ਅੰਮ੍ਰਿਤਸਰ - ਦਿੱਲੀ ਦੀ ਮੁਖ ਮੰਤਰੀ ਰੇਖਾ ਗੁਪਤਾ ਨੇ ਅੱਜ ਆਪਣੀ ਕੈਬਨਿਟ ਦੇ ਮੰਤਰੀਆਂ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਕਾਮਨਾ ਕੀਤੀ। ਸ੍ਰੀ ਦਰਬਾਰ ਸਾਹਿਬ ਪਹੰੁਚਣ ਤੇ ਸੂਚਨਾ ਅਧਿਕਾਰੀ ਸ੍ਰ ਅੰਮ੍ਰਿਤਪਾਲ ਸਿੰਘ ਤੇ ਸਹਿ ਸੂਚਨਾ ਅਧਿਕਾਰੀ ਰਣਧੀਰ ਸਿੰਘ ਨੇ ਰੇਖਾ ਗੁਪਤਾ ਤੇ ਉਨਾਂ ਦੀ ਕੈਬਨਿਟ ਤੇ ਮੰਤਰੀਆਂ ਦਾ ਸਵਾਗਤ ਕੀਤਾ। ਉਨਾਂ ਨੂੰ ਸ੍ਰੀ ਦਰਬਾਰ ਸਾੀਿਬ ਦੇ ਦਰਸ਼ਨਾ ਲਈ ਲੈ ਜਾਇਆ ਗਿਆ ਜਿਥੇ ਸੂਚਨਾ ਅਧਿਕਾਰੀ ਸ੍ਰ ਅੰਮ੍ਰਿਤਪਾਲ ਸਿੰਘ ਨੇ ਉਨਾਂ ਨੂੰ ਸ੍ਰੀ ਦਰਬਾਰ ਸਾਹਿਬ, ਸਿੱਖ ਧਰਮ ਤੇ ਸਿੱਖ ਇਤਿਹਾਸ ਦੀ ਜਾਣਕਾਰੀ ਪ੍ਰਦਾਨ ਕੀਤੀ। ਸ੍ਰੀ ਮਤੀ ਗੁਪਤਾ ਨੇ ਕੀਰਤਨ ਵੀ ਸਰਵਨ ਕੀਤਾ। ਪੱਤਰਕਾਰਾਂ ਨਾਲ ਗਲ ਕਰਦਿਆਂ ਸ੍ਰੀ ਮਤੀ ਗੁਪਤਾ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਸਮਾਗਮ ਦੇਸ਼ ਭਰ ਵਿਚ ਮਨਾਉਣ ਦੇ ਪ੍ਰੋਗਰਾਮ ਉਲੀਕੇ ਤਾਂ ਅਸੀ ਦਿੱਲੀ ਦੇ ਲਾਲ ਕਿਲੇ ਵਿਚ ਪ੍ਰੋਗਰਾਮ ਕਰਵਾਉਣ ਦਾ ਫੈਸਲਾ ਲਿਆ। ਦਿੱਲੀ ਦੇ ਲਾਲ ਕਿਲੇ ਨੇੜੇ ਅਤਵਾਦੀ ਹਮਲਾ ਹੋਇਆ ਸੀ ਇਸ ਲਈ ਮਨ ਵਿਚ ਡਰ ਸੀ ਕਿ ਕਿਸੇ ਪ੍ਰਕਾਰ ਦੀ ਅਨਸੁਖਾਂਵੀ ਘਟਨਾ ਨਾ ਵਾਪਰ ਜਾਵੇ, ਪਰ ਸ਼ੁਕਰ ਹੈ ਕਿ ਸਾਰਾ ਪ੍ਰੋਗਰਾਮ ਬੜ, ਚੰਗੇ ਢੰਗ ਨਾਲ ਨਿਬੜ ਗਿਆ ਮੈ ਅੱਜ ਪ੍ਰਮਾਤਮਾਂ ਦਾ ਸ਼ੁਕਰੀਆਂ ਅਦਾ ਕਰਨ ਲਈ ਆਈ ਹਾਂ। ਉਨਾਂ ਕਿਹਾ ਕਿ ਅਸੀ ਇਹ ਸਮਾਗਮ ਦਿੱਲੀ ਵਿਚ ਪੂਰਾ ਸਾਲ ਕਰਾਂਗੇ, ਗੁਰੂ ਤੇਗ ਬਹਾਦਰ ਸਾਹਿਬ ਦੇ ਇਤਿਹਾਸ ਦੀਆਂ ਪੁਸਤਕਾਂ ਲਿਖਵਾਈਆਂ ਗਈਆਂ ਹਨ ਤੇ ਉਹ ਸਕੂਲੀ ਵਿਿਦਆਰਥੀਆਂ ਵਿਚ ਵੰਡਾਂਗੇ, ਤਾਂ ਕਿ ਹਰ ਧਰਮ ਦਾ ਵਿਿਦਅਰਥੀ ਗੁਰੂ ਸਾਹਿਬ ਦੇ ਪ੍ਰੇਰਣਾਮਈ ਜੀਵਨ ਤੋ ਸਿਿਖਆ ਲੈ ਸਕੇ । ਇਸ ਮੌਕੇ ਤੇ ਸ਼ੋ੍ਰਮਣੀ ਕਮੇਟੀ ਦੇ ਮੁੱਖ ਸਕੱਤਰ ਸ੍ਰ ਕੁਲਵੰਤ ਸਿੰਘ ਮਨਣ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ ਭਗਵੰਤ ਸਿੰਘ ਧੰਗੇੜਾ ਨੇ ਸ੍ਰੀ ਮਤੀ ਰੇਖਾ ਗੁਪਤਾ ਅਤੇ ਉਨਾਂ ਦੇ ਨਾਲ ਆਏ ਮੰਤਰੀਆਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਤੇ ਸ੍ਰੀ ਦਰਬਾਰ ਸਾਹਿਬ ਦੇ ਇਤਿਹਾਸ ਦੀਆਂ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਸ੍ਰ ਮਨਜਿੰਦਰ ਸਿੰਘ ਸਿਰਸਾ, ਪ੍ਰਵੇਸ਼ ਸਾਹਿਬ ਸਿੰਘ, ਸ੍ਰੀ ਅਸ਼ੀਸ਼ ਸੂਦ, ਸ੍ਰੀ ਰਵਿੰਦਰ ਸਿੰਘ ਇੰਦਰਾਜ, ਸ੍ਰੀ ਕਪਿਲ ਮਿਸ਼ਰਾ, ਡਾਕਟਰ ਪੰਕਜ ਕੁਮਾਰ ਸਿੰਘ ਦੇ ਨਾਲਅ ਨਾਲ ਅੰਮ੍ਰਿਤਸਰ ਭਾਜਪਾ ਦੇ ਪ੍ਰਧਾਨ ਸ੍ਰ ਹਰਵਿੰਦਰ ਸਿੰਘ ਸੰਧੂ ਅਤੇ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਵੀ ਹਾਜਰ ਸਨ।