ਮੁੰਬਈ -90 ਦੇ ਦਹਾਕੇ ਦੀ ਸੁਪਰਹਿੱਟ ਫਿਲਮ “ਰੰਗੀਲਾ” ਹੁਣ 4K ਐਚ ਡੀ ਵਿਚ ਮੁੜ ਦਰਸ਼ਕਾਂ ਨੂੰ ਮੋਹਣ ਲਈ ਤਿਆਰ ਹੈ। ਉਰਮਿਲਾ ਮਾਤੋਂਡਕਰ, ਆਮਿਰ ਖਾਨ ਅਤੇ ਜੈਕੀ ਸ਼ਰੌਫ਼ ਅਭਿਨੀਤ ਇਹ ਕਲਟ ਕਲਾਸਿਕ ਫਿਲਮ 28 ਨਵੰਬਰ ਨੂੰ ਸਿਨੇਮਾਘਰਾਂ ਵਿਚ ਦੁਬਾਰਾ ਰਿਲੀਜ਼ ਹੋ ਰਹੀ ਹੈ। ਟ੍ਰੇਲਰ ਦੇ ਲਾਂਚ ਨਾਲ ਹੀ ਦਰਸ਼ਕ ਮੁੜ ਉਸ ਜਾਦੂਈ ਯੁੱਗ ਵਿਚ ਪਰਤ ਗਏ ਹਨ, ਜਿੱਥੇ ਸਪਨੇ, ਦੋਸਤੀ ਅਤੇ ਪਿਆਰ ਇੱਕ ਰੰਗੀਨ ਕਹਾਣੀ ਵਿੱਚ ਰਲ ਜਾਂਦੇ ਹਨ।
ਰਾਮ ਗੋਪਾਲ ਵਰਮਾ ਨੇ ਕਿਹਾ, “30 ਸਾਲ ਬਾਅਦ ਵੀ ‘ਰੰਗੀਲਾ’ ਉਤਨੀ ਹੀ ਤਾਜ਼ਗੀਭਰੀ ਲੱਗਦੀ ਹੈ, ਜਿੰਨੀ ਉਸ ਦਿਨ ਜਦੋਂ ਅਸੀਂ ਇਸਨੂੰ ਰਿਲੀਜ਼ ਕੀਤਾ ਸੀ।”
ਅਲਟਰਾ ਮੀਡੀਆ ਦੇ ਸੀਈਓ ਸੁਸ਼ੀਲ ਕੁਮਾਰ ਅਗਰਵਾਲ ਨੇ ਕਿਹਾ, “ਸਾਡਾ ਟੀਚਾ ਉਹਨਾਂ ਫਿਲਮਾਂ ਨੂੰ ਮੁੜ ਜੀਵੰਤ ਕਰਨਾ ਹੈ ਜਿਨ੍ਹਾਂ ਨੇ ਪੀੜ੍ਹੀਆਂ ਨੂੰ ਰੂਪ ਦਿੱਤਾ। ‘ਰੰਗੀਲਾ’ ਸਿਰਫ਼ ਇੱਕ ਫਿਲਮ ਨਹੀਂ, ਇੱਕ ਐਹਸਾਸ ਹੈ।”
28 ਨਵੰਬਰ 2025 ਨੂੰ ਰਿਲੀਜ਼ ਹੋਣ ਵਾਲੀ ਇਹ ਫਿਲਮ ਪੁਰਾਣੇ ਦਰਸ਼ਕਾਂ ਨਾਲ-ਨਾਲ ਨਵੀਂ ਪੀੜ੍ਹੀ ਨੂੰ ਵੀ 90 ਦੇ ਦਹਾਕੇ ਦੇ ਰੰਗੀਨ ਸੁਪਨਿਆਂ ਦੀ ਦੁਨੀਆ ਵਿੱਚ ਲੈ ਜਾਵੇਗੀ।