BREAKING NEWS
 ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਤੋਂ ਪਹਿਲਾਂ ਪੰਜਾਬ ਸਰਕਾਰ ਦਾ ਵਫ਼ਦ ਜਾਪਾਨ ਅਤੇ ਦੱਖਣੀ ਕੋਰੀਆ ਦਾ ਕਰੇਗਾ ਦੌਰਾਪੰਜਾਬ ਦੇ ਮੁੱਖ ਮੰਤਰੀ ਨੇ ਹਰਿਆਣਾ ਦੇ ਬਾਸਕਟਬਾਲ ਖਿਡਾਰੀ ਹਾਰਦਿਕ ਰਾਠੀ ਦੇ ਪਰਿਵਾਰ ਨਾਲ ਦੁੱਖ ਵੰਡਾਇਆਮੁੱਖ ਮੰਤਰੀ ਵੱਲੋਂ ਗੰਨੇ ਦਾ ਭਾਅ ਵਧਾ ਕੇ 416 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ, ਪੰਜਾਬ ਗੰਨੇ ਦਾ ਸਭ ਤੋਂ ਵੱਧ ਭਾਅ ਦੇਣ ਦੇ ਮਾਮਲੇ ਵਿੱਚ ਦੇਸ਼ ‘ਚ ਮੋਹਰੀ"ਹਿੰਦ ਦੀ ਚਾਦਰ" ਰਾਹੀਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਪਵਿੱਤਰ ਯਾਤਰਾ ਦੇ 11 ਮਹੱਤਵਪੂਰਨ ਪਲਾਂ ਨੂੰ ਕੀਤਾ ਜੀਵੰਤਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸੰਗਤ ਵਿੱਚ ਸ਼ਾਮਲ ਹੋ ਕੇ ਸੂਬੇ ਦੀ ਤਰੱਕੀ ਅਤੇ ਪੰਜਾਬੀਆਂ ਦੀ ਖ਼ੁਸ਼ਹਾਲੀ ਲਈ ਕੀਤੀ ਅਰਦਾਸਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਧ ਰਹੀ ਨਫ਼ਰਤ ਅਤੇ ਲੋਕਤੰਤਰੀ ਸਿਧਾਂਤਾਂ ਦੇ ਘਾਣ 'ਤੇ ਡੂੰਘੀ ਚਿੰਤਾ ਪ੍ਰਗਟਾਈ*

ਨੈਸ਼ਨਲ

ਦਸਤਾਰ, ਬਾਣਾ, ਕਿਰਪਾਨ, ਕੜੇ ਅਤੇ ਧਰਮ ਅਸਥਾਨਾਂ ਦੀ ਰਾਖੀ ਲਈ ਨੌਜੁਆਨਾਂ ਵਲੋਂ ਗੁਰਦੁਆਰਾ ਸੀਸ ਗੰਜ ਸਾਹਿਬ ਵਿਖ਼ੇ ਅਰਦਾਸ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | December 01, 2025 07:34 PM

ਨਵੀਂ ਦਿੱਲੀ- ਨੌਵੇਂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਤਾਬਦੀ ਪੁਰਬ ਮੌਕੇ ਦਿੱਲੀ ਦੇ ਸਿੱਖ ਨੌਜਵਾਨਾਂ ਵੱਲੋਂ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਪੰਥ ਦੇ ਮੌਜੂਦਾ ਹਾਲਾਤਾਂ ਉਪਰ ਜਿਕਰ ਕਰਦਿਆਂ ਇਕ ਹਰਿਆਵਲ ਦਸਤਾ ਭੇਜਣ ਲਈ ਇੱਕ ਬੇਨਤੀ ਪੱਤਰ ਭੇਟ ਕੀਤਾ ਗਿਆ ਇਹ ਬੇਨਤੀ ਪੱਤਰ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਇੱਕ ਸੁੰਦਰ ਫਰੇਮ ਵਿੱਚ ਮੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਰੱਖਿਆ ਗਿਆ, ਉਪਰੰਤ ਇਸ ਦਾ ਇੱਕ ਪੱਤਰ ਜੋ ਕਿ ਸੁੰਦਰ ਥਾਲ ਵਿੱਚ ਸਜਾ ਕੇ ਸ਼ਸਤਰਾਂ, ਕਕਾਰਾਂ, ਫੁੱਲਾਂ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਸਮੇਤ ਮੌਕੇ ਤੇ ਮੌਜੂਦ ਗ੍ਰੰਥੀ ਸਾਹਿਬ ਜੀ ਨੂੰ ਵੀ ਭੇਟ ਕੀਤਾ ਗਿਆ ਅਤੇ ਉਹਨਾਂ ਵੱਲੋਂ ਵੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ l
ਬੇਨਤੀ ਪੱਤਰ ਵਿਚ ਉਨ੍ਹਾਂ ਲਿਖਿਆ ਕਿ ਸ੍ਰਿਸ਼ਟੀ ਦੇ ਤਾਰਨ ਹਾਰੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਨੌਵੇਂ ਸਰੂਪ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਨਿਮਾਣੀ ਬੇਨਤੀ, ਜੋਦੜੀ ਤਰਲਾ, ਮਿੰਨਤ ॥
ਸ੍ਰਿਸ਼ਟੀ ਦੇ ਤਾਰਨ ਹਾਰੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਨੌਵੇਂ ਸਰੂਪ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਨਿਮਾਣੀ ਬੇਨਤੀ, ਜੋਦੜੀ ਤਰਲਾ, ਮਿੰਨਤ ਸਗਲ ਸ੍ਰਿਸਟ ਦੇ ਧਰਮ ਦੇ ਰਾਖੇ ਨੌਵੇਂ ਨਾਨਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਓ ! ਪਹਿਲੇ ਜਾਮੇ ਵਿੱਚ ਆਪ ਜੀ ਸਗਲ ਸ੍ਰਿਸ਼ਟੀ ਨੂੰ ਤਾਰਨ ਲਈ ਹਜ਼ਾਰਾਂ ਮੀਲਾਂ ਦੀ ਲੰਬੀ ਯਾਤਰਾ ਕਰਕੇ ਜਗਤ ਦਾ ਉਧਾਰ ਕੀਤਾ। ਇਸ ਜਗਤ ਦੇ ਉਧਾਰ ਨਮਿਤ ਪੰਜਵੇਂ ਜਾਮੇ ਵਿੱਚ ਤੱਤੀ ਤਵੀ ਤੇ ਬੈਠੇ ਅਤੇ ਅੱਠਵੇਂ ਜਾਮੇ ਵਿੱਚ ਦਿੱਲੀ ਆ ਕੇ ਚੇਚਕ ਦੇ ਰੋਗੀਆਂ ਦਾ ਰੋਗ ਦੂਰ ਕੀਤਾ । ਸਤਿਗੁਰੂ ਜੀਓ! ਹਰ ਪਾਸਿਓਂ ਨਿਰਾਸ਼ ਹੋ ਕੇ ਵੱਖ-ਵੱਖ ਕੋਨਿਆਂ ਤੋਂ ਸੈਂਕੜੇ ਹੀ ਕਸ਼ਮੀਰੀ ਪੰਡਿਤ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ, ਆਪਣੇ ਤਿਲਕ-ਜਨੇਊ, ਬੋਦੀ- ਧੋਤੀ ਤੇ ਆਪਣੇ ਧਰਮ ਸ਼ਾਸਤਰਾਂ ਤੇ ਦੇਵ ਸਥਾਨਾਂ ਦੀ ਰਾਖੀ ਦੇ ਲਈ, ਆਪ ਜੀ ਦੇ ਚਰਨਾਂ ਵਿੱਚ ਬੇਨਤੀ ਜੋਦੜੀ ਕੀਤੀ ਸਤਿਗੁਰੂ ਜੀਓ! ਆਪ ਜੀ ਨੇ ਤਰਸ ਕਰਕੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਦਿੱਲੀ ਆ ਕੇ ਆਪਣੇ ਪਿਆਰੇ ਗੁਰਸਿੱਖਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਤੇ ਅਪਣੀ ਸ਼ਹਾਦਤ ਦੇ ਕੇ ਉਨ੍ਹਾਂ ਤੇ ਉਸ ਧਰਮ ਦੀ ਰੱਖਿਆ ਦਾ ਕਾਰਜ ਆਰੰਭ ਕੀਤਾ। ਜਿਸ ਧਰਮ ਦੇ ਮੂਲ ਸਿਧਾਂਤਾਂ ਅਤੇ ਮਨੁੱਖਤਾ ਦਾ ਲਹੂ ਪੀਣ ਵਾਲੇ ਪਾਖੰਡੀ ਧਰਮ ਗ੍ਰੰਥਾਂ, ਪਾਖੰਡੀ ਕਰਮ ਕਾਂਡਾਂ ਦੇ ਵਿਰੁੱਧ ਆਪ ਜੀ ਨੇ ਪਹਿਲੇ ਜਾਮੇ ਤੋਂ ਹੀ ਸੰਘਰਸ਼ ਆਰੰਭਿਆ ਹੋਇਆ ਸੀ, ਸਤਿਗੁਰੂ ਜੀਓ! ਆਪ ਜੀ ਨੇ ਫਿਰ ਵੀ ਉਹਨਾਂ ਦੇ ਧਰਮ ਦੀ ਰਾਖੀ ਦੀ ਖਾਤਰ ਆਪਣਾ ਸੀਸ ਵਾਰਨ ਦਾ ਫੈਸਲਾ ਕੀਤਾ ਕਿਉਂਕਿ ਆਪ ਜੀ ਨੇ ਤੁੱਠ ਕੇ ਮਨੁੱਖਤਾ ਤੇ ਇਹ ਬਖਸ਼ਿਸ਼ ਕੀਤੀ ਕਿ ਭਾਵੇਂ ਕੁਝ ਲੋਕਾਂ ਦਾ ਅਕੀਦਾ ਬੌਧਿਕ ਪੱਧਰ, ਆਤਮਿਕ ਪੱਧਰ ਗਲਤ ਹੀ ਕਿਉਂ ਨਾ ਹੋਵੇ ਲੇਕਿਨ ਉਹਨਾਂ ਨੂੰ ਆਪਣੇ ਅਕੀਦੇ ਅਨੁਸਾਰ ਰਹਿਣ ਜਿਊਣ ਦਾ ਮੁੱਢਲਾ ਮਨੁੱਖੀ ਅਧਿਕਾਰ ਹੈ। ਸਤਿਗੁਰੂ ਜੀਓ ! ਇਸ ਅਕਿਰਤਘਣ ਬਿਪਰ ਨੇ ਗੰਗੂ ਦੇ ਰੂਪ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਪਾਪ ਕਮਾਇਆ। ਤਿਨਾਂ ਅਕਿਰਤਘਣਾਂ ਲੋਕਾਂ ਨੇ ਹੀ ਸੁੱਚਾ ਨੰਦ ਦੇ ਰੂਪ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਿੱਚ ਅਹਿਸਾਨ ਫਰਾਮੋਸ਼ੀ ਕਰਤੂਤ ਕੀਤੀ। ਸਤਿਗੁਰੂ ਜੀਓ ! ਇਹੀ ਬਿਪਰ ਲਖਪਤ ਰਾਏ, ਜਸਪਤ ਰਾਏ ਦੇ ਰੂਪ ਵਿੱਚ ਆਪ ਜੀ ਦੇ ਗੁਰਸਿੱਖਾਂ ਦਾ ਘਾਣ ਕਰਦਾ ਰਿਹਾ। ਇਹੀ ਬਿਪਰ ਡੋਗਰਿਆਂ ਦੇ ਰੂਪ ਵਿੱਚ ਆਪ ਜੀ ਦੇ ਪਿਆਰੇ ਪੰਥ ਦੇ ਖਾਲਸਾ ਰਾਜ ਦੇ ਘਾਣ ਦਾ ਕਾਰਨ ਬਣਿਆ। ਸਤਿਗੁਰੂ ਜੀਓ ! ਇਸੀ ਬਿਪਰ ਨੇ ਸਾਜਿਸ਼ ਖੇਡ ਕੇ 1947 ਵਿੱਚ ਖਾਲਸੇ ਦੀ ਸਰ ਜਮੀਨ ਦੇ ਦੋ ਟੋਟੇ ਕਰਕੇ ਉਸਨੂੰ ਹੜੱਪ ਲਿਆ, ਇਸੇ ਬਿਪਰ ਨੇ 1984 ਵਿੱਚ ਆਪ ਜੀ ਦੇ ਦਰ ਤੇ ਟੈਂਕਾਂ, ਤੋਪਾਂ ਨਾਲ ਹਮਲਾ ਕੀਤਾ, ਨਵੰਬਰ 84 ਵਿੱਚ ਦੇਸ਼ ਭਰ ਵਿੱਚ ਆਪ ਜੀ ਦੇ ਸੇਵਕ ਸਿੱਖਾਂ ਦਾ ਘਾਣ ਕੀਤਾ ਨਸਲਕੁਸ਼ੀ ਕੀਤੀ। ਸਤਿਗੁਰੂ ਜੀਓ ! ਹੋਰ ਕੀ ਕੀ ਆਪ ਜੀ ਦੇ ਚਰਨਾਂ ਵਿੱਚ ਚਰਨ ਜੋਦੜੀ ਕਰੀਏ, ਆਪ ਜੀ ਜਾਣੀ ਜਾਣ ਹੋ ਅੱਜ ਬਿਪਰਵਾਦ ਦਾ ਖਾਰਾ ਸਮੁੰਦਰ ਆਪ ਜੀ ਦੀ ਪਿਆਰੀ ਸਿੱਖੀ ਨੂੰ ਲੀਹ ਤੋਂ ਲਾਹੁਣਾ ਚਾਹੁੰਦਾ ਹੈ, ਅਸੀਂ ਕੁਝ ਨਿਮਾਣੇ ਸੇਵਕ ਆਪ ਜੀ ਦੇ ਚਰਨ ਛੋਹ ਪ੍ਰਾਪਤ ਸ਼ਹੀਦੀ ਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਹਾਜ਼ਰ ਹੋ ਕਿ ਇਹੀ ਨਿਮਾਣੀ ਬੇਨਤੀ, ਜੋਦੜੀ ਤਰਲੇ, ਮਿੰਨਤ ਕੱਢਦੇ ਹਾਂ ਕਿ ਕਿਰਪਾ ਕਰੋ ਸਤਿਗੁਰੂ ਜੀਓ ! ਆਪ ਜੀ ਨੇ ਤਿਲਕ, ਜਨੇਊ, ਧੋਤੀ, ਬੋਦੀ ਧਰਮ ਅਸਥਾਨਾਂ, ਪਾਖੰਡੀ ਨਮਤ ਗ੍ਰੰਥਾਂ, ਮਨੁੱਖਤਾ ਵਿਰੋਧੀ, ਗੁਰਮਤਿ ਵਿਰੋਧੀ ਵਿਚਾਰਧਾਰਾ ਤੱਕ ਦੀ ਵੀ ਰੱਖਿਆ ਕੀਤੀ। ਸਤਿਗੁਰ ਜੀਓ ! ਹੁਣ ਆਪ ਜੀ ਦੇ ਪਿਆਰੇ ਪੰਥ ਦੇ ਸਿਰ ਤੇ ਇਹ ਬਿਪਤਾ ਬਣ ਆਈ ਹੈ ਕਿਰਪਾ ਕਰੋ। ਆਪ ਜੀ ਅਪਣੇ ਬੱਚਿਆਂ ਦੀ ਬਹੁੜੀ ਕਰੋ, ਹੁਣ ਸਾਨੂੰ ਥਾਂ ਥਾਂ ਤੇ ਬੈਂਕਾਂ ਵਿੱਚ, ਏਅਰਪੋਰਟਾਂ ਤੇ, ਟਰੇਨਾਂ ਵਿੱਚ, ਯੂਨੀਵਰਸਿਟੀਆਂ ਵਿੱਚ, ਕਾਲਜਾਂ ਵਿੱਚ, ਬਾਜ਼ਾਰਾਂ ਵਿੱਚ ਆਪਣੇ ਸਾਬਤ ਸੂਰਤ ਕੇਸਾਂ ਦਸਤਾਰ ਜੋ ਆਪ ਜੀ ਦੇ ਬਖਸ਼ੇ ਪਾਵਨ ਕਕਾਰ, ਕਿਰਪਾਨ, ਕੜਾ ਅਤੇ ਬਾਣੇ ਨੂੰ ਪਾਉਣ ਤੋਂ ਤਰ੍ਹਾਂ ਤਰ੍ਹਾਂ ਨਾਲ ਬੇਇਜਤ ਤੇ ਜਲੀਲ ਕੀਤਾ ਜਾਂਦਾ ਹੈ ਤੇ ਰੋਕਿਆ ਜਾਂਦਾ ਹੈ। ਸਤਿਗੁਰੂ ਜੀਓ! ਮਿਹਰ ਕਰੋ ਆਪ ਜੀ ਦੇ ਗਿਆਰਵੇ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ! ਦੀਆਂ ਪਾਵਨ ਸਰੂਪਾਂ ਨੂੰ ਥਾਂ-ਥਾਂ ਤੇ ਬੇਅਦਬ ਕਰਕੇ ਅੱਗਾਂ ਲਾਉਣ ਵਾਲੇ ਇਨਾਂ ਬਿਪਰਾ ਸਾਡੇ ਹਿਰਦਿਆਂ ਨੂੰ ਵਲੂੰਧਰ ਦੇਣ ਵਾਲੇ ਕਾਲੇ ਕਾਰਨਾਮਿਆਂ ਨੂੰ ਰੋਕਣ ਲਈ ਸਾਨੂੰ ਬਲ, ਬੁੱਧੀ, ਸਮਰੱਥਾ, ਧਰਮ ਦੀ ਰਾਖੀ ਲਈ ਜੂਝਣ ਦਾ ਬਲ ਬਖਸ਼ੋ ਸਤਿਗੁਰੂ ਜੀ ਆਪ ਸਹਾਈ ਹੋ ਕੇ ਸਾਡੇ ਬਾਣੇ, ਦਸਤਾਰ, ਕਿਰਪਾਨ, ਕੜੇ ਅਤੇ ਸਾਡੇ ਧਰਮ ਅਸਥਾਨਾਂ ਦੀ ਰਾਖੀ ਲਈ ਆਪ ਜੀ ਦੇ ਪੰਥ ਦੇ ਹਰਿਆਵਲ ਦਸਤੇ ਪ੍ਰਗਟ ਕਰੋ ਜੋ ਇਹਨਾਂ ਦੁਸ਼ਟ ਬਿਪਰਾਂ ਨੂੰ ਨੱਥ ਪਾ ਕੇ ਆਪ ਜੀ ਦੇ ਪਿਆਰੇ ਪੰਥ ਨੂੰ ਖਾਲਸਾਈ ਹਲੇਮੀ ਰਾਜ ਦੀ ਉਸ ਮੰਜ਼ਿਲ ਤੱਕ ਪਹੁੰਚਾਉਣ ਜਿੱਥੇ ਕਿ ਆਪ ਜੀ ਦਾ 96 ਕਰੋੜੀ ਖਾਲਸਾ ਤਖਤ ਦਾ ਮਾਲਕ ਹੋਵੇ ਅਤੇ ਆਪ ਜੀ ਦੀ ਬਖਸ਼ੀ ਬੁੱਧ ਅਨੁਸਾਰ ਜਤ, ਸਤ ਸੰਜਮ ਵਿੱਚ ਰਹਿੰਦਿਆਂ ਨਾਨਕ ਰਾਜ , ਹਲੇਮੀ ਰਾਜ ਬੇਗਮਪੁਰੇ ਦੇ ਸੱਚੇ ਨਿਆਉ ਦੀ ਸਥਾਪਨਾ ਇਸ ਧਰਤੀ ਤੇ ਕਰੇ। ਇਸ ਮੌਕੇ ਇਸ ਪੱਤਰ ਦੀਆਂ ਕਾਪੀਆਂ ਵੀਂ ਸੰਗਤਾਂ ਵਿਚ ਵੰਡੀਆਂ ਗਈਆਂ ਸਨ

Have something to say? Post your comment

 
 

ਨੈਸ਼ਨਲ

ਸਾਨੂੰ ਚੋਣ ਸੂਚੀ ਸੋਧ ਤੇ ਕੋਈ ਇਤਰਾਜ਼ ਨਹੀਂ ਸਗੋਂ ਇਸਦੀ ਪ੍ਰਕਿਰਿਆ 'ਤੇ ਹੈ- ਦਿਗਵਿਜੈ ਸਿੰਘ

ਰਿਪੋਰਟਰਜ਼ ਵਿਦਾਊਟ ਬਾਰਡਰਜ਼ ਵਲੋਂ 'ਪ੍ਰੈਸ ਆਜ਼ਾਦੀ ਲਈ ਖਤਰਿਆਂ' ਦੀ ਜਾਰੀ ਸੂਚੀ ਵਿਚ ਅਡਾਨੀ ਗਰੁੱਪ ਅਤੇ ਅਪਇੰਡੀਆ ਦੇ ਨਾਮ ਸ਼ਾਮਲ

ਹਰਿਆਣਾ ਨੂੰ ਚੰਡੀਗੜ੍ਹ ਵਿੱਚ ਵੱਖਰੀ ਵਿਧਾਨਸਭਾ ਲਈ ਜਗ੍ਹਾ ਨਹੀਂ ਮਿਲਣਾ ਮਾਨ ਸਰਕਾਰ ਦੇ ਦ੍ਰਿੜ ਸਟੈਂਡ ਦਾ ਨਤੀਜਾ : ਕੁਲਦੀਪ ਧਾਲੀਵਾਲ

"ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ," ਰਾਹੁਲ ਅਤੇ ਸੋਨੀਆ ਗਾਂਧੀ ਵਿਰੁੱਧ ਨਵੀਂ ਐਫਆਈਆਰ 'ਤੇ ਐਨਡੀਏ ਨੇਤਾ ਨੇ ਕਿਹਾ

ਲਖੀਮਪੁਰ ਵਿੱਚ ਰਾਹ ਮੰਗਣ 'ਤੇ ਗੁਰਦੁਆਰੇ ਦੇ ਸੇਵਾਦਾਰਾਂ ਦੀ ਕੁੱਟਮਾਰ, ਪੱਗਾਂ ਉਤਾਰ ਕੇਸਾਂ ਦੀ ਕੀਤੀ ਬੇਅਦਬੀ

ਜੇਲ੍ਹ ਵਿੱਚ ਬੰਦ ਨਾਰਾਇਣ ਸਾਈਂ ਵਿਰੁੱਧ ਇੱਕ ਹੋਰ ਮਾਮਲਾ ਦਰਜ, ਸੈੱਲ ਵਿੱਚੋਂ ਮੋਬਾਈਲ ਫੋਨ ਬਰਾਮਦ

ਨੈਸ਼ਨਲ ਹੈਰਾਲਡ ਕੇਸ: ਰਾਊਸ ਐਵੇਨਿਊ ਅਦਾਲਤ ਨੇ ਈਡੀ ਚਾਰਜਸ਼ੀਟ 'ਤੇ ਫੈਸਲਾ ਟਾਲ ਦਿੱਤਾ, 16 ਦਸੰਬਰ ਨੂੰ ਸੁਣਾਇਆ ਜਾਵੇਗਾ ਹੁਕਮ

ਕਾਂਗਰਸ ਆਗੂਆਂ ਨੇ ਜੀਡੀਪੀ ਵਿਕਾਸ ਦੇ ਅੰਕੜਿਆਂ ਦੀ ਭਰੋਸੇਯੋਗਤਾ 'ਤੇ ਸਵਾਲ ਉਠਾਏ

ਉੱਤਰੀ ਤ੍ਰਿਪੁਰਾ ਜ਼ਿਲ੍ਹੇ ਦੇ ਧਰਮਨਗਰ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੇ ਵਿਰੋਧ ਪ੍ਰਦਰਸ਼ਨ 'ਤੇ ਬੇਰਹਿਮੀ ਨਾਲ ਹਮਲਾ, ਗ੍ਰਿਫਤਾਰੀ ਦੀ ਮੰਗ

ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖ਼ੇ ਲੰਗਰ ਮਰਿਆਦਾ ਨੂੰ ਸ਼ਰਮਸ਼ਾਰ ਕਰਣ ਵਾਲੀ ਘਟਨਾ ਨੇ ਪਹੁੰਚਾਈ ਸਿੱਖ ਹਿਰਦਿਆਂ ਨੂੰ ਭਾਰੀ ਠੇਸ: ਵੀਰਜੀ