ਹਰਿਆਣਾ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ 'ਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਨਿਭਾਈ ਸ੍ਰੀ ਗੁਰੂੰ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਸੇਵਾ

ਕੌਮੀ ਮਾਰਗ ਬਿਊਰੋ | November 25, 2025 07:36 PM

ਚੰਡੀਗੜ੍ਹ- ਕੁਰੂਕਸ਼ੇਤਰ ਦੀ ਪਾਵਨ ਧਰਤੀ 'ਤੇ ਮੰਗਲਵਾਰ ਨੁੰ ਆਯੋਜਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਰਾਜ ਪੱਧਰੀ ਸਮਾਰੋਹ ਵਿੱਚ ਇੱਕ ਇਤਿਹਾਸਕ ਅਤੇ ਭਾਵਨਾਤਮਕ ਦ੍ਰਿਸ਼ ਦੇਖਣ ਨੂੰ ਮਿਲਿਆ, ਜਦੋਂ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਖੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ 'ਤੇ ਚੁੱਕ ਕੇ ਮੁੱਖ ਮੰਚ ਤੱਕ ਲੈ ਜਾਣ ਦੀ ਪਵਿੱਤਰ ਪਾਲਕੀ ਸੇਵਾ ਨਿਭਾਈ।

ਪਜ ਪਿਆਰਿਆਂ ਦੀ ਅਗਵਾਈ ਹੇਠ 'ਜੋ ਬੋਲੇ ਸੌ ਨਿਹਾਲ, ਸਤਿ ਸ਼੍ਰੀ ਅਕਾਲ' ਦੀ ਗੂੰਜ ਦੇ ਵਿੱਚ ਸੰਗਤ ਨੇ ਨਿਮਰਤਾ ਅਤੇ ਭਗਤੀ ਨਾਲ ਭਰੇ ਇਸ ਲੰਮ੍ਹੇ ਦਾ ਸਵਾਗਤ ਕੀਤਾ।

ਮੁੱਖ ਮੰਤਰੀ ਵੱਲੋਂ ਨਿਭਾਈ ਗਈ ਇਹ ਸੇਵਾ ਸਿੱਖ ਪਰੰਪਰਾ ਵਿੱਚ ਬਹੁਤ ਸਨਮਾਨ ਅਤੇ ਸਮਰਪਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸੰਗਤ ਦੀ ਮੌਜੂਦਗੀ ਵਿੱਚ ਸ੍ਰੀ ਗੁਰੂੰ ਗ੍ਰੰਥ ਸਾਹਿਬ ਜੀ ਨੂੰ ਸਨਮਾਨਪੂਰਵਕ ਦਰਬਾਰ ਹਾਲ ਵਿੱਚ ਲਿਆਇਆ ਗਿਆ ਅਤੇ ਅਰਦਾਸ ਕਰ ਦੇ ਵਿਧੀਵਤ ਪ੍ਰਕਾਸ਼ ਕੀਤਾ। ਪੂਰੇ ਪਰਿਸਰ ਵਿੱਚ ਸ਼ਰਧਾ, ਭਗਤੀ ਅਤੇ ਸ਼ਾਂਤੀ ਦਾ ਮਾਹੌਲ ਬਣਿਆ ਰਿਹਾ।

ਸ਼ਹੀਦੀ ਦਿਵਸ ਦੇ ਮੁੱਖ ਪ੍ਰੋਗਰਾਮ ਵਿੱਚ ਕੀਰਤਨ, ਗੁਰਬਾਣੀ ਪਾਠ, ਸਮਾਗਮ ਅਤੇ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ 'ਤੇ ਅਧਾਰਿਤ ਵਿਸ਼ੇਸ਼ ਪੇਸ਼ਗੀਆਂ ਵੀ ਸ਼ਾਮਿਲ ਰਹੀਆਂ।

Have something to say? Post your comment

 
 
 
 

ਹਰਿਆਣਾ

ਮੀਰੀ ਪੀਰੀ ਕਾਲਜ ਅਤੇ ਹਸਪਤਾਲ ਸ਼ਾਹਬਾਦ ਮਾਰਕੰਡਾ ਦੇ ਡਾਕਟਰਾਂ ਅਤੇ ਮੁਲਾਜ਼ਮਾਂ ਨੇ ਜਥੇਦਾਰ ਦਾਦੂਵਾਲ ਨੂੰ ਦੱਸੀ ਸੱਚਾਈ

ਗੋਲਡੀ ਬਰਾੜ-ਲਿਪਿਨ ਨਹਿਰਾ ਗੈਂਗ ਦੇ ਦੋ ਗੁੰਡੇ ਗ੍ਰਿਫ਼ਤਾਰ, ਹਥਿਆਰ ਅਤੇ ਜ਼ਿੰਦਾ ਕਾਰਤੂਸ ਬਰਾਮਦ

ਚੋਣ ਕਮਿਸ਼ਨ ਨੇ ਆਂਧਰਾ ਪ੍ਰਦੇਸ਼ ਅਤੇ ਹਰਿਆਣਾ ਲਈ ਐਸਆਈਆਰ ਸ਼ਡਿਊਲ ਵਿੱਚ ਬਦਲਾਅ ਕੀਤਾ, ਅੰਤਿਮ ਸੂਚੀ 3 ਅਕਤੂਬਰ ਨੂੰ

ਸੀਐਮ ਸੈਣੀ ਨੇ ਭਗਵੰਤ ਮਾਨ ਨੂੰ ਕਿਹਾ, "ਤੁਸੀਂ ਮਜ਼ਾਕ ਨਾਲ ਸਿਨੇਮਾ ਹਾਲ ਚਲਾ ਸਕਦੇ ਹੋ, ਪਰ ਸਰਕਾਰਾਂ ਨਹੀਂ

ਪੰਚਕੂਲਾ ਵਿੱਚ ਗੋਲੀ ਲੱਗਣ ਤੋਂ ਬਾਅਦ ਨਾਈਟ ਕਲੱਬ ਮਾਲਕ ਗੰਭੀਰ ਹਾਲਤ ਵਿੱਚ- ਰੋਹਿਤ ਗੋਦਾਰਾ ਨਾਲ ਜੋੜਿਆ ਜਾ ਰਿਹਾ ,ਜਾਂਚ ਜਾਰੀ

ਮੀਰੀ ਪੀਰੀ ਕਾਲਜ ਦਾ ਕੇਸ ਹਾਈਕੋਰਟ ਵਿਚੋਂ ਜਿੱਤਣ ਲਈ ਜਥੇਦਾਰ ਦਾਦੂਵਾਲ ਨੂੰ ਵਧਾਈ- ਭੋਮਾ

ਹਰਿਆਣਾ ਦੇ ਡੀਜੀਪੀ ਦੀ ਚੇਤਾਵਨੀ ਗਨ ਕਲਚਰ ਅਤੇ ਅਪੱਤੀਜਨਕ ਕੰਟੈਂਟ ਉੱਪਰ ਹੋਵੇਗੀ ਕਾਰਵਾਈ

ਦਾਦੂਵਾਲ ਦੀ ਥਾਂ ਪੁਲਿਸ ਨੇ ਮੀਰੀ ਪੀਰੀ ਇੰਸਟੀਚਿਊਟ ਦੇ ਟਰਸਟੀਆਂ ਅਤੇ ਸੰਗਤ ਤੇ ਹੀ ਪਰਚਾ ਦਰਜ ਕਰ ਲਿਆ - ਐਡਵੋਕੇਟ ਧਾਮੀ

ਹਰਿਆਣਾ: ਰਾਜ ਸਭਾ ਚੋਣਾਂ ਵਿੱਚ ਕਰਾਸ ਵੋਟਿੰਗ ਨੂੰ ਲੈ ਕੇ ਕਾਂਗਰਸ ਨੇ ਪੰਜਵੇਂ ਵਿਧਾਇਕ ਨੂੰ ਜਾਰੀ ਕੀਤਾ ਨੋਟਿਸ 

ਧਮਤਾਨ ਸਾਹਿਬ ਵਿਖੇ ਹੋਲੇ-ਮਹੱਲੇ ਦੇ ਦਿਹਾੜੇ ਮੌਕੇ ਸਿੱਖ ਜੰਗਜੂ ਕਲਾ ਦੇ ਮੁਕਾਬਲੇ ਕਰਵਾਏ