ਮੁੰਬਈ -ਆਉਣ ਵਾਲੀ ਫਿਲਮ ‘ਹਾਇ ਜ਼ਿੰਦਗੀ’ ਦਾ ਵਿਸ਼ਾ ਹੁਣ ਅਦਾਲਤ ਤੱਕ ਪਹੁੰਚ ਗਿਆ ਹੈ। ਬਲਾਤਕਾਰ ਦੇ ਪ੍ਰਾਵਧਾਨ (ਬੀ.ਐਨ.ਐਸ. ਧਾਰਾ 63) ਨੂੰ ਜੈਂਡਰ ਨਿਊਟਰਲ ਬਣਾਉਣ ਦੀ ਮੰਗ ਕਰਦੇ ਹੋਏ ਦਿੱਲੀ ਹਾਈਕੋਰਟ ‘ਚ ਇਕ ਜਨਹਿੱਤ ਅਰਜ਼ੀ ਦਾਇਰ ਕੀਤੀ ਗਈ ਹੈ। ਇਹ ਅਰਜ਼ੀ 29 ਅਕਤੂਬਰ, 2025 ਨੂੰ ਸੂਚੀਬੱਧ ਕੀਤੀ ਗਈ ਸੀ। ਅਦਾਲਤ ਟ੍ਰਾਂਸਜੈਂਡਰਾਂ ਦੇ ਅਧਿਕਾਰਾਂ ਸਬੰਧੀ ਮਾਮਲੇ ‘ਚ ਪਹਿਲਾਂ ਹੀ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਚੁੱਕੀ ਹੈ।
ਫਿਲਮ ‘ਹਾਇ ਜ਼ਿੰਦਗੀ’, ਜੋ 14 ਨਵੰਬਰ, 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ, ਇਸੇ ਸਮਾਜਿਕ ਅਤੇ ਕਾਨੂੰਨੀ ਮਾਮਲੇ ਨੂੰ ਉਜਾਗਰ ਕਰਦੀ ਹੈ। ਨਿਰਮਾਤਾ ਸੁਨੀਲ ਕੁਮਾਰ ਅਗਰਵਾਲ ਅਤੇ ਨਿਰਦੇਸ਼ਕ ਅਜੈ ਰਾਮ ਨੇ ਇਸ ਫਿਲਮ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪੁਰਸ਼ ਵੀ ਯੌਨ ਸ਼ੋਸ਼ਣ ਅਤੇ ਬਲਾਤਕਾਰ ਦੇ ਸ਼ਿਕਾਰ ਹੋ ਸਕਦੇ ਹਨ, ਪਰ ਮੌਜੂਦਾ ਕਾਨੂੰਨ ‘ਚ ਉਨ੍ਹਾਂ ਲਈ ਕੋਈ ਖਾਸ ਪ੍ਰਾਵਧਾਨ ਨਹੀਂ ਹੈ। ਫਿਲਮ ਇਕ ਸੰਵੇਦਨਸ਼ੀਲ ਸੁਨੇਹਾ ਦਿੰਦੀ ਹੈ ਕਿ ਕਾਨੂੰਨ ਨੂੰ ਸਮੇਂ ਦੇ ਨਾਲ ਜੈਂਡਰ ਨਿਊਟਰਲ ਬਣਾਇਆ ਜਾਣਾ ਚਾਹੀਦਾ ਹੈ, ਤਾਂ ਜੋ ਸਭ ਨੂੰ ਬਰਾਬਰ ਦਾ ਨਿਆਂ ਮਿਲ ਸਕੇ।
ਫਿਲਮ ‘ਚ ਗੌਰਵ ਸਿੰਘ, ਗਰੀਮਾ ਸਿੰਘ, ਆਯੂਸ਼ੀ ਤਿਵਾਰੀ, ਸੋਮੀ ਸ਼੍ਰੀ, ਦੀਪਾਂਸ਼ੀ ਤੇ ਰਿਸ਼ਭ ਸ਼ਰਮਾ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣਗੇ। ਇਸ ਦੀ ਸ਼ੂਟਿੰਗ ਉੱਤਰ ਪ੍ਰਦੇਸ਼ ਦੇ ਮਥੁਰਾ ‘ਚ ਕੀਤੀ ਗਈ ਹੈ।