰੂ ਜੀ ਦੇ ਸ਼ਸਤ੍ਰ ਪਟਨਾ ਸਾਹਿਬ ਪਹੁੰਚੇ

ਯੂਕੇ ਦੇ ਵਾਲਸਾਲ ਵਿਚ 20 ਸਾਲਾਂ ਪੰਜਾਬੀ ਔਰਤ ਨਾਲ ਜਬਰਜਿਨਾਹ, ਸਿੱਖ ਆਗੂਆਂ ਤੇ ਸਿੱਖ ਐਮਪੀ ਨੇ ਕੀਤੀ ਨਿੰਦਾ

ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਬਣਾਏ 5 ਘਰਾਂ ਦੀਆਂ ਚਾਬੀਆਂ ਗਿਆਨੀ ਰਘੁਬੀਰ ਸਿੰਘ ਜੀ ਵੱਲੋਂ ਹੜ੍ਹ ਪੀੜਤਾਂ ਨੂੰ ਸੌਂਪੀਆਂ ਗਈਆਂ