ਮਨੋਰੰਜਨ

ਰੰਗੀਲਾ ਦੀ ਵਾਪਸੀ: ਮੁੜ ਪਰਦੇ 'ਤੇ ਛਾਏਗਾ 90 ਦੇ ਦਹਾਕੇ ਦਾ ਜਾਦੂ

ਅਨਿਲ ਬੇਦਾਗ/ ਕੌਮੀ ਮਾਰਗ ਬਿਊਰੋ | November 11, 2025 07:26 PM

ਮੁੰਬਈ -90 ਦੇ ਦਹਾਕੇ ਦੀ ਸੁਪਰਹਿੱਟ ਫਿਲਮ “ਰੰਗੀਲਾ” ਹੁਣ 4K ਐਚ ਡੀ ਵਿਚ ਮੁੜ ਦਰਸ਼ਕਾਂ ਨੂੰ ਮੋਹਣ ਲਈ ਤਿਆਰ ਹੈ। ਉਰਮਿਲਾ ਮਾਤੋਂਡਕਰ, ਆਮਿਰ ਖਾਨ ਅਤੇ ਜੈਕੀ ਸ਼ਰੌਫ਼ ਅਭਿਨੀਤ ਇਹ ਕਲਟ ਕਲਾਸਿਕ ਫਿਲਮ 28 ਨਵੰਬਰ ਨੂੰ ਸਿਨੇਮਾਘਰਾਂ ਵਿਚ ਦੁਬਾਰਾ ਰਿਲੀਜ਼ ਹੋ ਰਹੀ ਹੈ। ਟ੍ਰੇਲਰ ਦੇ ਲਾਂਚ ਨਾਲ ਹੀ ਦਰਸ਼ਕ ਮੁੜ ਉਸ ਜਾਦੂਈ ਯੁੱਗ ਵਿਚ ਪਰਤ ਗਏ ਹਨ, ਜਿੱਥੇ ਸਪਨੇ, ਦੋਸਤੀ ਅਤੇ ਪਿਆਰ ਇੱਕ ਰੰਗੀਨ ਕਹਾਣੀ ਵਿੱਚ ਰਲ ਜਾਂਦੇ ਹਨ।

ਰਾਮ ਗੋਪਾਲ ਵਰਮਾ ਨੇ ਕਿਹਾ, “30 ਸਾਲ ਬਾਅਦ ਵੀ ‘ਰੰਗੀਲਾ’ ਉਤਨੀ ਹੀ ਤਾਜ਼ਗੀਭਰੀ ਲੱਗਦੀ ਹੈ, ਜਿੰਨੀ ਉਸ ਦਿਨ ਜਦੋਂ ਅਸੀਂ ਇਸਨੂੰ ਰਿਲੀਜ਼ ਕੀਤਾ ਸੀ।”

ਅਲਟਰਾ ਮੀਡੀਆ ਦੇ ਸੀਈਓ ਸੁਸ਼ੀਲ ਕੁਮਾਰ ਅਗਰਵਾਲ ਨੇ ਕਿਹਾ, “ਸਾਡਾ ਟੀਚਾ ਉਹਨਾਂ ਫਿਲਮਾਂ ਨੂੰ ਮੁੜ ਜੀਵੰਤ ਕਰਨਾ ਹੈ ਜਿਨ੍ਹਾਂ ਨੇ ਪੀੜ੍ਹੀਆਂ ਨੂੰ ਰੂਪ ਦਿੱਤਾ। ‘ਰੰਗੀਲਾ’ ਸਿਰਫ਼ ਇੱਕ ਫਿਲਮ ਨਹੀਂ, ਇੱਕ ਐਹਸਾਸ ਹੈ।”

28 ਨਵੰਬਰ 2025 ਨੂੰ ਰਿਲੀਜ਼ ਹੋਣ ਵਾਲੀ ਇਹ ਫਿਲਮ ਪੁਰਾਣੇ ਦਰਸ਼ਕਾਂ ਨਾਲ-ਨਾਲ ਨਵੀਂ ਪੀੜ੍ਹੀ ਨੂੰ ਵੀ 90 ਦੇ ਦਹਾਕੇ ਦੇ ਰੰਗੀਨ ਸੁਪਨਿਆਂ ਦੀ ਦੁਨੀਆ ਵਿੱਚ ਲੈ ਜਾਵੇਗੀ।

Have something to say? Post your comment

 
 
 
 

ਮਨੋਰੰਜਨ

ਬਾਰਡਰ 2: "ਜੰਗਾਂ ਹਥਿਆਰਾਂ ਨਾਲ ਨਹੀਂ, ਸਗੋਂ ਹਿੰਮਤ ਨਾਲ ਜਿੱਤੀਆਂ ਜਾਂਦੀਆਂ ਹਨ," ਜ਼ਬਰਦਸਤ ਸੰਵਾਦਾਂ ਅਤੇ ਖ਼ਤਰਨਾਕ ਦ੍ਰਿਸ਼ਾਂ ਨਾਲ ਟ੍ਰੇਲਰ ਰਿਲੀਜ਼

ਜਖਮ ਲੱਗੇ ਤਾਂ ਮੈਡਲ ਸਮਝਣਾ ਮੌਤ ਦਿਖੇ ਤਾਂ ਸਲਾਮ ਕਰਨਾ ਬੈਟਲ ਆਫ ਗਲਵਾਨ ਦਾ ਟੀਜ਼ਰ ਆਊਟ

ਸੋਨਮ ਬਾਜਵਾ ਨੇ 'ਬਾਰਡਰ 2' ਵਿੱਚ ਸ਼ਾਮਲ ਹੋਣ ਦੀ ਆਪਣੀ ਕਹਾਣੀ ਸਾਂਝੀ ਕਰਦਿਆਂ ਕਿਹਾ ਕਿ ਬਚਪਨ ਵਾਲਾ ਸੁਪਨਾ ਸੱਚ ਹੋ ਗਿਆ

ਫਿਲਮ "ਧੁਰੰਧਰ" ਦੇ ਇਹ ਤਿੰਨੇ ਗਾਣੇ ਅਸਲੀ ਨਹੀਂ ਹਨ, ਇਸਦਾ ਟਾਈਟਲ ਟਰੈਕ ਵੀ ਇੱਕ ਰੀਮੇਕ ਹੈ

ਰਾਜਕੁਮਾਰ ਰਾਓ ਨੇ 'ਕਾਂਤਾਰਾ' ਲਈ ਰਿਸ਼ਭ ਸ਼ੈੱਟੀ ਦੀ ਪ੍ਰਸ਼ੰਸਾ ਕੀਤੀ

ਹਿੰਦੀ–ਮਰਾਠੀ ਤੋਂ ਬਾਅਦ ਹੁਣ ਕਿਸ਼ੋਰੀ ਸ਼ਾਹਾਣੇ ਵਿਜ਼ ’ਤੇ ਚੜ੍ਹਿਆ ਪੰਜਾਬੀ ਰੰਗ

ਪ੍ਰਿਯੰਕਾ ਚੋਪੜਾ: 2000 ਵਿੱਚ ਮਿਸ ਵਰਲਡ ਦਾ ਖਿਤਾਬ ਜਿੱਤਿਆ,  ਅਦਾਕਾਰਾ ਪਹਿਲੀ ਵਾਰ ਫਿਲਮ ਸੈੱਟ 'ਤੇ ਕਿਉਂ ਰੋਈ ਸੀ

ਧਰਮਿੰਦਰ ਹੀ-ਮੈਨ, ਜਿਸਨੇ 300 ਤੋਂ ਵੱਧ ਫਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਪਰਦੇ 'ਤੇ ਪ੍ਰਭਾਵ ਛੱਡਿਆ

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਅਦਾਕਾਰ ਧਰਮਿੰਦਰ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਵਾਹਿਗੁਰੂ ਜੀ ਦਾ ਅਸ਼ੀਰਵਾਦ ਲੈ ਕੇ ਦਿਲਜੀਤ ਦੋਸਾਂਝ ਸ਼ੁਰੂ ਕਰਦੇ ਹਨ ਆਪਣਾ ਕੰਸਰਟ