BREAKING NEWS

ਮਨੋਰੰਜਨ

ਪੰਜਾਬੀ ਗਾਇਕ ਮਨਕੀਰਤ ਔਲਖ ਨੇ ਤਖ਼ਤ ਪਟਨਾ ਸਾਹਿਬ ਵਿਖੇ ਟੇਕਿਆ ਮੱਥਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | October 31, 2025 07:06 PM

ਨਵੀਂ ਦਿੱਲੀ -ਪ੍ਰਸਿੱਧ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਤਖ਼ਤ ਪਟਨਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਤਖ਼ਤ ਪਟਨਾ ਕਮੇਟੀ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਮਨਕੀਰਤ ਔਲਖ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਜੋੜਾ ਸਾਹਿਬ ਲੈ ਕੇ ਹਾਲ ਹੀ ਵਿੱਚ ਦਿੱਲੀ ਤੋਂ ਪਟਨਾ ਸਾਹਿਬ ਲਈ ਕੱਢੀ ਗਈ ਚਰਨ ਸੁਹਾਵੇ ਗੁਰੂ ਚਰਨ ਯਾਤਰਾ ਲਈ ਸ਼ਬਦ ਗਾਇਨ ਕੀਤਾ ਸੀ । ਇਸ ਮੌਕੇ ਪ੍ਰਧਾਨ ਜਗਜੋਤ ਸਿੰਘ ਸੋਹੀ, ਜਨਰਲ ਸਕੱਤਰ ਇੰਦਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ, ਮੀਤ ਪ੍ਰਧਾਨ ਗੁਰਵਿੰਦਰ ਸਿੰਘ, ਮੀਡੀਆ ਇੰਚਾਰਜ ਸੁਦੀਪ ਸਿੰਘ, ਨੀਲਕੰਠ ਬਖਸ਼ੀ, ਇਮਪ੍ਰੀਤ ਸਿੰਘ ਬਖਸ਼ੀ ਸਮੇਤ ਕਈ ਪਤਵੰਤੇ ਹਾਜ਼ਰ ਸਨ।

Have something to say? Post your comment

 
 
 
 

ਮਨੋਰੰਜਨ

ਮੈਂ ਕਦੇ ਵੀ ਜੱਜ ਦੇ ਸਾਹਮਣੇ ਨਹੀਂ ਰੋਇਆ, ਸੋਸ਼ਲ ਮੀਡੀਆ ਰਿਪੋਰਟਾਂ ਮਨਘੜਤ -ਰਾਜਪਾਲ ਯਾਦਵ

ਈਰਾਨ ਇਜਰਾਇਲ ਤਣਾਅ ਦੇ ਵਿੱਚ ਯੂਏਈ ਵਿੱਚ ਫਸਿਆ ਐਮੀ ਵਿਰਕ ਦਾ ਪਰਿਵਾਰ ਸਿੰਗਰ ਨੇ ਸਾਂਝਾ ਕੀਤਾ ਡਰ

ਜਸਪਾਲ ਭੱਟੀ ਨੇ ਗੰਭੀਰ ਮੁੱਦਿਆਂ ਨੂੰ ਹਾਸੇ-ਮਜ਼ਾਕ ਨਾਲ ਪੇਸ਼ ਕੀਤਾ

ਹਿੰਸਾ ਅਤੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਅਤੇ ਭਾਸ਼ਣਾਂ ’ਤੇ ਮੁਕੰਮਲ ਰੋਕ ਦੇ ਹੁਕਮ

ਪ੍ਰਮੁੱਖ ਸ਼ਖਸੀਅਤਾਂ ਨੇ ਰਿਲੀਜ਼ ਕੀਤਾ ਸਤਪਾਲ ਸਿੰਘ ਦੁੱਗਰੀ ਵੱਲੋ ਗਾਇਆ "ਪੱਗਾਂ ਵਾਲੇ " ਗੀਤ ਦਾ ਪੋਸਟਰ

ਬਿਟਕੋਇਨ ਘੁਟਾਲੇ ਵਿੱਚ ਰਾਜ ਕੁੰਦਰਾ ਨੂੰ ਮਿਲੀ ਜ਼ਮਾਨਤ- ਵਕੀਲ ਨੇ ਈਡੀ ਦੇ ਦਾਅਵਿਆਂ 'ਤੇ ਚੁੱਕੇ ਸਵਾਲ 

ਖ਼ਾਲਸਾ ਯੂਨੀਵਰਸਿਟੀ ਵਿਖੇ ਸਾਹਿਰ ਲੁਧਿਆਣਵੀ ਅਤੇ ਅਮ੍ਰਿਤਾ ਪ੍ਰੀਤਮ ਦੇ ਸਬੰਧਾਂ ’ਤੇ ਆਧਾਰਿਤ ਨਾਟਕ ‘ਵੋ ਅਫਸਾਨਾ’ ਕਰਵਾਇਆ

ਦਿੱਲੀ ਹਾਈ ਕੋਰਟ ਨੇ ਰਾਜਪਾਲ ਯਾਦਵ ਨੂੰ 1.5 ਕਰੋੜ ਰੁਪਏ ਜਮ੍ਹਾ ਕਰਵਾਉਣ ਦੀ ਸ਼ਰਤ ਨਾਲ ਅੰਤਰਿਮ ਜ਼ਮਾਨਤ ਦਿੱਤੀ

ਐਕਟਰਸ ਹਿਮਾਂਸ਼ੀ ਖੁਰਾਣਾ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ ਮੰਗੇ 10 ਕਰੋੜ ਰੁਪਏ ਫਿਰੌਤੀ ਵਿੱਚ

ਫਿਲਮ ਦਾ ਨਾਮ "ਅੱਸੀ" ਕਿਉਂ ਰੱਖਿਆ ਗਿਆ? ਨਿਰਦੇਸ਼ਕ-ਨਿਰਮਾਤਾ ਅਨੁਭਵ ਸਿਨਹਾ ਨੇ ਫਿਲਮ ਬਾਰੇ ਮੁੱਖ ਤੱਥਾਂ ਦਾ ਖੁਲਾਸਾ ਕੀਤਾ