ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੀਤੇ ਕਲ ਸ਼ੋ੍ਰਮਣੀ ਕਮੇਟੀ ਦੇ ਸਾਬਕਾ ਮੁਲਾਜਮਾਂ ਤੇ ਪਰਚਾ ਦਰਜ ਕਰਵਾਉਣ ਦੀ ਸਰਕਾਰੀ ਕਾਰਵਾਈ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਪੱਤਰਕਾਰਾਂ ਨਾਲ ਗਲ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਇਨੇ ਲੰਮੇ ਸਮੇ ਬਾਅਦ ਇੱਕ ਸਪੀਕਰ , ਇੱਕ ਮੰਤਰੀ ਦਾ ਆਉਣਾ ਖਾਸਕਰ ਉਹ ਮੰਤਰੀ ਜਿਹੜਾ ਥੋੜੇ ਦਿਨ ਪਹਿਲਾਂ ਖੁਦ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹ ਭੁਗਤ ਕੇ ਗਿਆ ਫਿਰ ਪਰਚਾ ਹੋਣਾ ਇਹ ਕਿਤੇ ਨਾ ਕਿਤੇ ਸਿੱਖ ਮਾਮਲਿਆਂ ਦੇ ਵਿੱਚ ਦਖਲ ਦਖਲਅੰਦਾਜੀ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਇਹ ਪਰਚਾ ਦਰਜ ਕਰਵਾਉਣ ਵਿਚ ਸਰਕਾਰੀ ਦਖਲ ਅੰਦਾਜੀ ਕਿਧਰੇ ਨਾ ਕਿਧਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਦੀ ਸ਼ਾਜਿਸ਼ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਇੱਕ ਐਕਟ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਅਜਾਦ ਸੰਸਥਾ ਹੈ। ਬਹੁਤ ਕੁਰਬਾਨੀਆਂ ਦੇ ਨਾਲ ਹੋਂਦ ਦੇ ਵਿੱਚ ਆਈ ਸੰਸਥਾ ਹੈ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਹ ਸਾਰਾ ਜਿਹੜਾ ਮਾਮਲਾ ਉਦੋਂ ਵੇਖਿਆ ਸੀ । ਜਿਨਾਂ ਕਰਮਚਾਰੀਆਂ ਨੇ ਉਸ ਵੇਲੇ ਬਣਦੀ ਰਕਮ ਜਮਾ ਨਹੀਂ ਕਰਵਾਈ ਉਹਨਾਂ ੇ ਉੱਤੇ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਵਿਭਾਗੀ ਕਾਰਵਾਈ ਕੀਤੀ ਅਤੇ, ਉਸ ਵੇਲੇ ਦੀ ਅਤਿੰ੍ਰਗ ਕਮੇਟੀ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹ ਵੀ ਲਗਾਈ ਗਈ ਸੀ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਜਰਨਲ ਇਜਲਾਸ ਦਾ ਮਤਾ ਵੀ ਹੈ, ਭਾਈ ਈਸ਼ਰ ਸਿੰਘ ਅਤੇ ਤਿੰਨ ਮੈਂਬਰੀ ਕਮੇਟੀ ਦੀ ਰਿਪੋਰਟ ਹੈ ਉਸ ਵਿਚ ਸਾਫ ਹੈ ਕਿ ਪੈਸੇ ਦਾ ਲੇਜਰ ਦੇ ਵਿੱਚ ਹੇਰਫੇਰ ਹੋਇਆ ਹੈ। ਇਸ ਦੇ ਨਾਲ ਹੀ ਇਹ ਸਾਰਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਹਲ ਹੋ ਚੁੱਕਾ ਸੀ। ਇਹ ਸਰਕਾਰੀ ਕਾਰਵਾਈ ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸੱਤਾ ਨੂੰ ਵੀ ਚਣੌਤੀ ਦੇਣ ਦੇ ਬਰਾਬਰ ਹੈ। ਇਹ ਰਾਜਨੀਤੀ ਤੋਂ ਪ੍ਰੇਰਿਤ ਰਾਜਨੀਤੀਕ ਹਿੱਤਾਂ ਦੇ ਵਾਸਤੇ ਇਹ ਕੀਤਾ ਜਾ ਰਿਹਾ ਕੰਮ ਹੈ। ਸੱਚ ਜਰੂਰ ਸਾਹਮਣੇ ਆਵੇਗਾ। ਜਥੇਦਾਰ ਨੇ ਕਿਹਾ ਕਿ ਭਾਈ ਈਸ਼ਰ ਸਿੰਘ ਦੀ ਰਿਪੋਰਟ ਜਨਤਕ ਹੋਵੇ ਤਾਂ ਕਿ ਸੰਗਤਾਂ ਉਸ ਨੂੰ ਪੜ ਕੇ ਉਸ ਤੋ ਜਾਣੂ ਹੋ ਸਕਣ।