ਧਰਮ ਹੇਤ ਜਬਰ ਜ਼ੁਲਮ ਦੇ ਖਿਲਾਫ਼ ਸਾਕਾ ਵਰਤਾਉਣ ਵਾਲੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਜੀ ਮਹਾਰਾਜ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ 350ਸਾਲਾ ਸ਼ਹੀਦੀ ਅਰਧ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਦਿੱਲੀ ਸਰਕਾਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸੀਸ ਗੰਜ ਸਾਹਿਬ ਚਾਂਦਨੀ ਚੌਂਕ ਦੇ ਸਾਹਮਣੇ ਲਾਲ ਕਿਲੇ ਦੇ ਖੁੱਲੇ ਮੈਦਾਨ ਵਿੱਚ ਬੜੀ ਸ਼ਰਧਾ ਪਿਆਰ ਉਤਸਾਹ ਤੇ ਚੜਦੀਕਲਾ ਨਾਲ 23 - 24 - 25 ਨਵੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਾਜ਼ਰ ਹਜ਼ੂਰੀ ਵਿੱਚ ਕਰਵਾਏ ਗਏ ਇਸ ਦੇ ਸਮੁੱਚੇ ਪ੍ਰਬੰਧ ਮੁੱਖ ਮੰਤਰੀ ਸ੍ਰੀ ਰੇਖਾ ਗੁਪਤਾ ਦਿੱਲੀ, ਕੈਬਨਿਟ ਮੰਤਰੀ ਸ.ਮਨਜਿੰਦਰ ਸਿੰਘ ਸਿਰਸਾ ਸਮੇਤ ਦਿੱਲੀ ਸਰਕਾਰ ਨੇ ਪੱਬਾਂ ਭਾਰ ਹੋ ਕਰੋੜਾ ਰੁਪਏ ਖਰਚ ਸੇਵਾ ਦੇ ਪ੍ਰਬੰਧ ਕੀਤੇ ਜਿਸ ਵਿੱਚ ਸਮੁੱਚੇ ਧਾਰਮਿਕ ਕਥਾ ਕੀਰਤਨ ਦੇ ਪ੍ਰਬੰਧ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ, ਸ. ਜਗਦੀਪ ਸਿੰਘ ਕਾਹਲੋਂ ਜਰਨਲ ਸਕੱਤਰ, ਸ.ਜਸਪ੍ਰੀਤ ਸਿੰਘ ਕਰਮਸਰ ਚੇਅਰਮੈਨ ਧਰਮ ਪ੍ਰਚਾਰ ਸਮੇਤ ਸਮੁੱਚੀ ਕਮੇਟੀ ਨੇ ਦਿਨ ਰਾਤ ਇੱਕ ਕਰਕੇ ਕੀਤੇ ਦਿੱਲੀ ਕਮੇਟੀ ਤੇ ਦਿੱਲੀ ਸਰਕਾਰ ਦੇ ਉੱਦਮ ਉਤਸ਼ਾਹ ਸਦਕਾ ਇਹ ਪ੍ਰੋਗਰਾਮ ਯਾਦਗਾਰੀ ਹੋਰ ਨਿਬੜਿਆ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਵੇਂ ਪੂਰੇ ਸੰਸਾਰ ਵਿੱਚ ਸਿੱਖ ਜਥੇਬੰਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਰਕਾਰਾਂ ਵੱਲੋਂ 350ਸਾਲਾ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਵੱਡੇ ਪੱਧਰ ਤੇ ਕੀਤੇ ਗਏ ਹਨ ਜਿਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ ਪਰ ਦਿੱਲੀ ਕਮੇਟੀ ਅਤੇ ਦਿੱਲੀ ਸਰਕਾਰ ਵੱਲੋਂ ਲਾਲ ਕਿਲੇ ਦੇ ਖੁੱਲੇ ਮੈਦਾਨ ਵਿੱਚ ਕੀਤੇ ਗਏ ਸਮਾਗਮ ਸਭ ਤੋਂ ਸਫ਼ਲ ਸਮਾਗਮ ਹੋ ਨਿਬੜੇ ਇਸ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਕਥਾਵਾਚਕ ਪ੍ਰਚਾਰਕਾਂ ਨੇ ਸਿੱਖ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਸੰਤ ਕਸ਼ਮੀਰਾ ਸਿੰਘ ਜੀ ਕਾਰ ਸੇਵਾ ਭੂਰੀ ਵਾਲਿਆਂ ਸਮੇਤ ਕਈ ਸੰਸਥਾਵਾਂ ਵੱਲੋਂ ਗੁਰੂ ਕੇ ਲੰਗਰਾਂ ਦੇ ਵੱਡੇ ਪ੍ਰਬੰਧ ਕੀਤੇ ਗਏ ਲੱਖਾਂ ਦੀ ਤਾਦਾਦ ਵਿੱਚ ਪੁੱਜੀਆਂ ਸਿੱਖ ਸੰਗਤਾਂ ਨੂੰ ਜਥੇਦਾਰ ਦਾਦੂਵਾਲ ਜੀ ਨੇ ਵੀ ਸੰਬੋਧਨ ਕੀਤਾ ਅਤੇ ਗੁਰਬਾਣੀ ਗੁਰਇਤਿਹਾਸ ਤੋਂ ਜਾਣੂ ਕਰਾਇਆ ਜਥੇਦਾਰ ਦਾਦੂਵਾਲ ਜੀ ਨੇ ਦੱਸਿਆ ਕੇ ਇਸ ਸਮਾਗਮ ਵਿੱਚ ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ, ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਸਮੇਤ ਕਈ ਵੱਡੇ ਨੇਤਾਵਾਂ ਵਲੋਂ ਨਿਮਾਣੇ ਸ਼ਰਧਾਲੂਆ ਵਾਂਗ ਗੁਰੂ ਅੱਗੇ ਨਤਮਸਤਕ ਹੋਣਾ ਕੀਤਾ ਇਨਾਂ ਸਮਾਗਮਾਂ ਵਿੱਚ ਸਿੱਖ ਸੰਪਰਦਾਵਾਂ ਟਕਸਾਲਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਮਹਾਂਪੁਰਸ਼ਾ ਤੋਂ ਇਲਾਵਾ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ, ਬਾਬਾ ਜਸਦੀਪ ਸਿੰਘ ਗਿੱਲ, ਬਾਬਾ ਉਦੇ ਸਿੰਘ ਮੁਖੀ ਨਾਮਧਾਰੀ ਸਿੱਖ ਸੰਪਰਦਾਇ ਨੇ ਵੀ ਗੁਰੂ ਸੰਗਤਾਂ ਨੂੰ ਨਤਮਸਤਕ ਹੋਣਾ ਕੀਤਾ ਜਥੇਦਾਰ ਦਾਦੂਵਾਲ ਜੀ ਨੇ ਦੱਸਿਆ ਕੇ ਦਿੱਲੀ ਕਮੇਟੀ ਅਤੇ ਦਿੱਲੀ ਸਰਕਾਰ ਦੇ ਆਪਸੀ ਤਾਲਮੇਲ ਨਾਲ 350ਸਾਲਾਂ ਸ਼ਹੀਦੀ ਸ਼ਤਾਬਦੀ ਸਮਾਗਮ ਪਹਿਲੇ ਨੰਬਰ ਤੇ ਬੇਮਿਸਾਲ ਹੋਣ ਨਿਬੜੇ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਦਿੱਲੀ ਸਰਕਾਰ ਦੀ ਇਨਾਂ ਸਮਾਗਮਾਂ ਵਿੱਚ ਵੱਡੀ ਸਮੂਲੀਅਤ ਦਿੱਲੀ ਸਰਕਾਰ ਵਿੱਚ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਦੀ ਸਿਆਸੀ ਸੂਝ ਬੂਝ ਦਾ ਨਤੀਜਾ ਸੀ।