ਲੁਧਿਆਣਾ-ਪੰਜਾਬ ਮੁੜ ਸੁਰਜੀਤੀ ਲਹਿਰ ਦੇ ਵੱਲੋ ਪੰਜਾਬ ਦੇ ਕਿਸਾਨਾਂ ਦੀ ਆਰਥਿਕਤਾ ਨੂੰ ਮਜਬੂਤ ਕਰਨ ਤੇ ਉਨ੍ਹਾਂ ਨੂੰ ਜੈਵਿਕ ਖੇਤੀ ਕਰਨ ਪ੍ਰਤੀ ਉਤਸ਼ਾਹਿਤ ਕਰਨ ਹਿੱਤ ਜੋ ਇੱਕ ਮੁਹਿੰਮ ਆਰੰਭ ਕੀਤੀ ਗਈ ਹੈ! ਉਹ ਆਪਣੇ ਆਪ ਵਿੱਚ ਇੱਕ ਮਿਸਾਲੀ ਕਾਰਜ ਹੈ! ਜਿਸ ਦੇ ਸਦਕਾ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਲਾਭ ਪ੍ਰਾਪਤ ਹੋ ਸਕਦਾ ਹੈ!ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ.ਅੰਮ੍ਰਿਤਪਾਲ ਸਿੰਘ ਡਾਇਰੈਕਟਰ ਪੰਜਾਬ ਯੂਨਾਈਟਿਡ ਸਿੱਖਸ ਤੇ ਸ.ਭੁਪਿੰਦਰ ਸਿੰਘ ਨੇ ਸਾਂਝੇ ਰੂਪ ਵਿੱਚ ਪੰਜਾਬ ਮੁੜ ਸੁਰਜੀਤੀ ਲਹਿਰ ਵੱਲੋ ਪਿੰਡ ਘੋਲੀਆ ਜਿਲ੍ਹਾ ਮੋਗਾ ਵਿਖੇ ਕਰਵਾਈ ਗਈ ਇੱਕ ਵਿਸੇਸ਼ ਇੱਕਤਰਤਾ ਦੌਰਾਨ ਪੰਜਾਬ ਦੇ ਵੱਖ ਵੱਖ ਜਿਲ੍ਹਿਆ ਤੋ ਪੁੱਜੇ ਉੱਦਮੀ ਕਿਸਾਨਾਂ, ਵਾਤਾਵਰਨ ਪ੍ਰੇਮੀਆਂ ਤੇ ਪ੍ਰਮੁੱਖ ਸ਼ਖਸੀਅਤਾਂ ਨਾਲ
ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆ ਹੋਇਆ ਕੀਤਾ!ਉਨ੍ਹਾਂ ਨੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆ ਕਿਹਾ ਕਿ ਪੰਜਾਬ ਦੀ ਖੇਤੀ ਨੂੰ ਰਸਾਇਣਕ ਖਾਦਾਂ ਤੇ ਕੀਟਨਾਸ਼ਕ ਸਪਰੇਆਂ ਤੋ ਮੁਕਤ ਕਰਨ ਲਈ ਪੰਜਾਬ ਮੁੜ ਸੁਰਜੀਤੀ ਲਹਿਰ ਆਰੰਭੀ ਜਾਗਰੂਕ ਮੁਹਿੰਮ ਵਿੱਚ ਉਹ ਆਪਣੀ ਸੰਸਥਾ ਯੂਨਾਈਟਿਡ ਸਿੱਖਸ ਵੱਲੋ ਆਪਣਾ ਪੂਰਨ ਸਹਿਯੋਗ ਦੇਣਗੇ!
ਇਕੱਤਰਤਾ ਦੌਰਾਨ ਪੰਜਾਬ ਮੁੜ ਸੁਰਜੀਤੀ ਲਹਿਰ ਦੀ ਪ੍ਰਮੁੱਖ ਸੁਮੀਤ ਸੰਧੂ ਨੇ ਆਪਣੇ ਪ੍ਰਭਾਵਸਾਲੀ ਬੋਲਾਂ ਦਾ ਪ੍ਰਗਟਾਵਾ ਕਰਦਿਆਂ ਹੋਇਆ ਕਿਹਾ ਕਿ ਦੇਸ਼ ਅੰਦਰ ਰਸਾਇਣਕ ਖਾਦਾਂ ਦੀ ਵਰਤੋਂ ਨਾਲ ਉਤਪਾਦਨ ਕਾਫੀ ਵਧਿਆ ਹੈ ਪਰ ਹੁਣ ਇਸ 'ਤੇ ਸਵਾਲ ਉਠਾਇਆ ਜਾ ਰਿਹਾ ਹੈ ਕਿਉਂਕਿ ਧਰਤੀ ਦੇ ਵੱਡੇ ਹਿੱਸੇ 'ਚ ਮਿੱਟੀ 'ਤੇ ਇਸ ਦਾ ਬੁਰਾ ਅਸਰ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ 'ਚ ਲੋਕਾਂ ਦੇ ਖਾਣ-ਪੀਣ ਦਾ ਤਰੀਕਾ ਬਦਲ ਰਿਹਾ ਹੈ ਅਤੇ ਲੋਕ ਆਰਗੈਨਿਕ ਉਤਪਾਦਾਂ ਨੂੰ ਆਪਣੇ ਭੋਜਨ ਦਾ ਹਿੱਸਾ ਬਣਾਉਣਾ ਚਾਹੁੰਦੇ ਹਨ। ਇਸ ਪ੍ਰਤੀ ਕਿਸਾਨਾਂ 'ਚ ਮਿੱਟੀ ਦੀ ਸਿਹਤ ਨੂੰ ਲੈ ਕੇ ਜਾਗਰੂਕਤਾ ਆਈ ਹੈ ਤੇ ਉਹ ਵਿਗਿਆਨਕ ਤਰੀਕੇ ਨਾਲ ਆਰਗੈਨਿਕ ਖੇਤੀ ਕਰਨ ਲਈ ਅੱਗੇ ਆ ਰਹੇ ਹਨ!ਉਨ੍ਹਾਂ ਨੇ ਕਿਹਾ ਕਿ ਪੰਜਾਬ ਮੁੜ ਸੁਰਜੀਤੀ ਲਹਿਰ ਆਰੰਭ ਕਰਨ ਦਾ ਮੁੱਖ ਮਨੋਰਥ ਅਕਾਲ ਪੁਰਖ ਦੇ ਨਾਮ ਦਾ ਸਹਾਰਾ ਲੈ ਕੇ ਪੰਜਾਬ ਨੂੰ ਮੁੜ ਸਿਹਤਮੰਦ ਤੇ ਰਸਾਇਣ ਮੁਕਤ ਫਸਲਾਂ ਵਾਲਾ ਖੁਸ਼ਹਾਲ ਸੂਬਾ ਬਣਾਉਣਾ ਹੈ! ਉਨ ਨੇ ਪੰਜਾਬ ਦੇ ਮਿਹਨਤਕਸ਼ ਕਿਸਾਨਾਂ ਨੂੰ ਕਿਹਾ ਕਿ ਉਹ ਅੰਨ੍ਹੇਵਾਹ ਰਸਾਇਣਕ ਖਾਦਾਂ ਦੀ ਵਰਤੋਂ ਨਾ ਕਰ ਕੇ 'ਆਰਗੈਨਿਕ ਖੇਤੀ 'ਕਰਨ ਦੀ ਜਿਸ ਨਾਲ ਉਨ੍ਹਾਂ ਦੀ ਆਮਦਨ ਵਧੇਗੀ।ਸੁਮੀਤ ਸੰਧੂ ਨੇ ਦੱਸਿਆ
ਕਿ ਦੁਨੀਆ 'ਚ ਲੋਕਾਂ ਦੇ ਖਾਣ-ਪੀਣ ਦਾ ਤਰੀਕਾ ਬਦਲ ਰਿਹਾ ਹੈ ਅਤੇ ਲੋਕ ਆਰਗੈਨਿਕ ਉਤਪਾਦਾਂ ਨੂੰ ਆਪਣੇ ਭੋਜਨ ਦਾ ਹਿੱਸਾ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਗੱਲ ਠੀਕ ਹੈ ਕਿ ਰਸਾਇਣਕ ਖਾਦਾਂ ਦੀ ਵਰਤੋਂ ਨਾਲ ਉਤਪਾਦਨ ਕਾਫੀ ਵਧਿਆ ਹੈ ਪਰ ਹੁਣ ਇਸ 'ਤੇ ਸਵਾਲ ਉਠਾਇਆ ਜਾ ਰਿਹਾ ਹੈ ਕਿਉਂਕਿ ਧਰਤੀ ਦੇ ਵੱਡੇ ਹਿੱਸੇ 'ਚ ਮਿੱਟੀ 'ਤੇ ਇਸ ਦਾ ਬੁਰਾ ਅਸਰ ਹੋਇਆ ਹੈ। ਇਸ ਮੌਕੇ ਡਾ. ਵੀ. ਕੇ ਸੈਣੀ, ਡਾ. ਬੀ. ਐਸ ਔਲਖ, ਇੰਗਲੈਡ ਤੋ ਆਏ ਵਾਤਾਵਰਣ ਤੇ ਖੇਤੀ ਪ੍ਰੇਮੀ ਸ੍ਰੀ ਮੁਕਤੀ ਮੈਥਿਉ ਨੇ ਆਪਣੇ ਖੋਜ ਭਰਪੂਰ ਸ਼ਬਦਾਂ ਵਿੱਚ ਕਿਹਾ ਕਿ
ਪਿਛਲੇ ਕਈ ਦਹਾਕਿਆਂ ਤੋਂ ਭਾਰਤ ਵਿੱਚ ਖੇਤੀ ਉਤਪਾਦਨ, ਖਾਸ ਕਰਕੇ ਭੋਜਨ ਉਤਪਾਦਨ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਹ ਪ੍ਰਾਪਤੀ ਖੇਤੀ ਵਿੱਚ ਸੁਧਰੀਆਂ ਕਿਸਮਾਂ ਦੇ ਬੀਜਾਂ, ਰਸਾਇਣਕ ਖਾਦਾਂ ਦੀ ਵਰਤੋਂ ਅਤੇ ਮਸ਼ੀਨੀਕਰਨ ਕਾਰਨ ਹੋਈ ਹੈ। ਰਸਾਇਣਕ ਖਾਦਾਂ ਦੀ ਲੰਬੇ ਸਮੇਂ ਤੱਕ ਵਰਤੋਂ ਕਰਨ ਨਾਲ ਜ਼ਮੀਨ ਦੀ ਉਤਪਾਦਕਤਾ ਘਟਦੀ ਹੈ ਅਤੇ ਦੂਜੇ ਪਾਸੇ ਵਾਤਾਵਰਨ ਪ੍ਰਦੂਸ਼ਣ ਵਧਦਾ ਹੈ। ਇਨ੍ਹਾਂ ਸਮੱਸਿਆਵਾਂ ਕਾਰਨ ਖੇਤੀ ਵਿੱਚ ਬਦਲਵੇਂ ਤਰੀਕੇ ਲੱਭਣ ਦੇ ਯਤਨ ਸ਼ੁਰੂ ਹੋ ਗਏ ਹਨ।ਉਨਾ ਨੇ ਕਿਹਾ ਕਿ ਇਸ ਦਿਸ਼ਾ ਵਿੱਚ, ਅੱਜਕੱਲ੍ਹ ਆਧੁਨਿਕ ਖੇਤੀ ਤੋਂ ਆਰਗੈਨਿਕ ਖੇਤੀ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਜੈਵਿਕ ਖੇਤੀ ਮਿੱਟੀ, ਖਣਿਜਾਂ, ਪਾਣੀ, ਪੌਦਿਆਂ, ਕੀੜੇ-ਮਕੌੜਿਆਂ, ਜਾਨਵਰਾਂ ਅਤੇ ਮਨੁੱਖਜਾਤੀ ਵਿਚਕਾਰ ਤਾਲਮੇਲ ਵਾਲੇ ਸਬੰਧਾਂ 'ਤੇ ਅਧਾਰਤ ਹੈ। ਇਹ ਮਿੱਟੀ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ ਅਤੇ ਵਾਤਾਵਰਣ ਨੂੰ ਵੀ ਸੁਰੱਖਿਆ ਪ੍ਰਦਾਨ ਕਰਦਾ ਹੈ।ਸੋ ਅੱਜ ਲੋੜ ਹੈ ਪੰਜਾਬ ਦੇ ਕਿਸਾਨ ਫਸਲੀ ਵਿਭਿੰਨਤਾ ਨੂੰ ਅਪਨਾਉਣ ਤੇ ਜੈਵਿਕ ਖੇਤੀ ਕਰਨ ਵੱਲ ਆਪਣੇ ਕਦਮ ਅੱਗੇ ਵਧਾਉਣ! ਇੱਕਤਰਤਾ ਦੌਰਾਨ ਪੰਜਾਬ ਮੁੜ ਸੁਰਜੀਤੀ ਲਹਿਰ ਦੇ ਪ੍ਰਮੁੱਖ ਪ੍ਰਬੰਧਕਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਜੈਵਿਕ ਖੇਤੀ ਦੀਆਂ ਫਸਲਾਂ ਦੇ ਬੀਜ ਉਪਲੱਬਧ ਕਰਵਾਉਣ, ਉਤਪਾਦਾਂ ਦਾ ਮੰਡੀਕਰਨ ਕਰਨ, ਫਸਲਾਂ ਦਾ ਉੱਚਿਤ ਮੁੱਲ ਦਿਵਾਉਣ ਵਿੱਚ ਉਹ ਆਪਣੀ ਹਰ ਸਭੰਵ ਮਦੱਦ ਕਰਨਗੇ!ਸੋ ਹੁਣ ਦੇਖਣ ਵਾਲੀ ਗੱਲ ਹੈ ਕਿ ਪੰਜਾਬ ਮੁੜ ਸੁਰਜੀਤੀ ਲਹਿਰ ਦੇ ਵੱਲੋ ਪੰਜਾਬ ਰਾਜ ਨੂੰ ਮੁੜ ਨਰੋਆ, ਸਿਹਤਮੰਦ ਪੰਜਾਬ ਬਣਾਉਣ ਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਖੇਤੀ ਬਾੜੀ ਦੇ ਧੰਦੇ ਨਾਲ ਜੋੜਨ ਲਈ ਜੈਵਿਕ ਖੇਤੀ ਕਰਨ ਦਾ ਦਿੱਤਾ ਗਿਆ ਹੋਕਾ ਕਿੰਨਾ ਕੁ ਸਹਾਈ ਸਿੱਧ ਹੁੰਦਾ ਹੈ!