ਨਵੀਂ ਦਿੱਲੀ -ਤਰਨ ਤਾਰਨ ਤੋਂ ਭਾਈ ਸੰਦੀਪ ਸਿੰਘ ਸਨੀ ਖਾਲਸਾ ਦੇ ਭਰਾ ਭਾਈ ਮਨਦੀਪ ਸਿੰਘ ਖਾਲਸਾ ਨੂੰ ਜਿਤਾਉਣਾ ਬਹੁਤ ਜਰੂਰੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਹੀਦ ਬਾਬਾ ਦੀਪ ਸਿੰਘ ਸੇਵਾ ਦਲ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਸੁਖਚੈਨ ਸਿੰਘ ਅਤਲਾ ਨੇ ਕੀਤਾ । ਉਹਨਾਂ ਕਿਹਾ ਕਿ ਹਲਕਾ ਤਰਨ ਤਾਰਨ ਦੀ ਜਿਮਨੀ ਚੋਣ ਪੰਜਾਬ ਦੇ ਸਾਰੇ ਗੰਭੀਰ ਮੁੱਦਿਆਂ ਨੂੰ ਲੈ ਕੇ ਲੜੀ ਜਾ ਰਹੀ ਹੈ ਇਹ ਚੋਣ ਕੋਈ ਆਮ ਚੋਣ ਨਹੀਂ ਇਸ ਚੋਣ ਨੇ ਜਿੱਥੇ ਇਤਿਹਾਸ ਸਿਰਜਣਾ ਹੈ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਮੁੱਢ ਬੰਨਣਾ ਹੈ ਉੱਥੇ ਹੀ ਇਸ ਚੋਣ ਨੇ ਪੰਜਾਬ ਵਾਸੀਆਂ ਦਾ ਭਵਿੱਖ ਤੈਅ ਕਰਨਾ ਹੈ। ਉਨਾਂ ਕਿਹਾ ਕਿ ਅੱਜ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜੀ ਪਈ ਹੈ। ਜਗ੍ਹਾ ਜਗ੍ਹਾ ਤੇ ਲੁਟਾ ਖੋਰਾ ਹੋ ਰਹੀਆਂ ਹਨ। ਵਪਾਰੀਆਂ ਤੋਂ ਜਿੱਥੇ ਫਿਰੋਤੀਆਂ ਮੰਗੀਆਂ ਜਾ ਰਹੀਆਂ ਹਨ ਉੱਥੇ ਹੀ ਸੁਨਿਆਰਿਆਂ ਦੀਆਂ ਦੁਕਾਨਾਂ ਵਿੱਚ ਸ਼ਰੇਆਮ ਵੜ ਕੇ ਗਹਿਣੇ ਲੁੱਟੇ ਜਾ ਰਹੇ ਹਨ । ਪੰਜਾਬ ਅੱਜ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਕੇ ਰੋ ਰਿਹਾ ਹੈ। ਮਾਵਾ ਦੀਆਂ ਕੁੱਖਾਂ ਜਿੱਥੇ ਨਸ਼ੇ ਨੇ ਖਤਮ ਕਰ ਦਿੱਤੀਆਂ। ਜਿਹੜੇ ਨੌਜਵਾਨ ਪੰਜਾਬ, ਪੰਜਾਬੀਅਤ, ਨੌਜਵਾਨੀ, ਕਿਸਾਨੀ ਦੀ ਗੱਲ ਕਰਦੇ ਹਨ ਉਨਾਂ ਨੂੰ ਜਾਂ ਤਾਂ ਮਾਰ ਦਿੱਤਾ ਜਾਂਦਾ ਹੈ ਜਾਂ ਫਿਰ ਉਨਾਂ ਤੇ ਝੂਠੇ ਮੁਕਦਮੇ ਦਰਜ ਕਰਕੇ ਜੇਲਾ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ।ਭਾਈ ਅਤਲਾ ਨੇ ਆਖਿਆ ਕਿ ਅੱਜ ਪੰਜਾਬ ਦਾ ਹਰ ਇੱਕ ਵਰਗ ਇੰਨਾ ਮੌਜੂਦਾ ਸਰਕਾਰਾਂ ਤੋਂ ਪੂਰੀ ਤਰ੍ਹਾਂ ਦੁਖੀ ਹੈ ਹੈ । ਪੰਜਾਬ ਅੰਦਰ ਅਮਨ ਕਾਨੂਨ ਦੀ ਸਥਿਤੀ ਪੂਰੀ ਤਰਾਂ ਬਿਗੜੀ ਪਈ ਹੈ। ਘਰਾਂ ਵਿੱਚ ਵੜ ਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਮਾਰਿਆ ਜਾ ਰਿਹਾ, ਪਰ ਪੰਜਾਬ ਸਰਕਾਰ ਹੱਥ ਤੇ ਹੱਥ ਧਰ ਕੇ ਬੈਠੀ ਹੋਈ ਹੈ। ਉਹਨਾਂ ਕਿਹਾ ਕਿ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸਰਬ ਸਾਂਝੇ ਉਮੀਦਵਾਰ ਮਨਦੀਪ ਸਿੰਘ ਖਾਲਸਾ ਜਿਨਾਂ ਦਾ ਚੋਣ ਨਿਸ਼ਾਨ ਬਾਲਟੀ ਜਿਨਾਂ ਨੂੰ ਆਪਣਾ ਇੱਕ -ਇੱਕ ਕੀਮਤੀ ਵੋਟ ਪਾ ਕੇ ਕਾਮਯਾਬ ਬਣਾਈਏ ਤਾਂ ਜੋ ਉਹ ਜਿੱਤ ਕੇ ਵਿਧਾਨ ਸਭਾ ਵਿੱਚ ਪੰਜਾਬ ਦੇ ਗੰਭੀਰ ਮੁੱਦਿਆਂ ਦੀ ਆਵਾਜ਼ ਉਠਾ ਸਕਣ ਇਹ ਚੋਣ ਜਿੱਤਣਾ ਬਹੁਤ ਜ਼ਰੂਰੀ ਹੈ ਤਾਂ ਜੋਂ ਭਾਈ ਸੰਦੀਪ ਸਿੰਘ ਸਨੀ ਦੀ ਕੀਤੀ ਕੁਰਬਾਨੀ ਦਾ ਮੁੱਲ ਮੋੜਿਆ ਜਾ ਸਕੇ।