ਲੁਧਿਆਣਾ-ਆਪਣੀ ਤਾਕਤ ਤੇ ਜੋਸ਼ੀਲੇ ਵਾਰ ਦੇ ਸਦਕਾ ਸਮੁੱਚੇ ਸੰਸਾਰ ਅੰਦਰ ਪੰਜਾਬ ਤੇ ਪੰਜਾਬੀਅਤ ਦਾ ਨਾਮ ਰੌਸ਼ਨ ਕਰਨ ਵਾਲਾ ਪੰਜਾਬ ਦਾ ਸ਼ੇਰ ਸ.ਜੁਝਾਰ ਸਿੰਘ ਕੇਵਲ ਇੱਕ ਬੇਹਤਰੀਨ ਪਾਵਰ ਸਲੈਪ ਖਿਡਾਰੀ ਨਹੀਂ ਬਲਕਿ ਸਿੱਖ ਕੌਮ ਦਾ ਅਨਮੋਲ ਹੀਰਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਨਾਈਟਿਡ ਸਿੱਖਸ ਦੇ ਡਾਇਰੈਕਟਰ ਪੰਜਾਬ ਸ.ਅੰਮ੍ਰਿਤਪਾਲ ਸਿੰਘ ਨੇ ਅੱਜ ਪੰਜਾਬ ਦੇ ਅਣਖੀ ਸੂਰਮੇ ਵੱਜੋਂ ਪ੍ਰਸਿੱਧ ਹੋਏ ਪਵਾਰ ਸਲੈਪ ਸਿੱਖ ਖਿਡਾਰੀ ਸ.ਜੁਝਾਰ ਸਿੰਘ ਨੂੰ ਸਮਮਾਨਿਤ ਕਰਨ ਹਿੱਤ ਸਿੱਖਸ ਫਾਰ ਬਿਜ਼ਨੈਸ ਤੇ ਯੂਨਾਈਟਿਡ ਸਿੱਖਸ ਵੱਲੋ ਸਾਂਝੇ ਤੌਰ ਤੇ ਆਯੋਜਿਤ ਕੀਤੇ ਗਏ ਇੱਕ ਵਿਸੇਸ਼ ਸਨਮਾਨ ਸਮਾਗਮ ਦੌਰਾਨ ਇੱਕਤਰ ਹੋਈਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸੰਬੋਧਿਤ ਕਰਦਿਆਂ ਹੋਇਆ ਕੀਤਾ। ਉਨ੍ਹਾਂ ਨੇ ਆਪਣੀ ਪ੍ਰਭਾਵਸ਼ਾਲੀ ਤਕਰੀਰ ਵਿੱਚ ਕਿਹਾ ਕਿ ਯੂ ਐਫ ਐਸ ਸੀ ਅਮਰੀਕਾ ਵੱਲੋ ਆਬੂਧਾਬੀ ਵਿਖੇ ਪਿਛਲੇ ਦਿਨੀ ਕਰਵਾਈ ਗਈ ਪਹਿਲੀ ਪਾਵਰ ਸਲੈਪ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਸਿੱਖ ਨੌਜਵਾਨ ਖਿਡਾਰੀ ਜੁਝਾਰ ਸਿੰਘ ਨੇ ਰੂਸੀ ਖਿਡਾਰੀ ਐਂਟੇ ਗੁਲਸਕਾ ਨੂੰ ਹਰਾ ਕੇ ਪਹਿਲਾ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਉਹ ਸਮੁੱਚੀ ਸਿੱਖ ਕੌਮ ਤੇ ਪੰਜਾਬੀਆਂ ਲਈ ਵੱਡੀ ਮਾਣ ਵਾਲੀ ਗੱਲ ਹੈ l ਜਿਸ ਦੇ ਮੱਦੇਨਜ਼ਰ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸੰਸਥਾ ਯੂਨਾਈਟਿਡ ਸਿੱਖਸ
ਸਿੱਖ ਨੌਜਵਾਨ ਖਿਡਾਰੀ ਜੁਝਾਰ ਸਿੰਘ ਨੂੰ
ਸਨਮਾਨਿਤ ਕਰਨ ਵਿੱਚ ਮਾਣ ਮਹਿਸੂਸ ਕਰ ਰਹੀ ਹੈ!ਇਸ ਦੌਰਾਨ ਸਨਮਾਨ ਸਮਾਗਮ ਵਿੱਚ ਇਕੱਤਰ ਹੋਈਆਂ ਮਹਿਨਾਜ਼ ਸ਼ਖਸੀਅਤਾਂ ਦੇ ਨਾਲ ਆਪਣੇ ਦਿਲੀ ਜ਼ਜਬਾਤਾਂ ਦਾ ਪ੍ਰਗਟਾਵਾ ਕਰਦਿਆਂ ਹੋਇਆ ਸਿੱਖ ਨੌਜਵਾਨ ਖਿਡਾਰੀ ਜੁਝਾਰ ਸਿੰਘ ਨੇ ਕਿਹਾ ਕਿ ਉਹ ਰਿੰਗ ਵਿੱਚ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਕੇ ਅਤੇ ਸਿੱਖ ਕੌਮ ਦੇ ਮਹਾਨ ਸੂਰਬੀਰ ਯੋਧੇ ਸਰਦਾਰ ਹਰੀ ਸਿੰਘ ਨਲੂਆ ਦਾ ਸਲੋਕ ਪੜ੍ਹ ਕੇ ਰਿੰਗ ਵਿੱਚ ਉਤਰਿਆ ਅਤੇ ਸਰਵੋਤਮ ਪ੍ਰਦਰਸ਼ਨ ਕਰਕੇ ਪਹਿਲਾ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।ਉਨ੍ਹਾਂ ਨੇ ਕਿਹਾ ਕਿ ਇਹ ਜਿੱਤ ਮੇਰੀ ਨਹੀਂ ਬਲਕਿ ਪੰਜਾਬ ਦੀ ਨੌਜਵਾਨੀ ਦੀ ਜਿੱਤ ਹੈ! ਇਸ ਦੌਰਾਨ ਜੁਝਾਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੁੱਝ ਲੋਕ
ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਆਦੀ ਹੋਣ ਦਾ ਰੋਲਾ ਪਾਉਦੇ ਹਨ! ਪਰ ਮੈ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਦੇ ਨੌਜਵਾਨਾਂ ਅੰਦਰ ਅੱਜ ਵੀ ਸੂਰਬੀਰ ਯੋਧਿਆਂ ਵਾਲਾ ਜੋਸ਼ ਬਰਕਰਾਰ ਹੈ।
ਇਸ ਜੋਸ਼ ਤੇ ਬੁਲੰਦ ਹੌਸਲੇ ਸਦਕਾ
ਉਹ ਹੁਣ ਫਰਵਰੀ ਮਹੀਨੇ ਵਿੱਚ ਅਮਰੀਕਾ ਵਿੱਚ ਹੋਣ ਵਾਲੀਆਂ ਪ੍ਰਤੀਯੋਗਿਤਾਵਾਂ ਵਿੱਚ ਭਾਗ ਲਵੇਗਾ।
ਇਸ ਦੌਰਾਨ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਐਮ ਐਮ ਏ ਪ੍ਰਤੀਯੋਗਿਤਾਵਾਂ ਜਿੱਤ ਚੁੱਕੇ ਸਿੱਖ ਨੌਜਵਾਨ ਖਿਡਾਰੀ ਜੁਝਾਰ ਸਿੰਘ ਨੂੰ ਉਨ੍ਹਾਂ ਦੀ ਮਾਣਮੱਤੀਆਂ ਪ੍ਰਾਪਤੀਆਂ ਨੂੰ ਮੁੱਖ ਰੱਖਦਿਆਂ ਹੋਇਆ ਯੂਨਾਈਟਿਡ ਸਿੱਖਸ ਦੇ ਡਾਇਰੈਕਟਰ ਪੰਜਾਬ ਸ.ਅੰਮ੍ਰਿਤਪਾਲ ਸਿੰਘ ਨੇ ਯੂਨਾਈਟਿਡ ਸਿੱਖਸ ਸੰਸਥਾ ਵੱਲੋ
ਸਿੱਖ ਖਿਡਾਰੀ ਜੁਝਾਰ ਸਿੰਘ ਨੂੰ ਇੱਕਤੀ ਹਜ਼ਾਰ ਦੀ ਰਾਸ਼ੀ ਭੇਟ ਕਰਕੇ ਸਨਮਾਨਿਤ ਕੀਤਾ ਉੱਥੇ ਨਾਲ ਹੀ ਸਿੱਖ ਫਾਰ ਬਿਜ਼ਨੈਸ ਵੱਲੋ ਜੈਕਾਰਿਆਂ ਦੀ ਗੂੰਜ ਵਿੱਚ ਜੁਝਾਰ ਸਿੰਘ ਨੂੰ "ਨਾਨਕ ਵਾਰੀਅਰਜ਼ ਐਵਾਰਡ" ਨਾਲ ਨਿਵਾਜਿਆ!ਇਸ ਸਮੇ ਉਨ੍ਹਾਂ ਦੇ ਨਾਲ ਬੀਬੀ ਬਲਜੀਤ ਕੌਰ, ਅਮਨਜੋਤ ਸਿੰਘ, ਅਮਰ ਸਿੰਘ, ਪ੍ਰਤੀਕ ਸਿੰਘ ਚੰਡੀਗੜ੍ਹ, ਬੀਬੀ ਹਰਮੀਤ ਕੌਰ, ਬੀਬੀ ਜਸਪਿੰਦਰ ਕੋਰ, ਐਡਵੋਕੇਟ ਰਮਨਦੀਪ ਸਿੰਘ ਆਦਿ ਵਿਸੇਸ਼ ਤੌਰ ਤੇ ਹਾਜ਼ਰ ਸਨ!