ਅੰਮ੍ਰਿਤਸਰ - ਸ੍ਰੀ ਗੁਰੂ ਰਾਮ ਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ, ਸ੍ਰੀ ਅੰਮ੍ਰਿਤਸਰ ਨੇ ਭਗਵਾਨ ਮਹਾਵੀਰ ਵਿਕਲਾਂਗ ਸਹਾਇਤਾ ਸਮਿਤੀ (ਬੀ.ਐਮ.ਵੀ.ਐਸ.ਐਸ.), ਜੈਪੁਰ, ਰਾਜਸਥਾਨ ਦੇ ਸਹਿਯੋਗ ਨਾਲ ਸੰਸਥਾ ਵਿਖੇ ਜੈਪੁਰ ਫੁਟ ਕੈਂਪ ਦੀ ਸ਼ੁਰੂਆਤ ਕੀਤੀ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਸ੍ਰੀ ਗੁਲਾਬ ਚੰਦ ਕਟਾਰੀਆ, ਮਾਨਯੋਗ ਗਵਰਨਰ ਪੰਜਾਬ ਦੁਆਰਾ ਕੀਤਾ ਗਿਆ।
ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਅਪਾਹਜਾਂ ਨੂੰ ਬਣਾਉਟੀ ਅੰਗ ਮੁਹੱਈਆ ਕਰਵਾਉਣਾ ਕੇਵਲ ਇੱਕ ਚੈਰੀਟੇਬਲ ਕੰਮ ਨਹੀਂ, ਸਗੋਂ ਸਰੀਰਕ ਚੁਣੌਤੀਆਂ ਦਾ ਸਾਹਮਣਾ ਕਰਨ ਵਾਲੇ ਲੋਕਾਂ ਲਈ ਮਾਣ^ਸਨਮਾਨ ਬਹਾਲ ਕਰਨ ਅਤੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਡੂੰਘੀ ਵਚਨਬੱਧਤਾ ਹੈ। ਉਨ੍ਹਾਂ ਕਿਹਾ ਕਿ ਬੀਤੇ ਸਾਲ ਸ੍ਰੀ ਗੁਰੂ ਰਾਮ ਦਾਸ ਮੈਡੀਕਲ ਕਾਲਜ ਦੁਆਰਾ ਸੰਸਥਾ ਵਿਖੇ ਜੈਪੁਰ ਫੁਟ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਸੀ, ਜੋ ਕਿ ਪੰਜਾਬ ਵਿੱਚ ਇਕਲੋਤਾ ਅਜਿਹਾ ਕੇਂਦਰ ਹੈ, ਜਿਥੇ ਦਿਵਿਆਂਗਾਂ ਨੂੰ ਵਿਸ਼ਵ^ਪ੍ਰਸਿੱਧ ਜੈਪੁਰ ਫੁਟ ਕੰਪਨੀ ਦੇ ਬਣਾਉਟੀ ਅੰਗ, ਕੈਲੀਪਰ ਅਤੇ ਹੋਰ ਸਹਾਇਤਾ ਤੇ ਉਪਕਰਣ ਮੁਫ਼ਤ ਪ੍ਰਦਾਨ ਕੀਤੇ ਜਾਂਦੇ ਹਨ। ਉਨ੍ਹਾਂ ਖੁਸ਼ੀ ਪ੍ਰ੍ਰਗਟਾਉਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦਿਆਂ ਬੜਾ ਹੀ ਮਾਨ ਮਹਿਸੂਸ ਹੋ ਰਿਹਾ ਹੈ ਕਿ ਹੁਣ ਸੰਸਥਾ ਦੁਆਰਾ ਜੈਪੁਰ ਫੁਟ ਕੈਂਪ ਦੀ ਸ਼ੁਰੂਆਤ ਕਰਕੇ ਇਹ ਸਹਾਇਤਾ ਹਮੇਸ਼ਾਂ ਲਈ ਹਰ ਵਰਗ ਦੇ ਅਪਾਹਜ ਵਿਅਕਤੀ ਲਈ ਬਿਲਕੁੱਲ ਮੁਫ਼ਤ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਅਪਾਹਜ ਵਿਅਕਤੀਆਂ ਦੇ ਜੀਵਨ ਨੂੰ ਉੱਚਾ ਚੁੱਕਣ ਦੇ ਉਦੇਸ਼ ਨਾਲ ਕੀਤੀ ਗਈ ਇਸ ਪਹਿਲਕਦਮੀ ਲਈ ਸੰਸਥਾ ਨੂੰ ਸਰਕਾਰ ਦੁਆਰਾ ਅਟੁੱਟ ਸਮਰਥਨ ਦਵਾਉਣ ਦਾ ਭਰੋਸਾ ਦਿੱਤਾ।
ਪਦਮ ਭੂਸ਼ਣ ਸ਼੍ਰੀ ਡੀ.ਆਰ. ਮਹਿਤਾ, ਸੰਸਥਾਪਕ ਅਤੇ ਮੁੱਖ ਸਰਪ੍ਰਸਤ, ਭਗਵਾਨ ਮਹਾਵੀਰ ਵਿਕਲਾਂਗ ਸਹਾਇਤਾ ਸਮਿਤੀ (ਬੀ.ਐਮ.ਵੀ.ਐਸ.ਐਸ.), ਜੈਪੁਰ ਨੇ ਸੰਸਥਾ ਵਿਖੇ ਬਣਾਉਟੀ ਅੰਗ ਲਗਾਉਣ ਲਈ ਕੈਂਪ ਦੀ ਸ਼ੁਰੂਆਤ ਲਈ ਅਤੇ ਸ੍ਰ. ਰਜਿੰਦਰ ਸਿੰਘ ਮਹਿਤਾ, ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੁਆਰਾ ਅਪਾਹਜ ਮਰੀਜ਼ਾਂ ਦੇ ਇਲਾਜ ਲਈ ਬੀ.ਐਮ.ਵੀ.ਐਸ.ਐਸ. ਨੂੰ ਭੇਂਟਾ ਕੀਤੇ 10 ਲੱਖ ਰੁਪਏ ਦੇ ਚੈੱਕ ਲਈ ਆਪਣੇ ਦਿਲੋਂ ਸ਼ਲਾਘਾ ਕਰਦਿਆਂ ਐਸ.ਜੀ.ਆਰ.ਡੀ. ਮੈਡੀਕਲ ਕਾਲਜ ਦੀ ਮੈਨਜਮੈਂਟ ਨੂੰ ਇਸ ਪਹਿਲ ਕਦਮੀ ਲਈ ਵਧਾਈ ਦਿੱਤੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਜੈਪੁਰ ਫੁਟ ਕੈਂਪ ਉਨ੍ਹਾਂ ਲੋਕਾਂ ਲਈ ਵਰਦਾਨ ਸਾਬਿਤ ਹੋਵੇਗਾ, ਜੋ ਆਪਣੇ ਵਿੱਤੀ ਹਾਲਾਤਾਂ ਕਾਰਨ ਆਪਣੇ ਅੰਗ ਲਗਵਾਉਣ ਵਿੱਚ ਅਸਮਰੱਥ ਸਨ. ਉਨ੍ਹਾਂ ਸੰਸਥਾ ਵਿਖੇ ਅਪਾਹਜਾ ਨੂੰ ਦਿੱਤੀ ਜਾਣ ਵਾਲੀ ਮੁਫ਼ਤ ਸਹਾਇਤਾ ਦਾ ਪ੍ਰਚਾਰ ਕਰਨ ਲਈ ਸਾਰਿਆ ਨੂੰ ਬੇਨਤੀ ਕੀਤੀ, ਤਾਂ ਜੋ ਦੇਸ਼ ਦੇ ਵੱਖ^ਵੱਖ ਹਿਸਿਆ ਵਿੱਚ ਰਹਿਣ ਵਾਲੇ ਅਪਾਹਜ ਇਸ ਦਾ ਵੱਧ ਤੋਂ ਵੱਧ ਲਾਭ ਲੈ ਸਕਣ।
ਡਾ. ਏ.ਪੀ. ਸਿੰਘ, ਡੀਨ, ਐਸ.ਜੀ.ਆਰ.ਡੀ. ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ ਨੇ ਕਿਹਾ ਕਿ ਅਤਿ-ਆਧੁਨਿਕ ਬਣਾਉਟੀ ਅੰਗ ਪ੍ਰਦਾਨ ਕਰਨ ਲਈ ਸਮਰਪਿਤ ਇਸ ਖਾਸ ਕੈਂਪ ਵਿੱਚ 200 ਤੋਂ ਵੱਧ ਅਪਾਹਜ ਵਿਅਕਤੀਆਂ ਨੂੰ ਵ੍ਹੀਲਚੇਅਰ, ਬੈਸਾਖੀਆਂ, ਬਣਾਉਟੀ ਲੱਤਾਂ, ਬਾਹਾਂ ਅਤੇ ਹੱਥ ਲਗਾਏ ਗਏ। ਉਨ੍ਹਾਂ ਖੁਸ਼ੀ ਪ੍ਰਗਟਾਉਦਿਆਂ ਕਿਹਾ ਕਿ ਸੰਸਥਾ ਦੁਆਰਾ ਜੈਪੁਰ ਫੁਟ ਸੈਂਟਰ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 800 ਤੋਂ ਵੱਧ ਅਪਾਹਜ ਵਿਅਕਤੀ ਨੂੰ ਮੁਫ਼ਤ ਸੁਵਿਧਾ ਦਾ ਲਾਭ ਦੇ ਕੇ ਉਨ੍ਹਾਂ ਦਾ ਜੀਵਣ ਬਦਲਣ ਵਿੱਚ ਮਦਦ ਕੀਤੀ ਹੈ। ਉਨ੍ਹਾ ਬੜੇ ਮਾਨ ਨਾਲ ਕਿਹਾ ਕਿ ਇਹ ਮੁਫ਼ਤ ਸੁਵਿਧਾ ਹੁਣ ਜੈਪੁਰ ਫੁਟ ਕੈਪ ਦੇ ਰੂਪ ਵਿੱਚ ਦੇਸ਼ ਭਰ ਅਤੇ ਖਾਸ ਕਰਕੇ ਪੰਜਾਬ ਦੇ ਹਰੇਕ ਅਪਾਹਜ ਵਿਅਕਤੀ ਲਈ ਹਮੇਸ਼ਾਂ ਸੇਵਾਵਾਂ ਨਿਭਾਉਂਦੀ ਰਹੇਗੀ।
ਇਸ ਮੌਕੇ ਸ੍ਰ. ਰਜਿੰਦਰ ਸਿੰਘ ਮਹਿਤਾ, ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ਭਾਰਤ ਸਰਕਾਰ ਦੇ ਸਾਬਕਾ ਰਾਜਦੂਤ ਸ਼੍ਰੀ ਨਵਦੀਪ ਸੂਰੀ, ਚੇਅਰਮੈਨ, ਜੈਪੁਰ ਫੁਟ ਸੈਂਟਰ, ਸ੍ਰੀ ਅੰਮ੍ਰਿਤਸਰ, ਸਾਬਕਾ ਰਾਜਦੂਤ ਸ਼੍ਰੀ ਸਤੀਸ਼ ਮਹਿਤਾ, ਪ੍ਰਧਾਨ, ਬੀ.ਐਮ.ਵੀ.ਐਸ.ਐਸ., ਸ੍ਰ. ਸੁਰਜੀਤ ਸਿੰਘ ਭਿੱਟੇਵੱਡ, ਸ੍ਰੀ ਗੁਰੂ ਰਾਮ ਦਾਸ ਚੈਰੀਟੇਬਲ ਹਸਪਤਾਲ ਟਰੱਸਟ, ਸ੍ਰ. ਕੌਰ ਸਿੰਘ, ਮੈਂਬਰ, ਸ੍ਰੀ ਗੁਰੂ ਰਾਮ ਦਾਸ ਚੈਰੀਟੇਬਲ ਹਸਪਤਾਲ ਟਰੱਸਟ, ਡਾ. ਮਨਜੀਤ ਸਿੰਘ ਉੱਪਲ, ਵਾਈਸ ਚਾਂਸਲਰ, ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਡਾ. ਪੰਕਜ ਗੁਪਾਤਾ, ਇਗਜਾਮੀਨੇਸ਼ਨ ਕੰਟਰੋਲਰ, ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਡਾ. ਅਨੁਪਮਾ ਮਹਾਜਨ, ਡਾਇਰੈਕਟਰ ਪ੍ਰਿੰਸੀਪਲ ਅਤੇ ਹੋਰ ਸਤਿਕਾਰਯੋਗ ਮਹਿਮਾਨਾਂ ਦੀ ਮੌਜੂਦਗੀ ਨੇ ਇਸ ਮੌਕੇ ਨੂੰ ਹੋਰ ਵੀ ਖਾਸ ਬਣਾ ਦਿੱਤਾ।