ਅੰਮ੍ਰਿਤਸਰ -ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਇਕ ਪਰਵਾਰ ਘਟੋ ਘਟ ਤਿੰਨ ਬੱਚੇ ਪੈਦਾ ਕਰੇ ਤਾਂ ਕਿ ਸਿੱਖੀ ਹੋਰ ਪ੍ਰਫੁਲਿਤ ਹੋ ਸਕੇ। ਅੱਜ ਪੱਤਰਕਾਰਾਂ ਨਾਲ ਗਲ ਕਰਦਿਆਂ ਜਥੇਦਾਰ ਨੇ ਕਿਹਾ ਕਿ ਅੱਜ ਇੱਕ ਜਾਂ ਦੋ ਬੱਚਿਆਂ ਤੱਕ ਲੋਕ ਸਹਿਮਤ ਹੋ ਗਏ ਹਨ। ਉਨਾਂ ਕਿਹਾ ਕਿ ਸਿੱਖ ਚਾਰ ਪੰਜ ਬੱਚੇ ਪੈਦਾ ਕਰੇ ਤਾਂ ਕਿ ਸਿੱਖੀ ਹੋਰ ਪ੍ਰਫੁੱਲਿਤ ਹੋ ਸਕੇ।ਉਨਾਂ ਸਲਾਹ ਦਿੰਦੇ ਕਿਹਾ ਕਿ ਜੋ ਨੌਜਵਾਨ 30 ਸਾਲ ਤੋ ਉਪਰ ਦੀ ਉਮਰ ਦੇ ਹੋ ਗਏ ਹਨ ਪਹਿਲਾਂ ਅਨੰਦ ਕਾਰਜ ਨਹੀਂ ਹੋਇਆ ਉਹ ਵਿਆਹ ਕਰਾਓ। ਜਥੇਦਾਰ ਨੇ ਕਿਹਾ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਰਿਸ਼ਤਿਆਂ ਦੇ ਵਿੱਚ ਭੂਆ, ਮਾਮਾ, ਚਾਚੇ, ਤਾਏ, ਮਾਸੀ ਦੀ ਹੌਂਦ ਖਤਰੇ ਵਿਚ ਹੈ।